ਰਾਜਾ ਵੜਿੰਗ, ਬਿਕਰਮ ਮਜੀਠੀਆ ਬਿਨਾਂ ਜਾਂਚ ਕੀਤੇ ਫ਼ਰਜ਼ੀ ਆਡੀਓ ਸਾਂਝੀ ਕਰ ਰਹੇ ਹਨ : ਬਲਤੇਜ ਸਿੰਘ ਪੰਨੂ
Sep22,2026
| Jagrati Lahar Bureau | Chandigarh
ਏਐੱਸਆਈ ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਵਾਇਰਲ ਹੋ ਰਹੀ ਫ਼ਰਜ਼ੀ ਐਡਵਾਇਜ਼ਰੀ ਨੂੰ ਪੰਜਾਬ ਪੁਲਿਸ ਦੇ ਫੈਕਟ-ਚੈੱਕ ਨੇ ਕੀਤਾ ਬੇਨਕਾਬ
ਚੰਡੀਗੜ੍ਹ, 22 ਸਤੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਵਾਇਰਲ ਕੀਤੀ ਜਾ ਰਹੀ ਪੁਲਿਸ ਦੀ ਫ਼ਰਜ਼ੀ ਐਡਵਾਇਜ਼ਰੀ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਆਡੀਓ ਪੂਰੀ ਤਰ੍ਹਾਂ ਫ਼ਰਜ਼ੀ ਹੈ। ਉਨ੍ਹਾਂ ਨੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਇਸ ਆਡੀਓ ਦੀ ਅਸਲੀਅਤ ਜਾਂ ਤੱਥਾਂ ਦੀ ਜਾਂਚ ਕੀਤੇ ਬਿਨਾਂ ਇਸ ਨੂੰ ਵਾਇਰਲ ਕਰਨ 'ਤੇ ਸਵਾਲ ਚੁੱਕੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, "ਇਹ ਪੂਰੀ ਤਰ੍ਹਾਂ ਫ਼ਰਜ਼ੀ ਹੈ। ਇਹ ਇੱਕ ਫ਼ਰਜ਼ੀ ਆਡੀਓ ਹੈ, ਜਿਸ ਨੂੰ ਉਹ ਬਿਨਾਂ ਦੇਖੇ, ਜਾਣੇ ਜਾਂ ਪੜਤਾਲ ਕੀਤੇ ਲਗਾਤਾਰ ਟਵੀਟ ਅਤੇ ਅੱਗੇ ਸ਼ੇਅਰ ਕਰ ਰਹੇ ਹਨ।"
ਉਨ੍ਹਾਂ ਦਾਅਵਾ ਕੀਤਾ, "ਰਾਜਾ ਵੜਿੰਗ ਨੇ ਇਸ ਨੂੰ ਇੱਕ ਔਰਤ ਨਾਲ ਜੁੜੇ ਮੁੱਦੇ ਵਜੋਂ ਨਹੀਂ ਦੇਖਿਆ, ਅਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਨੂੰ ਦੇਖਿਆ। ਸ਼ਾਇਦ ਉਨ੍ਹਾਂ ਨੇ ਇਸ ਲਈ ਨਹੀਂ ਦੇਖਿਆ ਕਿਉਂਕਿ ਉਹ ਦੇਖਣਾ ਹੀ ਨਹੀਂ ਚਾਹੁੰਦੇ ਸਨ। ਇਹ ਇੱਕ ਫ਼ਰਜ਼ੀ ਆਡੀਓ ਹੈ, ਜਿਸ ਨੂੰ ਉਹ ਬਿਨਾਂ ਤੱਥ ਜਾਣੇ ਅਤੇ ਬਿਨਾਂ ਜਾਂਚ ਕੀਤੇ ਲਗਾਤਾਰ ਅੱਗੇ ਭੇਜ ਰਹੇ ਹਨ ਅਤੇ ਟਵੀਟ ਕਰ ਰਹੇ ਹਨ।"
ਪੰਜਾਬ ਪੁਲਿਸ ਨੇ ਕਥਿਤ ਐਡਵਾਇਜ਼ਰੀ ਨੂੰ ਕਰਾਰ ਦਿੱਤਾ ਫ਼ਰਜ਼ੀ
ਪੰਜਾਬ ਪੁਲਿਸ ਹੈੱਡਕੁਆਰਟਰ ਨੇ ਵੀ ਇੱਕ ਫੈਕਟ-ਚੈੱਕ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਕਿਹਾ, "ਪੰਜਾਬ ਪੁਲਿਸ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਕਿਸੇ ਵੀ ਪੰਜਾਬ ਪੁਲਿਸ ਦਫ਼ਤਰ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ 'ਤੇ ਆਉਂਦੇ ਜਾਂ ਜਾਂਦੇ ਸਮੇਂ ਵਰਦੀ ਨਾ ਪਾਉਣ ਜਾਂ ਸਾਦੇ ਕੱਪੜੇ ਪਾਉਣ ਦੀ ਹਦਾਇਤ ਦੇਣ ਵਾਲੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਹੈ।"
-baltejpannu-punjabpolice-rajawarring-bikrammajithia-fakeaudio