*ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ; 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ*

Nov4,2026 | | Chandigarh



• ⁠*ਪੰਜਾਬ ਵਿੱਚ ਸਟਾਰਟਅੱਪਸ ਦੀ ਗਿਣਤੀ 5 ਸਾਲਾਂ ਦੌਰਾਨ 36 ਤੋਂ ਵਧ ਕੇ 404 ਹੋਈ: ਅਮਨ ਅਰੋੜਾ*
• *222 ਸਟਾਰਟਅੱਪਸ ਨੂੰ 6.8 ਕਰੋੜ ਰੁਪਏ ਵੰਡੇ, ਨਵੀਂ ਸਟਾਰਟਅੱਪ ਨੀਤੀ 2026 ਤਹਿਤ 15 ਲੱਖ ਰੁਪਏ ਤੱਕ ਦੀ ਸੀਡ ਗ੍ਰਾਂਟ ਦਿੱਤੀ ਜਾ ਰਹੀ: ਉਦਯੋਗ ਮੰਤਰੀ*
•*’ਸਟਾਰਟਅੱਪ ਪੰਜਾਬ' ਵੱਲੋਂ ਜ਼ੋਹੋ ਕਾਰਪੋਰੇਸ਼ਨ ਨਾਲ ਸਮਝੌਤਾ; ਯੋਗ ਸਟਾਰਟਅੱਪਸ ਨੂੰ ਆਪਣਾ ਕੰਮਕਾਜ ਵਧਾਉਣ ਲਈ ਮਿਲਣਗੇ 1.86 ਲੱਖ ਰੁਪਏ ਦੇ ਵਾਲਿਟ ਕ੍ਰੈਡਿਟ*
• *10 ਸਟਾਰਟਅੱਪਸ ਨੇ ਨਿਵੇਸ਼ਕਾਂ ਸਾਹਮਣੇ ਅਤਿ-ਆਧੁਨਿਕ ਤਕਨੀਕਾਂ ਪ੍ਰਦਸ਼ਿਤ ਕੀਤੀਆਂ*

ਚੰਡੀਗੜ੍ਹ, 4 ਨਵੰਬਰ:


ਸੂਬੇ ਦੇ ਖੋਜ ਅਤੇ ਨਵੀਨਤਾ-ਅਧਾਰਤ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ 'ਪੰਜਾਬ ਇਨਵੈਸਟਰ ਸਰਕਲ' ਦੇ ਪਹਿਲੇ ਪੜਾਅ ਦੀ ਸ਼ੁਰੂਆਤ ਤੋਂ ਮਹਿਜ਼ ਚਾਰ ਮਹੀਨਿਆਂ ਦੇ ਅੰਦਰ ਹੀ ਅੱਜ ਇਸ ਦੇ ਦੂਜੇ ਐਡੀਸ਼ਨ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੀ ਵੰਡੀ।

ਇੱਥੇ ਇੱਕ ਹੋਟਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ ਹੁਣ ਆਈ.ਟੀ. ਸੇਵਾਵਾਂ, ਸਿਹਤ ਸੰਭਾਲ ਤੇ ਜੀਵ ਵਿਗਿਆਨ, ਖੇਤੀਬਾੜੀ, ਖੁਰਾਕ ਤੇ ਪੀਣ ਵਾਲੇ ਪਦਾਰਥਾਂ ਅਤੇ ਸਿੱਖਿਆ ਖੇਤਰ ਦੇ ਸੈਂਕੜੇ ਸਟਾਰਟਅੱਪਸ ਦਾ ਕੇਂਦਰ ਬਣ ਚੁੱਕਾ ਹੈ, ਜਿਨ੍ਹਾਂ ਵਿੱਚੋਂ 50 ਫ਼ੀਸਦੀ ਦੀ ਅਗਵਾਈ ਮਹਿਲਾ ਡਾਇਰੈਕਟਰਾਂ ਵੱਲੋਂ ਕੀਤੀ ਜਾ ਰਹੀ ਹੈ। ਜੁਲਾਈ ਮਹੀਨੇ ਅਸੀਂ ਆਈ.ਐਨ.ਐਸ.ਟੀ. ਮੋਹਾਲੀ ਵਿਖੇ ਇਸ ਮੰਚ ਦੀ ਸ਼ੁਰੂਆਤ ਕੀਤੀ ਸੀ ਅਤੇ ਚਾਰ ਮਹੀਨਿਆਂ ਦੇ ਅੰਦਰ ਹੀ ਅਸੀਂ ਇਸ ਦਾ ਦੂਜਾ ਐਡੀਸ਼ਨ ਲੈ ਕੇ ਆਏ ਹਾਂ। ਇਹ ਮਹਿਜ਼ ਇੱਕ ਸਮਾਗਮ ਨਹੀਂ ਹੈ, ਬਲਕਿ ਸਾਡੇ ਸਟਾਰਟਅੱਪਸ ਅਤੇ ਕੈਪੀਟਲ ਦਰਮਿਆਨ ਨਿਰੰਤਰ ਤਾਲਮੇਲ ਬਣਾਉਣ ਦੀ ਸਾਡੀ ਵਚਨਬੱਧਤਾ ਹੈ।”

ਉੱਦਮੀਆਂ ਨੂੰ ਵਧਾਈ ਦਿੰਦਿਆਂ ਉਦਯੋਗ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਸਟਾਰਟਅੱਪ ਈਕੋਸਿਸਟਮ ਸਾਲ 2021-22 ਦੇ ਮਹਿਜ਼ 36 ਸਟਾਰਟਅੱਪਸ ਤੋਂ ਵਧ ਕੇ ਸਾਲ 2026 ਵਿੱਚ 404 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 222 ਸਟਾਰਟਅੱਪਸ ਨੂੰ 6.80 ਕਰੋੜ ਰੁਪਏ ਦੀ ਸੀਡ ਫੰਡਿੰਗ ਕੀਤੀ ਜਾ ਚੁੱਕੀ ਹੈ। ਐਸ.ਆਰ.ਐਫ. 4.0 ਅਤੇ 5.0 ਵਿੱਚ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਵਜੋਂ ਮਾਨਤਾ ਹਾਸਲ ਕਰਨ ਵਾਲੇ ਪੰਜਾਬ ਨੇ 'ਪੰਜਾਬ ਸਟਾਰਟਅੱਪ ਨੀਤੀ 2026' ਰਾਹੀਂ ਆਪਣੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਤਹਿਤ ਦੋ ਕਿਸ਼ਤਾਂ ਵਿੱਚ 15 ਲੱਖ ਰੁਪਏ ਤੱਕ ਦੀ ਸੀਡ ਗ੍ਰਾਂਟ, ਵਿਆਜ ਅਤੇ ਲੀਜ਼ ਕਿਰਾਏ 'ਤੇ ਸਬਸਿਡੀ ਅਤੇ ਸਰਕਾਰੀ ਖਰੀਦ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ। 350 ਤੋਂ ਵੱਧ ਆਊਟਰੀਚ ਗਤੀਵਿਧੀਆਂ, ਪੰਜਾਬ ਇਨਵੈਸਟਰ ਸਰਕਲ ਅਤੇ ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0 ਦੇ ਜ਼ਰੀਏ ਸੂਬੇ ਨੇ ਫੰਡਿੰਗ, ਇਨਕਿਊਬੇਸ਼ਨ ਅਤੇ ਉਦਯੋਗਿਕ ਸਾਂਝੇਦਾਰੀ ਦਾ ਮਜ਼ਬੂਤ ਤੰਤਰ ਕਾਇਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਅਥਾਹ ਉੱਦਮੀ ਸਮਰੱਥਾ ਹੈ ਅਤੇ ਸਰਕਾਰ ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਸਫ਼ਲ ਉੱਦਮਾਂ ਵਿੱਚ ਬਦਲਣ ਲਈ ਵਿੱਤੀ ਸਹਾਇਤਾ, ਸੰਸਥਾਗਤ ਮਦਦ, ਮਾਰਗਦਰਸ਼ਨ ਅਤੇ ਬਾਜ਼ਾਰ ਤੱਕ ਪਹੁੰਚ ਮੁਹੱਈਆ ਕਰਵਾਉਣ 'ਤੇ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ।

ਉਦਯੋਗ ਮੰਤਰੀ ਨੇ ਕਿਹਾ, “ਪੰਜਾਬ ਦਾ ਮਜ਼ਬੂਤ ਉਦਯੋਗਿਕ ਆਧਾਰ, ਹੁਨਰਮੰਦ ਮਨੁੱਖੀ ਸ਼ਕਤੀ, ਮੋਹਰੀ ਵਿਦਿਅਕ ਤੇ ਖੋਜ ਸੰਸਥਾਵਾਂ ਅਤੇ ਨਿਵੇਸ਼ਕਾਂ ਦੀ ਸਹੂਲਤ ਵਾਲਾ ਪ੍ਰਗਤੀਸ਼ੀਲ ਢਾਂਚਾ ਸਟਾਰਟਅੱਪਸ ਨੂੰ ਨਵੀ ਖੋਜ ਕਰਨ, ਕਾਰੋਬਾਰ ਦਾ ਵਿਸਥਾਰ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੁਕਾਬਲਾ ਕਰਨ ਲਈ ਢੁਕਵਾਂ ਮਾਹੌਲ ਪ੍ਰਦਾਨ ਕਰਦਾ ਹੈ।”

ਸਮਾਗਮ ਦੌਰਾਨ ਆਪਣੇ ਪ੍ਰੋਜੈਕਟ ਪੇਸ਼ ਕਰਨ ਵਾਲੇ ਸੰਸਥਾਪਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਛੋਟਾ ਨਹੀਂ ਬਲਕਿ ਵੱਡਾ ਸੋਚੋ। ਗਲੋਬਲ ਕੰਪਨੀਆਂ ਅਤੇ ਯੂਨੀਕੋਰਨ ਬਣਨ ਦਾ ਟੀਚਾ ਮਿੱਥੋ। ਜਦੋਂ ਤੁਸੀਂ ਕਾਮਯਾਬ ਹੁੰਦੇ ਹੋ, ਤਾਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਸਾਡੀ ਪਛਾਣ ਨੂੰ ਅੱਗੇ ਵਧਾਉਂਦੇ ਹੋ ਅਤੇ ਸੂਬੇ ਦੇ ਬ੍ਰਾਂਡ ਅੰਬੈਸਡਰ ਬਣਦੇ ਹੋ।”

‘ਪੰਜਾਬ ਇਨਵੈਸਟਰ ਸਰਕਲ’  ਦਾ ਮੁੱਖ ਆਕਰਸ਼ਣ ‘ਇਨਵੈਸਟਰ ਪਿੱਚਿੰਗ ਸੈਸ਼ਨ’ ਸੀ, ਜਿੱਥੇ 10 ਅਹਿਮ ਸਟਾਰਟਅੱਪਸ ਨੇ ਨਿਵੇਸ਼ਕਾਂ ਅਤੇ ਮਾਹਰ ਜਿਊਰੀ ਅੱਗੇ ਆਪਣੇ ਨਵੀਨਤਾਕਾਰੀ ਕਾਰੋਬਾਰੀ ਮਾਡਲ ਅਤੇ ਤਕਨਾਲੋਜੀਆਂ ਪੇਸ਼ ਕੀਤੀਆਂ। ਇਸ ਸੈਸ਼ਨ ਨੇ ਸਟਾਰਟਅੱਪਸ ਨੂੰ ਸੰਭਾਵੀ ਨਿਵੇਸ਼ਕਾਂ ਨਾਲ ਸਿੱਧਾ ਜੁੜਨ, ਫੰਡਿੰਗ ਭਾਈਵਾਲੀ ਦੀਆਂ ਸੰਭਾਵਨਾਵਾਂ ਤਲਾਸ਼ਣ, ਮਾਹਿਰਾਂ ਦੇ ਸੁਝਾਅ ਲੈਣ ਅਤੇ ਭਵਿੱਖ ਦੇ ਵਿਕਾਸ ਲਈ ਆਪਣੀ ਨਿਵੇਸ਼ਕ ਪਹੁੰਚ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਇਨ੍ਹਾਂ ਸਟਾਰਟਅੱਪਸ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ , ਰੋਬੋਟਿਕਸ, ਐਡਵਾਂਸਡ ਮਟੀਰੀਅਲ, ਬਾਇਓਟੈਕਨਾਲੋਜੀ, ਹੈਲਥ-ਟੈਕ, ਟਿਕਾਊ ਤਕਨਾਲੋਜੀਆਂ, ਸਮਾਰਟ ਨਿਰਮਾਣ, ਅਤਿ-ਆਧੁਨਿਕ ਐਜੂ-ਟੈਕ (ਸਿੱਖਿਆ ਤਕਨਾਲੋਜੀ) ਅਤੇ ਐਗਰੀ-ਬਾਇਓਟੈਕ ਵਰਗੇ ਖੇਤਰਾਂ ਵਿੱਚ ਨਵੀਨਤਮ ਕਾਢਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪੰਜਾਬ ਦੀ ‘ਡੀਪ-ਟੈਕ’ ਖੋਜ, ਤਕਨਾਲੋਜੀ ਦੇ ਵਪਾਰੀਕਰਨ ਅਤੇ ਉੱਭਰਦੀਆਂ ਉਦਯੋਗਿਕ ਤੇ ਸਮਾਜਿਕ ਲੋੜਾਂ ਲਈ ਵਿਸਤਾਰਯੋਗ ਹੱਲ ਪ੍ਰਦਾਨ ਕਰਨ ਵਿੱਚ ਵਧ ਰਹੀ ਸਮਰੱਥਾ ਦਾ ਪ੍ਰਤੱਖ ਪ੍ਰਮਾਣ ਹੈ।

ਇਸ ਦੇ ਨਾਲ ਹੀ ਕਰਵਾਈ ਗਈ ਇੱਕ ‘ਨਵੀਨਤਾ ਪ੍ਰਦਰਸ਼ਨੀ’ ਰਾਹੀਂ ਪੰਜਾਬ ਦੇ ਉੱਭਰਦੇ ਉੱਦਮਾਂ ਦੀ ਵਿਭਿੰਨਤਾ ਅਤੇ ਤਕਨੀਕੀ ਸਮਰੱਥਾਵਾਂ ਨੂੰ ਹੋਰ ਉਜਾਗਰ ਕੀਤਾ। ਪ੍ਰਦਰਸ਼ਕਾਂ ਨੇ ਉੱਨਤ ਸਮੱਗਰੀ ਅਤੇ ਸਮਾਰਟ ਟੈਕਸਟਾਈਲ, ਟਿਕਾਊ ਨਿਰਮਾਣ, ਖੁਰਾਕ ਅਤੇ ਖੇਤੀ-ਤਕਨਾਲੋਜੀ, ਪੋਸ਼ਣ ਵਿਗਿਆਨ, ਏਆਈ-ਅਧਾਰਤ ਸਿੱਖਿਆ ਤਕਨਾਲੋਜੀ, ਰੋਬੋਟਿਕਸ ਅਤੇ ਇੰਟਰਐਕਟਿਵ ਲਰਨਿੰਗ ਸਲਿਊਸ਼ਨਜ਼ ਬਾਰੇ ਨਵੀਨਤਮ ਜਾਣਕਾਰੀ ਸਾਂਝੀ ਕੀਤੀ।

ਇਸ ਦੌਰਾਨ ‘ਸਟਾਰਟਅੱਪ ਪੰਜਾਬ’ ਨੇ ਆਪਣੇ ’ਜ਼ੋਹੋ ਫਾਰ ਸਟਾਰਟਅੱਪਸ’ ਪ੍ਰੋਗਰਾਮ ਤਹਿਤ ‘ਜ਼ੋਹੋ ਕਾਰਪੋਰੇਸ਼ਨ’  ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਵੀ ਸਹੀਬੱਧ ਕੀਤਾ। ਇਸ ਸਹਿਯੋਗ ਤਹਿਤ ਯੋਗ ਰਜਿਸਟਰਡ ਸਟਾਰਟਅੱਪਸ ਨੂੰ 1.86 ਲੱਖ ਰੁਪਏ ਤੱਕ ਦੇ ’ਜ਼ੋਹੋ ਵੈਲਿਟ ਕ੍ਰੈਡਿਟ’ ਦਿੱਤੇ ਜਾਣਗੇ, ਜਿਸ ਨਾਲ ਉਹ ਡਿਜੀਟਲ ਕਾਰੋਬਾਰੀ ਹੱਲਾਂ ਤੱਕ ਪਹੁੰਚ ਕਰ ਸਕਣਗੇ, ਆਪਣੇ ਕੰਮਕਾਜ ਨੂੰ ਸੁਚਾਰੂ ਬਣਾ ਸਕਣਗੇ ਅਤੇ ਆਪਣੀਆਂ ਸਮਰੱਥਾਵਾਂ ਨੂੰ ਹੋਰ ਬਿਹਤਰ ਕਰ ਸਕਣਗੇ। ਸਮਾਗਮ ਦੌਰਾਨ ਪੰਜਾਬ ਦੇ ਵਧ ਰਹੇ ਸਹਾਇਕ ਢਾਂਚੇ ਨੂੰ ਵੀ ਉਜਾਗਰ ਕੀਤਾ ਗਿਆ, ਜਿਸ ਵਿੱਚ 25 ਤੋਂ ਵੱਧ ਮਾਨਤਾ ਪ੍ਰਾਪਤ ਇਨਕਿਊਬੇਟਰ ਅਤੇ ਐਕਸਲਰੇਟਰ, ਸਲਾਹਕਾਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਅਤੇ ਆਈਆਈਟੀ ਰੋਪੜ, ਆਈਆਈਐਸਈਆਰ ਮੋਹਾਲੀ, ਆਈਐਸਬੀ ਮੋਹਾਲੀ, ਪਲਾਕਸ਼ਾ ਯੂਨੀਵਰਸਿਟੀ, ਪੀਏਯੂ, ਗਡਵਾਸੂ ਅਤੇ  ਥਾਪਰ ਇੰਸਟੀਚਿਊਟ ਨਾਲ ਸਾਂਝੇਦਾਰੀ ਸ਼ਾਮਲ ਹੈ।

ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ, ਡਾ. ਬਸੰਤ ਗਰਗ ਨੇ ਕਿਹਾ ਕਿ ‘ਸਟਾਰਟਅੱਪ ਪੰਜਾਬ’  ਦੀ ’ਇਨਵੈਸਟਰ ਕੁਨੈਕਟ ਪਹਿਲਕਦਮੀ’ ਤਹਿਤ ਸ਼ੁਰੂ ਕੀਤਾ ‘ਪੰਜਾਬ ਇਨਵੈਸਟਰ ਸਰਕਲ’ ਉਪਰਾਲਾ ਨਵੀਨਤਾਕਾਰੀ ਸਟਾਰਟਅੱਪਾਂ ਨੂੰ ਨਿਵੇਸ਼ਕਾਂ, ਉਦਯੋਗਿਕ ਆਗੂਆਂ ਅਤੇ ਫੰਡਿੰਗ ਸੰਸਥਾਵਾਂ ਨਾਲ ਜੋੜਨ ਲਈ ਇੱਕ ਢੁਕਵਾਂ ਮੰਚ ਹੈ। ਜੁਲਾਈ 2026 ਵਿੱਚ ਆਈ.ਐਨ.ਐਸ.ਟੀ. ਮੋਹਾਲੀ ਵਿਖੇ ਕਰਵਾਏ ਪਹਿਲੇ ਸੰਸਕਰਣ ਤੋਂ ਅਗਾਂਹ ਵਧਦਿਆਂ ਇਸ ਦੇ ਦੂਜੇ ਸੰਸਕਰਣ ਨੇ ਪੰਜਾਬ ਦੀ ਉੱਦਮੀ ਪ੍ਰਤਿਭਾ ਅਤੇ ਨਿਵੇਸ਼ਕ ਭਾਈਚਾਰੇ ਵਿਚਲੇ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੌਜਵਾਨਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਉਤਸ਼ਾਹਿਤ ਕਰਨ, ਤਕਨਾਲੋਜੀ-ਅਧਾਰਤ ਵਿਕਾਸ ਨੂੰ ਤੇਜ਼ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਭਰ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਸੁਪਨੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲ ਸਟਾਰਟਅੱਪਸ, ਨਿਵੇਸ਼ਕਾਂ ਅਤੇ ਉਦਯੋਗ ਦੇ ਭਾਈਵਾਲਾਂ ਵਿਚਕਾਰ ਜੀਵੰਤ, ਨਿਵੇਸ਼ ਲਈ ਤਿਆਰ ਅਤੇ ਵਿਸ਼ਵ ਪੱਧਰੀ ਸਟਾਰਟਅੱਪ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਵਚਨਬੱਧਤਾ ਦਾ ਸਪੱਸ਼ਟ ਸਬੂਤ ਹੈ।

ਇਸ ਸਮਾਗਮ ਦੌਰਾਨ ਡਾਇਰੈਕਟਰ ਉਦਯੋਗ ਅਤੇ ਵਣਜ ਸ਼੍ਰੀ ਜਸਪ੍ਰੀਤ ਸਿੰਘ, ਪੰਜਾਬ ਵਿੱਤੀ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੇਨੂ ਦੁੱਗਲ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ।
-----

Aman-Arora-Cabinet-Minister-



TOP HEADLINES


*ਸ੍ਰੀ ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼
ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਪਰਿਵਾਰ ਨਾਲ ਤਸਵੀਰਾਂ ਫਾਜ਼ਿਲਕਾ
ਕਿਸਾਨਾਂ ਦੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਿਆ ਅਤੇ ਚੁੱਕਿਆ ਜਾਵੇ
ਸੋਨੀਆ ਗਾਂਧੀ ਦੀ ਕਿਤਾਬ ਵਿੱਚ 1984 ਦੇ ਸਿੱਖ ਕਤਲੇਆਮ ਬਾਰੇ ਪੇਸ
ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਜ਼ਿਲ੍ਹਾ ਅਤੇ ਜ਼ੋਨਲ ਇੰਚਾਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਧਿਕਾਰੀਆਂ ਨੂੰ ਛੱਠ ਪੂਜ
ਅਜਨਾਲਾ ਤੋਂ ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਰਹੇ ਭਾਈ ਸੁਰਿੰਦਰ
ਅਦਾਲਤ ਵੱਲੋਂ ਪੰਜਾਬ ਪੁਲਿਸ ਦਾ ਸਾਬਕਾ ਐਸ ਐਸ ਪੀ ਗੁਰਮੀਤ ਸਿੰਘ
ਖੰਨਾ ਦੀ ਬੁੱਕ ਮਾਰਕੀਟ ’ਚ ਚੌਂਕੀਦਾਰ ’ਤੇ ਪੰਜ ਵਿਅਕਤੀਆਂ ਦਾ ਹਮ
*ਪੰਜਾਬ ਦੀ ਤਕਨੀਕੀ ਸਿੱਖਿਆ ਵਿੱਚ ਇਤਿਹਾਸਕ ਬਦਲਾਅ; ਭਗਵੰਤ ਮਾਨ
*ਪੰਜਾਬ ਵਿੱਚ ਜਨਗਣਨਾ 2027 - ਪੜਾਅ 2 ਦੀ ਸ਼ੁਰੂਆਤ: ਜਨਗਣਨਾ ਬਾ
ਸੋਨੀਆ ਗਾਂਧੀ ਦੀ ਕਿਤਾਬ ਪਰਿਵਾਰ ਤੇ ਕਾਂਗਰਸ ਦੇ 1984 ਦੇ ਪਾਪਾਂ
ਸੰਗਰੂਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ,ਉੱਘੇ ਆਗੂ ਵਿਨੋਦ ਕੁਮਾਰ
ਚਰਨਜੀਤ ਸਿੰਘ ਚੰਨੀ ਦੀ ਦਲਿਤ ਸਿਆਸਤ ਬੇਨਕਾਬ, ਦਲਿਤ ਆਗੂ ਰਣਜੀਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਹਜ਼ਾਰ ਹੋਰ ਪੇਂਡੂ ਖੇਡ ਮੈਦ
ਪੰਜਾਬ ਮੰਗਦਾ ਇਨਸਾਫ਼ ਮੁਹਿੰਮ ਦਾ ਆਗਾਜ਼; ਪੰਜਾਬ ਨਾਲ ਹੋਈ ਬੇਇਨ
*ਡਾ. ਹਿਮਾਂਸ਼ੂ ਅਗਰਵਾਲ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਜੋਂ
ਚੋਣਾਂ ਤੋਂ ਪਹਿਲਾਂ ਜੰਡਿਆਲਾ ਗੁਰੂ ਵਿੱਚ ਕਾਂਗਰਸ ਨੂੰ ਵੱਡਾ ਝਟਕ
ਕਾਂਗਰਸ ਮੁਹੱਬਤ ਦੀ ਦੁਕਾਨ’ ਦੀ ਗੱਲ ਕਰਦੀ ਹੈ, ਪਰ ਅੰਦਰ ‘ਮਾਫ਼ੀ
ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਰੀਬ 95 ਫ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52957055

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us