ਪੈਟਰੌਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰਕੇ 5 ਲੱਖ ਰੁਪਏ ਲੁੱਟਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਕੀਤਾ ਕਾਬੂ- ਕਬਜੇ ਚੋਂ ਲੁੱਟੀ ਗਈ 5 ਲੱਖ ਰੁਪਏ ਦੀ ਰਕਮ ਬਰਾਮਦ
Sep3,2024
| Parvinder Jit Singh | Bathinda
ਬਠਿੰਡਾ (ਪਰਵਿੰਦਰ ਜੀਤ ਸਿੰਘ) ਥਾਣਾ ਸਦਰ ਬਠਿੰਡਾ ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਜੈ ਗਾਂਧੀ ਆਈ.ਪੀ.ਐੱਸ, ਐੱਸ.ਪੀ (ਇੰਨਵੈ:) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਰਾਜੇਸ਼ ਸ਼ਰਮਾ, ਪੀ.ਪੀ.ਐੱਸ, ਡੀ.ਐੱਸ.ਪੀ, (ਇੰਨਵੈ:) ਬਠਿੰਡਾ, ਸ਼੍ਰੀਮਤੀ ਹਿਨਾ ਗੁਪਤਾ, ਪੀ.ਪੀ.ਐੱਸ, ਡੀ.ਐੱਸ.ਪੀ, ਬਠਿੰਡਾ ਦਿਹਾਤੀ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਬਠਿੰਡਾ ਅਤੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਨੇ ਕੁੱਝ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਪੈਟਰੌਲ ਪੰਪ ਦੇ ਕਰਿੰਦੇ ਨੂੰ ਰਾਸਤੇ ਵਿੱਚ ਘੇਰ ਕੇ ਕੁੱਟਮਾਰ ਕਰਕੇ 5 ਲੱਖ ਰੁਪਏ ਦੀ ਹੋਈ ਖੋਹ ਨੂੰ ਟਰੇਸ ਕਰਦੇ ਹੋਏ ਮੁਕੱਦਮਾ ਉਕਤ ਦੇ 7 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹ ਕੀਤੀ ਰਕਮ 5 ਲੱਖ ਰੁਪਏ, 4 ਰਾਡ ਅਤੇ 3 ਮੋਟਰਸਾਈਕਲ ਨੰਬਰੀ ਬਰਾਮਦ ਕੀਤੇ ਗਏ। ਕੱਲ ਮਿਤੀ 02.09.2024 ਨੂੰ ਸਵੇਰੇ ਥਾਣਾ ਸਦਰ ਬਠਿੰਡਾ ਨੂੰ ਇੱਕ ਇਤਲਾਹ ਮਿਲੀ ਸੀ ਕਿ ਰਿਲਾਇੰਸ ਪੈਟਰੌਲ ਪੰਪ ਪਿੰਡ ਜੋਧਪੁਰ ਰੋਮਾਣਾ ਵਿਖੇ ਕੈਸ਼ੀਅਰ ਦਾ ਕੰਮ ਕਰਦੇ ਕਰਿੰਦੇ ਨੂੰ ਰਾਸਤੇ ਵਿੱਚ ਘੇਰ ਕੇ ਕੁਝ ਨਾਮਲੂਮ ਨਕਾਬਪੋਸ਼ਾਂ ਵੱਲੋਂ ਕੁੱਟਮਾਰ ਕਰਕੇ 5 ਲੱਖ ਰੁਪਏ ਦੀ ਰਾਸ਼ੀ ਖੋਹ ਕੇ ਲੈ ਗਏ ਸਨ।ਜਿਸਤੇ ਤੁਰੰਤ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ ਸਟਾਫ ਬਠਿੰਡਾ ਅਤੇ ਥਾਣਾ ਸਦਰ ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ।ਇਹਨਾਂ ਵੱਖ-ਵੱਖ ਟੀਮਾਂ ਵੱਲੋਂ ਟੈਕਨੀਕਲ ਸੋਰਸਾਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਆਦਿ ਦੀ ਮੱਦਦ ਨਾਲ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ 7 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਲੁੱਟ ਕੀਤੀ ਕੁੱਲ ਰਕਮ 5 ਲੱਖ ਰੁਪਏ,ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ 3 ਮੋਟਰਸਾਈਕਲ ਨੰਬਰੀ ਅਤੇ 4 ਰਾਡ ਇੱਕ ਹਥੌੜਾ ਬਰਾਮਦ ਕਰਵਾ ਕੇ ਸਫਲਤਾ ਹਾਸਲ ਕੀਤੀ।ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤੇ 7 ਦੋਸ਼ੀਆਂ ਦੀ ਪਛਾਣ ਜਸਵੀਰ ਸਿੰਘ ਉੇਰਫ ਜੱਸਾ ਪੁੱਤਰ ਜਰਨੈਲ਼ ਸਿੰਘ ਵਾਸੀ ਜੋਧਪੁਰ ਰੋਮਾਣਾ ਜਿਲਾ ਬਠਿੰਡਾ, ਅਜੈਬ ਸਿੰਘ ਉਰਫ ਬਿੱਲਾ ਪੁੱਤਰ ਰੂਪ ਸਿੰਘ ਵਾਸੀ ਚੱਕ ਰਲਦੂ ਸਿੰਘ ਵਾਲਾ ਜਿਲਾ ਬਠਿੰਡਾ, ਅਵਤਾਰ ਸਿੰਘ ਉਰਫ ਮੋਟਾ ਪੁੱਤਰ ਜਗਸੀਰ ਸਿੰਘ ਵਾਸੀ ਗਹਿਰੀ ਬੁੱਟਰ, ਸੁਖਵੀਰ ਸਿੰਘ ਉਰਫ ਬੰਟੀ ਪੁੱਤਰ ਜਗਤਾਰ ਸਿੰਘ ਵਾਸੀ ਫੂਸ ਮੰਡੀ ਜਿਲਾ ਬਠਿੰਡਾ, ਜਗਜੀਤ ਸਿੰਘ ਉਰਫ ਜੱਗ ਪੁੱਤਰ ਗੁਰਮੀਤ ਸਿੰਘ ਵਾਸੀ ਫੂਸ ਮੰਡੀ, ਬੋਬੀ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਚੱਕ ਰਲਦੂ ਸਿੰਘ ਵਾਲਾ, ਨਗਵੀਰ ਸਿੰਘ ਉਰਫ ਨਵੀ ਪੁੱਤਰ ਦਿਲਬਾਗ ਸਿੰਘ ਵਾਸੀ ਗਹਿਰੀ ਬੁੱਟਰ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਦੋਸ਼ੀ ਜਸਵੀਰ ਸਿੰਘ ਉੇਰਫ ਜੱਸਾ ਪੁੱਤਰ ਜਰਨੈਲ਼ ਸਿੰਘ ਵਾਸੀ ਜੋਧਪੁਰ ਰੋਮਾਣਾ ਜਿਲਾ ਬਠਿੰਡਾ ਜੋ ਕਿ ਉਕਤ ਪੈਟਰੌਲ ਪੰਪ ਪਰ ਮੌਜੂਦ ਸੀ ਨੇ ਆਪਣੇ ਦੋਸਤ ਅਜੈਬ ਸਿੰਘ ਉਰਫ ਬਿੱਲਾ ਪੁੱਤਰ ਰੂਪ ਸਿੰਘ ਵਾਸੀ ਚੱਕ ਰਲਦੂ ਸਿੰਘ ਵਾਲਾ ਨੂੰ ਵੱਟਸਐਪ ਮੈਸਜ/ਕਾਲ ਰਾਹੀ ਪੈਟਰੌਲ ਪੰਪ ਦੇ ਕੈਸ਼ੀਅਰ ਦੇ ਜਾਣ ਦੀ ਸੂਚਨਾ ਦਿੱਤੀ।ਇਸ ਤੋਂ ਬਾਅਦ ਅਜੈਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਪੈਟਰੌਲ ਪੰਪ ਦੇ ਕਰਿੰਦੇ ਨੂੰ ਰਾਸਤੇ ਵਿੱਚ ਘੇਰ ਕੇ ਉਸ ਪਾਸੋਂ 5 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ ਸਨ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਪਹਿਲਾਂ ਰੱਖੜੀ ਵਾਲੇ ਦਿਨ ਵੀ ਅੰਜਾਮ ਦੇਣਾ ਸੀ ਪਰ ਇਹ ਅਸਫਲ ਰਹੇ।ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Powered by Froala Editor
Crime-News-Bathinda