* ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਿ ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਨੌਜਵਾਨ
ਆਪਣੀ ਵੋਟ ਜ਼ਰੂਰ ਬਣਵਾਉਣ
· ਨਵੀਂ ਵੋਟ ਬਣਾਉਣ ਲਈ ਫ਼ਾਰਮ ਨੰ.6, ਵੋਟ ਕਟਵਾਉਣ ਲਈ ਫ਼ਾਰਮ ਨੰ.7 ਅਤੇ ਦਰੁੱਸਤੀ,ਪਤਾ ਬਦਲਣ,ਡੁਪਲੀਕੇਟ ਸ਼ਨਾਖਤੀ ਕਾਰਡ ਅਤੇ ਪੀ.ਡਬਲਿਓ.ਡੀ.ਮਾਰਕਿੰਗ ਲਈ ਫ਼ਾਰਮ ਨੰ.8 ਭਰਿਆ ਜਾਵੇ
ਮਾਲੇਰਕੋਟਲਾ,03 ਸੰਤਬਰ :
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੋਰਾਨ ਪ੍ਰੀ-ਰਵੀਜ਼ਨ ਗਤੀਵਿਧੀਆਂ ਤਹਿਤ ਬੂਥ ਲੈਵਲ ਅਫ਼ਸਰਾਂ ਵੱਲੋਂ ਲਗਾਤਾਰ ਘਰ-ਘਰ ਜਾ ਕੇ ਮੋਜੂਦਾ ਵੋਟਰ ਸੂਚੀ ਵਿੱਚ ਦਰਜ਼ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ।
ਡਿਪਟੀ ਕਮਿਸ਼ਨਰ ਮਾਲੇਰਕੋਟਲਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀ ਦਾ ਡੋਰ-ਟੂ-ਡੋਰ ਸਰਵੇ ਬੀ.ਐਲ.ਓ ਦੀ ਐਪ ਰਾਹੀਂ ਮਿਤੀ 20.09.2024 ਤੱਕ ਕੀਤਾ ਜਾ ਰਿਹਾ ਹੈ। ਇਸ ਸਰਵੇ ਦੌਰਾਨ ਬੀ.ਐਲ.ਓ ਵੱਲੋਂ ਹਰ ਇੱਕ ਵੋਟਰ ਦੇ ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸ ਦੌਰਾਨ ਨਵੀਆਂ ਵੋਟਾਂ, ਕੱਟਣਯੋਗ ਵੋਟਾਂ, ਸੁਧਾਈ ਵਾਲੀਆਂ ਵੋਟਾਂ ਲਈ ਫਾਰਮ ਵੀ ਭਰਵਾਏ ਜਾ ਰਹੇ ਹਨ। ਜੇਕਰ ਕੋਈ ਕਲੋਨੀ/ਮੁਹੱਲਾ ਨਵਾਂ ਹੋਂਦ ਵਿੱਚ ਆਇਆ ਹੈ ਤਾਂ ਬੂਥ ਲੈਵਲ ਅਫਸਰ ਵੱਲੋਂ ਉਸ ਏਰੀਆ ਦੀਆਂ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ। ਸੰਭਾਵੀ ਵੋਟਰ ਜਿਹਨਾਂ ਦੀ ਉਮਰ 17 ਸਾਲ ਹੈ ਅਤੇ ਜੋ ਮਿਤੀ 01.01.2025 ਨੂੰ 18 ਸਾਲ ਦੇ ਹੋਣ ਜਾ ਰਹੇ ਹਨ, ਦਾ ਡਾਟਾ ਵੀ ਬੂਥ ਲੈਵਲ ਅਫਸਰਾਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਯੌਗ ਵੋਟਰਾਂ ਨੂੰ ਬੂਥ ਲੈਵਲ ਅਫ਼ਸਰਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਤਹਿ ਸਮੇਂ ਸੀਮਾਂ ਅਨੁਸਾਰ ਸਰਵੇ ਦਾ ਕੰਮ ਮੁਕੰਮਲ ਹੋ ਸਕੇ ।
ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫ਼ਾਰਮ ਨੰ.6, ਵੋਟ ਕਟਵਾਉਣ ਲਈ ਫ਼ਾਰਮ ਨੰ.7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁੱਸਤੀ,ਪਤਾ ਬਦਲਣ,ਡੁਪਲੀਕੇਟ ਸ਼ਨਾਖਤੀ ਕਾਰਡ ਅਤੇ ਪੀ.ਡਬਲਿਓ.ਡੀ.ਮਾਰਕਿੰਗ ਲਈ ਫ਼ਾਰਮ ਨੰ.8 ਭਰਿਆ ਜਾਵੇਗਾ । ਐਨ.ਆਰ.ਆਈ. ਵੋਟਰ ਲਈ ਫਾਰਮ ਨੰ. 6 ਏ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01.1.2025 ਦੇ ਅਧਾਰ 'ਤੇ 16 ਅਕਤੂਬਰ, 2024 ਨੂੰ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਜ਼ਿਲ੍ਹਾ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਆਮ ਜਨਤਾਂ ਪਾਸੋਂ ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਜਾਂ ਪਹਿਲਾਂ ਬਣੀ ਵੋਟ ਵਿੱਚ ਸੋਧ ਕਰਵਾਉਣ, ਰਿਹਾਇਸ਼ ਬਦਲਣ ਸਬੰਧੀ ਦਾਅਵੇਂ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਤਾਂ ਜੋ ਸਹੀ ਵੋਟਰ ਸੂਚੀ ਤਿਆਰ ਹੋ ਸਕੇ ।
ਇਸ ਤੋਂ ਇਲਾਵਾ ਯੋਗਤਾ ਮਿਤੀ ਦੇ ਅਧਾਰ ਤੇ 17 ਤੋਂ 18 ਸਾਲ ਦੀ ਉਮਰ ਦੇ ਯੋਗ ਬਿਨੈਕਾਰਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਉਹਨਾਂ ਦੇ ਵੇਰਵੇ ਐਡਵਾਂਸ਼ ਵਿੱਚ ਇੱਕਤਰ ਕੀਤੇ ਜਾਣਗੇ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੈਬਸਾਇਟ VOTER PORTAL ਜਾਂ VOTER HELPLINE Mobile App. ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਵੋਟਾਂ ਸਬੰਧੀ ਕਿਸੇ ਵੀ ਕਿਸਮ ਦੀ ਔਕੜ ਪੇਸ਼ ਆ ਰਹੀ ਹੈ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰ.1950 'ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
Powered by Froala Editor
Voter-List-Blo-App-Dor-To-Door-Survey-Malerkotla-Election-News-New-Voter-Registration-Punjab-2024
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)