ਮਾਨਵਤਾ ਦੀ ਸੇਵਾ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਿਰਦੇਸ਼ਾਂ 'ਤੇ ਭਾਰਤੀ ਡਾਕਟਰਾਂ ਦੀ 5 ਮੈਂਬਰੀ ਟੀਮ ਚੀਨ 'ਚ ਫੈਲੀ ਜਾਨਲੇਵਾ ਬੀਮਾਰੀ ਤੋਂ ਉੱਥੋਂ ਦੇ ਲੋਕਾਂ ਨੂੰ ਬਚਾਉਣ ਲਈ ਚੀਨ ਗਈ ਸੀ। ਇੰਡੀਅਨ ਮੈਡੀਕਲ ਮਿਸ਼ਨ ਦੀ 86ਵੀਂ ਵਰ੍ਹੇਗੰਢ ਅਤੇ ਡਾ: ਦਵਾਰਕਾ ਨਾਥ ਕੋਟਨਿਸ ਦੀ ਯਾਦ ਵਿੱਚ ਅੱਜ ਸਲੇਮ ਟਾਬਰੀ ਐਕੂਪੰਕਚਰ ਹਸਪਤਾਲ ਵਿਖੇ ਡਾ: ਇੰਦਰਜੀਤ ਸਿੰਘ ਦੀ ਅਗਵਾਈ ਹੇਠ 2 ਰੋਜ਼ਾ ਮੁਫ਼ਤ ਐਕੂਪੰਕਚਰ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ ਦਮਾ, ਅਧਰੰਗ, ਜੋੜਾਂ ਦਾ ਦਰਦ, ਕਮਰ ਦਰਦ, ਸਪੌਂਡੀਲਾਈਟਿਸ, ਗੋਡੇ, ਚਮੜੀ ਅਤੇ ਹੋਰ ਲਾਇਲਾਜ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਮੌਕੇ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਡਾ: ਅਨੀਸ਼ ਗੁਪਤਾ ਪ੍ਰਧਾਨ (ਅ-ਸ-ਏ) ਨੇ ਕੀਤਾ | ਕੈਂਪ ਵਿੱਚ ਆਏ ਮਰੀਜ਼ਾਂ ਦਾ ਇਲਾਜ ਦੇਸ਼ ਦੇ ਪ੍ਰਸਿੱਧ ਐਕੂਪੰਕਚਰਿਸਟ ਡਾਕਟਰਾਂ ਡਾ: ਪਰਸ਼ੋਤਮ ਲੋਹੀਆ (ਮੁੰਬਈ), ਡਾ: ਅਨੀਸ਼ ਗੁਪਤਾ (ਰਾਜਸਥਾਨ), ਡਾ: ਰਵੀ ਸ਼ੰਕਰ (ਮਸੂਰ), ਡਾ: ਨੋਰਬੂ (ਹਿਮਾਚਲ), ਡਾ: ਦਲੀਪ ਠਾਕੁਰ (ਹਿਮਾਚਲ ), ਡਾ: ਚੇਤਨਾ ਚੋਪੜਾ, ਡਾ: ਸੰਦੀਪ ਚੋਪੜਾ (ਦੋਵੇਂ ਨਵੀਂ ਦਿੱਲੀ), ਡਾ: ਨੇਹਾ ਖ਼ਾਨ (ਨੋਇਡਾ), ਡਾ: ਵਿਵੇਕ ਗੁਪਤਾ (ਨਵੀਂ ਦਿੱਲੀ), ਡਾ: ਨੇਹਾ ਢੀਂਗਰਾ (ਲੁਧਿਆਣਾ), ਡਾ: ਰਘਬੀਰ ਸਿੰਘ ਆਦਿ ਨੇ ਕੀਤਾ | ਡਾ: ਇੰਦਰਜੀਤ ਨੇ ਦੱਸਿਆ ਕਿ 21 ਸਤੰਬਰ ਨੂੰ ਹਸਪਤਾਲ ਦੇ ਵਿਹੜੇ ਵਿਚ ਹੀ ਸਮਾਗਮ ਕਰਵਾਇਆ ਜਾਵੇਗਾ | ਜਿਸ ਵਿੱਚ ਪੰਜਾਬ ਕੇਸਰੀ ਦੇ ਡਾਇਰੈਕਟਰ ਸ੍ਰੀ ਅਭਿਜੈ ਚੋਪੜਾ ਤੋਂ ਇਲਾਵਾ ਚਾਈਨਾ ਅੰਬੈਸੀ ਤੋਂ ਮੰਤਰੀ ਕਾਉਂਸਲਰ ਵੈਂਗ ਚਿੰਗ ਮਿੰਗ ਆਪਣੇ ਦੂਤਘਰ ਦੇ 4 ਹੋਰ ਡਿਪਲੋਮੈਟਾਂ ਸਮੇਤ ਸ਼ਿਰਕਤ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਇਕ ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ, ਰਜਿੰਦਰਪਾਲ ਕੌਰ ਛੀਨਾ, ਪ੍ਰਿਤਪਾਲ ਸਿੰਘ ਪਾਲੀ ਹਾਜ਼ਰ ਹੋਣਗੇ | ਸਮਾਰੋਹ ਵਿੱਚ ਚੀਨ ਦੀ ਅੰਬੈਸੀ ਡਾ: ਦਵਾਰਕਾ ਨਾਥ ਹਸਪਤਾਲ ਦੇ 50ਵੇਂ ਸਥਾਪਨਾ ਵਰ੍ਹੇ ਦੀ ਸ਼ੁਰੂਆਤ ਮੌਕੇ ਮਾਨਵਤਾ ਦੀ ਸੇਵਾ ਲਈ ਪੰਜਾਬ ਭਰ ਵਿੱਚ ਕੈਂਪ ਲਗਾਉਣ ਲਈ ਡਾ: ਦਵਾਰਕਾ ਨਾਥ ਹਸਪਤਾਲ ਨੂੰ ਇੱਕ ਐਂਬੂਲੈਂਸ ਵੀ ਦਾਨ ਕਰੇਗੀ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)