ਆਰ.ਟੀ.ਆਈ.ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਵਲੋਂ 175 ਕੇਸਾਂ ਦਾ ਨਿਪਟਾਰਾ

Aug29,2025 | Jagrati Lahar Bureau | Chandigarh

ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਇਕ ਵਿਅਕਤੀ ਵਲੋਂ ਆਰ.ਟੀ.ਆਈ.ਐਕਟ ਅਧੀਨ ਦਾਇਰ 175 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਦੇ ਬੈਂਚ ਕੋਲ ਲੁਧਿਆਣਾ ਦੇ ਡਾਬਾ-ਲੋਹਾਰਾ ਮਾਰਗ ਸਥਿਤ ਮਹਾ ਸਿੰਘ ਨਗਰ ਨਿਵਾਸੀ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਮਾਮਲੇ ਅਗਸਤ ਮਹੀਨੇ ਦੀਆਂ ਵੱਖ ਵੱਖ ਤਰੀਕਾਂ ਨੂੰ ਸੁਣਵਾਈ ਲਈ ਲੱਗੇ ਸਨ।
ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਕੇਸਾਂ ਵਿਚੋਂ 5 ਅਗਸਤ 2025 ਨੂੰ 36 ਕੇਸ,6 ਅਗਸਤ 2025 ਨੂੰ 26 ਅਤੇ 7 ਅਗਸਤ 2025 ਨੂੰ 35 ਕੇਸ,19 ਅਗਸਤ 2025 ਨੂੰ 30 ਕੇਸ,  20 ਅਗਸਤ 2025 ਨੂੰ 26  ਸੁਣਵਾਈ ਲਈ ਲੱਗੇ ਸਨ ਜਿਨ੍ਹਾਂ ਵਿੱਚ ਸਬੰਧਤ ਧਿਰਾਂ ਜਾਣਕਾਰੀ ਸਮੇਤ ਹਾਜ਼ਰ ਸਨ ਅਤੇ ਕਮਿਸ਼ਨਰ ਵਲੋਂ ਸਾਰੇ ਕੇਸ ਇਕੱਲੇ ਇਕੱਲੇ ਸੁਣੇ ਗਏ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਮੁਦਈ ਸਰਬਜੀਤ ਸਿੰਘ ਗਿੱਲ ਪੇਸ਼ ਨਹੀਂ ਹੋਇਆ ਜਿਸ 'ਤੇ ਕਮਿਸ਼ਨ ਵਲੋਂ ਮੁਦਈ ਨੂੰ ਆਪਣਾ ਪੱਖ ਰੱਖਣ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਪ੍ਰੰਤੂ ਮੁਦਈ ਨੇ ਇਸ ਸਮੇਂ ਵਿੱਚ ਵੀ ਆਪਣਾ ਪੱਖ ਪੇਸ਼ ਨਹੀਂ ਕੀਤਾ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਇਨ੍ਹਾਂ ਮਾਮਲਿਆਂ ਦੀ 20 ਅਗਸਤ ਅਤੇ 28 ਅਗਸਤ 2025 ਨੂੰ ਮੁੜ ਸੁਣਵਾਈ ਕੀਤੀ ਗਈ ਤਾਂ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ।
ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਕੇਸਾਂ ਵਿੱਚ ਲਗਾਤਾਰ ਗੈਰਹਾਜ਼ਰੀ  ਕਾਰਨ ਕਮਿਸ਼ਨ ਦੇ ਸਮੇਂ ਅਤੇ ਸਰੋਤਾਂ ਦੀ ਕਾਫ਼ੀ ਬਰਬਾਦੀ ਹੋਈ ਹੈ ਅਤੇ ਵਾਰ-ਵਾਰ ਸੁਣਵਾਈਆਂ ਵਿੱਚ ਹਾਜ਼ਰ ਹੋ ਕੇ ਜਵਾਬ ਦਾਇਰ ਕਰਨ ਵਾਲੀਆਂ ਸਰਕਾਰੀ ਅਥਾਰਟੀਆਂ ਦੇ ਅਧਿਕਾਰਤ ਕੰਮਕਾਜ ਵਿੱਚ ਬੇਲੋੜਾ ਵਿਘਨ ਪਿਆ ਹੈ। ਅਜਿਹਾ ਵਤੀਰਾ ਨਾ ਸਿਰਫ਼ ਮੁਕੱਦਮੇਬਾਜ਼ਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਲੰਬਿਤ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਸਬੰਧੀ ਕਮਿਸ਼ਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ।ਕਮਿਸ਼ਨ ਨੇ ਕਿਹਾ ਹੈ ਕਿ ਲੰਬਿਤ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਫਜ਼ੂਲ, ਵਾਰ-ਵਾਰ ਹੋਣ ਵਾਲੀ ਮੁਕੱਦਮੇਬਾਜ਼ੀ ਲਈ ਜਨਤਕ ਸਰੋਤਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਮੁਕੱਦਮਾ ਨਾ ਚਲਾਉਣ ਕਾਰਨ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਅਪੀਲਾਂ ਨੂੰ  ਖਾਰਜ ਕਰ ਦਿੱਤਾ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਰਬਜੀਤ ਸਿੰਘ ਗਿੱਲ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਚੀਫ਼ ਇਨਫੋਰਮੇਸ਼ਨ ਕਮਿਸ਼ਨਰ ਵੱਲੋਂ 25 ਫਰਵਰੀ 2025 ਨੂੰ ਆਰ.ਟੀ.ਆਈ.ਐਕਟ ਦੀ ਦੁਰਵਰਤੋ ਕਰਨ ਦੇ ਦੋਸ਼ ਵਿਚ ਬਲੈਕਲਿਸਟ ਕੀਤਾ ਗਿਆ ਸੀ।

Powered by Froala Editor

Rti-Commissioner-Sandeep-Singh-Dhaliwal-Disposes-Of-175-Cases



TOP HEADLINES


*ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਜਨਤਕ ਸਿਹਤ ਸੰਭਾਲ ਪ੍ਰਦਾਨ
ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਹਰ ਤਰ੍ਹਾ ਦੀ ਸਹੂਲੀਅਤ ਦੇਣ ਲਈ
*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ
ਆਪ ਦੇ ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ ਮੁਹਿੰਮ: ਮੰਤਰੀਆਂ
*ਘਰੇਲੂ ਐਲ.ਪੀ.ਜੀ ਦੀ ਕੋਈ ਕਮੀ ਨਹੀਂ, ਜਮ੍ਹਾਂਖੋਰਾਂ ਖ਼ਿਲਾਫ਼ ਸ
*ਡੀਜਲ ਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਵਿੱਚ ਵੱਡੀ ਕਟੌਤੀ: ਆਮ
ਭਾਜਪਾ ਦੇ ਜ਼ੁਲਮ ਵਿਰੁੱਧ 'ਆਪ' ਨਾਲ ਪੂਰਾ ਗੁਜਰਾਤ, ਹੋਣ ਜਾ ਰਿਹ
*ਬਰਿੰਦਰ ਕੁਮਾਰ ਗੋਇਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੁੱਕਿਆ ਦੇਸ਼ ਅੰਦਰ ਫਰਟੀਲਾਈਜ਼ਰ
ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਿਰਪੱਖ ਜਾਂਚ
*ਭਗਵੰਤ ਮਾਨ ਸਰਕਾਰ ਵੱਲੋਂ ਵਪਾਰੀਆਂ ਦੀਆਂ 1,386 ਸ਼ਿਕਾਇਤਾਂ ਦੀ
ਫੂਡ ਸਪਲਾਈ ਵਿਭਾਗ ਦੀ ਜਗਰਾਉਂ ਵਿੱਚ ਵੱਡੀ ਕਾਰਵਾਈ, ਢਾਬਿਆਂ ਤੇ
ਖੰਨਾ ਪੁਲਿਸ ਨੇ 02 ਵਿਅਕਤੀਆਂ ਨੂੰ ਇੱਕ .32 ਬੋਰ ਦੇਸੀ ਪਿਸਟਲ ਸ
ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਪੈਚਾ ਵਾਲੀ ਦੇ ਦੋਸ਼ੀ ਵਿਜੈ ਕੁਮਾ
ਬਿੱਟੂ ਅਤੇ ਹਰਸਿਮਰਤ ਬੰਦੀ ਸਿੰਘਾਂ ਦੀ ਰਿਹਾਈ ਰੋਕ ਰਹੇ ਹਨ: ਵੜਿ
*ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ, ਆਪ ਨੇ ਭਗਵੰਤ ਮਾਨ ਸਰਕਾਰ
*ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ -
*ਪੰਜਾਬ ਦੀਆਂ ਸ਼ਹਿਰੀ ਸੜਕਾਂ ਦੇ ਨਵੀਨੀਕਰਨ ਵਿੱਚ ਤੇਜ਼ੀ ਨਾਲ ਵਾ
*ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49618327

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us