ਆਬਕਾਰੀ ਅਧਿਕਾਰੀਆਂ ਨੇ ਮੋਹਾਲੀ ਵਿੱਚ ਘੜੂੰਆਂ ਵਿਖੇ ਨਾਕਾਬੰਦੀ ਦੌਰਾਨ ਵਿਸਕੀ ਅਤੇ ਰਮ ਦੀਆਂ 250 ਪੇਟੀਆਂ ਬਰਾਮਦ ਕੀਤੀਆਂ

Jan8,2025 | Gurvinder Singh Mohali | Sas Nagar (mohali)



ਸ਼ਰਾਬ ਦੀ ਤਸਕਰੀ ਅਤੇ ਸ਼ਰਾਬ ਨਾਲ ਸਬੰਧਤ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਆਬਕਾਰੀ ਵਿਭਾਗ, ਐਸ.ਏ.ਐਸ. ਨਗਰ ਨੇ ਇੱਕ ਬੋਲੈਰੋ ਪਿਕਅੱਪ ਰਜਿਸਟਰੇਸ਼ਨ ਨੰਬਰ;  ਪੀਬੀ-31ਐਲ-3924 ਚੋਂ ਚੰਡੀਗੜ੍ਹ ਵਿੱਚ ਹੀ ਵੇਚੀ ਜਾ ਸਕਦੀ ਵਿਸਕੀ ਅਤੇ ਰਮ ਦੇ 250 ਕੇਸ (ਵਿਸਕੀ ਲੇਬਲ 111 ਏਸ ਅਤੇ 26 RUM ਲੇਬਲ 111 ਏਸ) ਬਰਾਮਦ ਕੀਤੇ ਹਨ। 
          ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਮੁਹਾਲੀ ਅਸ਼ੋਕ ਚਲੋਤਰਾ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ, ਆਬਕਾਰੀ ਵਿਭਾਗ ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਜ਼ਿਲ੍ਹੇ 'ਚ ਚੰਡੀਗੜ੍ਹ ਤੋਂ ਸ਼ਰਾਬ ਦੀ ਹੋ ਰਹੀ ਨਾਜਾਇਜ਼ ਤਸਕਰੀ ਨੂੰ ਰੋਕਣ ਲਈ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।  
         07.01.2025 ਦੀ ਰਾਤ ਨੂੰ ਕੀਤੀ ਗਈ ਕਾਰਵਾਈ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਰੇਸ਼ ਦੂਬੇ, ਵਧੀਕ ਕਮਿਸ਼ਨਰ (ਆਬਕਾਰੀ), ਪੰਜਾਬ ਦੀ ਸਿੱਧੀ ਨਿਗਰਾਨੀ ਹੇਠ, ਆਬਕਾਰੀ ਅਫ਼ਸਰ ਸਰੂਪਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਆਬਕਾਰੀ ਇੰਸਪੈਕਟਰ ਵਿਕਾਸ ਭਟੇਜਾ ਦੇ ਨਾਲ ਇੱਕ ਗੁਪਤ ਇਤਲਾਹ 'ਤੇ ਕਾਰਵਾਈ ਕੀਤੀ, ਜਿਸ ਦੌਰਾਨ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਪਿੰਡ ਘੜੂੰਆਂ ਨੇੜੇ ਫਲਾਈਓਵਰ ਕੋਲ  ਡੀਐਸਪੀ ਖਰੜ (ਮੁਹਾਲੀ) ਕਰਨ ਸਿੰਘ ਸੰਧੂ ਨਾਲ ਲਾਏ ਨਾਕੇ ਤੇ ਕੀਤੀ ਕਾਰਵਾਈ ਦੌਰਾਨ, 250 ਕੇਸ (ਵਿਸਕੀ ਲੇਬਲ 111 ਏਸ ਦੇ 224 ਅਤੇ 26 ਡੱਬੇ ਰਮ ਲੇਬਲ 111 ਏਸ) ਦੋਵੇਂ ਚੰਡੀਗੜ੍ਹ ਵਿੱਚ ਹੀ ਵਿਕਰੀ ਲਈ ਉਪਲਬਧ, ਇੱਕ ਬੋਲੈਰੋ ਪਿਕਅੱਪ ਰਜਿਸਟ੍ਰੇਸ਼ਨ ਨੰਬਰ-PB-31L-3924 ਚੋਂ ਜ਼ਬਤ ਕੀਤੇ। ਦੋ ਦੋਸ਼ੀਆਂ ਅਮਨਦੀਪ ਸਿੰਘ ਅਤੇ ਜੋਗਿੰਦਰ ਸਿੰਘ ਉਰਫ ਰਾਜੂ ਵਾਸੀ ਬਾਘਾਪੁਰਾਣਾ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਇਹ ਹਾਲ ਹੀ ਵਿੱਚ ਸ਼ਰਾਬ ਦੀਆਂ 05 ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਵਿੱਚ ਚੰਡੀਗੜ੍ਹ ਤੋਂ ਪੰਜਾਬ ਰਾਜ ਵਿੱਚ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ।  ਇਸ ਸਬੰਧੀ ਮੁਕੱਦਮਾ ਨੰ.  7, ਮਿਤੀ 08.01.2025, ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 61.01.14 ਅਤੇ 78(2) ਅਧੀਨ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਹੈ।
    ਉਨ੍ਹਾਂ ਕਿਹਾ ਕਿ ਪੰਜਾਬ ਆਬਕਾਰੀ ਐਕਟ 1914 ਦੀਆਂ ਧਾਰਾਵਾਂ ਅਨੁਸਾਰ ਸ਼ਰਾਬ ਦੀ ਤਸਕਰੀ ਗੈਰ-ਕਾਨੂੰਨੀ ਅਤੇ ਸਜ਼ਾਯੋਗ ਅਪਰਾਧ ਹੈ ਅਤੇ ਇਸ ਦੇ ਨਾਲ ਹੀ ਇਹ ਸੂਬੇ ਦੇ ਮਾਲੀਏ ਲਈ ਵੀ ਹਾਨੀਕਾਰਕ ਹੈ। 
      ਸਹਾਇਕ ਆਬਕਾਰੀ ਕਮਿਸ਼ਨਰ ਅਸ਼ੋਕ ਚਲੋਤਰਾ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਦੁਹਰਾਇਆ ਕਿ ਆਬਕਾਰੀ ਵਿਭਾਗ ਮੋਹਾਲੀ ਵੱਲੋਂ ਸ਼ਰਾਬ ਦੀ ਤਸਕਰੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾ ਰਹੀ ਹੈ। 
     ਉਨ੍ਹਾਂ  ਕਿਹਾ ਕਿ ਆਬਕਾਰੀ ਵਿਭਾਗ, ਮੋਹਾਲੀ ਵੱਲੋਂ ਸ਼ਰਾਬ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਭਵਿੱਖ ਵਿੱਚ ਮੋਹਾਲੀ ਪੁਲਿਸ ਦੇ ਸਹਿਯੋਗ ਨਾਲ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Powered by Froala Editor

Exise-And-Taxation-Department-News-



TOP HEADLINES


*चार दशक पुराने औद्योगिक विवादों का समाधान: मान सरकार
*पंजाब में खेलों का स्वर्ण युग, मान सरकार के प्रयासों
राष्ट्रीय रिफ्रेशर कोर्स ; वर्ल्ड गत्तका फेडरेशन द्वार
रथ यात्रा में उमड़ा भक्तों का सैलाब, जय गोविंदा से गु
*नौजवानों को खेलों के साथ जोड़ रही है मान सरकार: 3000 ख
*मान सरकार ने पंजाब के शिक्षा क्षेत्र को दिया नया मोड़
*अबोहर की आभा लाइब्रेरी समेत 275 अत्याधुनिक लाइब्रेरिय
ग्रीन लैंड स्कूल के सामने हाई-वे पर हुआ हादसा-सड़क क्र
दात की नोक पर छीना-झपटी की वारदातें करने वाले तीन आरोप
डोमिनोज़ की एजेंसी दिलाने के नाम पर साइबर फ्रॉड करने व
मुख्यमंत्री ने पंजाब को निर्माण केंद्र के रूप में विकस
*मां बगलामुखी धाम पधारे भगवान तिरुपति के श्री विग्रहो
क समिति और जिला परिषद चुनावों की तैयारियों को लेकर लुध
इनोसेंट हार्ट्स में मैटेवर्स सत्र : भविष्य की तकनीक से
*aap सरकार लाई बदलाव: सांसद संत सीचेवाल की अगुवाई में
अमृतसर के स्कूलों को बम से उड़ाने की ई-मेल से सनसनी, छु
*मान सरकार का ग्रीनिंग पंजाब मिशन :12,55,700 रिकॉर्ड व
*मान सरकार के नेतृत्व में सरकारी अस्पताल (pilbs) ,मोहा
*मान सरकार की दूरदर्शी नीतियों का परिणाम: सरकारी स्कूल
पंजाब में Ias व Pcs अधिकारियों के तबादले

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 48306140

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us