ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

Aug6,2026 | Jagrati Lahar Bureau | New Delhi

 
ਭਾਰਤ ਵਿੱਚ ਮੇਰੇ ਇੰਸਟਾਗ੍ਰਾਮ ਅਕਾਊਂਟ ਨੂੰ ਸੀਮਤ ਕਰ ਦਿੱਤਾ ਗਿਆ ਹੈ ਅਤੇ ਪੁੱਛਣ 'ਤੇ ਇਸ ਦਾ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ- ਕੇਜਰੀਵਾਲ
 
ਮੇਰੀ ਤਰ੍ਹਾਂ ਹੀ ਮੋਦੀ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਦੇ ਅਕਾਊਂਟ ਸੀਮਤ ਕਰ ਦਿੱਤੇ ਗਏ ਹਨ- ਕੇਜਰੀਵਾਲ
 
ਜਿਨ੍ਹਾਂ ਦਾ ਅਕਾਊਂਟ ਸੀਮਤ ਕੀਤਾ ਗਿਆ ਹੈਉਹ ਮੈਨੂੰ ਡੀਐੱਮ ਕਰਨਤਾਂ ਜੋ ਅਸੀਂ ਮਿਲ ਕੇ ਮੇਟਾ-ਇੰਸਟਾਗ੍ਰਾਮ 'ਤੇ ਦਬਾਅ ਪਾ ਸਕੀਏ- ਕੇਜਰੀਵਾਲ
 
ਜੇਕਰ ਇੰਜ ਹੀ ਰਿਹਾ ਤਾਂ ਪ੍ਰਧਾਨ ਮੰਤਰੀ ਭਾਰਤ ਵਿੱਚ ਮੇਟਾ ਨੂੰ ਸਿਰਫ਼ ਆਪਣਾ ਹੀ ਅਕਾਊਂਟ ਚਲਾਉਣ ਦੀ ਇਜਾਜ਼ਤ ਦੇਣਗੇ - ਕੇਜਰੀਵਾਲ
 

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੇਟਾ ਇੰਡੀਆ ਵੱਲੋਂ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ ਵਿੱਚ ਸੀਮਤ ਕਰਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦਬਾਅ ਹੇਠ ਮੇਟਾ ਪੇਪਰ ਲੀਕ ਅਤੇ ਈ-20 ਪੈਟਰੋਲ ਦੇ ਖ਼ਿਲਾਫ਼ ਉੱਠ ਰਹੀ ਹਰ ਆਵਾਜ਼ ਨੂੰ ਦਬਾ ਰਿਹਾ ਹੈ। ਮੇਰੀ ਤਰ੍ਹਾਂ ਹੀ ਮੋਦੀ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਦੇ ਅਕਾਊਂਟ ਸੀਮਤ ਕਰ ਦਿੱਤੇ ਗਏ ਹਨ। ਉਨ੍ਹਾਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਅਕਾਊਂਟ ਸੀਮਤ ਕੀਤਾ ਗਿਆ ਹੈਉਹ ਮੈਨੂੰ ਡੀਐੱਮ ਕਰਨ ਜਾਂ ਕਮੈਂਟ ਵਿੱਚ ਲਿਖ ਕੇ ਭੇਜਣਤਾਂ ਜੋ ਅਸੀਂ ਸਾਰੇ ਮਿਲ ਕੇ ਮੇਟਾ ਅਤੇ ਇੰਸਟਾਗ੍ਰਾਮ 'ਤੇ ਦਬਾਅ ਪਾ ਸਕੀਏ ਕਿ ਉਹ ਅਜਿਹੀ ਧੱਕੇਸ਼ਾਹੀ ਨਾ ਕਰਨ ਅਤੇ ਮੋਦੀ ਜੀ ਦੇ ਅੱਗੇ ਇਸ ਤਰ੍ਹਾਂ ਗੋਡੇ ਨਾ ਟੇਕਣ।
 
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇੰਸਟਾਗ੍ਰਾਮ ਵਾਲਿਆਂ ਨੇ ਮੈਨੂੰ ਨੋਟਿਸ ਭੇਜਿਆ ਹੈ ਕਿ ਮੇਰੇ ਅਕਾਊਂਟ ਨੂੰ ਭਾਰਤ ਵਿੱਚ ਸਪ੍ਰੈੱਸ (ਦਬਾਅ) ਅਤੇ ਸੀਮਤ ਕਰ ਦਿੱਤਾ ਗਿਆ ਹੈ। ਮੈਂ ਉੱਥੇ ਫ਼ੋਨ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕਿਉਂ ਕੀਤਾ ਗਿਆਪਰ ਕਿਸੇ ਨੇ ਕੁਝ ਨਹੀਂ ਦੱਸਿਆ। ਮੈਂ ਪੁੱਛਿਆ ਕਿ ਇਸ ਨੂੰ ਕਿਵੇਂ ਠੀਕ ਕਰਵਾਈਏਪਰ ਕਿਸੇ ਨੇ ਕੁਝ ਨਹੀਂ ਦੱਸਿਆ। ਮੈਂ ਈਮੇਲ ਭੇਜੀਪਰ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਇਹ ਲੋਕ ਮੇਰੇ ਨਾਲ ਅਜਿਹਾ ਕਰ ਰਹੇ ਹਨਤਾਂ ਆਮ ਲੋਕਾਂ ਨਾਲ ਪਤਾ ਨਹੀਂ ਕੀ ਕਰ ਰਹੇ ਹੋਣਗੇ। ਜਿਵੇਂ ਹੀ ਮੈਂ ਇਸ ਗੱਲ ਨੂੰ ਚੁੱਕਿਆਬਹੁਤ ਸਾਰੇ ਲੋਕਾਂ ਦੇ ਮੈਸੇਜ ਅਤੇ ਫ਼ੋਨ ਆ ਰਹੇ ਹਨ ਕਿ ਉਨ੍ਹਾਂ ਦਾ ਅਕਾਊਂਟ ਵੀ ਸਪ੍ਰੈੱਸ ਕਰ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਮੇਟਾ ਅਤੇ ਇੰਸਟਾਗ੍ਰਾਮ 'ਤੇ ਦਬਾਅ ਪਾ ਰਹੀ ਹੈ ਕਿ ਜੋ ਵੀ ਮੋਦੀ ਜੀ ਦੇ ਖ਼ਿਲਾਫ਼ ਕੁਝ ਬੋਲੇਜੋ ਇਥਾਨੌਲ 'ਤੇ ਕੁਝ ਬੋਲੇ ਜਾਂ ਜੋ ਪੇਪਰ ਲੀਕ 'ਤੇ ਕੁਝ ਬੋਲੇਉਨ੍ਹਾਂ ਦੇ ਅਕਾਊਂਟ ਸਪ੍ਰੈੱਸ ਕਰ ਦਿੱਤੇ ਜਾਣ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਦਾ ਅਕਾਊਂਟ ਵੀ ਇਸ ਤਰ੍ਹਾਂ ਸਪ੍ਰੈੱਸ ਕੀਤਾ ਜਾ ਰਿਹਾ ਹੈ ਜਾਂ ਅਜਿਹਾ ਲੱਗ ਰਿਹਾ ਹੈਤਾਂ ਮੈਨੂੰ ਡੀਐੱਮ ਕਰਕੇ ਜਾਂ ਕਮੈਂਟ ਵਿੱਚ ਲਿਖ ਕੇ ਭੇਜਣ। ਮੈਂ ਇੱਕਠੇ ਮਿਲ ਕੇ ਲੋਕਾਂ ਦੇ ਮੁੱਦੇ ਨੂੰ ਵੀ ਚੁੱਕਾਂਗਾ। ਸਾਰੇ ਇੱਕਠੇ ਮਿਲ ਕੇ ਮੇਟਾ ਅਤੇ ਇੰਸਟਾਗ੍ਰਾਮ ਨੂੰ ਮਜ਼ਬੂਰ ਕਰਨਗੇ ਕਿ ਉਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾ ਕਰਨ ਅਤੇ ਮੋਦੀ ਜੀ ਦੇ ਅੱਗੇ ਇਸ ਤਰ੍ਹਾਂ ਗੋਡੇ ਨਾ ਟੇਕਣ।
 
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਮੇਟਾ ਅਤੇ ਮੇਟਾ ਇੰਡੀਆ ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਤੁਸੀਂ ਮੇਰਾ ਅਕਾਊਂਟ ਕਿਉਂ ਰਿਸਟ੍ਰਿਕਟ ਕਰ ਦਿੱਤਾ ਹੈਭਾਰਤ ਸਥਿਤ ਮੇਟਾ ਦੇ ਦਫ਼ਤਰ ਵਿੱਚ ਜ਼ਬਾਨੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਮੇਰਾ ਅਕਾਊਂਟ ਭਾਰਤ ਵਿੱਚ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ ਅਤੇ ਭਾਰਤ ਵਿੱਚ ਉਪਲਬਧ ਨਹੀਂ ਹੈ। ਆਖ਼ਰ ਅਜਿਹਾ ਕਿਉਂ ਕੀਤਾ ਗਿਆ ਹੈਮੇਟਾ ਦੇ ਦਫ਼ਤਰ ਵਿੱਚ ਕੋਈ ਵੀ ਇਸ ਦਾ ਕਾਰਨ ਨਹੀਂ ਦੱਸ ਰਿਹਾ ਅਤੇ ਨਾ ਹੀ ਕੋਈ ਇਹ ਦੱਸ ਰਿਹਾ ਹੈ ਕਿ ਇਹ ਰਿਸਟ੍ਰਿਕਸ਼ਨ ਕਿਵੇਂ ਹਟਾਈ ਜਾ ਸਕਦੀ ਹੈ। ਭੇਜੀਆਂ ਗਈਆਂ ਸਾਰੀਆਂ ਈਮੇਲਾਂ ਦਾ ਰੂਟੀਨ ਐਕਨੌਲੇਜਮੈਂਟ ਤੋਂ ਇਲਾਵਾ ਕੋਈ ਜਵਾਬ ਨਹੀਂ ਮਿਲਿਆ ਹੈ। ਇਹ ਬਹੁਤ ਹੀ ਖ਼ਰਾਬ ਸਰਵਿਸ ਹੈ। ਉਨ੍ਹਾਂ ਮੇਟਾ ਨੂੰ ਕਿਹਾ ਕਿ ਮੇਟਾਸਾਡੇ ਪ੍ਰਧਾਨ ਮੰਤਰੀ ਦੇ ਅੱਗੇ ਇੰਨਾ ਨਾ ਝੁਕੇਨਹੀਂ ਤਾਂ ਉਹ ਭਾਰਤ ਵਿੱਚ ਮੇਟਾ ਨੂੰ ਸਿਰਫ਼ ਆਪਣਾ ਹੀ ਅਕਾਊਂਟ ਚਲਾਉਣ ਦੀ ਇਜਾਜ਼ਤ ਦੇਣਗੇ।

Meta-Is-Suppressing-Voices-Against-Paper-Leaks-And-E20-blended-Fuel-Under-Pressure-From-Modi-Govt-Arvind-Kejriwal



TOP HEADLINES


*ਹਮਾਰੇ ਰਾਮ ਨਾਟਕ ਦੇ ਮੰਚਨ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ; ਪੰਜ
ਪਾਵਰਕਾਮ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ:
*ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਪੰਜ ਵਿਅਕਤੀ 21
Dmc&h ਵੱਲੋਂ ਰਿਸਰਚ ਡੇ 2026 ਦਾ ਆਯੋਜਨ; Icmr ਦੇ ਡਾਇਰੈਕਟਰ ਜ
ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿਖੇ ਏ.ਡੀ.ਆਈ.ਪੀ
ਡਿਪਟੀ ਕਮਿਸ਼ਨਰ ਨੇ ਜੰਗੀ ਪੱਧਰ ’ਤੇ ਨਿਗਰਾਨੀ ਕਰਨ ਦੇ ਨਾਲ-ਨਾਲ ਘ
ਸੇਫ ਸਕੂਲ ਵਾਹਨ ਟੀਮ ਵੱਲੋ ਜਲਾਲਾਬਾਦ ਵਿਖੇ ਸਕੂਲੀ ਵੈਨਾਂ ਦੀ ਚੈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬੀ ਫਿਲਮ "ਦੀ ਗ੍ਰੇਟ ਪ
*ਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰ
*ਜਲੰਧਰ ਪੁਲਿਸ ਵੱਲੋਂ ਐਨਡੀਪੀਐੱਸ ਐਕਟ ਤਹਿਤ 1,201 ਮਾਮਲੇ ਦਰਜ,
ਦਿਸ਼ਾ ਤਹਿਤ ਅੰਤਰਗਤ ਇੰਨੋਸੈਂਟ ਹਾਰਟਸ ਸਕੂਲ ਵੱਲੋਂ ਐਨੀਮੇਸ਼ਨ,
ਪੰਜਾਬ ਵਿਧਾਨ ਸਭਾ 'ਚ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪੰਜਾਬ
*ਪੰਜਾਬ ਪੁਲਿਸ ਨੇ 39,000 ਤੋਂ ਵੱਧ ਜਨ-ਜਾਗਰੂਕਤਾ ਮੀਟਿੰਗਾਂ ਰਾ
ਬਘੇਲ ਨੇ ਕਾਂਗਰਸੀਆਂ ਨੂੰ ਆਪਸੀ ਮਤਭੇਦ ਭੁਲਾਉਣ ਦੀ ਅਪੀਲ ਕੀਤੀ
ਡੀਐਮਸੀ ਐਂਡ ਐਚ ਵਿਖੇ ਨੈਸ਼ਨਲ ਐਪੀਲੈਪਸੀ ਕਾਨਫਰੰਸ (econ 2026
ਵੜਿੰਗ ਦਾ ਵਾਅਦਾ, ਘੱਟੋ-ਘੱਟ 60 ਨਵੇਂ ਚਿਹਰਿਆਂ ਨੂੰ ਮੌਕਾ ਦਿੱਤ
ਕੁਝ ਸੋਸ਼ਲ ਮੀਡੀਆ ਹੈਂਡਲਾਂ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੁਆਰ
*ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 1
*ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 1
*ਸਾਲ 2022 ਵਿੱਚ ਬਿਨਾਂ ਚਾਰਦੀਵਾਰੀ ਤੇ ਫ਼ਰਸ਼ ਤੇ ਬੈਠ ਕੇ ਪੜ੍ਹ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51270608

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us