'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ 3 ਤਹਿਤ ਸੁਨਾਮ ਅਤੇ ਭਵਾਨੀਗੜ੍ਹ ਵਿਖੇ ਬਲਾਕ ਪੱਧਰੀ ਖੇਡਾਂ ਜੋਸ਼ੋ ਖਰੋਸ਼ ਨਾਲ ਸ਼ੁਰੂ

Sep3,2024 | Jagsir Longowal | Sangrur



11 ਸਤੰਬਰ ਤੱਕ 8 ਬਲਾਕਾਂ ਵਿੱਚ ਹੋਣਗੇ ਦਿਲਚਸਪ ਖੇਡ ਮੁਕਾਬਲੇ


ਸੰਗਰੂਰ, 3 ਸਤੰਬਰ (ਜਗਸੀਰ ਲੌਂਗੋਵਾਲ) -
ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-3) ਅਧੀਨ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਤੋਂ ਆਰੰਭ ਹੋ ਗਏ ਹਨ। ਅੱਜ ਪਹਿਲੇ ਦਿਨ ਬਲਾਕ ਸੁਨਾਮ ਊਧਮ ਸਿੰਘ ਵਾਲਾ ਅਤੇ ਬਲਾਕ ਭਵਾਨੀਗੜ੍ਹ ਵਿਖੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਖਿਡਾਰੀਆਂ ਨੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 8 ਬਲਾਕਾਂ ਵਿੱਚ ਵੱਖ-ਵੱਖ 7 ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸਿੰਗ) ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬਲਾਕ ਪੱਧਰੀ ਖੇਡ ਮੁਕਾਬਲੇ 11 ਸਤੰਬਰ ਤੱਕ ਚੱਲਣਗੇ।ਉਹਨਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਪਿੰਡ ਪੰਨਵਾਂ ਦੇ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਰਾਹੁਲ ਕੌਸ਼ਲ, ਡੀ.ਐਸ.ਪੀ ਭਵਾਨੀਗੜ੍ਹ ਵਲੋਂ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ ਅਤੇ ਗੁਰਪ੍ਰੀਤ ਸਿੰਘ ਫੱਗੂਵਾਲਾ ਪ੍ਰਧਾਨ ਟਰੱਕ ਯੂਨੀਅਨ ਵੀ ਮੌਜੂਦ ਸਨ।
ਅੱਜ ਦੇ ਖੇਡਾਂ ਸਬੰਧੀ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਵਿਖੇ ਖੋ-ਖੋ  (ਅੰ-14 ਲੜਕੇ) ਦੇ ਮੁਕਾਬਲੇ ਵਿੱਚ ਸ.ਸ.ਸ.ਸਕੂਲ ਮਾਝੀ ਦੀ ਟੀਮ ਜੇਤੂ ਰਹੀ।ਗੇਮ ਕਬੱਡੀ (ਨੈਸ਼ਨਲ ਸਟਾਇਲ) ਅੰ-17 ਲੜਕੇ ਦੇ ਮੁਕਾਬਲੇ ਦੌਰਾਨ ਪਿੰਡ ਪੰਨਵਾ ਦੀ ਟੀਮ ਨੇ ਪਿੰਡ ਬਲਿਆਲ ਦੀ ਟੀਮ ਨੂੰ 45-38 ਪੁਆਇੰਟਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ 
ਬਲਾਕ ਸੁਨਾਮ ਵਿਖੇ ਕਬੱਡੀ (ਸਰਕਲ ਸਟਾਇਲ) ਅੰ-14 (ਲੜਕੇ) ਦੇ ਮੁਕਾਬਲੇ ਦੌਰਾਨ ਸ.ਸ.ਸ.ਸਕੂਲ (ਸਕੂਲ ਆਫ ਐਮੀਨੈਂਸ) ਛਾਜਲੀ, ਸਰਕਾਰੀ ਹਾਈ ਸਕੂਲ ਮੋਜੋਵਾਲ ਅਤੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਜਵੰਧੇ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਵਾਲੀਬਾਲ (ਸਮੈਸ਼ਿੰਗ)- ਅੰ-14 (ਲੜਕੀਆਂ) ਦੇ ਮੁਕਾਬਲੇ ਦੌਰਾਨ ਸੰਤ ਈਸਰ ਸਿੰਘ ਪਬਲਿਕ ਸਕੂਲ, ਛਾਹੜ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ, ਛਾਜਲੀ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਐਥਲੈਟਿਕਸ- ਅੰ-14 (ਲੜਕੇ) ਈਵੈਂਟ ਸ਼ਾਟ ਪੁੱਟ ਵਿੱਚ ਪਰਵੀਰ ਸਿੰਘ, ਜੋਬਨਪ੍ਰੀਤ ਸਿੰਘ ਅਤੇ ਰੂਪਰਾਮ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-14 (ਲੜਕੀਆਂ) ਈਵੈਂਟ ਸ਼ਾਟਪੁੱਟ ਵਿੱਚ ਜਪਲੀਨ ਕੌਰ, ਵੀਰਪਾਲ ਕੌਰ ਅਤੇ ਪਲਕਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਈਵੈਂਟ ਸ਼ਾਟਪੁੱਟ ਵਿੱਚ ਰਾਜਦੀਪ ਕੌਰ, ਜਸਲੀਨ ਕੌਰ ਅਤੇ ਸਿਮਰਨ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਵੂਮੈਨ) ਈਵੈਂਟ ਸ਼ਾਟਪੁੱਟ ਵਿੱਚ ਅਰਸ਼ਪ੍ਰੀਤ ਕੌਰ, ਰਾਜਪ੍ਰੀਤ ਕੌਰ ਅਤੇ ਕਿਰਨਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
 ਕਬੱਡੀ (ਨੈਸ਼ਨਲ ਸਟਾਇਲ)- ਅੰ-14(ਲੜਕੀਆਂ) ਦੇ ਹੋਏ ਫਾਈਨਲ ਮੁਕਾਬਲੇ ਦੌਰਾਨ ਅਕਾਲ ਅਕੈਡਮੀ ਗੰਢੂਆਂ ਦੀ ਟੀਮ ਨੇ ਪਿੰਡ ਘਾਸੀਵਾਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।


Powered by Froala Editor

Kheda-Watan-Punjab-Diyan-2024-Season-3-Registration-Start-Eservices-punjab-



TOP HEADLINES


ਭਾਰਤੀ ਮੈਡੀਕਲ ਮਿਸ਼ਨ ਦੀ 86ਵੀਂ ਵਰ੍ਹੇਗੰਢ 'ਤੇ ਡੀ.ਐਨ.ਕੋਟਨਿਸ
ਮੁੱਖ ਮੰਤਰੀ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵ
ਝੋਨੇ ਦੀ ਨਾੜ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਦੇ ਆਦੇਸ਼ ਜਾਰੀ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਵਿੱਚ ਕਰੀਬ ਇੱ
ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱ
ਕਾਂਗਰਸੀ ਆਗੂ ਅਤੇ ਹਲਕਾ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨ
ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦ
ਭਾਰਤੀ ਸਟੇਟ ਬੈਂਕ ਦੀ ਸ਼ੇਖਪੁਰਾ ਬ੍ਰਾਂਚ ਦੇ ਹੈੱਡ ਕੈਸ਼ੀਅਰ ਨੇ
ਡੇਰਾਬੱਸੀ ਆਈਲੈਟਸ ਸੈਂਟਰ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਤਿੰ
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿ
ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰ
ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ
ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣਾ ਤਿਆਗ ਅਤੇ ਇਮਾਨਦਾਰੀ ਦਾ ਸਬ
ਸੀਆਈਡੀ ਦੇ ਵੱਡੇ ਅਫਸਰ ਦੇ ਘਰ ਹੋਈ ਚੋਰੀ
ਵਿਧਾਇਕ ਬੱਗਾ ਵਲੋਂ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ - ਹਲਕੇ '
ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਕਰਵਾਏ 'ਕ੍ਰਿਏਟ ਈਕੋ-ਫਰੈਂਡਲੀ ਗ
ਐਮਪੀ ਸੰਜੀਵ ਅਰੋੜਾ ਨੇ ਸਾਈਕਲਾਂ 'ਤੇ ਜੀਐਸਟੀ ਨੂੰ 12% ਤੋਂ ਘਟਾ
ਪੰਜਾਬ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ
ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43112838

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us