ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ 'ਆਪ' ਨੇ ਚੰਡੀਗੜ੍ਹ 'ਚ ਕਾਂਗਰਸ ਭਵਨ ਦਾ ਕੀਤਾ ਘੇਰਾਓ

Nov4,2026 | Jagrati Lahar Bureau | Chandigarh


 
ਦਲਿਤਾਂ ਤੇ ਸਿੱਖਾਂ 'ਤੇ ਅੱਤਿਆਚਾਰ ਦਾ ਕਾਂਗਰਸ ਦਾ ਲੰਬਾ ਇਤਿਹਾਸ: ਜਸਵੀਰ ਸਿੰਘ ਗੜ੍ਹੀ
 
ਰਾਹੁਲ ਗਾਂਧੀ ਸਪੱਸ਼ਟ ਕਰਨ ਕਿ ਸੋ-ਕਾਲਡ 'ਇਨਸਾਫ਼ ਰੈਲੀ' ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਆਪਣੇ ਹੀ ਦਲਿਤ ਆਗੂ ਨੂੰ ਇਨਸਾਫ਼ ਕਿਉਂ ਨਹੀਂ ਦੇ ਸਕੀ: ਜਸਵੀਰ ਸਿੰਘ ਗੜ੍ਹੀ
 
ਦਲਿਤ ਆਗੂ 'ਤੇ ਹਮਲੇ ਤੇ ਅਪਮਾਨ ਲਈ ਕਾਂਗਰਸ ਬਰਿੰਦਰ ਸਿੰਘ ਢਿੱਲੋਂ ਨੂੰ ਬਰਖ਼ਾਸਤ ਕਰੇ ਅਤੇ ਐਸਸੀ/ਐਸਟੀ ਐਕਟ ਤਹਿਤ ਪਰਚਾ ਦਰਜ ਕਰੇ: ਹਰਭਜਨ ਸਿੰਘ ਈਟੀਓ
 
ਇਨਸਾਫ਼ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਆਪਣੀ ਹੀ ਪਾਰਟੀ ਦੇ ਦਲਿਤ ਵਰਕਰ ਲਈ ਇਨਸਾਫ਼ ਯਕੀਨੀ ਬਣਾਉਣ: ਵਿਧਾਇਕ ਰਜਨੀਸ਼ ਦਹੀਆ
 
ਕਾਂਗਰਸ ਭਵਨ ਵਿਖੇ ਰਣਜੀਤ ਸਿੰਘ ਤਰਖਾਣ ਮਾਜਰਾ ਲਈ ਇਨਸਾਫ਼ ਦੀ ਮੰਗ ਕਰ ਰਹੇ 'ਆਪ' ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਲਾਠੀਚਾਰਜ ਤੇ ਵਾਟਰ ਕੈਨਨ ਦੀ ਕੀਤੀ ਵਰਤੋਂ
 
ਚੰਡੀਗੜ੍ਹ, 4 ਨਵੰਬਰ
 
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਹਿ 'ਤੇ ਸੀਨੀਅਰ ਦਲਿਤ ਕਾਂਗਰਸੀ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਦੀ ਕੀਤੀ ਗਈ ਕੁੱਟਮਾਰ ਅਤੇ ਅਪਮਾਨ ਦੇ ਵਿਰੋਧ ਵਿੱਚ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਦਾ ਜ਼ੋਰਦਾਰ ਘੇਰਾਓ ਕੀਤਾ ਗਿਆ।
 
“ਦਲਿਤ ਵਿਰੋਧੀ ਕਾਂਗਰਸ ਮੁਰਦਾਬਾਦ” ਅਤੇ “ਸਿੱਖ ਵਿਰੋਧੀ ਕਾਂਗਰਸ ਮੁਰਦਾਬਾਦ” ਦੇ ਨਾਅਰੇ ਲਾਉਂਦਿਆਂ 'ਆਪ' ਆਗੂਆਂ ਅਤੇ ਵਲੰਟੀਅਰਾਂ ਨੇ ਤਰਖਾਣ ਮਾਜਰਾ ਲਈ ਇਨਸਾਫ਼ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਦੋਂ ਪ੍ਰਦਰਸ਼ਨਕਾਰੀਆਂ ਨੇ ਆਪਣੀ ‘ਇਨਸਾਫ਼ ਰੈਲੀ’ ਲਈ ਪੰਜਾਬ ਪਹੁੰਚੇ ਰਾਹੁਲ ਗਾਂਧੀ ਤੋਂ ਜਵਾਬਦੇਹੀ ਮੰਗੀ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ’ਤੇ ਵਾਟਰ ਕੈਨਨ ਅਤੇ ਬਲ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਕਈ 'ਆਪ' ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ 17 ਪੁਲਿਸ ਥਾਣੇ ਲਿਜਾਇਆ ਗਿਆ।
 
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚਮਕੌਰ ਸਾਹਿਬ ਤੋਂ 'ਆਪ' ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਨਾ ਸਿਰਫ਼ 'ਆਪ' ਵਰਕਰਾਂ 'ਤੇ ਹਮਲਾ ਹੈ ਬਲਕਿ ਹਰੇਕ ਦਲਿਤ 'ਤੇ ਹਮਲਾ ਹੈ। ਉਨ੍ਹਾਂ ਕਿਹਾ, “ਅੱਜ ਪ੍ਰਦਰਸ਼ਨਕਾਰੀਆਂ ’ਤੇ ਵੱਜੀ ਹਰ ਲਾਠੀ ਦਲਿਤ ਭਾਈਚਾਰੇ ਦੀ ਛਾਤੀ ’ਤੇ ਵੱਜੀ ਹੈ। 2027 ਦੀਆਂ ਚੋਣਾਂ ਵਿੱਚ ਲੋਕ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਜਵਾਬ ਦੇਣਗੇ। ਰਾਹੁਲ ਗਾਂਧੀ ਸਪੱਸ਼ਟ ਕਰਨ ਕਿ ਜਦੋਂ ਉਨ੍ਹਾਂ ਦੇ ਪਿਤਾ ਰਜੀਵ ਗਾਂਧੀ ਨੇ 1984 ਦੀ ਹਿੰਸਾ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਸੀ ਕਿ 'ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ', ਉਦੋਂ ਸਿੱਖਾਂ ਦਾ ਕਤਲੇਆਮ ਕਿਉਂ ਹੋਇਆ? ਉਨ੍ਹਾਂ ਦੀ ਸੋ-ਕਾਲਡ ਇਨਸਾਫ਼ ਰੈਲੀ ਉਦੋਂ ਖੋਖਲੀ ਸਾਬਤ ਹੁੰਦੀ ਹੈ ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਆਪਣੇ ਦਲਿਤ ਵਰਕਰ ਨੂੰ ਇਨਸਾਫ਼ ਨਹੀਂ ਦੇ ਸਕਦੀ।”
 
ਕਾਂਗਰਸ ਹਕੂਮਤ ਦੌਰਾਨ ਪੰਜਾਬੀਆਂ 'ਤੇ ਹੋਏ ਅੱਤਿਆਚਾਰਾਂ ਨੂੰ ਯਾਦ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਥਾਣਿਆਂ 'ਚ ਨੌਜਵਾਨਾਂ 'ਤੇ ਢਾਹੇ ਤਸ਼ੱਦਦ, ਬਜ਼ੁਰਗਾਂ ਦੀ ਖ਼ੁਆਰੀ, ਪਰਿਵਾਰਾਂ ਨੂੰ ਦੱਸੇ ਬਿਨਾਂ 35,000 ਅਣਪਛਾਤੀਆਂ ਦੇਹਾਂ ਦੇ ਦਾਹ-ਸੰਸਕਾਰ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲੇ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਤਬਾਹੀ ਤੇ ਲੁੱਟ-ਖਸੁੱਟ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਅਗਵਾ ਤੇ ਕਤਲ ਦਾ ਜ਼ਿਕਰ ਕੀਤਾ।
 
ਉਨ੍ਹਾਂ ਨੇ ਸਵਾਲ ਕੀਤਾ ਕਿ ਇਹਨਾਂ ਅੱਤਿਆਚਾਰਾਂ ਦੇ ਪੀੜਤਾਂ ਨੂੰ ਇਨਸਾਫ਼ ਕਦੋਂ ਮਿਲੇਗਾ ਅਤੇ ਰਾਹੁਲ ਗਾਂਧੀ ਨੇ ਕਾਂਗਰਸ ਦੇ ਆਪਣੇ ਹੀ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਏ ਦੁਰਵਿਵਹਾਰ ਖ਼ਿਲਾਫ਼ ਆਵਾਜ਼ ਕਿਉਂ ਨਹੀਂ ਉਠਾਈ।
 
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਕਾਂਗਰਸ ਨੇ ਦਲਿਤਾਂ ਨੂੰ ਹਮੇਸ਼ਾ ਵੋਟ ਬੈਂਕ ਵਜੋਂ ਵਰਤਿਆ ਹੈ, ਜਦਕਿ ਉਨ੍ਹਾਂ ਨੂੰ ਮਾਣ-ਸਤਿਕਾਰ, ਹੱਕ ਅਤੇ ਇਨਸਾਫ਼ ਤੋਂ ਵਾਂਝੇ ਰੱਖਿਆ ਹੈ। ਵਿਧਾਨ ਸਭਾ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਿਤ ਵਿਧਾਇਕਾਂ ਲਈ "ਮਟੀਰੀਅਲ" ਸ਼ਬਦ ਦੀ ਕੀਤੀ ਅਪਮਾਨਜਨਕ ਵਰਤੋਂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਦੀਆਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੀ ਸ਼ਬਦਾਵਲੀ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
 
ਉਨ੍ਹਾਂ ਕਿਹਾ ਕਿ ਚਾਰ ਦਹਾਕਿਆਂ ਤੱਕ ਕਾਂਗਰਸ ਦੀ ਸੇਵਾ ਕਰਨ ਦੇ ਬਾਵਜੂਦ ਤਰਖਾਣ ਮਾਜਰਾ ਨੂੰ ਉਨ੍ਹਾਂ ਦੇ ਪੁੱਤਰ ਸਾਹਮਣੇ ਥੱਪੜ ਮਾਰਿਆ ਗਿਆ, ਧਮਕਾਇਆ ਗਿਆ ਅਤੇ ਜ਼ਲੀਲ ਕੀਤਾ ਗਿਆ। ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਈਟੀਓ ਨੇ ਕਾਂਗਰਸ ਨੂੰ ਬਰਿੰਦਰ ਸਿੰਘ ਢਿੱਲੋਂ ਨੂੰ ਪਾਰਟੀ 'ਚੋਂ ਬਰਖ਼ਾਸਤ ਕਰਨ ਅਤੇ ਉਸ ਵਿਰੁੱਧ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ।
 
'ਆਪ' ਵਿਧਾਇਕ ਇਸ਼ਾਂਕ ਛੱਬੇਵਾਲ ਨੇ ਕਿਹਾ ਕਿ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਕੋਈ ਨਵੀਂ ਨਹੀਂ ਹੈ। 1951 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੱਖ ਵਿੱਚ ਪਈਆਂ ਵੋਟਾਂ ਨੂੰ ਜਾਣਬੁੱਝ ਕੇ ਕੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੁਰਾਣੇ ਵਰਕਰ ਤਰਖਾਣ ਮਾਜਰਾ, ਜਿਨ੍ਹਾਂ ਨੇ ਪਾਰਟੀ ਵਿੱਚ ਵਿਭਿੰਨ ਅਹੁਦਿਆਂ 'ਤੇ ਸੇਵਾ ਨਿਭਾਈ, ਨਾਲ ਕੀਤਾ ਗਿਆ ਇਹ ਵਿਵਹਾਰ ਦਲਿਤ ਭਾਈਚਾਰੇ ਪ੍ਰਤੀ ਕਾਂਗਰਸ ਦੇ ਰਵੱਈਏ ਨੂੰ ਨੰਗਾ ਕਰਦਾ ਹੈ।
 
ਤਰਖਾਣ ਮਾਜਰਾ 'ਤੇ ਹੋਏ ਹਮਲੇ ਅਤੇ ਜਾਤੀਸੂਚਕ ਟਿੱਪਣੀਆਂ ਦੀ ਨਿੰਦਾ ਕਰਦਿਆਂ ਇਸ਼ਾਂਕ ਛੱਬੇਵਾਲ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਚੁੱਪ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, "ਇਨਸਾਫ਼ ਰੈਲੀ ਕਰਨ ਵਾਲੀ ਪਾਰਟੀ ਨੂੰ ਪਹਿਲਾਂ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਹੀ ਦਫ਼ਤਰ ਅੰਦਰ ਇਨਸਾਫ਼ ਦੇਣ ਵਿੱਚ ਕਿਉਂ ਨਾਕਾਮ ਰਹੀ ਹੈ।"
 
'ਆਪ' ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਇੱਕ ਵਫ਼ਾਦਾਰ ਕਾਂਗਰਸੀ ਵਰਕਰ ਦੀ ਉਸਦੇ ਪੁੱਤਰ ਦੇ ਸਾਹਮਣੇ ਹੋਈ ਬੇਇੱਜ਼ਤੀ ਬਹੁਤ ਹੀ ਸ਼ਰਮਨਾਕ ਹੈ। ਇਨਸਾਫ਼ ਦੀ ਮੰਗ ਕਰਨ ਵਾਲੀ ਤਰਖਾਣ ਮਾਜਰਾ ਦੀ ਭਾਵੁਕ ਵੀਡੀਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਦਲਿਤ ਕਾਂਗਰਸੀ ਆਗੂ ਆਪਣੇ ਸਾਥੀ ਦੇ ਹੱਕ ਵਿੱਚ ਖੜ੍ਹਨ ਦੀ ਬਜਾਏ ਰਾਹੁਲ ਗਾਂਧੀ ਦੀ ਰੈਲੀ ਵਿੱਚ ਕਿਉਂ ਸ਼ਾਮਲ ਹੋ ਰਹੇ ਹਨ।
 
ਰਜਨੀਸ਼ ਦਹੀਆ ਨੇ ਭਾਰਤ ਭੂਸ਼ਣ ਆਸ਼ੂ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਉਨ੍ਹਾਂ ਕਥਿਤ ਤੌਰ 'ਤੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਅਤੇ ਗਾਲੀ-ਗਲੋਚ ਚੱਲਦਾ ਰਹਿੰਦਾ ਹੈ, ਜਿਸ ਨੂੰ ਉਨ੍ਹਾਂ ਕਾਂਗਰਸ ਲੀਡਰਸ਼ਿਪ ਦੀ ਸੰਵੇਦਨਹੀਣਤਾ ਦਾ ਸਬੂਤ ਦੱਸਿਆ। ਉਨ੍ਹਾਂ ਢਿੱਲੋਂ ਨੂੰ ਪਾਰਟੀ 'ਚੋਂ ਬਰਖ਼ਾਸਤ ਕਰਨ ਅਤੇ ਉਸ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
 
'ਆਪ' ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਲਿਤ ਭਾਈਚਾਰੇ ਦੀ ਆਵਾਜ਼ ਨੂੰ ਦਬਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਇਸ਼ਾਰਾ ਕੀਤਾ ਕਿ ਕਾਂਗਰਸ ਤੋਂ ਜਵਾਬਦੇਹੀ ਮੰਗ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਬਲ ਪ੍ਰਯੋਗ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਵਾਟਰ ਕੈਨਨ, ਧੱਕੇਸ਼ਾਹੀ ਅਤੇ ਗ੍ਰਿਫ਼ਤਾਰੀਆਂ 'ਆਪ' ਨੂੰ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੋਂ ਨਹੀਂ ਰੋਕ ਸਕਦੀਆਂ।
 
ਆਗੂਆਂ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਸੀਨੀਅਰ ਦਲਿਤ ਕਾਂਗਰਸੀ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Aap-Chandigarh-Protest-Ranjit-Singh-Tarkhan-Majra-Jasvir-Singh-Garhi-Harbhajan-Singh-Eto-Dalit-Justice-Demand



TOP HEADLINES


*ਅੰਮ੍ਰਿਤਸਰ ਵਿੱਚ ਦੋ ਉੂਜ਼ੀ ਬੰਦੂਕਾਂ ਸਮੇਤ 8 ਹਥਿਆਰ, 34 ਕਿੱਲੋ
42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ
ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾ
ਵਿਸ਼ੇਸ਼ ਸੰਖੇਪ ਸੁਧਾਈ ਤਹਿਤ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕ
*ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਬੱਸ
*ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ 1,
ਮਾਲੇਰਕੋਟਲਾ ਵਿੱਚ ਭਾਜਪਾ ਨੂੰ ਮਿਲੀ ਵੱਡੀ ਮਜ਼ਬੂਤੀ ਅਕਾਲੀ ਆਗੂ
*ਭਾਰਤ ਵੱਡੀ ਜਿੱਤ ਨਾਲ ਫਾਈਨਲ 'ਚ ਪੁੱਜਾ, ਸੈਮੀਫਾਈਨਲ ਵਿੱਚ ਦੱਖ
*ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ;
ਕਾਂਗਰਸ ਕੋਲ ਪੰਜਾਬ ਲਈ ਨਾ ਕੋਈ ਵਿਜ਼ਨ ਹੈ, ਨਾ ਹੀ ਲੀਡਰਸ਼ਿਪ: ਆ
ਬਲਟਾਣਾ ਫਰਨੀਚਰ ਮਾਰਕੀਟ ’ਚ ਅੱਗ ਦਾ ਤਾਂਡਵ! 22 ਦੁਕਾਨਾਂ ਸੜ ਕੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਨਬੱਸ ਕ
*ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਬੁੱਢੇ ਦਰਿਆ ਬਾਰੇ ਬਣੀ ਕਮੇਟ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 6
ਗ੍ਰੀਨ ਬੈਲਟ ’ਤੇ ਬੁਲਡੋਜ਼ਰ ਚਲਾ ਕੇ 35 ਬੂਟੇ ਜ਼ਮੀਨਦੋਜ਼, ਟੈਂਟ
*ਮਾਨ ਸਰਕਾਰ ਨੇ 1,325 ਕਰੋੜ ਰੁਪਏ ਨਾਲ ਕਿਸਾਨਾਂ ਨੂੰ ਉਪਲੱਬਧ ਕ
मोगा की Aap विधायक डॉ. अमनदीप कौर अरोड़ा के घर Ed की
ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਦੇ 51ਵੇਂ ਸਥਾਪਨਾ ਦਿਵਸ ਸਮਾਗਮ
ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ 'ਆਪ
ਚੰਡੀਗੜ੍ਹ ਵਿੱਚ ਆਪ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਵੱਡੀ ਕਾਰਵਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52852759

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us