ਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ਹਮਾਰੇ ਰਾਮ ਸ਼ੋਅ ਲਈ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੱਦਾ, ਆਸ਼ੂਤੋਸ਼ ਰਾਣਾ ਕਰਨਗੇ ਲਾਈਵ ਪ੍ਰਦਰਸ਼ਨ

Sep22,2026 | Jagrati Lahar Bureau | Chandigarh

 
ਆਮ ਆਦਮੀ ਸਰਕਾਰ ਦਾ ਸਨਾਤਨ ਨੂੰ ਤੋਹਫ਼ਾ: 25-26 ਸਤੰਬਰ ਨੂੰ ਪੀ.ਏ.ਯੂ. 'ਚ ਹੋਵੇਗਾ 'ਹਮਾਰੇ ਰਾਮਦਾ ਮੰਚਨ
 
 
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਕਲਚਰ ਐਂਡ ਟੂਰਿਜ਼ਮ ਸਲਾਹਕਾਰ ਦੀਪਕ ਬਾਲੀ ਨੇ ਐਲਾਨ ਕੀਤਾ ਕਿ 25-26 ਸਤੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ 'ਚ 'ਹਮਾਰੇ ਰਾਮਨਾਟਕ ਦੇ ਚਾਰ ਸ਼ੋਅ ਹੋਣਗੇ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਇਸ 'ਚ ਰਾਵਣ ਦੀ ਭੂਮਿਕਾ ਨਿਭਾਉਣਗੇ। ਇਹ ਸ਼ੋਅ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।
 
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ 25-26 ਸਤੰਬਰ ਨੂੰ 'ਹਮਾਰੇ ਰਾਮਸ਼ੋਅ ਦੇ ਪੀ.ਏ.ਯੂ. ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ 'ਚ ਦੋ-ਦੋ ਸ਼ੋਅ ਹੋਣਗੇ - ਇੱਕ ਦੁਪਹਿਰ 2:00 ਵਜੇ ਅਤੇ ਦੂਜਾ ਸ਼ਾਮ 6:00 ਵਜੇ।
 
ਮੰਤਰੀ ਮੁੰਡੀਆਂ ਨੇ ਪੂਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਸ਼ੋਅ ਨੂੰ ਜ਼ਰੂਰ ਦੇਖਣ ਕਿਉਂਕਿ ਇਸ 'ਚ ਨਾਮਵਰ ਕਲਾਕਾਰ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਦਾ ਇਤਿਹਾਸ ਅਤੇ ਉਨ੍ਹਾਂ ਦੇ ਜੀਵਨ ਬਾਰੇ ਲਾਈਵ ਸ਼ੋਅ 'ਚ ਮਸ਼ਹੂਰ ਅਦਾਕਾਰਾ ਆਪਣੀ-ਆਪਣੀ ਭੂਮਿਕਾ ਨਿਭਾਉਣਗੇ ।
 
ਕਲਚਰ ਐਂਡ ਟੂਰਿਜ਼ਮ ਸਲਾਹਕਾਰ ਦੀਪਕ ਬਾਲੀ ਨੇ 'ਹਮਾਰੇ ਰਾਮਸ਼ੋਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਨਾਤਨ ਦੀ ਜਨਮ ਭੂਮੀ ਹੈ ਅਤੇ ਰਿਗਵੇਦਰਾਮਾਇਣਉਪਨਿਸ਼ਦਪੁਰਾਣ ਅਤੇ ਮਹਾਭਾਰਤ ਸਮੁੱਚੀ ਬੌਧਿਕਤਾ ਦੀ ਜੀਵਨ ਯਾਤਰਾ ਇਸ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਈ ਹੈ।
 
ਬਾਲੀ ਨੇ ਕਿਹਾ ਕਿ ਜਿਵੇਂ ਸਰਕਾਰ ਨੇ 350ਵਾਂ ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ, 650ਵਾਂ ਗੁਰੂ ਰਵਿਦਾਸ ਜੀ ਦਾ ਮਨਾਇਆ ਜਾ ਰਿਹਾ ਹੈਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਵੀ ਕੀਤਾਉਸੇ ਤਰ੍ਹਾਂ ਹੁਣ 'ਹਮਾਰੇ ਰਾਮਦਾ ਆਯੋਜਨ ਕੀਤਾ ਜਾ ਰਿਹਾ ਹੈ।
 
ਸਲਾਹਕਾਰ ਬਾਲੀ ਨੇ ਦੱਸਿਆ ਕਿ ਰਾਮਾਇਣ ਸਾਡੀ ਜੀਵਨ ਜਾਚ ਦਾ ਇੱਕ ਬਿਹਤਰ ਤਰੀਕਾ ਹੈ ਜੋ ਸਾਨੂੰ ਚੰਗਾ ਜੀਵਨ ਜੀਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰੀ ਇਸ ਤਰ੍ਹਾਂ ਸੰਪੂਰਨ ਰਾਮਾਇਣ ਦੀ ਪੇਸ਼ਕਾਰੀ 'ਹਮਾਰੇ ਰਾਮਨਾਟਕ ਰਾਹੀਂ ਹੋ ਰਹੀ ਹੈ ਜਿਸ 'ਚ ਚਾਰੇ ਕਾਂਡ - ਅਰਣਯ ਕਾਂਡਲਵ-ਕੁਸ਼ ਕਾਂਡਸੁੰਦਰ ਕਾਂਡ ਅਤੇ ਯੁੱਧ ਕਾਂਡ ਦਿਖਾਏ ਗਏ ਹਨ।
 
ਉਨ੍ਹਾਂ ਕਿਹਾ ਕਿ ਰਾਮਾਇਣ ਦੱਸਦੀ ਹੈ ਕਿ ਕਿਸ ਤਰ੍ਹਾਂ ਪੁੱਤਰ ਨੂੰ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਭਗਵਾਨ ਰਾਮ ਨੇ ਇੱਕ ਧੋਬੀ ਦੀ ਗੱਲ ਸੁਣ ਕੇ ਮਾਤਾ ਸੀਤਾ ਨੂੰ ਅਯੋਧਿਆ ਤੋਂ ਬਾਹਰ ਭੇਜਿਆ। ਇਹ ਸਮਾਜ ਦੇ ਜੀਵਨ ਜਾਚ ਦਾ ਤਰੀਕਾ ਸਿਖਾਉਂਦਾ ਹੈ।
 
ਦੀਪਕ ਬਾਲੀ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ 'ਚ 'ਹਮਾਰੇ ਰਾਮਦੇ 41 ਸ਼ੋਅ ਕਰਾਏ ਗਏ ਹਨ। ਪਹਿਲੇ ਸ਼ੋਅ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ ਸੀ ਅਤੇ ਹੌਲੀ-ਹੌਲੀ ਸਾਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਇਹ ਸ਼ੋਅ ਹੋਏ ਹਨ।
 
ਸਲਾਹਕਾਰ ਬਾਲੀ ਨੇ ਦੱਸਿਆ ਕਿ ਭਾਰਤ ਦੇ ਪ੍ਰਸਿੱਧ ਨਾਟਿਆ ਕਲਾਕਾਰ ਅਤੇ ਲੇਖਕਬਹੁਤ ਵਿਦਵਾਨ ਸ਼ਖ਼ਸੀਅਤ ਆਸ਼ੂਤੋਸ਼ ਰਾਣਾ ਇਸ 'ਚ ਰਾਵਣ ਦੀ ਭੂਮਿਕਾ 'ਚ ਹਨ ਅਤੇ ਰਾਹੁਲ ਕੇ. ਭੁੱਚਰ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਮਾਲ ਦਾ ਲਾਈਵ ਸ਼ੋਅ ਹੈ ਜੋ ਕਦੀ ਨਹੀਂ ਦੇਖਿਆ ਹੋਵੇਗਾ।
 
ਉਨ੍ਹਾਂ ਕਿਹਾ ਕਿ ਜਦੋਂ ਭਗਵਾਨ ਰਾਮ ਦਾ ਲਵ-ਕੁਸ਼ ਨਾਲ ਮੇਲ ਹੁੰਦਾ ਹੈਜਦੋਂ ਉਹ 14 ਸਾਲ ਦੇ ਬਨਵਾਸ 'ਤੇ ਜਾਂਦੇ ਹਨਮਹਾਰਾਜ ਦਸ਼ਰਥ ਅਤੇ ਭਗਵਾਨ ਰਾਮ ਦਾ ਸੰਵਾਦ ਅਤੇ ਜਦੋਂ ਰਾਵਣ ਦੀ ਮੌਤ ਹੁੰਦੀ ਹੈ ਤਾਂ ਰਾਵਣ ਅਤੇ ਲਕਸ਼ਮਣ ਦਾ ਸੰਵਾਦ - ਇਹ ਸਾਰੇ ਬਹੁਤ ਭਾਵੁਕ ਪਲ ਹਨ ਜੋ ਦੱਸਦੇ ਹਨ ਕਿ ਜੀਵਨ 'ਚ ਕਿਹੜੀਆਂ ਚੀਜ਼ਾਂ ਅਹਿਮ ਅਤੇ ਜ਼ਰੂਰੀ ਹਨ।
 
ਸਲਾਹਕਾਰ ਬਾਲੀ ਨੇ ਦੱਸਿਆ ਕਿ ਭਾਰਤ ਦੇ ਕਿਸੇ ਵੀ ਹਿੱਸੇ 'ਚ ਇਸ ਨਾਟਕ ਦੀ ਇੱਕ ਟਿਕਟ ₹10,000 ਪ੍ਰਤੀ ਵਿਅਕਤੀ ਹੈ ਪਰ ਇੱਥੇ ਸਨਾਤਨ ਦੇ ਪ੍ਰਚਾਰ-ਪ੍ਰਸਾਰ ਅਤੇ ਲੋਕਾਂ ਨੂੰ ਬਿਹਤਰ ਜੀਵਨ ਜਾਚ ਸਿਖਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਮੁਫ਼ਤ ਦਿਖਾਇਆ ਜਾ ਰਿਹਾ ਹੈ। ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ।
 
ਦੀਪਕ ਬਾਲੀ ਨੇ ਦੱਸਿਆ ਕਿ ਲੋਕ ਆਪਣੇ-ਆਪਣੇ ਹਲਕੇ ਦੇ ਐਮ.ਐਲ.ਏ.ਜ਼ਿਲ੍ਹਾ ਪ੍ਰਧਾਨਟ੍ਰੇਡਰਜ਼ ਕਮਿਸ਼ਨ ਦੇ ਅਹੁਦੇਦਾਰਸਨਾਤਨ ਸੇਵਾ ਸੰਮਤੀ ਦੇ ਅਹੁਦੇਦਾਰਜ਼ਿਲ੍ਹਾ ਪ੍ਰਸ਼ਾਸਨ ਅਤੇ ਬੁੱਕ ਮਾਈ ਸ਼ੋਅ ਤੋਂ ਵੀ ਪਾਸ ਲੈ ਸਕਦੇ ਹਨ। ਸਾਰੇ ਪਾਸ ਮੁਫ਼ਤ ਹਨਇੱਕ ਵੀ ਪੈਸਾ ਅਦਾ ਨਹੀਂ ਕਰਨਾ ਪਵੇਗਾ।
 
ਬਾਲੀ ਨੇ ਦੱਸਿਆ ਕਿ ਪਹਿਲਾਂ ਇਹ ਨਾਟਕ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਦੇਖਿਆ ਸੀ। ਉਨ੍ਹਾਂ ਨੇ ਦੇਖ ਕੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਇਸ ਨਾਟਕ ਨੂੰ ਜ਼ਰੂਰ ਦੇਖਣ। ਇਸ ਨੂੰ ਦੇਖ ਲੈਣਾ ਮਤਲਬ ਸਮੁੱਚੀ ਰਾਮਾਇਣ ਦਾ ਪਾਠ ਹੋ ਜਾਂਦਾ।
 
ਦੀਪਕ ਬਾਲੀ ਨੇ ਪੱਤਰਕਾਰਾਂਅਫ਼ਸਰਾਂਐਮ.ਐਲ.ਏ. ਅਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂਮਾਤਾ-ਪਿਤਾਬਜ਼ੁਰਗਾਂ ਅਤੇ ਬੱਚਿਆਂ ਨੂੰ ਲੈ ਕੇ ਜਾਣ।
 
ਸਲਾਹਕਾਰ ਬਾਲੀ ਨੇ ਵਿਜੇ ਕੁਮਾਰ ਸ਼ਰਮਾਰਾਸ਼ਟਰੀ ਪ੍ਰਧਾਨ ਸਨਾਤਨ ਸੇਵਾ ਸੰਮਤੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀ ਰਹਿਨੁਮਾਈ ਅਤੇ ਪ੍ਰੇਰਨਾ 'ਚ ਇਹ ਸਾਰਾ ਕੁਝ ਹੋ ਰਿਹਾ ਹੈ। ਉਨ੍ਹਾਂ ਸਨਾਤਨ ਸੇਵਾ ਸੰਮਤੀ ਤੋਂ ਵਰੁਣਰੁਪਿੰਦਰ ਅਤੇ ਹੋਰ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਐਮ.ਐਲ.ਏ. ਚੌਧਰੀ ਮਦਨ ਲਾਲ ਬੱਗਾਐਮ.ਐਲ.ਏ. ਪੱਪੀ ਪਰਾਸ਼ਰਡੀ.ਸੀ.ਏ.ਡੀ.ਸੀ. ਅਤੇ ਹੋਰ ਅਫ਼ਸਰ ਵੀ ਮੌਜੂਦ ਸਨ।

-hamareram-ludhiana-punjabgovernment-pauludhiana-ashutoshrana



TOP HEADLINES


ਆਪ ਆਗੂ ਨੀਤੂ ਕਪੂਰ ਸਿੰਗਲਾ ਨੇ ਔਰਤ ਦੇ ਦੋਸ਼ਾਂ 'ਤੇ ਐਸਜੀਪੀਸੀ,
ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਈਡੀ ਦੇ ਛਾਪੇ ਹੋਏ ਤੇਜ਼,
ਰਾਜਾ ਵੜਿੰਗ, ਬਿਕਰਮ ਮਜੀਠੀਆ ਬਿਨਾਂ ਜਾਂਚ ਕੀਤੇ ਫ਼ਰਜ਼ੀ ਆਡੀਓ ਸਾਂ
*ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਦੀ ਸਮੀਖਿਆ ਮੀਟਿੰਗ ਹੋਈ; ਸਿ
### ਸਲੇਮ ਟਾਬਰੀ ਸਥਿਤ ਡਾ. ਡੀ. ਐਨ. ਕੋਟਨਿਸ ਐਕਿਊਪੰਕਚਰ ਹਸਪਤਾ
*ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹ
150 ਕਰੋੜ ਦੇ ਕਥਿਤ Clu ਘੁਟਾਲੇ ਨੂੰ ਲੈ ਕੇ ਗਮਾਡਾ ਦਫ਼ਤਰ ’ਤੇ
*ਅਮਰਜੀਤ ਸਿੰਘ ਚਾਵਲਾ 'ਤੇ ਲੱਗੇ ਗੰਭੀਰ ਦੋਸ਼ਾਂ 'ਤੇ ਸੁਖਬੀਰ ਬਾ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਜ਼ਿਲ੍
*ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਤੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਮੋਹਾਲੀ ਅਤੇ
ਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ਹਮਾਰੇ ਰਾਮ ਸ਼ੋਅ ਲਈ ਲ
ਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮ
ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ
ਜੇ ਵਿਰੋਧੀ ਪਾਰਟੀਆਂ ਗਲਤੀ ਨਾਲ ਸੱਤਾ ਵਿੱਚ ਆਉਂਦੀਆਂ ਹਨ ਤਾਂ ਉਹ
ਆਪ ਮੰਤਰੀਆਂ ਨੇ 'ਮਾਨ ਦੇ ਮੁਨਾਫ਼ੇ' ਘਰ-ਘਰ ਪਹੁੰਚਾਏ, ਪੰਜਾਬ ਨੂ
*ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦਾਸਪੁਰ ਦੇ ਖੇਤਾਂ ਵਿੱਚ ਪਰਾਲੀ
*ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬ
*ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ
ਪਰਾਲੀ ਸਾੜਨ 'ਤੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਕੇਂਦਰੀ ਪ੍ਰਸਤਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51981539

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us