ਦੇਸ਼ ਭਰ ਵਿੱਚ 50,05,850 ਸਰਕਾਰੀ ਅਸਾਮੀਆਂ ਖਾਲੀ: ਉਦੈ ਭਾਨੂ ਛਿੱਬ

Sep17,2026 | Jagrati Lahar Bureau | Chandigarh



-ਸਰਕਾਰੀ ਨੌਕਰੀਆਂ ਦੀਆਂ ਸਾਰੀਆਂ ਅਸਾਮੀਆਂ ਨੂੰ ਇੱਕ ਸਾਲ ਵਿੱਚ ਭਰਨ ਲਈ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ

 -ਇੱਕ ਸਾਲ ਅੰਦਰ ਅਸਾਮੀਆਂ ਨਾ ਭਰੇ ਜਾਣ ’ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਚਿਤਾਵਨੀ

ਚੰਡੀਗੜ੍ਹ 17 ਸਤੰਬਰ: ਦੇਸ਼ ਭਰ ਵਿੱਚ ਮਨਜ਼ੂਰਸ਼ੁਦਾ ਸਰਕਾਰੀ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਭਾਰਤੀ ਯੂਥ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ "ਮੇਰੀ ਡਿਗਰੀ ਦਾ ਕੀ?" ਤਹਿਤ ਅੱਜ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ।

ਪ੍ਰੈੱਸ ਕਾਨਫਰੰਸ ਨੂੰ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਕਰਨਵੀਰ ਸਿੰਘ ਢਿੱਲੋਂ ਅਤੇ ਸਕੱਤਰ ਸ੍ਰੀ ਰਾਹੁਲ ਕਾਲੀਆ ਨੇ ਸੰਬੋਧਨ ਕੀਤਾ ਤੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਯੂਥ ਕਾਂਗਰਸ ਦੀ ਰਾਸ਼ਟਰੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ ਗਈ ਹੈ ਇਸੇ ਤਰਾਂ 
ਪੰਜਾਬ ਵਿੱਚ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪ੍ਰੈੱਸ ਕਾਨਫ਼ਰੰਸ ਵਿੱਚ ਵੈੱਬਸਾਈਟ ਲਾਂਚ ਅਤੇ ਭਵਿੱਖ ਦੀ ਰੂਪ-ਰੇਖਾ ਸਾਂਝੀ ਕਰਕੇ ਕੀਤੀ ਗਈ।

ਕਰਨਵੀਰ ਨੇ ਦੱਸਿਆ ਕਿ  "ਸਾਡੇ ਦੇਸ਼ ਦੇ ਨੌਜਵਾਨ  ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਹਨ ਅਤੇ ਘੱਟ ਨੌਕਰੀਆਂ ਦੇ ਮੌਕਿਆਂ ਨੇ ਉਨ੍ਹਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਨਿੱਜੀ ਖੇਤਰ ਵਿੱਚ ਨੌਕਰੀਆਂ ਲਗਾਤਾਰ ਘੱਟ ਰਹੀਆਂ ਹਨ, ਪਰ ਦੇਸ਼ ਭਰ ਦੇ ਸਰਕਾਰੀ ਖੇਤਰਾਂ ਵਿੱਚ 50,05,850 ਤੋਂ ਵੱਧ ਮਨਜ਼ੂਰਸ਼ੁਦਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਇਨਕਾਰ ਕਰ ਰਹੀ ਹੈ। ਇਨ੍ਹਾਂ 50 ਲੱਖ ਖਾਲੀ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨ ਨਾਲ ਨਾ ਸਿਰਫ਼ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਸਗੋਂ ਸਕੂਲਾਂ ਅਤੇ ਹਸਪਤਾਲਾਂ ਵਰਗੀਆਂ ਜਨਤਕ ਸੇਵਾਵਾਂ ਵਿੱਚ ਵੀ ਬੁਨਿਆਦੀ ਸੁਧਾਰ ਹੋਵੇਗਾ।"
ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਇਹ ਮੁਹਿੰਮ ਸ਼ੁਰੂ ਕਰਦਿਆਂ ਯੂਥ ਕਾਂਗਰਸ ਨੇ ਇਸ ਵੱਡੇ ਫ਼ਰਕ ਨੂੰ ਉਜਾਗਰ ਕੀਤਾ, ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਆਪਣੀਆਂ ਡਿਗਰੀਆਂ ਲੁਕਾਉਂਦੇ ਫਿਰਦੇ ਹਨ, ਉੱਥੇ ਹੀ ਦੇਸ਼ ਦੇ ਨੌਜਵਾਨ ਕਈ-ਕਈ ਡਿਗਰੀਆਂ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇੱਕ ਆਮ ਪਰਿਵਾਰ ਆਪਣੀਆਂ ਰੋਜ਼ਾਨਾ ਦੀਆਂ ਲੌੜਾਂ ਵਿੱਚ ਕਟੌਤੀ ਕਰਕੇ ਅਤੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੀਆਂ ਫੀਸਾਂ ਭਰਦਾ ਹੈ, ਇਸ ਉਮੀਦ ਨਾਲ ਕਿ ਇਹ ਡਿਗਰੀਆਂ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਗੀਆਂ ਅਤੇ ਬੁਢਾਪੇ ਦਾ ਸਹਾਰਾ ਬਣਨਗੀਆਂ। ਪਰ ਜਿਹੜੀਆਂ ਡਿਗਰੀਆਂ ਕਦੇ ਮਾਣ ਦਾ ਪ੍ਰਤੀਕ ਹੁੰਦੀਆਂ ਸਨ, ਉਹ ਅੱਜ ਭਾਜਪਾ ਸਰਕਾਰ ਦੀ ਨਾਕਾਮੀ ਦਾ ਪ੍ਰਤੀਕ ਬਣ ਚੁੱਕੀਆਂ ਹਨ। ਚਾਹੇ ਲਾਇਬ੍ਰੇਰੀ ਵਿੱਚ ਰਾਤ ਭਰ ਮਿਹਨਤ ਨਾਲ ਪੜ੍ਹਨ ਵਾਲਾ ਵਿਦਿਆਰਥੀ ਹੋਵੇ ਜਾਂ ਆਪਣੇ ਪਰਿਵਾਰ ਦਾ ਸਹਾਰਾ ਬਣਨ ਦਾ ਸੁਪਨਾ ਵੇਖਣ ਵਾਲਾ ਕੋਈ ਨੌਜਵਾਨ, ਸਭ ਆਪਣੇ ਆਪ ਨੂੰ ਸਰਕਾਰ ਦੇ ਲਾਰਿਆਂ ਵਿੱਚ ਆਇਆ ਮਹਿਸੂਸ ਕਰ ਰਹੇ ਹਨ।
ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਅੱਜ 50 ਲੱਖ ਖਾਲੀ ਅਸਾਮੀਆਂ ਭਰਨ ਦੇ ਵੀ ਅਸਮਰੱਥ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ: ਜਦੋਂ ਕਰੋੜਾਂ ਨੌਜਵਾਨ ਯੋਗ ਹਨ, ਤਾਂ ਇਹ ਅਸਾਮੀਆਂ ਖਾਲੀ ਕਿਉਂ ਪਈਆਂ ਹਨ?
ਇੱਕ ਨੌਜਵਾਨ ਸਿਰਫ਼ ਨੌਕਰੀ ਨਹੀਂ ਮੰਗ ਰਿਹਾ; ਉਹ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣਨ ਦਾ ਇੱਕ ਮੌਕਾ ਮੰਗ ਰਿਹਾ ਹੈ। ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਬਦਲਣ ਦਾ ਇੱਕ ਮੌਕਾ ਮੰਗ ਰਿਹਾ ਹੈ। ਉਹ ਸਾਲਾਂ ਦੀ ਸਖ਼ਤ ਮਿਹਨਤ ਦਾ ਫਲ ਮੰਗ ਰਿਹਾ ਹੈ।
ਇਹ ਸਿਰਫ਼ ਬੇਰੁਜ਼ਗਾਰੀ ਦਾ ਸਵਾਲ ਨਹੀਂ ਹੈ।
ਇਹ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦਾ ਸਵਾਲ ਹੈ।
ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ।
ਅਸੀਂ ਸਰਕਾਰ ਤੋਂ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕਰਦੇ ਹਾਂ।

ਸਾਡੀਆਂ ਮੰਗਾਂ ਬਿਲਕੁਲ ਸਪੱਸ਼ਟ ਹਨ:
ਹਰੇਕ ਖਾਲੀ ਅਸਾਮੀ ਲਈ ਇੱਕ ਸਮਾਂਬੱਧ ਭਰਤੀ ਕੈਲੰਡਰ ਜਾਰੀ ਕੀਤਾ ਜਾਵੇ।
ਭਰਤੀ ਪ੍ਰੀਖਿਆਵਾਂ ਤੋਂ ਲੈ ਕੇ ਅੰਤਿਮ ਨਿਯੁਕਤੀਆਂ ਤੱਕ ਦੀ ਸਮੁੱਚੀ ਪ੍ਰਕਿਰਿਆ ਲਈ ਸਪੱਸ਼ਟ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ ਜਾਣ।

ਅੱਜ, ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ:
ਤੁਹਾਡੀ ਮਿਹਨਤ ਵਿਅਰਥ ਨਹੀਂ ਜਾਣੀ ਚਾਹੀਦੀ।
ਤੁਹਾਡੇ ਸੁਪਨਿਆਂ ਦੀ ਕਦਰ ਹੈ।
ਤੁਹਾਡੇ ਸਮੇਂ ਦੀ ਕਦਰ ਹੈ।
ਅਤੇ ਤੁਹਾਡੇ ਭਵਿੱਖ ਦੀ ਕਦਰ ਹੈ।
ਅਗਲੇ ਇੱਕ ਸਾਲ ਦੌਰਾਨ, ਯੂਥ ਕਾਂਗਰਸ ਇੱਕ ਲਗਾਤਾਰ ਸੰਘਰਸ਼ ਰਾਹੀਂ ਇਨ੍ਹਾਂ ਸਾਰੀਆਂ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਮੁਹਿੰਮ ਚਲਾਏਗੀ। ਜੇ ਲੋੜ ਪਈ ਤਾਂ ਅਸੀਂ ਮੁੱਖ ਮੰਤਰੀਆਂ ਦੇ ਦਫ਼ਤਰਾਂ ਅਤੇ ਪ੍ਰਧਾਨ ਮੰਤਰੀ ਨਿਵਾਸ ਦਾ ਘਿਰਾਓ ਕਰਾਂਗੇ। "ਨੌਕਰੀ ਮਾਰਚ" ਅਤੇ "ਡਿਗਰੀ ਮਾਰਚ" ਵਰਗੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਇਸ ਮਿਸ਼ਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਅਤੇ ਜੇਕਰ ਸਰਕਾਰ ਫਿਰ ਵੀ ਜਾਗਣ ਵਿੱਚ ਅਸਮਰੱਥ ਰਹੀ, ਤਾਂ ਅਗਲੇ ਜਨਮਦਿਨ 'ਤੇ ਪ੍ਰਧਾਨ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ।
ਨੌਜਵਾਨਾਂ ਵੱਲੋਂ ਉਠਾਇਆ ਗਿਆ ਇਹ ਸਵਾਲ ਹੁਣ ਸਿਰਫ਼ ਇੱਕ ਮੰਗ ਨਹੀਂ ਰਿਹਾ, ਸਗੋਂ ਇਨਸਾਫ਼ ਲਈ ਇੱਕ "ਦੇਸ਼ ਵਿਆਪੀ ਅੰਦੋਲਨ" ਬਣ ਚੁੱਕਾ ਹੈ। "ਮੇਰੀ ਡਿਗਰੀ ਦਾ ਕੀ?" ਦੀ ਗੂੰਜ ਹੁਣ ਇਸ ਕਮਰੇ ਵਿੱਚੋਂ ਨਿਕਲ ਕੇ ਜਮਹੂਰੀ ਤਰੀਕੇ ਨਾਲ ਸੜਕਾਂ 'ਤੇ ਉਤਰੇਗੀ, ਯੂਨੀਵਰਸਿਟੀਆਂ ਵਿੱਚ ਸਾਰਥਕ ਬਹਿਸਾਂ ਛੇੜੇਗੀ ਅਤੇ ਦੇਸ਼ ਦੇ ਹਰ ਪਿੰਡ ਤੱਕ ਪਹੁੰਚੇਗੀ।
ਸਾਡੀ ਚੁਣੀ ਹੋਈ ਸਰਕਾਰ ਨੂੰ ਹੁਣ ਆਪਣੇ ਨੌਜਵਾਨਾਂ ਦੇ ਭਵਿੱਖ ਲਈ ਜਵਾਬ ਦੇਣਾ ਹੀ ਪਵੇਗਾ।

-meridegreedaki-youthcongress-governmentjobs-unemployment-jobvacancies



TOP HEADLINES


ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸਿਆਸੀ ਨੌਟੰਕੀ ਹੈ, ਉਨ੍ਹਾਂ
ਦੇਸ਼ ਭਰ ਵਿੱਚ 50,05,850 ਸਰਕਾਰੀ ਅਸਾਮੀਆਂ ਖਾਲੀ: ਉਦੈ ਭਾਨੂ ਛ
*ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁ
ਫਿਰੌਤੀ ਲਈ ਕੋਠੀਆਂ ’ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈ
*ਭਗਵੰਤ ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11
ਡਿਪਟੀ ਕਮਿਸ਼ਨਰ ਵੱਲੋਂ ਭਗਵਾਨ ਮਹਾਂਵੀਰ ਸਿਵਲ ਹਸਪਤਾਲ ਦਾ ਦੌਰਾ,
ਸੇਵਾ ਅਤੇ ਸਾਧਨਾ ਸਨਾਤਨ ਦਾ ਮੂਲ, ਇਹ ਧਰਮ ਨਹੀਂ ਚੇਤਨਾ ਦਾ ਅਧਾਰ
ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭ
ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭ
*ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਿਵਲ ਡਿਫੈਂਸ ਏਅਰ ਰੇਡ ਅਤੇ
*ਭਗਵੰਤ ਮਾਨ ਸਰਕਾਰ ਵਲੋਂ ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ
*ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਡਰਾਫਟ ਚੰਡੀਗੜ੍ਹ
ਨਸ਼ਾ ਮੁਕਤ ਪੰਜਾਬ ਯਾਤਰਾ ਨੌਜਵਾਨੀ ਨੂੰ ਬਚਾਉਣ ਲਈ ਲੋਕ ਲਹਿਰ ਬਣ
ਇਨੋਸੈਂਟ ਹਾਰਟਸ ਵੱਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯ
ਅਰਜਨ ਮੇਘਵਾਲ ਫਾਜ਼ਲਿਕਾ ਤੇ ਸ਼ਿਵਰਾਜ ਸਿੰਘ ਚੌਹਾਨ ਤਲਵੰਡੀ ਸਾਬੋ
ਉੱਘੇ ਵਿਦਵਾਨ ਅਤੇ ਨੀਤੀਵਾਨ ਪ੍ਰਤੀ ਵਿਸ਼ੇਸ਼ ਸਨਮਾਨ
*ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ
ਪੰਜਾਬ ’ਚ ਈ ਡੀ ਦੀ ਵੱਡੀ ਕਾਰਵਾਈ: ਮੋਹਾਲੀ ਤੇ ਪਟਿਆਲਾ ’ਚ ਛਾਪੇ
ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ ਦੇਣ ਦਾ ਫੈਸਲਾ ਇਤਿ
ਅੰਮ੍ਰਿਤਸਰ ਤੋਂ 27 ਕਿਲੋ ਹੈਰੋਇਨ ਅਤੇ ਇੱਕ ਅਤਿ-ਆਧੁਨਿਕ ਪਿਸਤੌਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51889194

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us