ਭਾਰਤੀ ਸਟੇਟ ਬੈਂਕ ਦੀ ਸ਼ੇਖਪੁਰਾ ਬ੍ਰਾਂਚ ਦੇ ਹੈੱਡ ਕੈਸ਼ੀਅਰ ਨੇ ਕੀਤਾ ਕਰੋੜਾਂ ਰੁਪਏ ਦਾ ਗਬਨ

Sep20,2024 | Parvinder Jit Singh | Bathinda

ਬੈਂਕ ਕੈਸ਼ੀਅਰ ਨੇ ਗਾਹਕ ਦੇ ਖਾਤੇ ਵਿਚੋ ਹੇਰਾ ਫੇਰੀ ਨਾਲ ਪੈਸੇ ਕਢਵਾਏ, ਏਟੀਐਮ ਮਸ਼ੀਨ ਵਿਚ ਪਾਉਣ ਵਾਲੀ ਰਕਮ ਵਿਚ ਕੀਤੀ ਘਪਲੇਬਾਜ਼ੀ 

ਬਠਿੰਡਾ (ਪਰਵਿੰਦਰ ਜੀਤ ਸਿੰਘ)

ਸਟੇਟ ਬੈਂਕ ਆਫ ਇੰਡੀਆ ਦੀ ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈੱਡ ਕੈਸ਼ੀਅਰ ਵੱਲੋਂ ਕਰੋੜਾਂ ਰੁਪਏ ਦੇ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਕੈਸ਼ੀਅਰ ਦੇ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਅਮਾਨਤ ਵਿਚ ਖਿਆਨਤ ਪਾਉਣ ਅਤੇ ਹੇਰਾ ਫੇਰੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵਿੰਗ ਦੀ ਪੜਤਾਲੀਆ ਰਿਪੋਰਟ ਆਉਣ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਈਓ ਵਿੰਗ ਦੀ ਰਿਪੋਰਟ ਮੁਤਾਬਕ ਉਕਤ ਕੈਸ਼ੀਅਰ ਬੈਂਕ ਦੇ ਖਪਤਕਾਰਾਂ ਦੇ ਜਾਅਲੀ ਦਸਤਖਤ ਕਰਕੇ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾ ਲੈਂਦਾ ਸੀ। ਇਸੇ ਤਰ੍ਹਾਂ ਉਕਤ ਕੈਸ਼ੀਅਰ ਨੇ ਬੈਂਕ ਦੇ ਲਾਕਰਾਂ ਵਿਚ ਰੱਖਿਆ ਹੋਇਆ ਸੋਨਾ ਵੀ ਗਾਇਬ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਪੜਤਾਲ ਵਿਚ ਪਾਇਆ ਗਿਆ ਹੈ ਕਿ ਏਟੀਐਮ ਮਸ਼ੀਨ ਵਿਚ ਪਾਉਣ ਵਾਲੀ ਰਕਮ ਵਿਚ ਵੀ ਵੱਡੀ ਧਾਂਦਲੀ ਕੀਤੀ ਗਈ ਹੈ। ਇਸ ਮਾਮਲੇ 'ਚ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਸ਼ੁਰੂਆਤੀ ਜਾਂਚ 'ਚ ਹੀ ਗਾਹਕਾਂ ਦੇ ਖਾਤਿਆਂ 'ਚੋਂ ਕੁੱਲ 39 ਲੱਖ, 41 ਹਜ਼ਾਰ 400 ਰੁਪਏ ਕਢਵਾਏ ਗਏ, ਜਦਕਿ 342 ਗ੍ਰਾਮ 27 ਗ੍ਰਾਮ ਸੋਨਾ ਅਤੇ 15 ਲੱਖ ਰੁਪਏ ਏਟੀਐਮ ਮਸ਼ੀਨ ਦੀ ਰਕਮ ਵਿਚੋਂ ਅਤੇ ਬੈਂਕ ਦੇ ਏਟੀਐਮ ਵਿਚੋ 84 ਹਜ਼ਾਰ ਕਢਵਾ ਲਏ। ਖੁਰਦ ਬੁਰਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 2 ਕਰੋੜ 65 ਲੱਖ 68 ਹਜ਼ਾਰ ਰੁਪਏ ਬਣਦੀ ਹੈ। ਇਸ ਤਰ੍ਹਾਂ ਕੈਸ਼ੀਅਰ ਨੇ ਸਰਕਾਰ ਅਤੇ ਗਾਹਕਾਂ ਨਾਲ 3 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਥਾਣਾ ਤਲਵੰਡੀ ਸਾਬੋ ਨੂੰ ਦਿੱਤੀ ਸ਼ਿਕਾਇਤ ਵਿਚ ਪਿਆਰਾ ਸਿੰਘ ਵਾਸੀ ਪਿੰਡ ਸੰਦੋਹਾ ਨੇ ਦੱਸਿਆ ਕਿ ਉਸ ਨੇ ਆਪਣਾ ਖਾਤਾ ਨੰਬਰ 65233604539 ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਸ਼ੇਖਪੁਰਾ ਤਹਿਸੀਲ ਤਲਵੰਡੀ ਸਾਬੋ ਵਿਖੇ ਖੁਲ੍ਹਵਾਇਆ ਸੀ ਅਤੇ ਉਸ ਦੇ ਨਾਲ ਉਸ ਦੇ ਭਰਾ ਤਾਰਾ ਸਿੰਘ ਨੇ ਵੀ ਖਾਤਾ ਨੰਬਰ 65237356508 ਖੁਲਵਾਇਆ ਸੀ । ਪੀੜਤ ਅਨੁਸਾਰ ਉਸ ਦੇ ਲੜਕੇ ਨੇ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਸੀ, ਜਿਸ ਲਈ ਫੀਸ ਦੇ ਪੈਸੇ ਉਸਨੇ ਬੈਂਕ ਵਿਚ ਜਮ੍ਹਾਂ ਕਰਵਾਏ ਸਨ। ਉਸਨੇ ਬੈਂਕ ਅਧਿਕਾਰੀਆਂ ਨੂੰ ਆਖਿਆ ਸੀ ਕਿ ਜਦ ਦੇ ਕਾਲਜ ਵੱਲੋਂ ਫੀਸ ਭਰਨ ਲਈ ਪੱਤਰ ਆਵੇਗਾ ਤਾਂ ਉਦੋਂ ਇਹ ਰਕਮ ਫੀਸ ਲਈ ਵਰਤੀ ਜਾਵੇਗੀ। ਸ਼ਿਕਾਇਤਕਰਤਾ ਅਨੁਸਾਰ ਜਦੋਂ ਕਾਲਜ ਵੱਲੋਂ ਫੀਸ ਭਰਨ ਦਾ ਪੱਤਰ ਮਿਲਿਆ ਤਾਂ ਅਸੀਂ ਫੀਸ ਭਰਨ ਲਈ ਬੈਂਕ ਗਏ ਤਾਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਖਾਤੇ ਵਿਚੋ ਫਰਵਰੀ ਮਹੀਨੇ ’ਚ 13 ਲੱਖ 32 ਹਜ਼ਾਰ ਰੁਪਏ ਕਢਵਾਏ ਸਨ, ਇਸ ਲਈ ਹੁਣ ਬਾਕੀ ਬਚਦੀ ਰਕਮ ਨਾਲ ਕਾਲਜ ਦੀ ਫੀਸ ਨਹੀਂ ਭਰੀ ਜਾ ਸਕਦੀ। ਦੂਜੇ ਪਾਸੇ ਸ਼ਿਕਾਇਤ ਕਰਤਾ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਇਕ ਨਵਾਂ ਪੈਸਾ ਆਪਣੇ ਖਾਤੇ ਵਿਚੋ ਨਹੀਂ ਕਢਵਾਇਆ ਹੈ। ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਐਸਐਸਪੀ ਬਠਿੰਡਾ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ। ਪੁਲਿਸ ਕਪਤਾਨ ਵੱਲੋਂ ਉਕਤ ਦਰਖਾਸਤ ਨੂੰ ਜਾਂਚ ਲਈ ਆਰਥਿਕ ਅਪਰਾਧ ਸ਼ਾਖਾ ਕੋਲ ਟਰਾਂਸਫਰ ਕੀਤਾ ਗਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਬੈਂਕ 'ਚ ਤਾਇਨਾਤ ਹੈੱਡ ਕੈਸ਼ੀਅਰ ਹਰਵਿੰਦਰ ਸਿੰਘ ਜਾਲਸਾਜੀ ਕਰਦਿਆਂ ਫਰਜ਼ੀ ਦਸਤਾਵੇਜਾਂ, ਜਾਆਲੀ ਦਸਤਖਤ ਅਤੇ ਅੰਗੂਠੇ ਦੇ ਨਿਸ਼ਾਨ ਬਣਾ ਕੇ ਪੀੜਤ ਵਿਅਕਤੀ ਦੇ ਖਾਤੇ ਵਿਚੋ ਪੈਸੇ ਕਢਵਾਏ ਹਨ, ਜਿਸ ਕਾਰਨ ਗ੍ਰਾਹਕ ਨੂੰ ਆਰਥਿਕ ਨੁਕਸਾਨ ਹੋਇਆ ਅਤੇ ਉਸ ਨੂੰ ਆਪਣੇ ਬੇਟੇ ਦੇ ਦਾਖਲੇ ਲਈ ਵਿਆਜ ਸਮੇਤ ਰਕਮ ਨਿੱਜੀ ਤੌਰ 'ਤੇ ਅਦਾ ਕਰਨੀ ਪਈ। ਇਸ ਤੋਂ ਬਾਅਦ ਗ੍ਰਾਹਕ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਕਢਵਾ ਰਹੇ ਹਨ ਅਤੇ ਉਸ ਦੀ ਸ਼ਿਕਾਇਤ ਦੇ ਬਾਵਜੂਦ ਉਕਤ ਹੈੱਡ ਕੈਸ਼ੀਅਰ ਦੀ ਸਿਰਫ ਸੀਟ ਹੀ ਬਦਲ ਦਿੱਤੀ ਗਈ ਸੀ ਪਰ ਧੋਖਾਧੜੀ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਉ ਵਿੰਗ ਦੀ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਹਰਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਕੁੱਬੇ ਨੇ ਐਸਬੀਆਈ ਸ਼ਾਖਾ ਸ਼ੇਖਪੁਰਾ ਵਿਚ ਹੈੱਡ ਕੈਸ਼ੀਅਰ ਵਜੋਂ ਤਾਇਨਾਤ ਰਹਿੰਦਿਆਂ ਆਪਣੇ ਅਹੁਦੇ ਅਤੇ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਵਾਊਚਰ ਰਾਹੀਂ ਵੱਖ-ਵੱਖ ਮਿਤੀਆਂ 'ਤੇ ਗਾਹਕਾਂ ਦੇ ਖਾਤਿਆਂ ਤੋਂ ਨਕਦੀ ਕਢਵਾਈ ਗਈ। ਇਹ ਰਕਮ ਲਗਭਗ 39 ਲੱਖ 41 ਹਜ਼ਾਰ 400 ਰੁਪਏ ਬਣਦੀ ਹੈ। 20 ਮਾਰਚ 2024 ਅਤੇ 26 ਮਾਰਚ, 2024 ਨੂੰ ਹਰਵੀਰ ਸਿੰਘ ਹੈੱਡ ਕੈਸ਼ੀਅਰ ਨੇ ਵੀ ਬੈਂਕ ਦੀ ਸੇਫ ਵਿੱਚੋਂ 342 ਗ੍ਰਾਮ 27 ਮਿਲੀਗ੍ਰਾਮ ਸੋਨਾ (34 ਗ੍ਰਾਮ 27 ਮਿਲੀਗ੍ਰਾਮ ਸੋਨਾ) ਕੱਢਿਆ, ਜੋ ਕਿ ਗਾਹਕਾਂ ਵੱਲੋਂ ਬੈਂਕ ਕੋਲ ਗਹਿਣੇ ਰੱਖਿਆ ਗਿਆ ਸੀ। ਇਸੇ ਬੈਂਕ ਵਿਚ ਏਟੀਐਮ ਮਸ਼ੀਨ ਭਰਨ ਸਮੇਂ 15,84,000 ਰੁਪਏ ਦੀ ਰਾਸ਼ੀ ਦਾ ਗਬਨ ਹੋਣ ਦਾ ਵੀ ਖੁਲਾਸਾ ਹੋਇਆ ਹੈ। ਉਕਤ ਵਿਅਕਤੀ ਨੇ ਠੱਗੀ ਮਾਰਨ ਦਾ ਇਕ ਹੋਰ ਢੰਗ ਵੀ ਤੋਰਿਆ ਹੋਇਆ ਸੀ। ਉਕਤ ਕੈਸ਼ੀਅਰ ਕਿਸਾਨਾਂ, ਵਪਾਰੀਆਂ ਵੱਲੋਂ ਲਿਮਿਟ ਰਲੇ ਰੱਖੇ ਹੋਏ ਦਸਤਾਵੇਜਾਂ ਵਿਚੋਂ ਸਾਈਨ ਕੀਤੇ ਹੋਏ ਖਾਲੀ ਬਾਊਚਰ ਕੱਢ ਲੈਂਦਾ ਸੀ, ਜਿੰਨਾਂ ਉੱਪਰ ਰਕਮ ਭਰ ਕੇ ਉਹ ਬੈਂਕ ਵਿਚੋਂ ਕਢਵਾ ਲੈਂਦਾ ਸੀ। ਆਰਥਿਕ ਅਪਰਾਧ ਸ਼ਾਖਾ ਦੀ ਪੜਤਾਲੀਆ ਰਿਪੋਰਟ ਅਨੁਸਾਰ ਇਸ ਸਾਰੇ ਘਪਲੇ ਵਿਚ ਕਈ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਜਿੰਨਾਂ ਕੋਲੋਂ ਪੁੱਛ ਪੜਤਾਲ ਵੀ ਕੀਤੀ ਗਈ ਹੈ ਕਿਉਂਕਿ ਇੰਨਾ ਵੱਡਾ ਘਪਲਾ ਕਰਨ ਵਿਚ ਸਿਰਫ ਇਕ ਵਿਅਕਤੀ ਦਾ ਹੱਥ ਨਹੀਂ ਹੋ ਸਕਦਾ। ਪੁਲਿਸ ਅਧਿਕਾਰੀਆਂ ਅਨੁਸਾਰ ਉਕਤ ਮਾਮਲੇ ਵਿਚ ਬੈਂਕ ਦੇ ਕਈ ਉੱਚ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿਚ ਹਨ, ਜਿਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਏਟੀਐਮ ਮਸ਼ੀਨ ਵਿਚ ਪੈਸੇ ਪਾਉਣ ਇਕ ਉੱਚ ਅਧਿਕਾਰੀ ਦਾ ਕੋਲ ਹੋਣਾ ਜਰੂਰੀ ਹੁੰਦਾ ਹੈ। ਇਸੇ ਤਰ੍ਹਾਂ ਸਟਰਾਂਗ ਰੂਮ ਦੀਆਂ ਚਾਬੀਆਂ ਵੀ ਦੋ ਹੁੰਦੀਆਂ ਹਨ। ਇਕ ਚਾਬੀ ਬੈਂਕ ਦੇ ਉੱਚ ਅਧਿਕਾਰੀ ਕੁੱਲ ਹੁੰਦੀ ਹੈ। ਉਸ ਤੋਂ ਬਾਅਦ ਹੀ ਸਟਰਾਂਗ ਰੂਮ ਖੋਲ ਕੇ ਲੋਕਰਾਂ ਤਕ ਪਹੁੰਚਿਆ ਜਾ ਸਕਦਾ ਹੈ।


Powered by Froala Editor

Crime-News-Bathinda-Police-Punjab



TOP HEADLINES


ਭਾਰਤੀ ਮੈਡੀਕਲ ਮਿਸ਼ਨ ਦੀ 86ਵੀਂ ਵਰ੍ਹੇਗੰਢ 'ਤੇ ਡੀ.ਐਨ.ਕੋਟਨਿਸ
ਮੁੱਖ ਮੰਤਰੀ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵ
ਝੋਨੇ ਦੀ ਨਾੜ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਦੇ ਆਦੇਸ਼ ਜਾਰੀ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਵਿੱਚ ਕਰੀਬ ਇੱ
ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱ
ਕਾਂਗਰਸੀ ਆਗੂ ਅਤੇ ਹਲਕਾ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨ
ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦ
ਭਾਰਤੀ ਸਟੇਟ ਬੈਂਕ ਦੀ ਸ਼ੇਖਪੁਰਾ ਬ੍ਰਾਂਚ ਦੇ ਹੈੱਡ ਕੈਸ਼ੀਅਰ ਨੇ
ਡੇਰਾਬੱਸੀ ਆਈਲੈਟਸ ਸੈਂਟਰ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਤਿੰ
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿ
ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰ
ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ
ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣਾ ਤਿਆਗ ਅਤੇ ਇਮਾਨਦਾਰੀ ਦਾ ਸਬ
ਸੀਆਈਡੀ ਦੇ ਵੱਡੇ ਅਫਸਰ ਦੇ ਘਰ ਹੋਈ ਚੋਰੀ
ਵਿਧਾਇਕ ਬੱਗਾ ਵਲੋਂ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ - ਹਲਕੇ '
ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਕਰਵਾਏ 'ਕ੍ਰਿਏਟ ਈਕੋ-ਫਰੈਂਡਲੀ ਗ
ਐਮਪੀ ਸੰਜੀਵ ਅਰੋੜਾ ਨੇ ਸਾਈਕਲਾਂ 'ਤੇ ਜੀਐਸਟੀ ਨੂੰ 12% ਤੋਂ ਘਟਾ
ਪੰਜਾਬ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ
ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43112771

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us