ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Nov5,2026 | Gurvinder Singh | Sas Nagar (mohali)


ਏਸ਼ੀਅਨ ਚੈਂਪੀਅਨਜ਼ ਟਰਾਫੀ-2026, ਪੰਜਾਬ ਦੀ ਵਧਦੀ ਖੇਡ ਸਮਰੱਥਾ ਦੀ ਸ਼ਾਨਦਾਰ ਮਿਸਾਲ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਅਤੇ ਹਾਕੀ ਦਾ ਅਟੁੱਟ ਰਿਸ਼ਤਾ, ਸੂਬੇ ਨੇ 77 ਹਾਕੀ ਓਲੰਪੀਅਨ ਅਤੇ 48 ਓਲੰਪਿਕ ਤਗਮਾ ਜੇਤੂ ਪੈਦਾ ਕੀਤੇ ਹਨ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

6 ਨਵੇਂ ਹਾਕੀ ਐਸਟ੍ਰੋਟਰਫ ਮੈਦਾਨ ਤਿਆਰ, 2 ਹੋਰਾਂ ਦਾ ਕੰਮ ਜਾਰੀ, 1,744 ਕਰੋੜ ਰੁਪਏ ਦਾ ਵਿਸ਼ੇਸ਼ ਖੇਡ ਬਜਟ ਰੱਖਿਆ ਗਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬੀ ਖਿਡਾਰੀਆਂ ਨੇ 10 ਵਾਰ ਓਲੰਪਿਕ 'ਚ ਭਾਰਤੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ, ਜੋ ਪੰਜਾਬ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਉਂਦਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅੰਤਰਰਾਸ਼ਟਰੀ ਖੇਡ ਸਮਾਗਮ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ, ਖੇਡਾਂ ਸੈਰ-ਸਪਾਟੇ ਨੂੰ ਹੁਲਾਰਾ ਦੇਣਗੀਆਂ ਅਤੇ ਆਰਥਿਕ ਮੌਕੇ ਪੈਦਾ ਕਰਨਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਸਫਲ ਮੇਜ਼ਬਾਨੀ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ

ਮੋਹਾਲੀ 'ਚ ਖੇਡੇ ਗਏ ਫਾਈਨਲ 'ਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਟੀਮ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ, ਹਾਰਦਿਕ ਸਿੰਘ ਦਾ ਆਪਣਾ 200ਵਾਂ ਅੰਤਰਰਾਸ਼ਟਰੀ ਮੈਚ ਖੇਡਣ 'ਤੇ ਸਨਮਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 6 ਨਵੰਬਰ 
ਪੰਜਾਬ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਸਫਲ ਮੇਜ਼ਬਾਨੀ ਕਰਕੇ ਆਪਣੇ ਸ਼ਾਨਦਾਰ ਖੇਡ ਇਤਿਹਾਸ ਵਿੱਚ ਨਵਾਂ ਅਧਿਆਏ ਲਿਖਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਹੁਣ ਸਾਲ 2030 ਵਿੱਚ ਵੱਕਾਰੀ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਸਫਲ ਪ੍ਰਬੰਧਨ 'ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਕੀ ਨਾਲ ਪੰਜਾਬ ਦਾ ਅਟੁੱਟ ਰਿਸ਼ਤਾ, 77 ਓਲੰਪੀਅਨਾਂ ਤੇ 48 ਓਲੰਪਿਕ ਤਗਮਾ ਜੇਤੂਆਂ ਦੀ ਮਹਾਨ ਵਿਰਾਸਤ ਅਤੇ ਇਸ ਦਾ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਖੇਡ ਢਾਂਚਾ ਇਸ ਨੂੰ ਵੱਡੇ ਆਲਮੀ ਖੇਡ ਸਮਾਗਮਾਂ ਲਈ ਸੁਭਾਵਿਕ ਪਸੰਦ ਬਣਾਉਂਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਛੇ ਨਵੇਂ ਹਾਕੀ ਐਸਟ੍ਰੋਟਰਫ ਮੈਦਾਨ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ, ਦੋ ਹੋਰਾਂ ਦਾ ਕੰਮ ਚੱਲ ਰਿਹਾ ਹੈ ਅਤੇ ਵਿਸ਼ੇਸ਼ ਤੌਰ 'ਤੇ ਖੇਡਾਂ ਲਈ ਬਜਟ ਵਿੱਚ 1,744 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੀ ਮਹਾਨ ਖੇਡ ਵਿਰਾਸਤ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਵਚਨਬੱਧ ਹੈ। ਜਸ਼ਨ ਉਸ ਵੇਲੇ ਹੋਰ ਵੀ ਵਧ ਗਏ ਜਦੋਂ ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਜਾਪਾਨ ਨੂੰ 4-1 ਨਾਲ ਹਰਾਇਆ ਅਤੇ ਖਚਾਖਚ ਭਰੇ ਮੋਹਾਲੀ ਸਟੇਡੀਅਮ ਨੇ ਸ਼ਾਨਦਾਰ ਗੱਤਕਾ ਅਤੇ ਭੰਗੜੇ ਦੀਆਂ ਪ੍ਰਦਰਸ਼ਨੀਆਂ ਰਾਹੀਂ ਪੰਜਾਬ ਦੇ ਮਹਾਨ ਸੱਭਿਆਚਾਰਕ ਵਿਰਸੇ ਦੇ ਦਰਸ਼ਨ ਕੀਤੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ, "ਅੱਜ ਮੈਨੂੰ ਮੋਹਾਲੀ ਵਿਖੇ 'ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ' ਦੇ ਰੋਮਾਂਚਕ ਫਾਈਨਲ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਖਚਾਖਚ ਭਰਿਆ ਸਟੇਡੀਅਮ ਗੱਤਕੇ ਅਤੇ ਭੰਗੜੇ ਸਮੇਤ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੀਆਂ ਰੰਗਾਰੰਗ ਪੇਸ਼ਕਾਰੀਆਂ ਨਾਲ ਗੂੰਜ ਉੱਠਿਆ, ਜਿਸ ਨੇ ਪੂਰੇ ਮਾਹੌਲ ਨੂੰ ਊਰਜਾ ਅਤੇ ਉਤਸ਼ਾਹ ਨਾਲ ਭਰ ਦਿੱਤਾ। ਭਾਰਤੀ ਟੀਮ ਦਾ ਹੌਸਲਾ ਵਧਾਇਆ ਅਤੇ ਟੂਰਨਾਮੈਂਟ ਦੇ ਸਫਲ ਆਯੋਜਨ ਵਿੱਚ ਸ਼ਾਮਲ ਸਾਰਿਆਂ ਨੂੰ ਵਧਾਈ ਦਿੱਤੀ। ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਖਿਡਾਰੀ ਟਰਾਫੀ ਚੁੱਕ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਚੱਕ ਦੇ ਇੰਡੀਆ।"
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 'ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026' ਦੀ ਸਫਲ ਮੇਜ਼ਬਾਨੀ ਕਰਕੇ ਸੂਬੇ ਦੇ ਖੇਡ ਇਤਿਹਾਸ ਵਿੱਚ ਨਵਾਂ ਅਧਿਆਏ ਲਿਖਣ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ। ਭਾਰਤ ਨੇ ਮੋਹਾਲੀ ਦੇ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਵੱਕਾਰੀ ਖਿਤਾਬ ਆਪਣੇ ਕੋਲ ਬਰਕਰਾਰ ਰੱਖਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਸਾਲ 2030 ਵਿੱਚ ਵੱਕਾਰੀ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਚੱਲ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੇ ਸਫਲ ਪ੍ਰਬੰਧਨ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਸੂਬੇ ਦੀ ਵਧਦੀ ਸਮਰੱਥਾ ਨੂੰ ਦਰਸਾਉਂਦਾ ਹੈ। ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨਾ ਪੰਜਾਬ ਦੇ ਖੇਡ ਸਫ਼ਰ ਵਿੱਚ ਇਤਿਹਾਸਕ ਪ੍ਰਾਪਤੀ ਹੈ ਅਤੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਵੱਲ ਅਹਿਮ ਕਦਮ ਹੈ।"
ਮੁੱਖ ਮੰਤਰੀ ਨੇ ਕਿਹਾ, "ਪੰਜਾਬ ਆਪਣੇ ਮਿਹਨਤੀ ਲੋਕਾਂ, ਮਹਾਨ ਸੱਭਿਆਚਾਰ ਅਤੇ ਨਿੱਘੇ ਮਹਿਮਾਨਨਿਵਾਜ਼ੀ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਹਰ ਖਿਡਾਰੀ ਅਤੇ ਦਰਸ਼ਕ ਪੰਜਾਬ ਵਿੱਚ ਆਪਣੇ ਠਹਿਰਾਅ ਦੀਆਂ ਅਭੁੱਲ ਯਾਦਾਂ ਨਾਲ ਲੈ ਕੇ ਜਾਣਗੇ।"
ਉਨ੍ਹਾਂ ਅੱਗੇ ਕਿਹਾ, "ਹਾਕੀ ਅਤੇ ਪੰਜਾਬ ਅਟੁੱਟ ਹਨ, ਕਿਉਂਕਿ ਪੰਜਾਬੀ ਖਿਡਾਰੀਆਂ ਦੇ ਯੋਗਦਾਨ ਤੋਂ ਬਿਨਾਂ ਭਾਰਤੀ ਹਾਕੀ ਦੇ ਸ਼ਾਨਦਾਰ ਇਤਿਹਾਸ ਦੀ ਕਲਪਨਾ ਕਰਨਾ ਅਸੰਭਵ ਹੈ। ਮਹਾਨ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ ਅਤੇ ਸੁਰਜੀਤ ਸਿੰਘ ਤੋਂ ਲੈ ਕੇ ਮੌਜੂਦਾ ਸਮੇਂ ਦੇ ਸਿਤਾਰੇ ਜਿਵੇਂ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਤੱਕ, ਪੰਜਾਬ ਨੇ ਭਾਰਤੀ ਹਾਕੀ ਵਿੱਚ ਹਮੇਸ਼ਾ ਬੇਮਿਸਾਲ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, "ਪੰਜਾਬ ਨੇ ਸਾਲ 1928 ਦੀਆਂ ਐਮਸਟਰਡਮ ਓਲੰਪਿਕ ਖੇਡਾਂ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਤੱਕ 77 ਹਾਕੀ ਓਲੰਪੀਅਨ ਦਿੱਤੇ ਹਨ, ਜਦਕਿ ਸੂਬੇ ਦੇ 48 ਖਿਡਾਰੀਆਂ ਨੇ ਓਲੰਪਿਕ ਤਗਮੇ ਜਿੱਤੇ ਹਨ। ਇਹ ਵਿਲੱਖਣ ਵਿਰਾਸਤ ਪੰਜਾਬ ਵਿੱਚ ਹਾਕੀ ਲਈ ਡੂੰਘੇ ਜਜ਼ਬੇ ਨੂੰ ਦਰਸਾਉਂਦੀ ਹੈ।"
ਮੁੱਖ ਮੰਤਰੀ ਨੇ ਕਿਹਾ, "ਪੰਜਾਬੀ ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ 10 ਵਾਰ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੈ, ਜੋ ਖੇਡਾਂ ਵਿੱਚ ਪੰਜਾਬ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਉਂਦਾ ਹੈ। ਭਾਰਤ ਦੀਆਂ ਹਾਲੀਆ ਓਲੰਪਿਕ ਸਫਲਤਾਵਾਂ ਵਿੱਚ ਵੀ ਸੂਬੇ ਦਾ ਯੋਗਦਾਨ ਬੇਮਿਸਾਲ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਟੋਕੀਓ-2020 ਓਲੰਪਿਕ ਦੌਰਾਨ ਪੰਜਾਬ ਦੇ ਅੱਠ ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਦੋਂ ਕਿ ਪੈਰਿਸ-2024 ਓਲੰਪਿਕ ਵਿੱਚ ਸੂਬੇ ਦੇ ਨੌਂ ਖਿਡਾਰੀ ਭਾਰਤੀ ਦਲ ਦਾ ਹਿੱਸਾ ਸਨ। ਇਹਨਾਂ ਟੀਮਾਂ ਦੀ ਕਪਤਾਨੀ ਕ੍ਰਮਵਾਰ ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕੀਤੀ ਸੀ। ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ ਅੱਠ ਖਿਡਾਰੀ ਮੌਜੂਦਾ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਜਲੰਧਰ ਭਾਰਤੀ ਹਾਕੀ ਵਿੱਚ  ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੇ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਓਲੰਪੀਅਨਾਂ ਦੀਆਂ ਪੀੜ੍ਹੀਆਂ ਨੂੰ ਪਾਲਿਆ-ਪੋਸਿਆ ਹੈ। ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਦੇ ਪਿੰਡਾਂ ਨੇ ਆਪਣੀਆਂ ਬੇਮਿਸਾਲ ਹਾਕੀ ਪਰੰਪਰਾਵਾਂ ਲਈ ਦੁਨੀਆ ਭਰ ਵਿੱਚ ਪਛਾਣ ਬਣਾਈ ਹੈ ਅਤੇ ਸਮੂਹਿਕ ਤੌਰ 'ਤੇ 20 ਤੋਂ ਵੱਧ ਓਲੰਪੀਅਨ ਪੈਦਾ ਕੀਤੇ ਹਨ।"
ਮੁੱਖ ਮੰਤਰੀ ਨੇ ਕਿਹਾ, "ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਇਸ ਸ਼ਾਨਦਾਰ ਖੇਡ ਵਿਰਾਸਤ ਦਾ ਪ੍ਰਤੀਕ ਹੈ। ਇਹ ਸਟੇਡੀਅਮ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਸੈਂਟਰ ਅਤੇ ਖੇਲੋ ਇੰਡੀਆ ਸੈਂਟਰ ਰਾਹੀਂ ਭਵਿੱਖ ਦੇ ਚੈਂਪੀਅਨਾਂ ਨੂੰ ਵੀ ਤਿਆਰ ਕਰ ਰਿਹਾ ਹੈ, ਜਿੱਥੇ ਕ੍ਰਮਵਾਰ 102 ਅਤੇ 33 ਹਾਕੀ ਖਿਡਾਰੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰ ਰਹੇ ਹਨ।"
ਉਨ੍ਹਾਂ ਨੇ ਦੁਹਰਾਇਆ, "ਸਾਡੀ ਸਰਕਾਰ ਪੂਰੇ ਪੰਜਾਬ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਾਡੇ ਕਾਰਜਕਾਲ ਦੌਰਾਨ ਹਾਕੀ ਦੇ ਛੇ ਨਵੇਂ ਐਸਟ੍ਰੋਟਰਫ ਮੈਦਾਨ ਬਣਾਏ ਗਏ ਹਨ, ਜਦੋਂ ਕਿ ਦੋ ਹੋਰ ਮੈਦਾਨਾਂ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ, ਹੇਠਲੇ ਪੱਧਰ 'ਤੇ ਖੇਡ ਨੂੰ ਉਤਸ਼ਾਹਿਤ ਕਰਨ ਲਈ 18 ਸਿਕਸ-ਏ-ਸਾਈਡ ਐਸਟ੍ਰੋਟਰਫ ਹਾਕੀ ਮੈਦਾਨ ਸਥਾਪਤ ਕੀਤੇ ਗਏ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, "ਸਰਕਾਰ ਨੇ ਸਾਲ 2023 ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ ਅਤੇ ਪਹਿਲੀ ਵਾਰ ਖੇਡਾਂ ਲਈ ਵਿਸ਼ੇਸ਼ ਤੌਰ 'ਤੇ 1,744 ਕਰੋੜ ਰੁਪਏ ਦਾ ਬਜਟ ਰੱਖਿਆ। ਇਹ ਨੌਜਵਾਨ ਖੇਡ ਪ੍ਰਤਿਭਾ ਨੂੰ ਬਿਹਤਰ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
ਮੁੱਖ ਮੰਤਰੀ ਨੇ ਕਿਹਾ, "ਏਸ਼ੀਅਨ ਚੈਂਪੀਅਨਜ਼ ਟਰਾਫੀ ਵਰਗੇ ਅੰਤਰਰਾਸ਼ਟਰੀ ਟੂਰਨਾਮੈਂਟ ਹਜ਼ਾਰਾਂ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਮੰਜ਼ਲ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ। ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਖੇਡ ਸੈਰ-ਸਪਾਟਾ, ਮਹਿਮਾਨਨਿਵਾਜ਼ੀ, ਖੇਡ ਸਮਾਨ ਦੀ ਇੰਡਸਟਰੀ ਅਤੇ ਨਾਲ ਜੁੜੇ ਖੇਤਰਾਂ ਨੂੰ ਹੁਲਾਰਾ ਦੇ ਕੇ ਖੇਡ ਮੈਦਾਨ ਤੋਂ ਬਾਹਰ ਵੀ ਆਰਥਿਕ ਮੌਕੇ ਪੈਦਾ ਕਰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਸਾਡੀ ਸਰਕਾਰ ਇੱਕ ਅਜਿਹਾ ਮਾਹੌਲ ਸਿਰਜਣ ਲਈ ਵਚਨਬੱਧ ਹੈ ਜਿਸ ਵਿੱਚ ਪੰਜਾਬ ਦੀ ਖੇਡ ਪ੍ਰਤਿਭਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਲਈ ਵਿਸ਼ਵ ਪੱਧਰੀ ਸਹੂਲਤਾਂ, ਪੇਸ਼ੇਵਰ ਕੋਚਿੰਗ ਅਤੇ ਢੁਕਵੀਂ ਵਿੱਤੀ ਸਹਾਇਤਾ ਮਿਲੇ।"
ਭਾਰਤ ਨੇ ਮੋਹਾਲੀ ਦੇ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਬਹੁਤ ਹੀ ਰੋਮਾਂਚਿਕ ਫਾਈਨਲ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਕਬਜ਼ਾ ਬਰਕਰਾਰ ਰੱਖਿਆ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਇੱਕ ਸ਼ਾਨਦਾਰ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ, ਜਿਸ ਦੇ ਹਜ਼ਾਰਾਂ ਦਰਸ਼ਕ ਗਵਾਹ ਬਣੇ।
ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ 200ਵਾਂ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਭਾਰਤੀ ਖਿਡਾਰੀ ਹਾਰਦਿਕ ਸਿੰਘ ਨੂੰ ਵਿਸ਼ੇਸ਼ ਜਰਸੀ ਭੇਟ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਅਤੇ ਜਾਪਾਨੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਜੇਤੂ ਭਾਰਤੀ ਟੀਮ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਸ਼ਾਨਦਾਰ ਸੱਭਿਆਚਾਰਕ ਸ਼ੋਅ ਨੇ ਦਰਸ਼ਕਾਂ ਦਾ ਮਨ ਮੋਹ ਲਿਆ, ਜਿਸ ਵਿੱਚ ਭੰਗੜੇ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ।
ਹੌਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਟੂਰਨਾਮੈਂਟ ਦੀ ਸਫਲਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਵਰੁਣ ਰੂਜਮ, ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
--------

Bhagwant-Mann-Cm-Punjab



TOP HEADLINES


ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ
*ਅੰਮ੍ਰਿਤਸਰ ਵਿੱਚ ਦੋ ਉੂਜ਼ੀ ਬੰਦੂਕਾਂ ਸਮੇਤ 8 ਹਥਿਆਰ, 34 ਕਿੱਲੋ
42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ
ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾ
ਵਿਸ਼ੇਸ਼ ਸੰਖੇਪ ਸੁਧਾਈ ਤਹਿਤ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕ
*ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਬੱਸ
*ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ 1,
ਮਾਲੇਰਕੋਟਲਾ ਵਿੱਚ ਭਾਜਪਾ ਨੂੰ ਮਿਲੀ ਵੱਡੀ ਮਜ਼ਬੂਤੀ ਅਕਾਲੀ ਆਗੂ
*ਭਾਰਤ ਵੱਡੀ ਜਿੱਤ ਨਾਲ ਫਾਈਨਲ 'ਚ ਪੁੱਜਾ, ਸੈਮੀਫਾਈਨਲ ਵਿੱਚ ਦੱਖ
*ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ;
ਕਾਂਗਰਸ ਕੋਲ ਪੰਜਾਬ ਲਈ ਨਾ ਕੋਈ ਵਿਜ਼ਨ ਹੈ, ਨਾ ਹੀ ਲੀਡਰਸ਼ਿਪ: ਆ
ਬਲਟਾਣਾ ਫਰਨੀਚਰ ਮਾਰਕੀਟ ’ਚ ਅੱਗ ਦਾ ਤਾਂਡਵ! 22 ਦੁਕਾਨਾਂ ਸੜ ਕੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਨਬੱਸ ਕ
*ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਬੁੱਢੇ ਦਰਿਆ ਬਾਰੇ ਬਣੀ ਕਮੇਟ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 6
ਗ੍ਰੀਨ ਬੈਲਟ ’ਤੇ ਬੁਲਡੋਜ਼ਰ ਚਲਾ ਕੇ 35 ਬੂਟੇ ਜ਼ਮੀਨਦੋਜ਼, ਟੈਂਟ
*ਮਾਨ ਸਰਕਾਰ ਨੇ 1,325 ਕਰੋੜ ਰੁਪਏ ਨਾਲ ਕਿਸਾਨਾਂ ਨੂੰ ਉਪਲੱਬਧ ਕ
मोगा की Aap विधायक डॉ. अमनदीप कौर अरोड़ा के घर Ed की
ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਦੇ 51ਵੇਂ ਸਥਾਪਨਾ ਦਿਵਸ ਸਮਾਗਮ
ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ 'ਆਪ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52858574

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us