ਫਿਰੌਤੀ ਲਈ ਕੋਠੀਆਂ ’ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ ਕਾਬੂ
Sep17,2026
| Gurvinder Singh Mohali | Mohali
5 ਆਟੋਮੈਟਿਕ ਤੇ ਵਿਦੇਸ਼ੀ ਨਾਜਾਇਜ਼ ਹਥਿਆਰ ਬਰਾਮਦ
ਵਿਦੇਸ਼ ਬੈਠੇ ਗੈਂਗਸਟਰ ਨੇ ਮੰਗੀ ਸੀ 5 ਕਰੋੜ ਦੀ ਫਿਰੌਤੀ
ਇੱਕ ਸ਼ੂਟਰ ਅਜੇ ਫਰਾਰ
ਮੋਹਾਲੀ, 17 ਸਤੰਬਰ — ਗੁਰਵਿੰਦਰ ਸਿੰਘ
ਮੋਹਾਲੀ ਪੁਲਿਸ ਨੇ ਘਰਾਂ ਅਤੇ ਕੋਠੀਆਂ ’ਤੇ ਫਾਇਰਿੰਗ ਕਰਕੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 4 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਆਟੋਮੈਟਿਕ ਅਤੇ ਵਿਦੇਸ਼ੀ ਨਾਜਾਇਜ਼ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ 4-5 ਸਤੰਬਰ ਦੀ ਦਰਮਿਆਨੀ ਰਾਤ ਫੇਜ਼-10 ਮੋਹਾਲੀ ਵਾਸੀ ਸੰਯਮ ਜੁਡੇਜਾ ਦੇ ਘਰ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ ਸੀ। ਪੁਲਿਸ ਮੁਤਾਬਕ ਫਾਇਰਿੰਗ ਤੋਂ ਪਹਿਲਾਂ ਵਿਦੇਸ਼ ਬੈਠੇ ਲਾਰੈਂਸ ਗੈਂਗ ਨਾਲ ਸਬੰਧਤ ਕੁਲਵੀਰ ਸਿੰਘ ਸਿੱਧੂ ਵੱਲੋਂ ਸੰਯਮ ਜੁਡੇਜਾ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਇਸੇ ਮਾਮਲੇ ਦੀ ਕੜੀ ਅੱਗੇ ਵਧੀ ਤਾਂ 7 ਸਤੰਬਰ ਨੂੰ ਸੰਯਮ ਜੁਡੇਜਾ ਦੇ ਪਾਰਟਨਰ ਬਲਜੀਤ ਸਿੰਘ ਦੇ ਫੇਜ਼-10 ਸਥਿਤ ਘਰ ’ਤੇ ਵੀ ਫਾਇਰਿੰਗ ਕੀਤੀ ਗਈ। ਬਲਜੀਤ ਸਿੰਘ ਤੋਂ ਵੀ 5 ਕਰੋੜ ਰੁਪਏ ਦੀ ਫਿਰੌਤੀ ਮੰਗੇ ਜਾਣ ਦੀ ਗੱਲ ਪੁਲਿਸ ਨੇ ਦੱਸੀ ਹੈ।
ਇਸ ਤੋਂ ਬਾਅਦ 14 ਸਤੰਬਰ ਨੂੰ ਸੈਕਟਰ-104 ਮੋਹਾਲੀ ਵਾਸੀ ਜਗਦੀਪ ਸਿੰਘ ਮਾਨ ਦੇ ਘਰ ’ਤੇ ਵੀ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਘਰ ਵਿੱਚ ਕੰਮ ਕਰ ਰਿਹਾ ਲੜਕਾ ਸਚਿਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜੋ ਇਲਾਜ ਅਧੀਨ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਵੀ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
-nashamuktharyana-namomarathon-nayabsinghsaini-youthempowerment-fitharyana