ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਮੀਟਿੰਗ

Nov5,2026 | Jagrati Lahar Bureau | Chandigarh



ਸੈਨਸਜ਼ ਆਪ੍ਰੇਸ਼ਨਜ਼ ਦੇ ਡਾਇਰੈਕਟਰ ਡਾ. ਨਵਜੋਤ ਖੋਸਾ, ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਅੱਜ ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਮਕਸਦ ਸਟੇਟ ਨੋਡਲ ਅਫ਼ਸਰਾਂ ਨੂੰ ਜਾਗਰੂਕ ਕਰਨਾ ਅਤੇ ਸੀਮਤ-ਪਹੁੰਚ ਵਾਲੇ ਖੇਤਰਾਂ ਵਿੱਚ ਮਰਦਮਸ਼ੁਮਾਰੀ 2027 ਦੇ ਆਬਾਦੀ ਗਣਨਾ ਦੌਰ (ਫੇਜ਼-2) ਦੀਆਂ ਤਿਆਰੀਆਂ ਦੀ ਸਮੀਖਿਆ ਕਰਨਾ ਸੀ।

ਮੀਟਿੰਗ ਵਿੱਚ ਸਪੈਸ਼ਲ ਚਾਰਜਿਜ਼ ਅੰਦਰ ਸੁਰੱਖਿਅਤ, ਸਟੀਕ ਅਤੇ ਸਮਾਂਬੱਧ ਗਣਨਾ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਨ੍ਹਾਂ ਸਪੈਸ਼ਲ ਚਾਰਜਿਜ਼ ਵਿੱਚ ਰੱਖਿਆ ਖੇਤਰ, ਸੀ.ਏ.ਪੀ.ਐੱਫ. (ਕੇਂਦਰੀ ਹਥਿਆਰਬੰਦ ਪੁਲਿਸ ਬਲ) ਖੇਤਰ, ਕੈਂਪ ਤੇ ਅਦਾਰੇ, ਸਿਖਲਾਈ ਕੇਂਦਰ, ਵਿਗਿਆਨਕ ਅਤੇ ਖੋਜ ਕੇਂਦਰ, ਅਤੇ ਆਪ੍ਰੇਸ਼ਨਲ/ ਫਾਰਵਰਡ ਤੇ ਔਖੀ ਪਹੁੰਚ ਵਾਲੇ ਖੇਤਰ, ਜਿੱਥੇ ਆਮ ਨਾਗਰਿਕ ਗਣਨਾਕਾਰਾਂ ਦੀ ਪਹੁੰਚ ਸੀਮਤ ਹੁੰਦੀ ਹੈ, ਸ਼ਾਮਲ ਹਨ।

ਜ਼ਿਕਰਯੋਗ ਹੈ  ਕਿ ਆਬਾਦੀ ਗਣਨਾ (ਫੇਜ਼-2) 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਈ ਜਾਵੇਗੀ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਸੋਧ ਗੇੜ (ਰੀਵੀਜ਼ਨਲ ਰਾਊਂਡ) ਹੋਵੇਗਾ। ਮਰਦਮਸ਼ੁਮਾਰੀ 2027 ਲਈ ਰੈਫਰੇਂਸ ਮਿਤੀ 5 ਜਨਵਰੀ 2027 ਦੇ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ।

ਮੀਟਿੰਗ ਵਿੱਚ ਲਏ ਗਏ ਪ੍ਰਮੁੱਖ ਫ਼ੈਸਲੇ:
 * ਸਟੇਟ ਨੋਡਲ ਅਫ਼ਸਰ ਰਾਜ ਦੇ ਸਾਰੇ ਸਪੈਸ਼ਲ ਚਾਰਜਿਜ਼ ਦੀ ਸ਼ਨਾਖ਼ਤ ਕਰਨਗੇ, ਕਵਰ ਕੀਤੀ ਜਾਣ ਵਾਲੀ ਅੰਦਾਜ਼ਨ ਆਬਾਦੀ ਦਾ ਮੁਲਾਂਕਣ ਕਰਨਗੇ ਅਤੇ ਸਬੰਧਤ ਡੀ.ਸੀ.ਓ. ਨਾਲ ਸੂਚੀ ਸਾਂਝੀ ਕਰਨਗੇ।

 * ਹਰੇਕ ਸਪੈਸ਼ਲ ਚਾਰਜਿਜ਼ ਲਈ ਇੱਕ ਗਜ਼ਟਿਡ ਅਧਿਕਾਰੀ ਨੂੰ ਚਾਰਜ ਅਫ਼ਸਰ ਵਜੋਂ ਨਿਯੁਕਤ ਕੀਤਾ ਜਾਵੇਗਾ।

 * ਡੀ.ਸੀ.ਓ. ਪੰਜਾਬ ਵੱਲੋਂ ਹਦਾਇਤਾਂ ਵਾਲੀਆਂ ਮੈਨੂਅਲ ਪੁਸਤਕਾਂ, ਖ਼ਾਲੀ ਸੈਂਸਜ਼ ਸ਼ਡਿਊਲ, ਲੋਕੇਸ਼ਨ ਕੋਡ ਅਤੇ ਹੋਰ ਮਰਦਮਸ਼ੁਮਾਰੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਦਿੱਤੇ ਜਾਣ ਵਾਲੇ ਵੱਖਰੇ ਮਾਡਿਊਲ ਰਾਹੀਂ ਸਪੈਸ਼ਲ ਚਾਰਜ ਵਿਖੇ ਡਾਟਾ ਐਂਟਰੀ ਕੀਤੀ ਜਾਵੇਗੀ।

 * ਸਪੈਸ਼ਲ ਚਾਰਜਿਜ਼ ਅਫ਼ਸਰਾਂ ਦੀ ਸਿਖਲਾਈ 12 ਨਵੰਬਰ 2026 ਨੂੰ ਐਨ.ਆਈ.ਟੀ.ਟੀ.ਟੀ.ਆਰ., ਸੈਕਟਰ 26, ਚੰਡੀਗੜ੍ਹ ਵਿਖੇ ਹੋਵੇਗੀ। ਇਸ ਉਪਰੰਤ ਸਬੰਧਤ ਸਪੈਸ਼ਲ ਚਾਰਜਿਜ਼ ਅਫ਼ਸਰਾਂ ਵੱਲੋਂ ਸਟੇਟ ਨੋਡਲ ਅਫ਼ਸਰਾਂ, ਪੀ.ਸੀ.ਓ. ਅਤੇ ਡੀ.ਸੀ.ਓ. ਪੰਜਾਬ ਦੇ ਤਾਲਮੇਲ ਨਾਲ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ।

 * ਸਪੈਸ਼ਲ ਚਾਰਜਿਜ਼ ਦੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ 30 ਨਵੰਬਰ 2026 ਤੱਕ ਮੁਕੰਮਲ ਕੀਤੀ ਜਾਣੀ ਲਾਜ਼ਮੀ ਹੈ।

ਮੀਟਿੰਗ ਦੌਰਾਨ ਸਮੇਂ ਸਿਰ ਸਿਖਲਾਈ ਅਤੇ ਫੀਲਡ ਕਾਰਜਾਂ ਲਈ ਸਟੇਟ ਨੋਡਲ ਅਫ਼ਸਰਾਂ, ਸਪੈਸ਼ਲ ਚਾਰਜਿਜ਼ ਅਫ਼ਸਰਾਂ ਅਤੇ ਡੀ.ਸੀ.ਓ. ਪੰਜਾਬ ਵਿਚਕਾਰ ਆਪਸੀ ਤਾਲਮੇਲ 'ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਸਪੈਸ਼ਲ ਚਾਰਜਿਜ਼ ਵਿੱਚ ਗਣਨਾ ਦਾ ਕੰਮ ਨਿਰਧਾਰਤ ਸਮਾਂ-ਸੀਮਾ ਅੰਦਰ ਸ਼ੁੱਧਤਾ ਨਾਲ ਮੁਕੰਮਲ ਹੋ ਸਕੇ।

ਡਾਇਰੈਕਟਰ ਮਰਦਮਸ਼ੁਮਾਰੀ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨੋਡਲ ਅਫ਼ਸਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਰਦਮਸ਼ੁਮਾਰੀ 2027 ਸਬੰਧੀ ਡਾਟਾ ਇਕੱਤਰ ਕਰਨ ਦੀ ਕਾਰਜ-ਪ੍ਰਣਾਲੀ 'ਤੇ ਅਜਿਹੀ ਸਾਰਥਕ ਚਰਚਾ ਦਾ ਹਿੱਸਾ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ।

ਮੀਟਿੰਗ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ।

Meeting-Of-State-Nodal-Officers-For-Special-Charges-Held-For-Census-2027



TOP HEADLINES


*ਅੰਮ੍ਰਿਤਸਰ ਵਿੱਚ ਦੋ ਉੂਜ਼ੀ ਬੰਦੂਕਾਂ ਸਮੇਤ 8 ਹਥਿਆਰ, 34 ਕਿੱਲੋ
42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ
ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾ
ਵਿਸ਼ੇਸ਼ ਸੰਖੇਪ ਸੁਧਾਈ ਤਹਿਤ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕ
*ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਬੱਸ
*ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ 1,
ਮਾਲੇਰਕੋਟਲਾ ਵਿੱਚ ਭਾਜਪਾ ਨੂੰ ਮਿਲੀ ਵੱਡੀ ਮਜ਼ਬੂਤੀ ਅਕਾਲੀ ਆਗੂ
*ਭਾਰਤ ਵੱਡੀ ਜਿੱਤ ਨਾਲ ਫਾਈਨਲ 'ਚ ਪੁੱਜਾ, ਸੈਮੀਫਾਈਨਲ ਵਿੱਚ ਦੱਖ
*ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ;
ਕਾਂਗਰਸ ਕੋਲ ਪੰਜਾਬ ਲਈ ਨਾ ਕੋਈ ਵਿਜ਼ਨ ਹੈ, ਨਾ ਹੀ ਲੀਡਰਸ਼ਿਪ: ਆ
ਬਲਟਾਣਾ ਫਰਨੀਚਰ ਮਾਰਕੀਟ ’ਚ ਅੱਗ ਦਾ ਤਾਂਡਵ! 22 ਦੁਕਾਨਾਂ ਸੜ ਕੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਨਬੱਸ ਕ
*ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਬੁੱਢੇ ਦਰਿਆ ਬਾਰੇ ਬਣੀ ਕਮੇਟ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 6
ਗ੍ਰੀਨ ਬੈਲਟ ’ਤੇ ਬੁਲਡੋਜ਼ਰ ਚਲਾ ਕੇ 35 ਬੂਟੇ ਜ਼ਮੀਨਦੋਜ਼, ਟੈਂਟ
*ਮਾਨ ਸਰਕਾਰ ਨੇ 1,325 ਕਰੋੜ ਰੁਪਏ ਨਾਲ ਕਿਸਾਨਾਂ ਨੂੰ ਉਪਲੱਬਧ ਕ
मोगा की Aap विधायक डॉ. अमनदीप कौर अरोड़ा के घर Ed की
ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਦੇ 51ਵੇਂ ਸਥਾਪਨਾ ਦਿਵਸ ਸਮਾਗਮ
ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ 'ਆਪ
ਚੰਡੀਗੜ੍ਹ ਵਿੱਚ ਆਪ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਵੱਡੀ ਕਾਰਵਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52852372

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us