*‘ਸਾਂਝ ਰਾਹਤ ਕੇਂਦਰ’ ਲੋੜਵੰਦ ਮਹਿਲਾਵਾਂ ਲਈ ਪੰਜਾਬ ਪੁਲਿਸ ਦੇ ਭਾਈਚਾਰਕ ਸਹਾਇਤਾ ਮਾਡਲ ਵਜੋਂ ਉੱਭਰੇ*

Aug6,2026 | Jagrati Lahar Bureau | Chandigarh



 *ਪੰਜਾਬ ਭਰ ਵਿੱਚ ‘ਸਾਂਝ ਰਾਹਤ ਕੇਂਦਰ’ ਪੀੜਤ ਮਹਿਲਾਵਾਂ ਨੂੰ ਕਾਊਂਸਲਿੰਗ, ਕਾਨੂੰਨੀ ਸਹਾਇਤਾ ਅਤੇ ਮੁੜ ਵਸੇਬਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ*

*ਪੰਜਾਬ ਪੁਲਿਸ ਦੇ ਸਾਂਝ ਰਾਹਤ ਕੇਂਦਰਾਂ ਵਿੱਚ 1000 ਤੋਂ ਵੱਧ ਮਾਮਲੇ ਦਰਜ; ਚਾਰ ਜ਼ਿਲ੍ਹਿਆਂ ਤੱਕ ਹੋਇਆ ਵਿਸਥਾਰ : ਡੀ.ਜੀ.ਪੀ. ਗੌਰਵ ਯਾਦਵ*

*ਪੰਜਾਬ ਪੁਲਿਸ ਸਾਂਝ ਰਾਹਤ ਕੇਂਦਰਾਂ , ਜਾਗਰਿਤੀ ਪ੍ਰੋਗਰਾਮ ਅਤੇ ਮਹਿਲਾ ਸਹਾਇਤਾ ਡੈਸਕ ਰਾਹੀਂ ਮਹਿਲਾਵਾਂ ਦੀ ਸੁਰੱਖਿਆ ਨੂੰ ਕਰ ਰਹੀ ਹੈ ਹੋਰ ਮਜ਼ਬੂਤ  : ਡੀ.ਜੀ.ਪੀ. ਗੌਰਵ ਯਾਦਵ*

*‘ਸਾਂਝ’ ਪ੍ਰਣਾਲੀ ਨੇ ਲੋਕਾਂ ਅਤੇ ਪੁਲਿਸ ਦਰਮਿਆਨ ਭਰੋਸੇਮੰਦ ਸਾਂਝ ਨੂੰ ਮਜ਼ਬੂਤ ਕੀਤਾ ਹੈ, ਜਦਕਿ ਸਾਂਝ ਰਾਹਤ ਕੇਂਦਰ ਲੋੜਵੰਦ ਮਹਿਲਾਵਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਨਿਭਾ ਰਹੇ ਹਨ ਅਹਿਮ ਭੂਮਿਕਾ : ਗੁਰਪ੍ਰੀਤ ਕੌਰ ਦਿਓ, ਐਸ.ਡੀ.ਜੀ.ਪੀ. , ਕਮਿਊਨਿਟੀ ਅਫੇਅਰਜ਼ ਡਿਵੀਜ਼ਨ*


ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ  ਉਦੇਸ਼ ਨਾਲ ਸ਼ੁਰੂ ਕੀਤੇ ਗਏ ਪੰਜਾਬ ਪੁਲਿਸ ਦੇ ‘ਸਾਂਝ ਰਾਹਤ ਕੇਂਦਰ’ ਅੱਜ ਕਮਿਊਨੀਟੀ ਪੁਲਿਸਿੰਗ ਦੇ ਮਜ਼ਬੂਤ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਏ ਹਨ I ਇਹਨਾਂ ਕੇਂਦਰਾਂ ਰਾਹੀਂ ਪੀੜਤ ਤੇ ਲੋੜਵੰਦ ਮਹਿਲਾਵਾਂ ਨੂੰ  ਸਹਾਇਤਾ, ਕਾਊਂਸਲਿੰਗ, ਸੰਕਟ ਦੀ ਸਥਿਤੀ ਵਿੱਚ ਤੁਰੰਤ ਦਖ਼ਲ ਅਤੇ ਮੁੜ ਵਸੇਬਾ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਮੋਹਾਲੀ ਸਥਿਤ ਸਾਂਝ ਰਾਹਤ ਕੇਂਦਰ ਵਿੱਚ ਸਿਰਫ ਦੋ ਸਿਖਲਾਈ ਪ੍ਰਾਪਤ ਕਾਊਂਸਲਰਾਂ ਨਾਲ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਵਿਸਥਾਰ ਹੁਣ  ਫ਼ਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਜਲੰਧਰ ਦੇ ਸਿਵਲ ਹਸਪਤਾਲਾਂ ਤੱਕ ਹੋ ਚੁੱਕਾ ਹੈ। ਪਿਛਲੇ ਦੋ ਸਾਲਾਂ ਦੌਰਾਨ ਇਨ੍ਹਾਂ ਕੇਂਦਰਾਂ ਵਿੱਚ 1,069 ਮਾਮਲੇ ਦਰਜ ਕੀਤੇ ਗਏ, ਜਦਕਿ 1,656 ਮਾਮਲਿਆਂ ਦੀ ਮੁੱਢਲੀ ਜਾਂਚ (ਸਕ੍ਰੀਨਿੰਗ) ਕੀਤੀ ਗਈ।

ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਮੌਜੂਦਾ ਸਮੇਂ ਵਿੱਚ ਐਸਏਐਸ ਨਗਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਜਲੰਧਰ ਵਿੱਚ ਚਾਰ ਸਾਂਝ ਰਾਹਤ ਕੇਂਦਰ ਚੱਲ ਰਹੇ ਹਨ, ਜੋ ਸੰਕਟਗ੍ਰਸਤ ਮਹਿਲਾਵਾਂ ਨੂੰ ਮਾਨਸਿਕ ਸਦਮੇ ਤੋਂ ਉੱਭਰਨ ਅਤੇ ਆਮ ਜੀਵਨ ਜਿਊਣ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ। ਅਜਿਹੀਆਂ ਪਹਿਲਕਦਮੀਆਂ ਮਹਿਲਾਵਾਂ ਦੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਕਿਉਂਕਿ ਇਨ੍ਹਾਂ ਰਾਹੀਂ ਸ਼ੁਰੂਆਤੀ ਪੜਾਅ ’ਤੇ ਸਰਗਰਮ ਦਖ਼ਲ ਯਕੀਨੀ ਬਣਾ ਕੇ  ਮਹਿਲਾਵਾਂ ਵਿਰੁੱਧ ਹਿੰਸਾ ਨੂੰ ਰੋਕਿਆ ਜਾ ਸਕਦਾ ਹੈ।”

ਪੰਜਾਬ ਦੇ ਡੀਜੀਪੀ ਨੇ ਦੱਸਿਆ , “ਪਿਛਲੇ ਦੋ ਸਾਲਾਂ ਦੌਰਾਨ ਸਾਂਝ ਰਾਹਤ ਕੇਂਦਰਾਂ ਨੇ ਪੀੜਤ ਮਹਿਲਾਵਾਂ ਨੂੰ ਕਾਊਂਸਲਿੰਗ, ਸਹਾਰਾ , ਕਾਨੂੰਨੀ ਸਹਾਇਤਾ ਅਤੇ ਪੁਲਿਸ ਸਹਾਇਤਾ ਮੁਹੱਈਆ ਕਰਵਾ ਕੇ ਰਾਹਤ ਪ੍ਰਦਾਨ ਕੀਤੀ ਹੈ। ਮੋਹਾਲੀ ਦਾ ਇੱਕ ਮਾਮਲਾ ਇਸ ਪਹਿਲ ਦੇ ਪ੍ਰਭਾਵ ਨੂੰ ਸਪੱਸ਼ਟ ਕਰਦਾ ਹੈ। ਇੱਕ ਮਹਿਲਾ ਆਪਣੇ ਪਤੀ ਵੱਲੋਂ ਸਰੀਰਕ ਤਸ਼ੱਦਦ ਕੀਤੇ ਜਾਣ ਅਤੇ ਉਸਦੀ ਹੱਤਿਆ ਕਰਵਾਉਣ ਦੀ ਧਮਕੀ ਦੇਣ ਤੋਂ ਬਾਅਦ ਸਾਂਝ ਰਾਹਤ ਕੇਂਦਰ ਪਹੁੰਚੀ। ਐਸਏਐਸ ਨਗਰ ਸਥਿਤ ਕੇਂਦਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਦੀ ਸੁਰੱਖਿਆ ਯਕੀਨੀ ਬਣਾਈ, ਸੁਰੱਖਿਅਤ ਆਉਣ -ਜਾਣ ਦਾ ਪ੍ਰਬੰਧ ਕੀਤਾ, ਉਸਨੂੰ ਉਸਦੇ ਪੇਕੇ ਘਰ ਪਹੁੰਚਾਇਆ ਅਤੇ ਉਸਦੇ ਪਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਵਾਈ।”

ਡੀਜੀਪੀ ਗੌਰਵ ਯਾਦਵ ਨੇ ਅੱਗੇ ਕਿਹਾ, “ਇੱਕ ਹੋਰ ਮਾਮਲੇ ਵਿੱਚ ਇੱਕ ਗਰਭਵਤੀ ਮਹਿਲਾ, ਜਿਸ ਨੂੰ ਉਸਦੇ ਪਤੀ ਅਤੇ ਪਰਿਵਾਰ ਨੇ ਛੱਡ ਦਿੱਤਾ ਸੀ, ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਈ ਗਈ। ਸਾਂਝ ਰਾਹਤ ਕੇਂਦਰ ਦੀ ਟੀਮ ਨੇ ਉਸਦੀ ਕਾਊਂਸਲਿੰਗ ਕੀਤੀ ਅਤੇ ਉਸਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਹ ਲਗਭਗ ਦੋ ਮਹੀਨੇ ਤੱਕ ਇਲਾਜ ਅਧੀਨ ਰਹੀ। ਇਲਾਜ ਦੌਰਾਨ ਉਸਦਾ ਗਰਭਪਾਤ ਹੋ ਗਿਆ। ਇਸ ਮੁਸ਼ਕਲ ਸਮੇਂ ਦੌਰਾਨ ਟੀਮ ਨੇ ਉਸਨੂੰ ਲਗਾਤਾਰ ਭਾਵਨਾਤਮਕ ਸਹਿਯੋਗ ਅਤੇ ਕਾਊਂਸਲਿੰਗ ਪ੍ਰਦਾਨ ਕੀਤੀ, ਜਿਸ ਨਾਲ ਉਹ ਇਸ ਡੂੰਘੇ ਸਦਮੇ ਤੋਂ ਉੱਭਰ ਸਕੀ। ਸਿਹਤਯਾਬ ਹੋਣ ਤੋਂ ਬਾਅਦ ਟੀਮ ਨੇ ਉਸਨੂੰ ਰੁਜ਼ਗਾਰ ਦਿਵਾਉਣ ਵਿੱਚ ਵੀ ਮਦਦ ਕੀਤੀ ਅਤੇ ਉਸਦੇ ਪਰਿਵਾਰ ਨਾਲ ਮੁੜ ਸੰਪਰਕ ਸਥਾਪਤ ਕਰਵਾਉਣ ਦੇ ਯਤਨ ਕੀਤੇ, ਜਿਸ ਨਾਲ ਉਹ ਸਨਮਾਨ ਅਤੇ ਆਤਮਵਿਸ਼ਵਾਸ ਨਾਲ ਆਪਣਾ ਜੀਵਨ ਦੁਬਾਰਾ ਸ਼ੁਰੂ ਕਰ ਸਕੀ।”

ਸਾਂਝ ਰਾਹਤ ਕੇਂਦਰਾਂ ਤੋਂ ਇਲਾਵਾ, ਕਈ ਹੋਰ ਪਹਿਲਕਦਮੀਆਂ ਵੀ ਮਹਿਲਾਵਾਂ ਦੀ ਸੁਰੱਖਿਆ ਅਤੇ ਭਲਾਈ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ‘ਜਾਗਰਿਤੀ ਪ੍ਰੋਗਰਾਮ’ ਤਹਿਤ ਪੰਜਾਬ ਪੁਲਿਸ ਦੀਆਂ ਮਹਿਲਾ ਮਿੱਤਰਾਂ ਨੇ ਪਿਛਲੇ ਲਗਭਗ ਦੋ ਸਾਲਾਂ ਦੌਰਾਨ 12,482 ਸਕੂਲਾਂ ਦਾ ਦੌਰਾ ਕਰਕੇ 6 ਤੋਂ 12 ਸਾਲ ਉਮਰ ਵਰਗ ਦੇ 11,75,010 ਬੱਚਿਆਂ ਨੂੰ ਜਾਗਰੂਕ ਕੀਤਾ। ਇਸ ਦੌਰਾਨ 76,299 ਪ੍ਰਿੰਸੀਪਲਾਂ, ਅਧਿਆਪਕਾਂ, ਕਰਮਚਾਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਵੀ ਜਾਗਰੂਕ ਕੀਤਾ ਗਿਆ।

ਮਹਿਲਾ ਸਹਾਇਤਾ ਡੈਸਕ ਪਹਿਲ ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਸਾਈਬਰ ਅਪਰਾਧ, ਘਰੇਲੂ ਹਿੰਸਾ, ਬਾਲ ਜਿਨਸੀ ਸ਼ੋਸ਼ਣ, ਬਾਲ ਵਿਆਹ ਰੋਕੂ ਕਾਨੂੰਨ, ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਲਿੰਗ ਸਮਾਨਤਾ ਵਰਗੇ ਵਿਸ਼ਿਆਂ ’ਤੇ 69,329 ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਕੌਰ ਦਿਓ ਨੇ ਕਿਹਾ, “ਸਾਲ 2011 ਵਿੱਚ ਸ਼ੁਰੂਆਤ ਤੋਂ ਹੀ ‘ਸਾਂਝ’ ਪ੍ਰਣਾਲੀ ਨੇ ਲੋਕਾਂ ਅਤੇ ਪੁਲਿਸ ਵਿਚਕਾਰ ਮਜ਼ਬੂਤ ਸਾਂਝ ਕਾਇਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੂਬੇ ਭਰ ਵਿੱਚ ਸਾਂਝ ਕਮੇਟੀਆਂ ਦੇ ਮਜ਼ਬੂਤ ਨੈੱਟਵਰਕ ਰਾਹੀਂ ਯੁਵਾ ਸਾਂਝ, ਜਾਗਰਿਤੀ ਅਤੇ ਸਟੂਡੈਂਟ ਪੁਲਿਸ ਕੈਡੇਟ ਵਰਗੀਆਂ ਕਈ ਪਹਿਲਕਦਮੀਆਂ ਸਫ਼ਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ।”

ਉਨ੍ਹਾਂ ਅੱਗੇ ਕਿਹਾ, “ਸਾਂਝ ਰਾਹਤ ਕੇਂਦਰ ਇੱਕ ਵਿਲੱਖਣ ਪਹਿਲ ਹੈ, ਜੋ ਲੋੜਵੰਦ ਮਹਿਲਾਵਾਂ ਨੂੰ ਕਾਊਂਸਲਿੰਗ, ਪੁਲਿਸ ਸਹਾਇਤਾ ਅਤੇ ਕਾਨੂੰਨੀ ਸਹਿਯੋਗ ਪ੍ਰਦਾਨ ਕਰਕੇ ਇਸ ਖੇਤਰ ਵਿੱਚ ਮੌਜੂਦ  ਅਹਿਮ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੀ ਹੈ।”

Saanjh-Rahat-Kendras-Emerge-As-Punjab-Police-s-Community-Support-Model-For-Women-In-Distress



TOP HEADLINES


ਡੀਐਮਸੀ ਐਂਡ ਐਚ ਵਿਖੇ ਨੈਸ਼ਨਲ ਐਪੀਲੈਪਸੀ ਕਾਨਫਰੰਸ (econ 2026
ਵੜਿੰਗ ਦਾ ਵਾਅਦਾ, ਘੱਟੋ-ਘੱਟ 60 ਨਵੇਂ ਚਿਹਰਿਆਂ ਨੂੰ ਮੌਕਾ ਦਿੱਤ
ਕੁਝ ਸੋਸ਼ਲ ਮੀਡੀਆ ਹੈਂਡਲਾਂ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੁਆਰ
*ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 1
*ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 1
*ਸਾਲ 2022 ਵਿੱਚ ਬਿਨਾਂ ਚਾਰਦੀਵਾਰੀ ਤੇ ਫ਼ਰਸ਼ ਤੇ ਬੈਠ ਕੇ ਪੜ੍ਹ
*ਮਾਨ ਸਰਕਾਰ ਵੱਲੋਂ ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾ
ਪੰਜਾਬ ਵਿੱਚ ਐਨ.ਐਫ.ਐਸ.ਏ. ਰਾਸ਼ਨ ਸਕੀਮ ਤਹਿਤ ਕੋਈ ਵੀ ਪਰਿਵਾਰ ਵ
ਪੰਜਾਬ ਦੇ ਰਾਜਪਾਲ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਚੰਡੀਗੜ੍ਹ ਦੇ
ਐਸ.ਆਈ.ਆਰ.2026 ਦੌਰਾਨ ਬੀ.ਐਲ.ਓਜ. ਵਲੋਂ ਲਾਮਿਸਾਲ ਸਮਰਪਣ ਭਾਵਨਾ
ਕੇਜਰੀਵਾਲ ਦੀ ਮੋਦੀ ਸਰਕਾਰ ਨੂੰ ਚੁਣੌਤੀ, ਈ-20 'ਤੇ ਕੋਈ ਰਿਸਰਚ
*ਵਿਜੀਲੈਂਸ ਬਿਊਰੋ ਵੱਲੋਂ 5,000 ਰੁਪਏ ਰਿਸ਼ਵਤ ਲੈਂਦਾ ਡਰਾਈਵਰ ਰ
ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰ
ਤੰਦਰੁਸਤੀ ਅਤੇ ਨਸ਼ਾ-ਮੁਕਤ ਪੰਜਾਬ ਨੂੰ ਉਤਸ਼ਾਹਿਤ ਕਰਨ ਲਈ 'ਆਪ'
ਗੁਰੂ ਘਰ ਨਤਮਸਤਕ ਹੋਣ ਜਾ ਰਹੀ ਮਹਿਲਾ ਨਾਲ ਵਾਪਰਿਆ ਵੱਡਾ ਹਾਦਸਾ
· ਵੜਿੰਗ ਨੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਵਾਲਿਆਂ ਨੂੰ Rss
ਗੁਨਜੀਤ ਰੁਚੀ ਬਾਵਾ ਨੇ 'ਨੰਨ੍ਹੇ ਕਦਮ' ਪਹਿਲਕਦਮੀ ਤਹਿਤ ਲੋਹਾਰਾ
ਇੰਨੋਸੈਂਟ ਹਾਰਟਸ ਸਕੂਲ ਵਿੱਚ ਦਿਸ਼ਾ ਐਨ ਇਨੀਸ਼ੀਏਟਿਵ ਦੇ ਤਹਿਤ
*‘ਸਾਂਝ ਰਾਹਤ ਕੇਂਦਰ’ ਲੋੜਵੰਦ ਮਹਿਲਾਵਾਂ ਲਈ ਪੰਜਾਬ ਪੁਲਿਸ ਦੇ ਭ
*ਸਿਆਮ ਨੇ ਵੀ ਮੰਨਿਆ, ਈ-20 ਵਿੱਚ ਜ਼ਿਆਦਾ ਕਲੋਰਾਈਡ ਅਤੇ ਨਮੀ ਕਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51259731

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us