ਪੰਜਾਬ ਵਿੱਚ 36 ਥਾਵਾਂ ਉੱਤੇ ‘ਸੇਵਾ ਜੋਤੀ ਯਾਤਰਾ’ ਕੱਢੀ ਗਈ ਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਸਮਾਗਮ ਹੋਏ
ਚੰਡੀਗੜ੍ਹ: 7 ਅਕਤੂਬਰ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਨਤਕ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਪੰਜਾਬ ਭਰ ਵਿੱਚ ਭਾਜਪਾ ਵਲੋਂ ‘ਸੇਵਾ ਜੋਤੀ ਯਾਤਰਾ’ ਕੱਢੀ ਗਈ ਅਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਦਾ ਆਯੋਜਨ ਕੀਤੇ ਗਏ। ਇਸ ਮੌਕੇ ਮੁਹਾਲੀ ਵਿੱਚ ਭਾਜਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ‘ਸੇਵਾ ਜੋਤੀ’ ਦੇ ਸੰਦੇਸ਼ ਨੂੰ ਪੰਜਾਬ ਦੇ ਹਰ ਪਿੰਡ, ਹਰ ਗਲੀ ਅਤੇ ਹਰ ਘਰ ਤੱਕ ਪਹੁੰਚਾਇਆ ਜਾਵੇ ਅਤੇ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੇ ਸੰਕਲਪ ਨਾਲ ਲੋਕਾਂ ਨੂੰ ਜੋੜਿਆ ਜਾਵੇ।
ਉਨ੍ਹਾਂ ਕਿਹਾ ਕਿ ‘ਸੇਵਾ ਸੰਕਲਪ ਅਭਿਆਨ’ ਸਿਰਫ਼ ਇੱਕ ਸਮਾਗਮ ਤੱਕ ਸੀਮਤ ਨਹੀਂ, ਸਗੋਂ ਇਹ ਲੋਕ ਸੇਵਾ ਅਤੇ ਵਿਕਸਿਤ ਭਾਰਤ ਦੇ ਟੀਚੇ ਨਾਲ ਜੁੜੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਹੈ।
36 ਥਾਵਾਂ ਉੱਤੇ ਹੋਏ ਸਮਾਗਮ
ਪੰਜਾਬ ਭਰ ਵਿੱਚ ਭਾਜਪਾ ਦੁਆਰਾ 36 ਵੱਖ-ਵੱਖ ਥਾਵਾਂ ‘ਤੇ ਅੱਜ ਕਰਵਾਏ ਗਏ ਸਮਾਗਮਾਂ ਵਿੱਚ ਪ੍ਰਦੇਸ਼ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਆਗੂ ਮਨਪ੍ਰੀਤ ਸਿੰਘ ਬਾਦਲ, ਸਹਿ- ਪ੍ਰਭਾਰੀ ਵਰਿੰਦਰ ਸਚਦੇਵਾ, ਅਲਕਾ ਗੁੱਜਰ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਮੰਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਵਿਜੈ ਸ਼ਾਂਪਲਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ, ਰਾਕੇਸ਼ ਰਾਠੌਰ, ਜੀਵਨ ਗੁਪਤਾ, ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ, ਰਵੀਕਰਨ ਸਿੰਘ ਕਾਹਲੋ, ਅਸਵਨੀ ਸੇਖੜੀ, ਹਰਮਿੰਦਰ ਸਿੰਘ ਜੱਸੀ, ਜੰਗੀ ਲਾਲ ਮਹਾਜਨ, ਜੀਵਨ ਗਰਗ, ਸ਼ਿਵਰਾਜ ਚੌਧਰੀ, ਪਰਮਪਾਲ ਕੌਰ ਮਲੂਕਾ, ਸੰਦੀਪ ਜਾਖੜ, ਅਮਰਜੀਤ ਸਿੰਘ ਅਮਰੀ, ਕੇਡੀ ਭੰਡਾਰੀ, ਰਜਨੀਸ਼ ਧੀਮਾਨ, ਰਾਜੇਸ਼ ਬਾਘਾ, ਸਰਬਜੀਤ ਸਿੰਘ ਮੱਕੜ, ਸੁਸ਼ੀਲ ਕੁਮਾਰ ਰਿੰਕੂ, , ਗੇਜਾ ਰਾਮ ਵਾਲਮੀਕੀ,ਮਨਜੀਤ ਸਿੰਘ ਰਾਏ, ਪ੍ਰਵੀਨ ਬਾਂਸਲ, ਵੰਦਨਾ, ਸੰਗਵਾਲ, ਹਰਜਿੰਦਰ ਸਿੰਘ ਠੇਕੇਦਾਰ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ।
ਇਨ੍ਹਾਂ ਸਮਾਗਮਾਂ ਦੌਰਾਨ ਸਮੁੱਚੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਮੇ ਜੀਵਨ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੁਆਰਾ ਲਏ ਵਿਕਸਿਤ ਭਾਰਤ ਦੇ ਸਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਗਿਆ।
-punjabbjp-narendramodi-sevajyotiyatra-viksitbharat-sevasankalpabhiyan
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)