*ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏ.ਆਈ. ਬਾਰੇ ਕਰਵਾਈ ਗਈ ਦੋ-ਰੋਜ਼ਾ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖਪਤਕਾਰਾਂ ਦੀ ਥਾਂ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਜ਼ੋਰ*

Apr18,2026 | Jagrati Lahar Bureau | Chandigarh


*•ਡੇਟਾ ਗੋਪਨੀਯਤਾ ਤੋਂ ਅਕਾਦਮਿਕ ਤੱਕ: ਬੋਰਡ ਵੱਲੋਂ ਗੂਗਲ, ਇੰਟੇਲ ਅਤੇ ਪੀਟੀਯੂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਏ.ਆਈ. ਦੀ ਵਰਤੋਂ ‘ਤੇ ਵੱਖ-ਵੱਖ ਸੈਸ਼ਨ ਕਰਵਾਏ*

*•ਏ.ਆਈ. ਦੇ ਸਿਰਜਣਹਾਰ ਪੈਦਾ ਕਰਨ ਲਈ ਨੈਤਿਕ ਵਰਤੋਂ ਦਾ ਅਹਿਮ ਰੋਲ:  ਡਾ. ਅਮਰਪਾਲ*

ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਵੱਲ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਇੱਥੇ ਸੀ.ਆਈ.ਆਈ. ਦੇ ਨਾਰਦਰਨ ਰੀਜਨ ਦੇ ਹੈੱਡਕੁਆਰਟਰ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) 'ਤੇ ਕਰਵਾਈ ਗਈ ਕੌਮੀ-ਪੱਧਰ ਦੀ ਦੋ-ਰੋਜ਼ਾ ਕਾਨਫਰੰਸ ਅੱਜ ਗੂਗਲ ਅਤੇ ਇੰਟੇਲ ਦੁਆਰਾ ਵਿਹਾਰਕ ਵਰਕਸ਼ਾਪਾਂ ਦੇ ਆਯੋਜਨ ਨਾਲ ਸਮਾਪਤ ਹੋਈ।

ਇਸ ਕਾਨਫਰੰਸ ਨੇ ਕਲਾਸਰੂਮਾਂ ਵਿੱਚ ਏਆਈ ਨੂੰ ਸ਼ਾਮਲ ਕਰਨ ਲਈ ਢੁਕਵਾਂ ਰੋਡਮੈਪ, ਜੋ ਸਿੱਖਣ ਦੀ ਗੁਣਵੱਤਾ ‘ਚ ਸੁਧਾਰ, ਪਹੁੰਚ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਸਿਰਫ਼ ਖਪਤਕਾਰਾਂ ਦੀ ਥਾਂ ਤਕਨਾਲੋਜੀ ਦੇ ਸਿਰਜਣਹਾਰ ਵਜੋਂ ਤਿਆਰ ਕਰਨ 'ਤੇ ਕੇਂਦ੍ਰਿਤ ਹੋਵੇਗਾ, ਤਿਆਰ ਕਰਨ ਵਾਸਤੇ ਨੀਤੀ ਘਾੜਿਆਂ, ਸਿੱਖਿਅਕਾਂ ਅਤੇ ਤਕਨਾਲੋਜੀ ਮਾਹਿਰਾਂ ਲਈ ਵਿਚਾਰ-ਵਟਾਂਦਰੇ ਵਾਸਤੇ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ।

ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐਸ (ਸੇਵਾਮੁਕਤ) ਨੇ ਏਆਈ ਦੀ ਨੈਤਿਕ ਵਰਤੋਂ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸਨੂੰ ਸਿਖਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰਾਂ ਨੂੰ ਨਿਖਾਰਨ ਵਾਸਤੇ ਵਰਤਿਆ ਜਾ ਸਕਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਏਆਈ-ਅਧਾਰਤ ਉਪਕਰਨ ਸਾਡੇ ਪੱਕੇ ਸਾਥੀ ਬਣ ਗਏ ਹਨ, ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਉਪਕਰਨਾਂ ਦੀ ਚੋਣ ਉਸੇ ਤਰ੍ਹਾਂ ਹੀ ਪੂਰੀ ਸੂਝ-ਬੂਝ ਅਤੇ ਪਰਖ ਨਾਲ ਕਰਨ ਜਿਵੇਂ ਅਸੀਂ ਆਪਣੇ ਦੋਸਤਾਂ ਦੀ ਚੋਣ ਕਰਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਅਤੇ ਇੱਕ ਸਪਸ਼ਟ ਕਾਨੂੰਨੀ ਤੇ ਨੈਤਿਕ ਢਾਂਚੇ ਵਿੱਚ ਰਹਿ ਕੇ ਕਰਨ ਲਈ ਉਤਸ਼ਾਹਿਤ ਕੀਤਾ, ਜੋ ਮੁੱਖ ਉਦੇਸ਼ਾਂ ਨਾਲ ਸਮਝੌਤਾ ਕੀਤੇ ਬਿਨਾਂ ਉਨ੍ਹਾਂ ਲਈ ਸਿੱਖਣ ਵਾਸਤੇ ਲਾਹੇਵੰਦ ਸਾਬਤ ਹੋਵੇ।

ਗੂਗਲ ਦੀ ਅਗਵਾਈ ਵਾਲੇ ਸੈਸ਼ਨ ਦੌਰਾਨ  ਸਿੱਖਿਆ ਵਿੱਚ ਏ.ਆਈ. ਦੀ ਬੇਹੱਦ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ ਗਿਆ, ਜਿਸ ਵਿੱਚ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ-ਨਿਰਮਾਣ 'ਤੇ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਅਧਿਆਪਕਾਂ ਤੋਂ ਲੈ ਕੇ ਪ੍ਰਸ਼ਾਸਕਾਂ ਤੱਕ, ਸਿੱਖਿਆ ਪ੍ਰਣਾਲੀ ਦੇ ਮੁੱਖ ਹਿੱਸੇਦਾਰ ਪਹਿਲਾਂ ਹੀ ਏ.ਆਈ-ਅਧਾਰਤ ਪਹੁੰਚ ਨਾਲ ਜੁੜ ਰਹੇ ਅਤੇ ਇਸਨੂੰ ਅਪਣਾ ਰਹੇ ਹਨ, ਜੋ ਇਸ ਤਬਦੀਲੀ ਵੱਲ ਸਾਡੀ ਮਜ਼ਬੂਤ ਤਿਆਰੀ ਨੂੰ ਦਰਸਾਉਂਦਾ ਹੈ।

ਕਾਨਫਰੰਸ ਦਾ ਇੱਕ ਮੁੱਖ ਹਿੱਸਾ "ਕੰਮ ਵਾਲੇ ਸਥਾਨ ‘ਤੇ  ਏ.ਆਈ. ਦੀ ਵਰਤੋਂ" 'ਤੇ ਇੰਟੈਲ ਦੀ ਵਿਹਾਰਕ ਵਰਕਸ਼ਾਪ ਸੀ, ਜਿਸ ਵਿੱਚ 112 ਤੋਂ ਵੱਧ ਹਾਜ਼ਰੀਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਸ਼ਨ ਦੌਰਾਨ ਸਰਕਾਰੀ ਢਾਂਚੇ ਦੇ ਅੰਦਰ ਏ.ਆਈ. ਉਪਕਰਨ ਸਥਾਪਤ ਕਰਨ 'ਤੇ ਵਿਹਾਰਕ ਸਿਖਲਾਈ ਦਿੱਤੀ ਗਈ, ਜਿਸ ਵਿੱਚ ਡੇਟਾ ਗੋਪਨੀਯਤਾ, ਜ਼ਿੰਮੇਵਾਰੀ ਨਾਲ ਵਰਤੋਂ ਅਤੇ ਸੰਗਠਨ-ਵਿਸ਼ੇਸ਼ ਜਾਂ ਸੰਵੇਦਨਸ਼ੀਲ ਜਾਣਕਾਰੀ ਨੂੰ ਅਣਜਾਣੇ ਵਿੱਚ ਸਾਂਝਾ ਕਰਨ ਵਰਗੀਆਂ ਸਥਿਤੀਆਂ ਦੀ ਰੋਕਥਾਮ ਲਈ ਸੁਰੱਖਿਆ ਉਪਾਵਾਂ 'ਤੇ ਜ਼ੋਰ ਦਿੱਤਾ ਗਿਆ।

ਆਈਕੇਜੀ ਪੀਟੀਯੂ ਦੁਆਰਾ "ਸਕੂਲ ਲੀਡਰਾਂ ਲਈ ਸਕੂਲਾਂ ਵਿੱਚ ਏ.ਆਈ." ਵਿਸ਼ੇ ‘ਤੇ ਇੱਕ ਹੋਰ ਵਰਕਸ਼ਾਪ ਕਰਵਾਈ ਗਈ, ਜੋ ਵਿਸ਼ੇਸ਼ ਕਰਕੇ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ। ਇਹ ਸੰਸਥਾਗਤ ਲੀਡਰਸ਼ਿਪ ਅਤੇ ਅਕਾਦਮਿਕ ਪ੍ਰਬੰਧਨ ਵਿੱਚ ਏ.ਆਈ. ਉਪਕਰਨਾਂ ਨੂੰ ਏਕੀਕ੍ਰਿਤ ਕਰਨ 'ਤੇ ਕੇਂਦ੍ਰਿਤ ਸੀ। ਇਸਦੇ ਨਾਲ ਹੀ ਏ.ਆਈ.-ਸਮਰੱਥ ਮਾਹੌਲ ਵਿੱਚ ਅਕਾਦਮਿਕ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਕੂਲਾਂ ਵਾਸਤੇ ਏ.ਆਈ-ਅਧਾਰਤ ਸਮੱਗਰੀ ਦੀ ਪਛਾਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।

ਨੀਵ ਏਆਈ ਦੁਆਰਾ ਆਯੋਜਿਤ ਵਿਦਿਆਰਥੀ-ਕੇਂਦ੍ਰਿਤ ਵਰਕਸ਼ਾਪ "ਏਆਈ ਇਨ ਐਜੂਕੇਸ਼ਨ" ਨੇ ਏਆਈ-ਅਧਾਰਤ ਐਪਲੀਕੇਸ਼ਨਾਂ ਵਿੱਚ ਵਿਹਾਰਕ ਹੁਨਰਾਂ ਦੀ ਸਿਖਲਾਈ ਦਿੱਤੀ। ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਵਿਹਾਰਕ ਵਰਤੋਂ ਦੇ ਮਾਮਲਿਆਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਏਆਈ ਦੀ ਸ਼ੁਰੂਆਤੀ, ਬੁਨਿਆਦੀ ਸਮਝ ਨੂੰ ਉਤਸ਼ਾਹਿਤ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਉੱਭਰ ਰਹੇ ਸਾਧਨਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਗਿਆ।

ਚੇਅਰਮੈਨ ਨੇ ਦੱਸਿਆ ਕਿ ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਏਆਈ ਟੂਲ ਕਿਵੇਂ ਵਿਕਸਤ ਕੀਤੇ ਜਾਂਦੇ ਹਨ, ਉਨ੍ਹਾਂ ਦੇ ਪਿੱਛੇ ਦੀਆਂ ਪ੍ਰਕਿਰਿਆਵਾਂ ਅਤੇ ਅਜਿਹੀਆਂ ਤਕਨਾਲੋਜੀਆਂ ਬਣਾਉਣ ਲਈ ਲੋੜੀਂਦੇ ਵਿਭਿੰਨ ਹੁਨਰ ਸੈੱਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਐਕਸਪੋਜ਼ਰ ਨੇ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਡੂੰਘਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਏਆਈ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਭਵਿੱਖ ਦੇ ਮਾਰਗਾਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦੀ ਉਤਸੁਕਤਾ, ਅਨੁਕੂਲਤਾ ਤੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੁੜਨ ਦੀ ਇੱਛਾ ਨੇ ਆਉਣ ਵਾਲੇ ਸਾਲਾਂ ਵਿੱਚ ਏਆਈ-ਅਧਾਰਤ ਸਿਖਲਾਈ ਦੇ ਖੇਤਰ ਵਿੱਚ ਅਥਾਹ ਸੰਭਾਵਨਾ ਨੂੰ ਉਜਾਗਰ ਕੀਤਾ।

ਡਾ. ਅਮਰਪਾਲ ਸਿੰਘ ਨੇ ਦੋ-ਰੋਜ਼ਾ ਕਾਨਫਰੰਸ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਐਲਿਕਸ ਈਵੈਂਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ।

-pseb-Pushes-creators-Not-Consumers-Agenda-As-2-day-Ai-Conference-Concludes-



TOP HEADLINES


ਕੇਂਦਰੀ ਏਜੰਸੀਆਂ ਨੂੰ ਦਖਲ ਦਾ ਮੌਕਾ ਦੇਣ ਲਈ ਆਪ ਖੁਦ ਜ਼ਿੰਮੇਵਾਰ
*ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦੀ
*ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਵਧੀਆ ਕਾਰਜਸ਼ੈਲੀ ਸਦਕਾ ਐਮ
ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ
ਜਮੀਨਾਂ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਪਰੇਸ਼ਾਨ ਲੋਕ; ਆਮ ਲੋਕਾ
*ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ*
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026
*ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ —
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਗ੍ਰੰਥੀ ਸਿੰਘਾਂ ਦੀ ਮੁਲਕ ਪੱਧਰ ਦੀ ਸੰਸਥਾ ਨੇ ਬੇਅਦਬੀ ਵਿਰੋਧੀ ਇ
ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼
ਖੰਨਾ ਵਿੱਚ ਦਰਦਨਾਕ ਹਾਦਸਾ: ਬਜ਼ੁਰਗ ਔਰਤ ਦੀ ਮੌਤ, ਜ਼ਖ਼ਮੀ ਪਤੀ
*ਲੁਧਿਆਣਾ ਵਿੱਚ ਬਕਾਇਆ ਚਲਾਨਾਂ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾ
ਪਨੀਰ ‘ਚ ਮਿਲਾਵਟਖੋਰੀ ‘ਤੇ ਫੂਡ ਸੇਫਟੀ ਵਿਭਾਗ ਦਾ ਸਖ਼ਤ ਐਕਸ਼ਨ —
ਪੋ੍ਫੈਸਰ ਵਿਰਸਾ ਸਿੰਘ ਵਲਟੋਹਾ ਪਾਰਟੀ ਦੇ ਜਨਰਲ ਸਕੱਤਰ ਅਤੇ ਕੋਰ
ਮੋਹਾਲੀ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਵਫਦ ਹਲਕਾ ਸ੍ਰੀ ਅਨੰਦਪੁ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਜੋਤੀਸਰ ਸਾਹਿਬ ਵਿਖ
ਪੰਜਾਬ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰ
ਸਮਰਾਲਾ ਪੁਲਿਸ ਦੀ ਵੱਡੀ ਕਾਮਯਾਬੀ: 12 ਘੰਟਿਆਂ ਵਿੱਚ ਅੰਨ੍ਹੇ ਕਤ
*ਦਾਤਰ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਦੋ ਦੋਸ਼ੀ ਕਾਬੂ,03 ਚੋ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50057047

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us