लुधियाना की ऐतिहासिक जामा मस्जिद में हजारों मुसलमान ने अदा की ईद की नमाज
Mar21,2026
| Jagrati Lahar Bureau | Ludhiana
विश्व समुदाय जंग की बजाए अमन का रास्ता चुने शाही इमाम पंजाब**
अंतर्राष्ट्रीय अमेरिकी आतंकवाद के खिलाफ एकजुट हो सभी लोग, ईरान से अनुभूति जताई **
आज यहां फील्ड गंज चौक में स्थित शहर की ऐतिहासिक जामा मस्जिद में हजारों मुसलमान ने ईद उल फितर की नमाज अदा की इस अवसर पर पंजाब के शाही इमाम मौलाना मोहम्मद उस्मान रहमानी लुधियानवी ने सभी को ईद की मुबारकबाद देते हुए अपने संबोधन में कहा कि आज का दिन आपसी भाईचारा प्यार और मोहब्बत बांटने का है शाही इमाम ने कहा कि पवित्र रमजान के 30 रोजे रखने के बाद ईद एक इनाम के तौर पर रोजेदारों को अल्लाह की तरफ से दी गई है शाही इमाम मौलाना मोहम्मद उस्मान रहमानी लुधियानवी ने इस अवसर पर ईरान के सुप्रीम लीडर अयातुल्लाह खमानी की बीते दिनी हुई शहादत को भी याद किया उन्होंने कहा की दुनिया भर के लोगों को जंग की बजाय अमन शांति और भाईचारे का रास्ता अपनाना चाहिए शाही इमाम ने कहा कि विश्व भर में अमेरिका के सरकारी आतंकवाद के खिलाफ सभी को एकजुट होना होगा शाही इमाम ने आह्वान किया कि हक और इंसाफ को देखते हुए हम सबको सच्चाई का साथ देना चाहिए। इस मौके पर मुसलमानों को ईद की मुबारकबाद देते हुए लुधियाना से विधायक मदन लाल बग्गा, अशोक पराशर पप्पी ने कहा कि ईद का दिन सिर्फ मुसलमान भाईयों के लिए ही नहीं बल्कि सभी भारतीयों के लिए खुशी का दिन है। उन्होंने ने कहा कि हम दुआ करते है कि यह खुशियों भरी रीत हमेशा ऐसे ही चलती रहे। उन्होंने कहा कि पूरा महीना मुसलमान रोजा रखता है और अपने खुदा की इबादत करता है, जिसके बदले में अल्लाह तआला अपने बंदों को ईद का पवित्र त्योहार तोहफे के तौर पर देता है। उन्होंने कहा कि आज के दिन हर मुसलमान अपने सारे गिले शिकवे भूल कर एक दूसरे को गले लगाता है। इस मौके पर जामा मस्जिद लुधियाना के अध्यक्ष मुहम्मद मुस्तकीम ने भी मुसलमानों को ईदकी मुबारकबाद दी।
बॉक्स न्यूज़
सर्व धर्म के प्रतिनिधि जामा मस्जिद ईद मुबारक देने पहुंचे
लुधियाना 21 मार्च ( ) आज ईद उल फितर के अवसर पर सर्व धर्म के लोग पंजाब के शाही इमाम मौलाना मोहम्मद उस्मान रहमानी लुधियानवी को ईद की मुबारकबाद देने के लिए जामा मस्जिद पहुंचे इस मौके पर गुरुद्वारा दुख निवारण साहब के प्रधान सरदार प्रितपाल सिंह जी श्री दुर्गा माता मंदिर से श्री विपिन मित्तल जी श्री ज्ञान स्थल मंदिर से श्री प्रवीण बजाज जी और टीम 1699 से गुरसाहिबसिंह जी लुधियाना नगर निगम के ज्वाइंट कमिश्नर जसदेव सिंह सेखों व इसी प्रकार ईसाई समुदाय से श्री बी एम फैडेरिक जी, शिंगारा दाद, जरनैल तूर, पूर्व पार्षद परमिंदर मेहता, कांग्रेस के सीनियर नेता सुशील पराशर ईद मुबारक कहने वालों में शामिल थे।
फोटो कैप्शन :- जामा मस्जिद लुधियाना में ईद उल फितर के मौके पर मुसलमानों को संबोधित करते हुए शाही इमाम पंजाब मौलाना मुहम्मद उस्मान रहमानी लुधियानवी।
2.) जामा मस्जिद लुधियाना के बाहर अपने मुसलमान भाइयों को ईद की मुबारकबाद देते हुए विधायक अशोक पराशर पप्पी।
3.) शाही इमाम पंजाब मौलाना मुहम्मद उस्मान रहमानी लुधियानवी को गले मिलकर ईद की मुबारकबाद देते हुए विधायक मदन लाल बग्गा।
4.) जामा मस्जिद लुधियाना के बाहर ईद उल फितर के मौके पर ईद की नमाज अदा करते हुए मुसलमान भाईचारे के लोग।
..............................
ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਹਜ਼ਾਰਾਂ ਮੁਸਲਮਾਨਾਂ ਨੇ ਅਦਾ ਕੀਤੀ ਈਦ ਦੀ ਨਮਾਜ਼
ਦੁਨੀਆਂ ਭਰ ਦੇ ਭਾਈਚਾਰੇ ਨੂੰ ਜੰਗ ਦੀ ਬਜਾਏ ਅਮਨ ਦਾ ਰਾਸਤਾ ਚੁਣਨਾ ਚਾਹੀਦਾ : ਸ਼ਾਹੀ ਇਮਾਮ ਪੰਜਾਬ
ਅੰਤਰਰਾਸ਼ਟਰੀ ਅਮਰੀਕੀ ਅੱਤਵਾਦ ਦੇ ਖਿਲਾਫ ਇੱਕ ਜੁੱਟ ਹੋਣ ਸਾਰੇ ਲੋਕ, ਈਰਾਨ ਨਾਲ ਜਤਾਈ ਸਦਭਾਵਨਾ
ਲੁਧਿਆਣਾ 21 ਮਾਰਚ ( ) ਅੱਜ ਇੱਥੇ ਫੀਲਡਗੰਜ ਚੌਂਕ ਵਿੱਚ ਸਥਿਤ ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜ਼ਾਰਾਂ ਮੁਸਲਮਾਨਾਂ ਨੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ ਇਸ ਮੌਕੇ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਨ ਆਪਸੀ ਭਾਈਚਾਰੇ ਪਿਆਰ ਅਤੇ ਮੁਹੱਬਤ ਨੂੰ ਵੰਡਣ ਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਪਵਿੱਤਰ ਰਮਜ਼ਾਨ ਦੇ 30 ਰੋਜ਼ੇ ਰੱਖਣ ਤੋਂ ਬਾਅਦ ਈਦ ਇੱਕ ਇਨਾਮ ਦੇ ਤੌਰ ਤੇ ਰੋਜ਼ੇਦਾਰਾਂ ਨੂੰ ਅੱਲਹਾ ਦੇ ਵੱਲੋਂ ਦਿੱਤੀ ਗਈ ਹੈ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਮੌਕੇ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾਹ ਖ਼ਾਮਨੇਈ ਦੀ ਬੀਤੇ ਦਿਨੀ ਹੋਈ ਸ਼ਹਾਦਤ ਨੂੰ ਵੀ ਯਾਦ ਕੀਤਾ ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਜੰਗ ਦੀ ਬਜਾਏ ਅਮਨ ਸ਼ਾਂਤੀ ਅਤੇ ਭਾਈਚਾਰੇ ਦਾ ਰਸਤਾ ਅਪਣਾਉਣਾ ਚਾਹੀਦਾ ਸ਼ਾਹੀ ਇਮਾਮ ਕਿਹਾ ਕਿ ਵਿਸ਼ਵ ਭਰ ਵਿੱਚ ਅਮਰੀਕਾ ਦੇ ਸਰਕਾਰੀ ਅੱਤਵਾਦ ਦੇ ਖਿਲਾਫ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਏਗਾ ਸ਼ਾਹੀ ਇਮਾਮ ਨੇ ਕਿਹਾ ਕਿ ਹੱਕ ਅਤੇ ਇਨਸਾਫ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਸੱਚਾਈ ਦਾ ਸਾਥ ਦੇਣਾ ਚਾਹੀਦਾ। ਇਸ ਮੌਕੇ 'ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ, ਉਨ੍ਹਾਂ ਕਿਹਾ ਕਿ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ, ਜਿਸਦੇ ਬਦਲੇ 'ਚ ਅੱਲਾਹ ਤਆਲਾ ਆਪਣੇ ਬੰਦਿਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ 'ਤੇ ਦਿੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂੱਜੇ ਨੂੰ ਗਲੇ ਲਗਾਉਂਦਾ ਹੈ। ਇਸ ਮੌਕੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਨੇ ਵੀ ਖਾਸ ਤੌਰ ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਬਾਕਸ ਨਿਊਜ਼
ਸਾਰੇ ਧਰਮਾਂ ਦੇ ਆਗੂ ਜਾਮਾ ਮਸਜਿਦ ਈਦ ਮੁਬਾਰਕ ਦੇਣ ਪਹੁੰਚੇ
ਲੁਧਿਆਣਾ 21 ਮਾਰਚ ( ) ਅੱਜ ਇਦ ਉਲ ਫਿਤਰ ਦੇ ਮੌਕੇ ਤੇ ਸਾਰੇ ਧਰਮਾਂ ਦੇ ਲੋਕ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਜਾਮਾ ਮਸਜਿਦ ਪਹੁੰਚੇ ਇਸ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰੀਤਪਾਲ ਸਿੰਘ ਜੀ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਸ੍ਰੀ ਬਿਪਨ ਮਿੱਤਲ ਜੀ ਸ੍ਰੀ ਗਿਆਨ ਸਥੱਲ ਮੰਦਰ ਤੋਂ ਸ੍ਰੀ ਪ੍ਰਵੀਨ ਬਜਾਜ ਜੀ ਅਤੇ ਟੀਮ 1699 ਤੋਂ ਗੁਰ ਸਾਹਿਬ ਸਿੰਘ ਜੀ ਲੁਧਿਆਣਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋ ਅਤੇ ਇਸਾਈ ਧਰਮ ਤੋਂ ਸ਼੍ਰੀ ਬੀਐਮ ਫੈਡਰਿਕ ਕੌਂਸਲਰ ਮੁਨੀਸ਼ ਸ਼ਾਹ, ਸਾਬਕਾ ਕੌਂਸਲਰ ਪਰਮਿੰਦਰ ਮਹਿਤਾ, ਕਾਂਗਰਸ ਦੇ ਸੀਨੀਅਰ ਆਗੂ ਸ਼ੁਸ਼ੀਲ ਪਰਾਸ਼ਰ ਖਾਸ ਤੌਰ ਤੇ ਮੌਜੂਦ ਸਨ।
ਫੋਟੋ ਕੈਪਸ਼ਨ :- ਜਾਮਾ ਮਸਜਿਦ ਲੁਧਿਆਣਾ ਵਿਖੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ
2.) ਜਾਮਾ ਮਸਜਿਦ ਲੁਧਿਆਣਾ ਵਿਖੇ ਈਦ ਮੌਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਜੀ।
3.) ਜਾਮਾ ਮਸਜਿਦ ਲੁਧਿਆਣਾ ਵਿਖੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਈਦ ਦੇ ਮੌਕੇ ਗਲਵਕੜੀ ਪਾਉਂਦੇ ਹੋਏ ਵਿਧਾਇਕ ਮਦਨ ਲਾਲ ਬੱਗਾ ਜੀ।
4.) ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ।
Shahi-Imam-Punjab