*ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ ਵਿੱਚ ਸਭ ਤੋਂ ਵੱਧ ਵਾਧਾ ਦਰਜ: ਹਰਪਾਲ ਸਿੰਘ ਚੀਮਾ*

Sep1,2026 | Jagrati Lahar Bureau | Chandigarh



*ਪੰਜਾਬ 18.77% ਐਸ.ਜੀ.ਐਸ.ਟੀ. ਨਕਦ ਵਾਧੇ ਨਾਲ ਪ੍ਰਮੁੱਖ ਸੂਬਿਆਂ ਵਿੱਚ ਮੋਹਰੀ, ਮਾਲੀਆ ਉਗਰਾਹੀ ਵਿੱਚ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਤਰੱਕੀ: ਹਰਪਾਲ ਸਿੰਘ ਚੀਮਾ*

*ਅਪ੍ਰੈਲ-ਅਗਸਤ ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 17% ਵੱਧ ਕੇ 12,861 ਕਰੋੜ ਰੁਪਏ ਹੋਇਆ, ਇਮਾਨਦਾਰ ਕਰਦਾਤਾਵਾਂ ਅਤੇ ਇਨਫੋਰਸਮੈਂਟ ਨੂੰ ਸਿਹਰਾ: ਹਰਪਾਲ ਸਿੰਘ ਚੀਮਾ*

‘*ਹਰ ਫਰਜ਼ੀ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜੀ.ਐਸ.ਟੀ. ਧੋਖੇਬਾਜ਼ ਰਹਿਣ ਸਾਵਧਾਨ’: ਹਰਪਾਲ ਸਿੰਘ ਚੀਮਾ*


ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਵਿਚਕਾਰ ਸ਼ਾਨਦਾਰ ਸੰਤੁਲਨ ਬਣਾਉਂਦੇ ਹੋਏ, ਪੰਜਾਬ ਨੇ ਇਸ ਅਗਸਤ ਮਹੀਨੇ ਵਿੱਚ ਮਜ਼ਬੂਤ ਆਰਥਿਕ ਸਿਹਤ ਦੀ ਤਸਵੀਰ ਪੇਸ਼ ਕੀਤੀ। ਸੂਬੇ ਨੇ ਨਾ ਸਿਰਫ਼ ਸ਼ੁੱਧ ਜੀ.ਐਸ.ਟੀ. ਮਾਲੀਏ ਵਿੱਚ ਸਾਲ-ਦਰ-ਸਾਲ 11.84% ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ, ਸਗੋਂ ਸਟੇਟ ਜੀ.ਐਸ.ਟੀ. ਨਕਦ ਉਗਰਾਹੀ ਵਿੱਚ 18.77% ਦੇ ਸ਼ਾਨਦਾਰ ਵਾਧੇ ਨਾਲ ਭਾਰਤ ਦੇ ਪ੍ਰਮੁੱਖ ਸੂਬਿਆਂ ਦੀ ਅਗਵਾਈ ਵੀ ਕੀਤੀ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਨ੍ਹਾਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬੇ ਦੀ ਵਿੱਤੀ ਉਗਰਾਹੀ ਵਿੱਚ ਲਗਾਤਾਰ ਵੱਡਾ ਵਾਧਾ ਹੋ ਰਿਹਾ ਹੈ। ਸੂਬੇ ਨੇ ਅਗਸਤ 2026 ਵਿੱਚ 2,406.33 ਕਰੋੜ ਰੁਪਏ ਦਾ ਸ਼ੁੱਧ ਜੀ.ਐਸ.ਟੀ. ਮਾਲੀਆ ਦਰਜ ਕੀਤਾ ਹੈ, ਜੋ ਕਿ ਅਗਸਤ 2025 ਵਿੱਚ ਇਕੱਠੇ ਕੀਤੇ 2,151.63 ਕਰੋੜ ਰੁਪਏ ਤੋਂ ਕਾਫ਼ੀ ਵੱਧ ਰਿਹਾ। 254.70 ਕਰੋੜ ਰੁਪਏ ਦਾ ਇਹ ਵਾਧਾ 11.84% ਦੇ ਠੋਸ ਵਾਧੇ ਨੂੰ ਦਰਸਾਉਂਦਾ ਹੈ।”

ਐਸ.ਜੀ.ਐਸ.ਟੀ. ਨਕਦ ਉਗਰਾਹੀ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ, ਉਨ੍ਹਾਂ ਕਿਹਾ, “ਐਸ.ਜੀ.ਐਸ.ਟੀ. ਦੀ ਨਕਦ ਉਗਰਾਹੀ 750.37 ਕਰੋੜ ਰੁਪਏ ਤੋਂ ਵੱਧ ਕੇ 891.24 ਕਰੋੜ ਰੁਪਏ ਹੋ ਗਈ ਹੈ। 140.87 ਕਰੋੜ ਰੁਪਏ ਦਾ ਇਹ ਉਛਾਲ 18.77% ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਇਸ ਮਹੀਨੇ ਲਈ ਦੇਸ਼ ਦੇ ਕਿਸੇ ਵੀ ਪ੍ਰਮੁੱਖ ਸੂਬੇ ਦੁਆਰਾ ਦਰਜ ਕੀਤਾ ਗਿਆ ਸਭ ਤੋਂ ਵੱਧ ਐਸ.ਜੀ.ਐਸ.ਟੀ. ਨਕਦ ਵਾਧਾ ਹੈ।”

ਅਪ੍ਰੈਲ ਤੋਂ ਅਗਸਤ 2026 ਦੇ ਸਮੇਂ ਬਾਰੇ ਗੱਲ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 12,861.42 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ 2025 ਦੀ ਇਸੇ ਮਿਆਦ ਦੌਰਾਨ ਇਹ 10,971.62 ਕਰੋੜ ਰੁਪਏ ਸੀ। ਇਹ 1,889.80 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ 17% ਦੀ ਸਥਿਰ ਵਿਕਾਸ ਦਰ ਹੈ। ਸਾਂਝੀ ਉਗਰਾਹੀ ਵਿੱਚ 15.74% ਦਾ ਵਾਧਾ ਹੋਇਆ ਹੈ, ਜੋ ਅਗਸਤ 2025 ਦੇ 619.18 ਕਰੋੜ ਰੁਪਏ ਤੋਂ ਵੱਧ ਕੇ ਅਗਸਤ 2026 ਵਿੱਚ 716.66 ਕਰੋੜ ਰੁਪਏ ਹੋ ਗਈ ਹੈ।”

ਇਮਾਨਦਾਰ ਕਰਦਾਤਾਵਾਂ ਦੀ ਭੂਮਿਕਾ 'ਤੇ ਜ਼ੋਰ ਅਤੇ ਵਿੱਤੀ ਬੇਨਿਯਮੀਆਂ ਵਿਰੁੱਧ ਚੇਤਾਵਨੀ ਦਿੰਦਿਆਂ, ਉਨ੍ਹਾਂ ਕਿਹਾ, “ਟੈਕਸ ਚੋਰੀ ਨੂੰ ਸ਼ੁਰੂ ਵਿੱਚ ਹੀ ਨੱਥ ਪਾਉਣ ਲਈ, ਵਿਭਾਗ ਨੇ ਆਪਣੀਆਂ ਇਨਫੋਰਸਮੈਂਟ ਕਾਰਵਾਈਆਂ ਵਿੱਚ ਕਾਫ਼ੀ ਤੇਜ਼ੀ ਲਿਆਂਦੀ ਹੈ।”

ਇਨਫੋਰਸਮੈਂਟ ਕਾਰਵਾਈਆਂ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “20 ਅਗਸਤ, 2026 ਨੂੰ, ਜੀ.ਐਸ.ਟੀ. ਚੋਰੀ ਲਈ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318(4) ਤਹਿਤ ਮੰਡੀ ਗੋਬਿੰਦਗੜ੍ਹ ਵਿਖੇ ਤਿੰਨ ਮਾਮਲੇ ਦਰਜ ਕੀਤੇ ਗਏ। ਸਾਹਮਣੇ ਆਏ ਅਪਰਾਧੀਆਂ ਵਿੱਚ ਮੋਤੀਆ ਖਾਨ, ਗੋਬਿੰਦਗੜ੍ਹ ਸਥਿਤ ਮੈਸਰਜ਼ ਐਨ.ਕੇ. ਟਰੇਡਰਜ਼ ਦੇ ਮਾਲਕ ਨਰਿੰਦਰ ਸਿੰਘ (ਐਫ ਆਈ ਆਰ ਨੰਬਰ 277); ਗੋਬਿੰਦਗੜ੍ਹ ਸਥਿਤ ਮੈਸਰਜ਼ ਕੇ.ਐਚ. ਟਰੇਡਰਜ਼ ਦੇ ਮਾਲਕ ਅਤੇ ਮੂਲ ਰੂਪ ਵਿੱਚ ਪੱਤਰੇਵਾਲਾ (ਫਾਜ਼ਿਲਕਾ) ਦੇ ਵਸਨੀਕ ਕਿੰਗਰਾਜ (ਐਫ ਆਈ ਆਰ ਨੰਬਰ 278); ਅਤੇ ਪਿੰਜੌਰ (ਪੰਚਕੂਲਾ) ਦੇ ਰਹਿਣ ਵਾਲੇ ਅਤੇ ਗੋਬਿੰਦਗੜ੍ਹ ਸਥਿਤ ਮੈਸਰਜ਼ ਹਨੀਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਹਨੀਸ਼ (ਐਫ ਆਈ ਆਰ ਨੰਬਰ 279) ਸ਼ਾਮਲ ਹਨ।”

ਸਟੇਟ ਜੀ.ਐਸ.ਟੀ. ਮੋਬਾਈਲ ਵਿੰਗ ਦੇ ਇੱਕ ਵੱਖਰੇ ਆਪ੍ਰੇਸ਼ਨ ਦਾ ਵਰਣਨ ਕਰਦਿਆਂ, ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਇੱਕ ਵੱਖਰੇ ਅਤੇ ਅਹਿਮ ਆਪ੍ਰੇਸ਼ਨ ਵਿੱਚ, ਸਟੇਟ ਜੀ.ਐਸ.ਟੀ. ਮੋਬਾਈਲ ਵਿੰਗ ਨੇ ਮੈਸਰਜ਼ ਏ-ਵਨ ਇੰਟਰਨੈਸ਼ਨਲ ਵਜੋਂ ਪਛਾਣੀ ਗਈ ਇੱਕ ਫਰਮ ਨਾਲ ਜੁੜੇ ਸ਼ੱਕੀ ਜਾਅਲੀ-ਰਿਫੰਡ ਨੈਟਵਰਕ ਦੀ ਸੂਹ ਲਗਾ ਕੇ ਉਸਦਾ ਪਰਦਾਫਾਸ਼ ਕੀਤਾ। ਦੋਸ਼ੀਆਂ ਨੂੰ ਰੰਗੇ ਹੱਥੀਂ ਫੜਦੇ ਹੋਏ, ਇਸ ਫੈਸਲਾਕੁੰਨ ਕਾਰਵਾਈ ਨਾਲ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਅਤੇ ਬੈਂਕ ਖਾਤੇ ਵਿੱਚ ਲਗਭਗ 18 ਲੱਖ ਰੁਪਏ ਦੀ ਰਾਸ਼ੀ ਫ੍ਰੀਜ਼ ਕੀਤੀ ਗਈ। ਇਸ ਤੋਂ ਇਲਾਵਾ, ਤਸਦੀਕ ਹੋਣ ਤੱਕ 5 ਕਰੋੜ ਰੁਪਏ ਦੀਆਂ ਵੱਡੀਆਂ ਰਿਫੰਡ ਅਰਜ਼ੀਆਂ ਨੂੰ ਰੋਕ ਦਿੱਤਾ ਗਿਆ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਜਾਂਚ ਫਰਜ਼ੀ ਖਰੀਦਦਾਰੀ, ਇਨਪੁਟ ਟੈਕਸ ਕ੍ਰੈਡਿਟ ਦਾ ਗਲਤ ਲਾਭ ਲੈਣ, ਅਤੇ ਸਰਕਾਰੀ ਖਜ਼ਾਨੇ ਵਿੱਚੋਂ ਰਿਫੰਡ ਹੜੱਪਣ ਆਦਿ ਕੋਸ਼ਿਸ਼ਾਂ ਨਾਲ ਸੰਬੰਧਿਤ ਹੈ। ਇਸ ਰੈਕੇਟ ਦੀ ਤਹਿ ਤੱਕ ਜਾਣ, ਸਾਰੀਆਂ ਸਬੰਧਿਤ ਸੰਸਥਾਵਾਂ ਦੀ ਪਛਾਣ ਕਰਨ ਅਤੇ ਬਕਾਇਆ ਰਾਸ਼ੀ ਦੀ ਇੱਕ-ਇੱਕ ਪਾਈ ਵਸੂਲਣ ਲਈ ਅਗਲੇਰੀ ਜਾਂਚ ਜਾਰੀ ਹੈ।”

ਸੂਬੇ ਦੀ ਦੋਹਰੀ ਪਹੁੰਚ ਦਾ ਸਾਰ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਇਰਾਦੇ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ। ਉਨ੍ਹਾਂ ਕਿਹਾ, “ਪੰਜਾਬ ਦਾ ਮਜ਼ਬੂਤ ਮਾਲੀਆ ਪ੍ਰਦਰਸ਼ਨ ਇਮਾਨਦਾਰ ਕਰਦਾਤਾਵਾਂ ਦੇ ਵਧਦੇ ਭਰੋਸੇ, ਨਿਰੰਤਰ ਆਰਥਿਕ ਗਤੀਵਿਧੀ ਅਤੇ ਤਕਨਾਲੋਜੀ-ਸੰਚਾਲਿਤ ਟੈਕਸ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ। ਇਸਦੇ ਨਾਲ ਹੀ, ਜਾਅਲੀ ਬਿਲਿੰਗ, ਫਰਜ਼ੀ ਇਨਪੁਟ ਟੈਕਸ ਕ੍ਰੈਡਿਟ, ਜਾਂ ਧੋਖੇਬਾਜ਼ ਰਿਫੰਡ ਚੇਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਸਾਡਾ ਸੰਦੇਸ਼ ਸਪੱਸ਼ਟ ਹੈ ਕਿ ਅਜਿਹੇ ਹਰ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜਨਤਕ ਮਾਲੀਏ ਦੀ ਰੱਖਿਆ ਕੀਤੀ ਜਾਵੇਗੀ, ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵਾਧੂ ਮਾਲੀਆ ਜਨਤਕ ਸੇਵਾਵਾਂ ਅਤੇ ਵਿਕਾਸ ਕਾਰਜਾਂ ਲਈ ਸੂਬੇ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।”

ਇਸ ਕਾਮਯਾਬੀ ਦਾ ਬਣਦਾ ਸਿਹਰਾ ਦਿੰਦਿਆਂ, ਵਿੱਤ ਮੰਤਰੀ ਨੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਕਰਦਾਤਾਵਾਂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਸਮਰਪਿਤ ਅਧਿਕਾਰੀਆਂ ਦੀ ਸ਼ਾਨਦਾਰ ਉਗਰਾਹੀ ਲਈ ਸ਼ਲਾਘਾ ਕੀਤੀ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਆਪਣੀ ਕਹਿਣੀ ਅਤੇ ਕਰਨੀ ਨੂੰ ਪੂਰਾ ਕਰਦੇ ਹੋਏ, ਕਰਦਾਤਾਵਾਂ ਦੀ ਸਹੂਲਤ ਦੇ ਨਾਲ-ਨਾਲ ਡਾਟਾ-ਅਧਾਰਿਤ ਪੜਤਾਲ, ਫੀਲਡ ਵਿੱਚ ਸਖ਼ਤ ਇਨਫੋਰਸਮੈਂਟ, ਅਤੇ ਸੰਗਠਿਤ ਟੈਕਸ ਧੋਖਾਧੜੀ ਵਿਰੁੱਧ ਤੁਰੰਤ ਕਾਰਵਾਈ ਕਰਨਾ ਜਾਰੀ ਰੱਖੇਗੀ।


-punjabgst-gstcollections-harpalsinghcheema-punjabrevenue-gstenforcement-taxevasion



TOP HEADLINES


Sir-2026: ਵੋਟਰ ਸੂਚੀ ਦੀ ਜਾਂਚ ਲਈ 6 ਸਤੰਬਰ ਨੂੰ ਵਿਸ਼ੇਸ਼ ਕੈਂ
ਯੂਨੀਵਰਸਿਟੀ ਚੋਣਾਂ ਵਿੱਚ ਏਬੀਵੀਪੀ ਦਾ ਸਮਰਥਨ ਕਰਕੇ ਅਕਾਲੀ ਦਲ ਨ
*ਖੰਨਾ 'ਚ ਯੁੱਧ ਨਸ਼ਿਆਂ ਵਿਰੁੱਧ ਅਧੀਨ ਵੱਡੀ ਕਾਰਵਾਈ, ਨਸ਼ਾ ਵੇਚਣ
ਵੜਿੰਗ ਦਾ ਪ੍ਰਧਾਨ ਮੰਤਰੀ ਨੂੰ ਸਵਾਲ: ਜੇਕਰ ਜੀਡੀਪੀ ਮਜ਼ਬੂਤ ​​ਹ
ਚੰਡੀਗੜ੍ਹ ਕਾਂਗਰਸ ਵਲੋਂ ਰਾਹੁਲ ਗਾਂਧੀ ਖ਼ਿਲਾਫ਼ ਐਫ ਆਈ ਆਰ ਦੇ ਵ
ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ, ਸੈਂਕੜੇ ਟਰੈਕਟ
*ਅਮਨ ਅਰੋੜਾ ਵੱਲੋਂ 300 ਸਰਕਾਰੀ ਸੇਵਾਵਾਂ ਲਈ ਏਕੀਕ੍ਰਿਤ ਪੋਰਟਲ
ਖੇਡਾਂ ਵਤਨ ਪੰਜਾਬ ਦੀਆਂ ਮਸ਼ਾਲ ਮਾਰਚ ਦਾ ਫਾਜ਼ਿਲਕਾ ਵਿਖੇ ਪਹੁੰਚਣ
*ਪੰਜਾਬ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ-202
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ
District Volunteering Program Launched By Dc Ludhiana
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਸ਼ਰ
ਏਬੀਵੀਪੀ ਦੀ ਜਿੱਤ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਕੀਤੀ ਖ਼ੁਸ਼
*ਸੱਥ ਦੀ ਹਾਰ ਨਹੀਂ, ਪੰਜਾਬ ਦੀ ਨਵੀਂ ਨੌਜਵਾਨ ਲੀਡਰਸ਼ਿਪ ਦੀ ਲਾਮ
ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਤੋਂ
ਪੰਜਾਬ ਕਾਂਗਰਸ ਐਸ.ਸੀ. ਵਿਭਾਗ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਬਦ
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ
ਆਪ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ: ਮੁੱਖ ਮੰਤਰ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਏਐੱਸਏਪੀ ਦਾ ਸ਼ਾਨਦਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51642656

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us