*- ਸੀ.ਏ.ਪੀ.ਐਫ.(ਜੀ.ਡੀ), ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ.,
ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਕਰਵਾਈ ਜਾਵੇਗੀ ਟ੍ਰੇਨਿੰਗ*
ਲੁਧਿਆਣਾ, 28 ਅਗਸਤ (000) - ਸੀ-ਪਾਈਟ ਕੈਂਪ ਲੁਧਿਆਣਾ ਦੇ ਟਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਲੇਰਕੋਟਲਾ ਦੇ ਨੌਜਵਾਨਾਂ ਨੂੰ ਸੀ.ਏ.ਪੀ.ਐਫ.(ਜੀ.ਡੀ), ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਟ੍ਰੇਨਿੰਗ ਕਰਵਾਈ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ, ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵਿਖੇ ਪਹਿਲੀ ਸਤੰਬਰ ਤੋਂ ਟਰਾਇਲ ਲਈ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੀ.ਏ.ਪੀ.ਐਫ.(ਜੀ.ਡੀ), ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਰਜਿਸਟਰੇਸ਼ਨ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਕੀਤੀ ਜਾ ਰਹੀ ਹੈ।
ਟਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਸਿਖਲਾਈ ਲਈ ਜ਼ਰੂਰੀ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਜਿਸ ਵਿੱਚ ਵਿਦਿਅਕ ਯੋਗਤਾ 10ਵੀਂ, 12ਵੀਂ ਅਤੇ ਉੱਚ ਵਿਦਅਕ ਸਾਰੇ ਸਰਟੀਫਿਕੇਟ ਅਤੇ ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋਆਂ ਸ਼ਾਮਲ ਹਨ, ਦੇ ਨਾਲ ਨੌਜਵਾਨ ਕੈਂਪ ਵਿZਚ ਰਿਪੋਰਟ ਕਰ ਸਕਦੇ ਹਨ।
ਟਰਾਇਲ ਵਿੱਚ ਪਾਸ ਹੋਏ ਯੁਵਕਾਂ ਨੂੰ ਸੀ.ਏ.ਪੀ.ਐਫ.(ਜੀ.ਡੀ), ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਟ੍ਰੇਨਿੰਗ, ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ 78885-86296 ਅਤੇ 98766-17258 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।