ਚੰਡੀਗੜ੍ਹ ਗੈਸਟ ਹਾਊਸ ’ਚ ਨਕਲੀ ਪੀ ਸੀ ਐਸ ਅਫਸਰ ਦਾ ਹਾਈਵੋਲਟੇਜ ਡਰਾਮਾ, ਗੰਨਮੈਨ ਨੂੰ ਕਿਹਾ—ਗੱਡੀ ਤਿਆਰ ਕਰੋ, ਰੇਡ ’ਤੇ ਜਾਣਾ

Aug28,2026 | Gurvinder Singh | Chandigarh


ਪ੍ਰਾਈਵੇਟ ਇਨੋਵਾ ’ਤੇ ‘ਗਵਰਨਮੈਂਟ ਆਫ ਪੰਜਾਬ’ ਦਾ ਸਟੀਕਰ ਤੇ ਲਾਲਬੱਤੀ; 5 ਹਜ਼ਾਰ ਉਧਾਰ ਮੰਗਣ ’ਤੇ ਕਰਮਚਾਰੀਆਂ ਨੂੰ ਹੋਇਆ ਸ਼ੱਕ

ਚੰਡੀਗੜ੍ਹ, 28 ਅਗਸਤ — ਗੁਰਵਿੰਦਰ ਸਿੰਘ

ਚੰਡੀਗੜ੍ਹ ਦੇ ਸੈਕਟਰ-6 ਸਥਿਤ ਯੂਟੀ ਗੈਸਟ ਹਾਊਸ ਵਿੱਚ ਖੁਦ ਨੂੰ ਪੰਜਾਬ ਤੋਂ ਡੈਪੂਟੇਸ਼ਨ ’ਤੇ ਆਇਆ PCS ਅਫਸਰ ਦੱਸਣ ਵਾਲੇ ਕੇਡੀ ਪਾਂਡੇ ਨੂੰ ਲੈ ਕੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਗੈਸਟ ਹਾਊਸ ਕਰਮਚਾਰੀਆਂ ਨੂੰ ਉਸ ਦੀ ਪਛਾਣ ’ਤੇ ਸ਼ੱਕ ਹੋਇਆ। ਪਾਂਡੇ ਨਾਲ ਇੱਕ ਵਿਅਕਤੀ ਗਨਮੈਨ ਵਜੋਂ ਮੌਜੂਦ ਸੀ।

ਪਾਂਡੇ ਪ੍ਰਾਈਵੇਟ ਇਨੋਵਾ ’ਤੇ ‘ਗਵਰਨਮੈਂਟ ਆਫ ਪੰਜਾਬ’ ਲਿਖਵਾ ਕੇ ਅਤੇ ਲਾਲਬੱਤੀ ਲਗਾ ਕੇ ਘੁੰਮ ਰਿਹਾ ਸੀ। ਉਸ ਨੇ ਗੈਸਟ ਹਾਊਸ ਕਰਮਚਾਰੀਆਂ ਤੋਂ ਕਰੀਬ 5 ਹਜ਼ਾਰ ਰੁਪਏ ਉਧਾਰ ਵੀ ਮੰਗੇ। ਸ਼ੱਕ ਵਧਣ ’ਤੇ ਜਦੋਂ ਉਸ ਤੋਂ ਅਹੁਦੇ ਅਤੇ ਡਿਊਟੀ ਬਾਰੇ ਪੁੱਛਗਿੱਛ ਹੋਈ ਤਾਂ ਉਸ ਨੇ ਗਨਮੈਨ ਨੂੰ ਫੋਨ ਕਰਕੇ ਕਿਹਾ—“ਜਲਦੀ ਆਓ, ਗੱਡੀ ਤਿਆਰ ਕਰੋ, ਰੇਡ ’ਤੇ ਜਾਣਾ ਹੈ।”

ਪੁਲਿਸ ਮੁਤਾਬਕ, ਪਾਂਡੇ ਕੋਲ PCS ਅਫਸਰ ਹੋਣ ਦਾ ਕੋਈ ਪਛਾਣ ਪੱਤਰ ਜਾਂ ਦਸਤਾਵੇਜ਼ ਨਹੀਂ ਮਿਲਿਆ। ਉਸ ਕੋਲੋਂ ਪੰਜਾਬ ਕੋਆਪਰੇਟਿਵ ਸੋਸਾਇਟੀ ਨਾਲ ਸਬੰਧਤ ਕਾਰਡ ਮਿਲਿਆ। ਉਸ ਨੇ ਆਪਣੇ ਪਿਤਾ ਜੀਡੀ ਪਾਂਡੇ ਨੂੰ ਪੰਜਾਬ ਪੁਲਿਸ ਦਾ ਰਿਟਾਇਰਡ DGP ਦੱਸਿਆ ਅਤੇ ਨਾਲ ਮੌਜੂਦ ਵਿਅਕਤੀ ਨੂੰ ਪਿਤਾ ਦਾ ਗਨਮੈਨ ਦੱਸਿਆ।

ਜਾਂਚ ਵਿੱਚ ਇਨੋਵਾ ਵੀ ਸਰਕਾਰੀ ਗੱਡੀ ਨਹੀਂ, ਸਗੋਂ ਉਸ ਦੀ ਮਾਂ ਦੇ ਨਾਂ ’ਤੇ ਰਜਿਸਟਰਡ ਪ੍ਰਾਈਵੇਟ ਵਾਹਨ ਨਿਕਲੀ। ਪੁਲਿਸ ਨੇ ਲਾਲਬੱਤੀ ਅਤੇ ‘ਗਵਰਨਮੈਂਟ ਆਫ ਪੰਜਾਬ’ ਸਟੀਕਰ ਹਟਵਾ ਕੇ ਕ੍ਰਮਵਾਰ 1,000 ਅਤੇ 500 ਰੁਪਏ ਦੇ ਚਲਾਨ ਕੀਤੇ।

ਮਾਮਲੇ ਵਿੱਚ ਡੀਡੀਆਰ ਦਰਜ ਕੀਤੀ ਗਈ। ਪੁਲਿਸ ਅਨੁਸਾਰ ਪਾਂਡੇ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।

-chandigarh-fakepcsofficer-kdpandey-utguesthouse-punjabpolice-fakegovernmentvehicle-punjabnews



TOP HEADLINES


*ਡੀ.ਆਈ.ਜੀ. ਲੁਧਿਆਣਾ ਰੇਂਜ ਸੰਦੀਪ ਗੋਇਲ ਅਤੇ ਐਸ.ਐਸ.ਪੀ. ਖੰਨਾ
*ਸੀ-ਪਾਈਟ ਕੈਂਪ ’ਚ ਭਰਤੀ ਲਈ ਪਹਿਲੀ ਸਤੰਬਰ ਤੋਂ ਟਰਾਇਲ ਸ਼ੁਰੂ*
ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਤੇ ਹਰ
Sc ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋ
ਰੱਖੜੀ ਦੇ ਪਵਿੱਤਰ ਦਿਹਾੜੇ ਤੇ ਬਠਿੰਡਾ ਦੀ ਹਾਈ ਸਿਕਿਉਰਟੀ ਜੇਲ ਵ
*ਮੁੱਖ ਮੰਤਰੀ ਸਿਹਤ ਯੋਜਨਾ: 104 ਹੈਲਪਲਾਈਨ ਡਿਸਚਾਰਜ ਤੋਂ ਬਾਅਦ
*ਮੁੱਖ ਮੰਤਰੀ ਸਿਹਤ ਯੋਜਨਾ: 104 ਹੈਲਪਲਾਈਨ ਡਿਸਚਾਰਜ ਤੋਂ ਬਾਅਦ
ਚੰਡੀਗੜ੍ਹ ਗੈਸਟ ਹਾਊਸ ’ਚ ਨਕਲੀ ਪੀ ਸੀ ਐਸ ਅਫਸਰ ਦਾ ਹਾਈਵੋਲਟੇਜ
ਅੰਦਰੂਨੀ ਪਾਰਟੀ ਮਾਮਲਿਆਂ ਸਬੰਧੀ ਦਿੱਤੇ ਬਿਆਨਾਂ ਨੂੰ ਲੈ ਕੇ ਭਾ
*ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ ਬਠਿੰਡਾ ਵਿਖੇ 5 ਸ
ਕਾਂਗਰਸ ਨੇ ਦੋਸ਼ੀ ਸੱਜਣ ਕੁਮਾਰ ਨੂੰ ਆਪਣਾ 'ਆਦਰਸ਼' ਦੱਸਿਆ, ਹੁਣ
*ਕਿਸਾਨਾਂ ਦੀ ਕਾਤਲ ਭਾਜਪਾ ਨਾਲ ਹੱਥ ਮਿਲਾਉਣ ਲਈ ਤਰਲੋਮੱਛੀ ਹੋਇਆ
ਛੇ ਸਾਲ ਪੁਰਾਣੇ ਇੱਕ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਐਸਐਚਓ ਨੂੰ
*ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚੋਂ ਸਾਰੇ ਗਾਰਬੇਜ ਵੁਲਨੇਰ
*ਪੰਜਾਬ ਦੇ 1,746 ਹੋਰ ਨੌਜਵਾਨਾਂ ਨੂੰ ਪੁਲਿਸ 'ਚ ਮਿਲੀ ਸਰਕਾਰੀ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵੱਲੋਂ ‘ਗ੍ਰੀਨ ਐਂਡ
ਗ੍ਰੀਨ ਲੈਂਡ ਕਾਨਵੈਂਟ ਸਕੂਲ ਸਿਵਿਲ ਸਿਟੀ ਨੇ ਜ਼ਿਲ੍ਹਾ ਟੇਬਲ ਟੈਨ
ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਸਵਾਲ ਚੁੱਕਣ ਵਾਲੇ 2022 ਤੋਂ ਪਹ
ਪੰਜਾਬ ਕਾਂਗਰਸ ਨੇ ਖੰਡ ਦੀਆਂ ਵੱਧਦੀਆਂ ਕੀਮਤਾਂ ਵਿਰੁੱਧ ਵਿਸ਼ਾਲ
ਪੰਜਾਬ ਨੂੰ ਲੁੱਟਣ ਲਈ ਭਾਜਪਾ ਨਾਲ ਨਾਪਾਕ ਗਠਜੋੜ ਕਰਨ ਵਾਸਤੇ ਅਕਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51570960

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us