ਪ੍ਰਧਾਨ ਮੰਤਰੀ ਮੋਦੀ ਦੇ ₹5,470 ਕਰੋੜ ਦੇ ਇੰਫਰਾਸਟਰੱਕਚਰ ਪੈਕੇਜ ਨਾਲ ਪੰਜਾਬ ਦੇ 12 ਜ਼ਿਲ੍ਹਿਆਂ ਨੂੰ ਸਿੱਧਾ ਲਾਭ : ਢਿੱਲੋਂ

Jul20,2026 | Jagrati Lahar Bureau | Chandigarh



➖ ਦੋਆਬੇ, ਮਾਝੇ ਅਤੇ ਮਾਲਵੇ ਦੇ 12 ਜ਼ਿਲ੍ਹਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ₹5,470 ਕਰੋੜ ਦੀ ਵਿਕਾਸੀ ਸੌਗਾਤ : ਢਿੱਲੋਂ

➖ ਦੋਆਬੇ, ਮਾਝੇ ਅਤੇ ਮਾਲਵੇ ਦੇ 12 ਜ਼ਿਲ੍ਹਿਆਂ ਨੂੰ ਮਿਲੀ ₹5,470 ਕਰੋੜ ਦੀ ਵਿਕਾਸੀ ਸੌਗਾਤ : ਢਿੱਲੋਂ

ਚੰਡੀਗੜ੍ਹ, 20 ਜੁਲਾਈ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਕਿਹਾ ਕਿ 17 ਜੁਲਾਈ ਨੂੰ ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸਭ ਤੋਂ ਵੱਡੇ ਮੀਲ ਪੱਥਰਾਂ ਵਿੱਚੋਂ ਇੱਕ ਸਾਬਤ ਹੋਇਆ ਹੈ। ₹5,470 ਕਰੋੜ ਤੋਂ ਵੱਧ ਦੀਆਂ ਪਰਿਯੋਜਨਾਵਾਂ ਰਾਹੀਂ ਆਧੁਨਿਕ ਰੇਲਵੇ ਸਟੇਸ਼ਨਾਂ, ਨਵੀਆਂ ਰੇਲ ਸੇਵਾਵਾਂ, ਐਕਸਪ੍ਰੈੱਸਵੇਅ ਅਤੇ ਗ੍ਰੀਨਫੀਲਡ ਹਾਈਵੇਅਜ਼ ਦੇ ਜ਼ਰੀਏ ਰਾਜ ਦੇ 12 ਜ਼ਿਲ੍ਹਿਆਂ ਨੂੰ ਸਿੱਧਾ ਲਾਭ ਮਿਲੇਗਾ।
ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੀ ਮਹੱਤਤਾ ਸਿਰਫ਼ ਪਰਿਯੋਜਨਾਵਾਂ ਦੀ ਲਾਗਤ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਵਿਕਾਸ ਦੀ ਇਹ ਧਾਰਾ ਪੰਜਾਬ ਦੇ ਹਰ ਵੱਡੇ ਖੇਤਰ ਤੱਕ ਪਹੁੰਚੀ ਹੈ। ਉਨ੍ਹਾਂ ਕਿਹਾ, "ਦੋਆਬੇ ਤੋਂ ਮਾਝੇ ਅਤੇ ਮਾਲਵੇ ਤੱਕ, ਰਾਜ ਦੇ 12 ਜ਼ਿਲ੍ਹਿਆਂ ਨੂੰ ਅਜਿਹਾ ਇੰਫ੍ਰਾਸਟ੍ਰਕਚਰ ਮਿਲਿਆ ਹੈ, ਜਿਸ ਨਾਲ ਸੰਪਰਕ ਪ੍ਰਬੰਧ ਹੋਰ ਬਿਹਤਰ ਹੋਵੇਗਾ, ਯਾਤਰਾ ਦਾ ਸਮਾਂ ਘਟੇਗਾ, ਵਪਾਰ ਨੂੰ ਰਫ਼ਤਾਰ ਮਿਲੇਗੀ ਅਤੇ ਨਿਵੇਸ਼ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।"
ਉਨ੍ਹਾਂ ਦੱਸਿਆ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ, ਐੱਸ.ਏ.ਐੱਸ. ਨਗਰ (ਮੁਹਾਲੀ), ਰੂਪਨਗਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨਾਂ ਦਾ ਆਧੁਨਿਕ ਸਹੂਲਤਾਂ ਨਾਲ ਪੁਨਰ ਵਿਕਾਸ ਕੀਤਾ ਗਿਆ ਹੈ।
ਹੁਸ਼ਿਆਰਪੁਰ ਨੂੰ ₹830 ਕਰੋੜ ਦੀ ਦੌਲਤਪੁਰ ਚੌਕ–ਕਰਟੋਲੀ ਰੇਲ ਲਾਈਨ ਤੋਂ ਲਾਭ ਮਿਲਿਆ ਹੈ, ਜਦਕਿ ਅੰਮ੍ਰਿਤਸਰ ਨੂੰ ਨਵੀਂ ਅੰਮ੍ਰਿਤਸਰ (ਛੇਹਰਟਾ)–ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈੱਸ ਦੀ ਸੌਗਾਤ ਮਿਲੀ ਹੈ, ਜਿਸ ਨਾਲ ਧਾਰਮਿਕ ਅਤੇ ਸੱਭਿਆਚਾਰਕ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾ, ਨਵੀਂ ਕਰਟੋਲੀ–ਅੰਬਾਲਾ ਰੇਲ ਸੇਵਾ ਨਾਲ ਪੂਰੇ ਪੰਜਾਬ ਦੀ ਰੇਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਢਿੱਲੋਂ ਨੇ ਕਿਹਾ ਕਿ ਦਿੱਲੀ–ਅੰਮ੍ਰਿਤਸਰ–ਕਟੜਾ ਐਕਸਪ੍ਰੈੱਸਵੇਅ ਨਾਲ ਜਲੰਧਰ, ਕਪੂਰਥਲਾ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੀ ਸੰਪਰਕ ਵਿਵਸਥਾ ਵਿੱਚ ਕ੍ਰਾਂਤੀਕਾਰੀ ਸੁਧਾਰ ਹੋਵੇਗਾ। ਇਸ ਨਾਲ ਯਾਤਰਾ ਦਾ ਸਮਾਂ ਅਤੇ ਲੌਜਿਸਟਿਕਸ ਲਾਗਤ ਘਟੇਗੀ, ਮਾਲ ਢੋਆ-ਢੁਆਈ ਤੇਜ਼ ਹੋਵੇਗੀ ਅਤੇ ਖੇਤਰੀ ਵਪਾਰ ਨੂੰ ਨਵੀਂ ਰਫ਼ਤਾਰ ਮਿਲੇਗੀ।
ਉਨ੍ਹਾਂ ਕਿਹਾ ਕਿ ਐੱਸ.ਏ.ਐੱਸ. ਨਗਰ (ਮੁਹਾਲੀ) ਅਤੇ ਰੂਪਨਗਰ ਨੂੰ ₹1,570 ਕਰੋੜ ਦੀ ਆਈ.ਟੀ. ਸਿਟੀ–ਕੁਰਾਲੀ ਗ੍ਰੀਨਫੀਲਡ ਹਾਈਵੇਅ ਅਤੇ ਅੰਬਾਲਾ–ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਦੀ ਪੀ.ਆਰ.-7 ਸਪਰ ਪਰਿਯੋਜਨਾ ਤੋਂ ਲਾਭ ਮਿਲੇਗਾ, ਜਿਸ ਨਾਲ ਇਹ ਖੇਤਰ ਉਦਯੋਗ, ਸੂਚਨਾ ਤਕਨਾਲੋਜੀ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਕੇਂਦਰ ਵਜੋਂ ਹੋਰ ਮਜ਼ਬੂਤ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਰੱਖੇ ਜਾਣ ਨਾਲ ਟ੍ਰੈਫਿਕ ਦਾ ਦਬਾਅ ਘਟੇਗਾ, ਮਾਲ ਢੋਆ-ਢੁਆਈ ਸੁਗਮ ਹੋਵੇਗੀ ਅਤੇ ਲੁਧਿਆਣਾ, ਬਠਿੰਡਾ ਅਤੇ ਹੋਰ ਪ੍ਰਮੁੱਖ ਆਰਥਿਕ ਕੇਂਦਰਾਂ ਦਰਮਿਆਨ ਸੰਪਰਕ ਹੋਰ ਬਿਹਤਰ ਹੋਵੇਗਾ।
ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਲਾਨੀਆਂ ਗਈਆਂ ਪਰਿਯੋਜਨਾਵਾਂ ਨਾਲ ਜਲੰਧਰ, ਐੱਸ.ਏ.ਐੱਸ. ਨਗਰ (ਮੁਹਾਲੀ), ਰੂਪਨਗਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਆਸ-ਪਾਸ ਦੇ ਖੇਤਰਾਂ ਨੂੰ ਸਮੂਹਿਕ ਤੌਰ 'ਤੇ ਲਾਭ ਮਿਲੇਗਾ। ਇਹ ਇਸ ਗੱਲ ਦਾ ਸਬੂਤ ਹੈ ਕਿ ਮੋਦੀ ਸਰਕਾਰ ਦਾ ਵਿਕਾਸ ਏਜੰਡਾ ਪੰਜਾਬ ਦੇ ਹਰ ਖੇਤਰ ਤੱਕ ਪਹੁੰਚ ਰਿਹਾ ਹੈ।
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੰਮਾਂ ਰਾਹੀਂ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਵਿਕਾਸ ਕੋਮੀ ਤਰਜੀਹ ਹੈ। ਇਹ ਪਰਿਯੋਜਨਾਵਾਂ ਰਾਜ ਦੀ ਅਰਥਵਿਵਸਥਾ ਨੂੰ ਨਵੀਂ ਮਜ਼ਬੂਤੀ ਦੇਣਗੀਆਂ, ਸੰਪਰਕ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ ਅਤੇ ਖੁਸ਼ਹਾਲੀ ਦੇ ਸਥਾਈ ਮੌਕੇ ਪੈਦਾ ਕਰਨਗੀਆਂ।"

-From-Doaba-To-Majha-And-Malwa-Pm-Modi-s-5-470-Crore-Development-Push-Benefits-12-Punjab-Districts-



TOP HEADLINES


*ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਮਰਾਲਾ ਦੇ ਪਿੰਡ ਪੂਨ
ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੰਭੂ ਬ
*ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਨੂੰ ਮਿਲਣਗੀਆਂ ਸਿੰਚਾਈ ਸਹੂਲਤਾ
*10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ
*ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕ
ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣ
ਦੇਸ਼ ਭਰ ਤੋਂ ਆਏ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਜੰਤਰ-ਮੰਤਰ 'ਤ
ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਵਜੋਂ ਆਪ ਦੇ ਬਹਾਦਰ ਸਿੰਘ ਓ.ਕੇ.
ਐਨਸੀਡਬਲਯੂ ਦੀ ਚੇਅਰਪਰਸਨ ਨੇ ਬਠਿੰਡਾ ਮਹਿਲਾ ਜੇਲ੍ਹ ਦਾ ਕੀਤਾ ਨਿ
ਇਨੋਸੈਂਟ ਹਾਰਟਸ ਨੇ ਪ੍ਰੇਰਣਾ, ਮਨੋਰੰਜਨ ਅਤੇ ਦੂਰਦਰਸ਼ੀ ਸੋਚ ਨਾਲ
*ਯੁੱਧ ਨਸ਼ਿਆਂ ਵਿਰੁੱਧ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ ਇ
ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਸਕੂਲ ਬੱਸ
*‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਦਾ ਸਭ ਤੋਂ ਵੱਧ ਲਾ
ਖੰਨਾ 'ਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦਾ ਘਿ
*ਮਾਨ ਸਰਕਾਰ ਵੱਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ 'ਤੇ 298 ਕਰੋੜ
ਪ੍ਰਧਾਨ ਮੰਤਰੀ ਮੋਦੀ ਦੇ ₹5,470 ਕਰੋੜ ਦੇ ਇੰਫਰਾਸਟਰੱਕਚਰ ਪੈਕੇਜ
*ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੀ.ਐੱਸ.ਪੀ.ਸੀ.ਐੱ
*ਨਸ਼ੀਲੇ ਪਦਾਰਥਾਂ ਦੇ ਧੰਦੇ ਤੋਂ ਹਾਸਲ ਕੀਤੀ ₹319 ਕਰੋੜ ਦੀ ਸੰਪ
ਰੀ-ਨੀਟ ਪ੍ਰੀਖਿਆ ਦੇ ਨਤੀਜਿਆਂ ਵਿੱਚ ਵੀ ਭਾਰੀ ਗੜਬੜੀ, ਵਿਚਾਰੇ ਬ
*ਮੇਰੀ ਕਮਾਈ ਮੇਰੀ ਇਮਾਨਦਾਰੀ ਹੈ, ਇਸੇ ਕਰਕੇ ਪੰਜਾਬ ਦੇ ਲੋਕ ਮੇਰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51037272

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us