ਬੀਜੇਪੀ ਨੂੰ ਚੈਲੇਂਜ, ਗੁਜਰਾਤ-ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾਂ ਦਾ ਮੁਆਇਨਾ ਕਰਵਾ ਲਵੇ, ਦੇਖਦੇ ਹਾਂ ਕੌਣ ਚੰਗਾ ਹੈ?- ਕੇਜਰੀਵਾਲ

Aug25,2026 | Jagrati Lahar Bureau | New Delhi


ਪੰਜਾਬ ਦੇ 19700 ਸਰਕਾਰੀ ਸਕੂਲਾਂ ਵਿੱਚੋਂ 19200 ਨੂੰ ਬਹੁਤ ਚੰਗਾ ਬਣਾ ਦਿੱਤਾ ਹੈ, 500 ਸਕੂਲਾਂ ਵਿੱਚ ਵੀ ਕੰਮ ਚੱਲ ਰਹਾ ਹੈ - ਕੇਜਰੀਵਾਲ
ਜਦੋਂ ਤੋਂ ਸੀਜੇਪੀ ਨੇ ਬੀਜੇਪੀ ਸ਼ਾਸਿਤ ਰਾਜਾਂ ਦੇ ਖਸਤਾਹਾਲ ਸਰਕਾਰੀ ਸਕੂਲਾਂ ਦਾ ਸੱਚ ਸਾਹਮਣੇ ਲਿਆਉਣਾ ਸ਼ੁਰੂ ਕੀਤਾ ਹੈ ਇਹ ਬੌਖਲਾ ਗਏ ਹਨ- ਕੇਜਰੀਵਾਲ
ਇਹ ਲੋਕ 2018 ਦੀ ਇੱਕ ਸਕੂਲ ਦੀ ਵੀਡੀਓ ਦਿਖਾ ਰਹੇ ਹਨ, ਉਦੋਂ ਕਾਂਗਰਸ ਦੀ ਸਰਕਾਰ ਸੀ, ਅਸੀਂ ਇਸਨੂੰ ਵੀ ਸ਼ਾਨਦਾਰ ਬਣਾ ਦਿੱਤਾ ਹੈ - ਕੇਜਰੀਵਾਲ
'ਆਪ' ਸਰਕਾਰ ਨੇ ਟੀਚਰਾਂ, ਪ੍ਰਿੰਸੀਪਲਾਂ, ਪੇਰੈਂਟਸ ਨਾਲ ਮਿਲ ਕੇ ਸਕੂਲਾਂ ਨੂੰ ਸੁਧਾਰਿਆ ਹੈ, ਬੀਜੇਪੀ ਇਹਨਾਂ ਨੂੰ ਬਦਨਾਮ ਨਾ ਕਰੇ - ਕੇਜਰੀਵਾਲ
ਸਕੂਲਾਂ ਨੂੰ ਠੀਕ ਕਰਨ ਨੂੰ ਲੈ ਕੇ ਸਾਡੀ ਨੀਅਤ ਸਾਫ਼ ਹੈ, ਸਾਡੀ ਸਹੀ ਗਲਤੀ ਕੱਢੋ, ਅਸੀਂ ਉਸਨੂੰ ਵੀ ਠੀਕ ਕਰਾਂਗੇ - ਕੇਜਰੀਵਾਲ
ਨਵੀਂ ਦਿੱਲੀ, 25 ਅਗਸਤ 2026
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਝੂਠੀ ਵੀਡੀਓ ਪ੍ਰਚਾਰਿਤ ਕਰ ਰਹੀ ਬੀਜੇਪੀ 'ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਬੀਜੇਪੀ ਆਪਣੇ ਗੁਜਰਾਤ ਅਤੇ ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾਂ ਦੀ ਲਿਸਟ ਕੱਢੇ ਅਤੇ ਅਸੀਂ ਜਨਤਾ ਤੇ ਮੀਡੀਆ ਨੂੰ ਨਾਲ ਲੈ ਕੇ ਇਹਨਾਂ ਸਕੂਲਾਂ ਦਾ ਮੁਆਇਨਾ ਕਰੀਏ। ਦੇਖਦੇ ਹਾਂ ਕਿ ਕਿਸਦਾ ਸਕੂਲ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਾਢੇ ਚਾਰ ਸਾਲਾਂ ਵਿੱਚ ਅਸੀਂ ਪੰਜਾਬ ਦੇ 19700 ਸਰਕਾਰੀ ਸਕੂਲਾਂ ਵਿੱਚੋਂ 19200 ਨੂੰ ਬਹੁਤ ਚੰਗਾ ਬਣਾ ਦਿੱਤਾ ਹੈ ਅਤੇ 500 ਸਕੂਲਾਂ ਵਿੱਚ ਵੀ ਕੰਮ ਚੱਲ ਰਿਹਾ ਹੈ। ਭਾਜਪਾ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਉਸਨੇ 30 ਸਾਲਾਂ ਵਿੱਚ ਕੀ ਕੰਮ ਕੀਤਾ? ਸਾਡੀ ਸਰਕਾਰ ਨੇ ਟੀਚਰਾਂ, ਪ੍ਰਿੰਸੀਪਲਾਂ, ਪੇਰੈਂਟਸ ਅਤੇ ਪੰਜਾਬ ਦੀ ਜਨਤਾ ਨਾਲ ਮਿਲ ਕੇ ਸਕੂਲਾਂ ਨੂੰ ਸੁਧਾਰਿਆ ਹੈ। ਇਸ ਲਈ ਬੀਜੇਪੀ ਇਹਨਾਂ ਨੂੰ ਬਦਨਾਮ ਨਾ ਕਰੇ।
ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜਕੱਲ੍ਹ ਭਾਜਪਾ ਵਾਲੇ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਮੈਂ ਭਾਜਪਾ ਨੂੰ ਚੈਲੇਂਜ ਕਰਦਾ ਹਾਂ ਕਿ ਗੁਜਰਾਤ ਵਿੱਚ 30 ਸਾਲਾਂ ਤੋਂ ਇਹਨਾਂ ਦੀ ਸਰਕਾਰ ਹੈ ਅਤੇ ਪੰਜਾਬ ਵਿੱਚ 4.5 ਸਾਲ ਤੋਂ ਸਾਡੀ ਸਰਕਾਰ ਹੈ। ਮੈਂ ਪੰਜਾਬ ਦੇ 1000 ਸਕੂਲਾਂ ਦੀ ਲਿਸਟ ਦਿੰਦਾ ਹਾਂ ਅਤੇ ਉਹ ਗੁਜਰਾਤ ਦੇ 1000 ਸਕੂਲਾਂ ਦੀ ਲਿਸਟ ਦੇਣ। ਅਸੀਂ ਸਾਰੇ ਮਿਲ ਕੇ ਪੂਰੇ ਮੀਡੀਆ ਨਾਲ ਗੁਜਰਾਤ ਅਤੇ ਪੰਜਾਬ ਦੇ 1000-1000 ਸਕੂਲਾਂ ਦਾ ਇੰਸਪੈਕਸ਼ਨ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਕਿਹੜੇ ਸਕੂਲ ਚੰਗੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਕੋਕਰੋਚ ਜਨਤਾ ਪਾਰਟੀ ਵਾਲਿਆਂ ਨੇ ਭਾਜਪਾ ਸ਼ਾਸਿਤ ਰਾਜਾਂ ਦੇ ਸਕੂਲਾਂ ਦਾ ਇੰਸਪੈਕਸ਼ਨ ਕਰਨਾ ਚਾਲੂ ਕੀਤਾ ਹੈ, ਉਦੋਂ ਤੋਂ ਇਹਨਾਂ ਦੇ ਸਕੂਲਾਂ ਦੀ ਬੁਰੀ ਹਾਲਤ ਸਾਹਮਣੇ ਆ ਰਹੀ ਹੈ। ਇਹਨਾਂ ਨੇ ਆਪਣੇ ਸਕੂਲ ਤਾਂ ਠੀਕ ਨਹੀਂ ਕੀਤੇ, ਪਰ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਮਾਤਰ 4.5 ਸਾਲਾਂ ਦੇ ਅੰਦਰ ਪੰਜਾਬ ਦੇ ਸਕੂਲ ਬਹੁਤ ਸ਼ਾਨਦਾਰ ਬਣਾ ਦਿੱਤੇ ਹਨ। ਪੰਜਾਬ ਵਿੱਚ ਲਗਭਗ 19,700 ਸਕੂਲ ਹਨ, ਜਿਨ੍ਹਾਂ ਵਿੱਚੋਂ 19,200 ਸਕੂਲਾਂ ਨੂੰ ਅਸੀਂ ਬਹੁਤ ਚੰਗਾ ਬਣਾ ਦਿੱਤਾ ਹੈ। ਬਾਕੀ ਬਚੇ 500 ਸਕੂਲਾਂ 'ਤੇ ਵੀ ਕੰਮ ਚੱਲ ਰਿਹਾ ਹੈ ਅਤੇ ਉਹ ਵੀ ਅਗਲੇ ਡੇਢ-ਦੋ ਸਾਲਾਂ ਵਿੱਚ ਠੀਕ ਹੋ ਜਾਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਪੂਰੇ ਦੇਸ਼ ਵਿੱਚ ਨੰਬਰ ਵਨ ਹੈ। ਇਹ ਗੱਲ ਅਸੀਂ ਨਹੀਂ, ਬਲਕਿ ਕੇਂਦਰ ਸਰਕਾਰ ਦੀ ਨੀਤੀ ਆਯੋਗ ਦੀ ਰਿਪੋਰਟ ਕਹਿ ਰਹੀ ਹੈ। ਪੰਜਾਬ ਨੇ ਕੇਰਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 2022 ਵਿੱਚ ਜਦੋਂ ਸਾਡੀ ਸਰਕਾਰ ਬਣੀ ਸੀ, ਉਦੋਂ ਪੰਜਾਬ 28ਵੇਂ ਸਥਾਨ 'ਤੇ ਸੀ। ਅੱਜ 4.5 ਸਾਲਾਂ ਵਿੱਚ ਪੰਜਾਬ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਪੂਰੇ ਦੇਸ਼ ਵਿੱਚ ਨੰਬਰ ਵਨ ਪੋਜੀਸ਼ਨ 'ਤੇ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ 2018 ਦੀ ਇੱਕ ਵੀਡੀਓ ਕੱਢ ਕੇ ਚਲਾ ਰਹੇ ਹਨ ਕਿ ਦੇਖੋ ਆਮ ਆਦਮੀ ਪਾਰਟੀ ਦਾ ਸਕੂਲ ਕਿੰਨਾ ਖਰਾਬ ਹੈ। ਉਸ ਸਮੇਂ ਸਕੂਲ ਖਰਾਬ ਸੀ ਕਿਉਂਕਿ ਉਦੋਂ ਕਾਂਗਰਸ ਦੀ ਸਰਕਾਰ ਸੀ ਅਤੇ 2017 ਤੱਕ ਉੱਥੇ ਭਾਜਪਾ ਦੀ ਸਰਕਾਰ ਸੀ। ਇਹਨਾਂ ਨੇ ਉਹਨਾਂ ਸਕੂਲਾਂ ਦੀ ਅਜਿਹੀ ਹਾਲਤ ਕਰ ਰੱਖੀ ਸੀ, ਪਰ ਅਸੀਂ ਉਹਨਾਂ ਨੂੰ ਸ਼ਾਨਦਾਰ ਬਣਾ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਨੀਅਤ ਸਾਫ਼ ਹੈ। ਅਜੇ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਇੱਕ ਸਮਰਥਕ ਰਤਨ ਢਿੱਲੋਂ ਨੇ ਸਕੂਲਾਂ ਬਾਰੇ ਇੱਕ ਟਵੀਟ ਕੀਤਾ ਸੀ। ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਤੁਰੰਤ ਬੁਲਾਇਆ ਅਤੇ ਉਸ ਸਕੂਲ ਲਈ ਗ੍ਰਾਂਟ ਜਾਰੀ ਕਰ ਦਿੱਤੀ। ਇਸ ਤੋਂ ਬਾਅਦ ਰਤਨ ਢਿੱਲੋਂ ਨੇ ਖੁਦ ਟਵੀਟ ਕਰਕੇ ਸਾਡੇ ਸਿੱਖਿਆ ਮੰਤਰੀ ਅਤੇ ਸਾਡੀ ਸਰਕਾਰ ਦੀ ਤਾਰੀਫ਼ ਕੀਤੀ। ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਸਕੂਲਾਂ ਨੂੰ ਠੀਕ ਕਰਨਾ ਚਾਹੁੰਦੇ ਹਾਂ। ਲੋਕ ਸਾਡੀ ਸਹੀ ਗਲਤੀ ਕੱਢਣ, ਅਸੀਂ ਉਸਨੂੰ ਠੀਕ ਕਰਾਂਗੇ, ਪਰ ਜ਼ਬਰਦਸਤੀ ਪੰਜਾਬ ਦੇ ਲੋਕਾਂ ਨੂੰ ਬਦਨਾਮ ਨਾ ਕਰੋ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸਕੂਲ ਅਸੀਂ ਇਕੱਲਿਆਂ ਠੀਕ ਨਹੀਂ ਕੀਤੇ ਹਨ। ਇਹ ਸਕੂਲ ਪੰਜਾਬ ਦੇ ਲੋਕਾਂ, ਟੀਚਰਾਂ, ਪ੍ਰਿੰਸੀਪਲਾਂ, ਪੇਰੈਂਟਸ ਅਤੇ ਬੱਚਿਆਂ ਨੇ ਮਿਲ ਕੇ ਠੀਕ ਕੀਤੇ ਹਨ। ਇਸ ਲਈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਪੁਰਾਣੀਆਂ ਵੀਡੀਓਜ਼ ਪਾ ਕੇ, ਏਆਈ ਨਾਲ ਫਰਜ਼ੀ ਤਸਵੀਰਾਂ ਬਣਾ ਕੇ ਸਕੂਲਾਂ ਨੂੰ ਬਦਨਾਮ ਨਾ ਕਰੋ। ਬਹੁਤ ਮੁਸ਼ਕਿਲ ਨਾਲ ਪੰਜਾਬ ਦੇ ਸਕੂਲਾਂ ਨੂੰ ਠੀਕ ਕੀਤਾ ਗਿਆ ਹੈ। ਜੇਕਰ ਭਾਜਪਾ ਵਾਲਿਆਂ ਵਿੱਚ ਹਿੰਮਤ ਹੈ, ਤਾਂ ਉਹ ਇਸ ਚੈਲੇਂਜ ਨੂੰ ਸਵੀਕਾਰ ਕਰਨ। 1000 ਸਕੂਲ ਉਹ ਦੱਸਣ ਅਤੇ 1000 ਸਕੂਲ ਅਸੀਂ ਦੱਸਦੇ ਹਾਂ। ਪੂਰਾ ਦੇਸ਼ ਜੁਆਇੰਟ ਇੰਸਪੈਕਸ਼ਨ ਦੇਖੇਗਾ ਕਿ ਗੁਜਰਾਤ ਦੀ 30 ਸਾਲਾਂ ਦੀ ਸਰਕਾਰ ਚੰਗੀ ਹੈ ਜਾਂ ਪੰਜਾਬ ਦੀ 4.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਹੈ।

-arvindkejriwal-aap-punjabschools-punjabeducation-gujaratschools-governmentschools-schooltransformation-punjabgovernment



TOP HEADLINES


*ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਵਿੱਚ ਚਾਰ ਨਵ-ਨਿ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਠੇਕਾ
ਬੀਜੇਪੀ ਨੂੰ ਚੈਲੇਂਜ, ਗੁਜਰਾਤ-ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾ
*ਭਗਵੰਤ ਮਾਨ ਸਰਕਾਰ ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ ਪੰਜਾਬ ਦੀ ‘
ਆਈਆਈਟੀ ਦਿੱਲੀ ਦੇ ਵਿਦਿਆਰਥੀ ਦਾ ਦਿਹਾਂਤ ਦੁਖਦਾਈ, ਮਾਮਲੇ ਦੀ ਨਿ
ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵੱਲੋਂ ਰ
ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਪੀ.ਐਸ.ਐਸ.ਐਸ.ਬੀ ਗਰੁੱਪ
Dmch ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜ
*ਪੰਜਾਬ ਵਿੱਚ ਖੰਡ ਦੀ ਕੋਈ ਘਾਟ ਨਹੀਂ, ਸਰਕਾਰ ਨੇ ਸਟਾਕ ਅਤੇ ਸਪਲ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪ
ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ’ਤੇ ਪ੍ਰਸ਼ਾਸਨ ਸਖ਼ਤ, ਹੋਲਸੇਲਰਾ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂ
ਭਗਵੰਤ ਮਾਨ ਸਰਕਾਰ ਵੱਲੋਂ ਭੈਣਾਂ ਨੂੰ ਰੱਖੜੀ ਦਾ ਤੋਹਫ਼ਾ; ਨਵੀਂ
ਮੰਗਲਵਾਰ ਨੂੰ ਗੋਆ ਵਿੱਚ ਈ-20 ਪੈਟਰੋਲ ਦੇ ਖਿਲਾਫ ਕੇਜਰੀਵਾਲ ਦਾ
ਮੋਦੀ ਸਰਕਾਰ ਤੋਂ ਭੰਗ ਹੋਇਆ ਮੋਹ, 73 ਲੱਖ ਕਿਸਾਨਾਂ ਨੇ ਛੱਡੀ ਫਸ
ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਨਡਾਲਾ, ਬੇਗੋਵਾਲ ਅਤੇ ਭੁਲੱਥ
ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਵਲੋਂ ਸੋਹਾਣਾ ਥਾਣਾ ਦੇ ਐਸ ਐਚ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮ੍ਰਿਤਕ ਕਬੱਡੀ ਖਿਡਾਰੀ ਗ
ਵੜਿੰਗ ਨੇ ਹਵਾਰਾ ਨੂੰ ਪੈਰੋਲ ਦੀ ਮੰਗ ਦਾ ਕੀਤਾ ਸਮਰਥਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51503065

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us