ਕੈਦੀਆਂ ਤੇ ਹਵਾਲਾਤੀ ਨੂੰ ਰੱਖੜੀਆਂ ਬੰਨਣ ਲਈ ਵੱਡੀ ਗਿਣਤੀ ਵਿੱਚ ਪਹੁੰਚੀਆਂ ਭੈਣਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ
ਬਠਿੰਡਾ (ਪਰਵਿੰਦਰ ਜੀਤ ਸਿੰਘ)ਰੱਖੜੀ ਦੇ ਤਿਉਹਾਰ ਮੌਕੇ ਬਠਿੰਡਾ ਦੀ ਕੇਂਦਰੀ ਜੇਲ ਵਿਖੇ ਕੀਤੇ ਗਏ ਵਿਸ਼ੇਸ਼ ਪ੍ਰਬੰਧ ਰੱਖੜੀ ਦਾ ਤੇ ਹਾਰ ਜਿੱਥੇ ਦੇਸ਼ ਦੁਨੀਆਂ ਵਿੱਚ ਬੜੀ ਧੂਮ ਨਾਲ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਭੈਣਾਂ ਵੱਲੋਂ ਆਪਣੇ ਭਰਾ ਦੀ ਲੰਮੀ ਉਮਰ ਨੂੰ ਲੈ ਕੇ ਜਿੱਥੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਰੱਖੜੀਆਂ ਵੀ ਬੰਨੀਆਂ ਜਾ ਰਹੀਆਂ ਹਨ ਰੱਖੜੀ ਦੇ ਤਿਉਹਾਰ ਮੌਕੇ ਬਠਿੰਡਾ ਦੀ ਹਾਈ ਸਿਕਿਉਰਟੀ ਜੇਲ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੌ ਭੈਣਾਂ ਨਾਲ ਮਿਲਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜੇਲ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਵੰਡਣ ਦੀ ਵੱਡੀ ਗਿਣਤੀ ਵਿੱਚ ਭੈਣਾਂ ਪਹੁੰਚੀਆਂ ਜੇਲ ਅਧਿਕਾਰੀਆਂ ਨੇ ਦੱਸਿਆ ਕਿ ਸੁਬਾਹ ਤੋਂ ਹੀ ਵੱਡੀ ਗਿਣਤੀ ਵਿੱਚ ਭੈਣਾਂ ਰੱਖੜੀ ਬੰਨਣ ਲਈ ਪਹੁੰਚੀਆਂ ਸਨ ਜਿਨਾਂ ਲਈ ਜੇਲ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਹਨ ਜੇਲ ਦੀ ਡਿਊੜੀ ਵਿੱਚ ਵਿਸ਼ੇਸ਼ ਟੇਬਲ ਲਗਵਾ ਕੇ ਕੈਦੀਆਂ ਤੇ ਹਵਾ ਲਾ ਤੀਆਂ ਨੂੰ ਭੈਣਾਂ ਨਾਲ ਮਿਲਵਾਇਆ ਜਾ ਰਿਹਾ ਹੈ ਅਤੇ ਰੱਖੜੀ ਬੰਨੀ ਜਾ ਰਹੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਆਪਣੇ ਭਰਾਵਾਂ ਨੂੰ ਰੱਖੜੀ ਬੰਨਣ ਪਹੁੰਚੀਆਂ ਭੈਣਾਂ ਨੇ ਕਿਹਾ ਕਿ ਇਹ ਖੁਸ਼ੀਆਂ ਦਾ ਤਿਉਹਾਰ ਹੈ ਇੱਕ ਪਾਸੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਅੱਜ ਆਪਣੇ ਭਰਾ ਨੂੰ ਰੱਖੜੀ ਵੰਡਣ ਲਈ ਆਈਆਂ ਹਨ ਪਰ ਉਹ ਇਸ ਗੱਲ ਤੋਂ ਵੀ ਨਿਰਾਸ਼ ਹਨ ਕਿ ਇਸ ਪਵਿੱਤਰ ਦਿਹਾੜੇ ਨੂੰ ਉਹਨਾਂ ਨੂੰ ਜੇਲ ਦੀਆਂ ਚਾਰ ਦਵਾਰੀਆਂ ਵਿੱਚ ਮਨਾਉਣਾ ਪੈ ਰਿਹਾ ਉਹਨਾਂ ਕਿਹਾ ਕਿ ਅਜਿਹਾ ਦਿਨ ਕਿਸੇ ਵੀ ਭੈਣ ਨੂੰ ਨਾ ਵੇਖਣਾ ਪਵੇ ਜਿਸ ਨੂੰ ਰੱਖੜੀ ਬੰਨਣ ਲਈ ਜੇਲ ਆਉਣਾ ਪਵੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਨੌਜਵਾਨ ਅਪਰਾਧ ਕਰਕੇ ਜੇਲ ਪਹੁੰਚ ਜਾਂਦਾ ਹੈ ਪਿੱਛੇ ਉਸਦਾ ਪਰਿਵਾਰ ਜੇਲ ਨਾਲੋਂ ਭੈੜੀ ਜ਼ਿੰਦਗੀ ਵਸਰ ਕਰਨ ਲਈ ਮਜਬੂਰ ਹੋ ਜਾਂਦਾ ਹੈ ਸੋ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰਹਿਣਾ ਚਾਹੀਦਾ ਹੈ
ਇਸ ਮੌਕੇ ਜੇਲ ਸੁਪਰਡੈਂਟ ਹੇਮੰਤ ਸ਼ਰਮਾ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕੈਦੀਆਂ ਤੇ ਹਵਾਲਾਤੀਆਂ ਲਈ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਜੇਲ ਦੀ ਡਿਊਟੀ ਵਿੱਚ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖੜੀ ਦਾ ਤਿਉਹਾਰ ਮਨਾਉਣ ਲਈ ਭੈਣਾਂ ਨਾਲ ਮਿਲਵਾਇਆ ਜਾ ਰਿਹਾ ਹੈ। ਜੇਲ ਅਧਿਕਾਰੀਆਂ ਵੱਲੋਂ ਸਵੇਰ 10 ਵਜੇ ਤੋਂ 8 ਵਜੇ ਤੱਕ ਕੈਦੀਆਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਰੱਖੜੀ ਬੰਨਣ ਆਈ ਆ ਭੈਣਾਂ ਲਈ ਵਿਸ਼ੇਸ਼ ਟੇਬਲ ਦੇ ਨਾਲ ਨਾਲ ਪੀਣ ਦੇ ਪਾਣੀ ਅਤੇ ਮਠਿਆਈ ਦਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਹੈ ਪਰ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਅਪਰਾਧ ਦੀ ਦੁਨੀਆਂ ਤੋਂ ਦੂਰ ਰਹਿਣ ਕਿਉਂਕਿ ਅਪਰਾਧ ਨਾਲ ਜੁੜ ਕੇ ਇਹ ਜਿਹੇ ਪਵਿੱਤਰ ਤਿਉਹਾਰਾਂ ਨੂੰ ਬੰਦਿਸ਼ਾਂ ਵਿੱਚ ਮਨਾਉਣ ਲਈ ਮਜਬੂਰ ਹੁੰਦੇ ਹਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)