ਘੋਲੀਆ ਕਲਾਂ ਦੀਆਂ 30 ਮਹਿਲਾਵਾਂ ਨੂੰ ਕਰੋਸ਼ੀਆ ਸੌਫਟ ਟੁਆਇਜ਼ ਬਣਾਉਣ ਦੀ ਮਿਲੇਗੀ ਸਿਖਲਾਈ

Sep2,2026 | Jagrati Lahar Bureau | Moga

ਘੋਲੀਆ ਕਲਾਂ ਦੀਆਂ 30 ਮਹਿਲਾਵਾਂ ਨੂੰ ਕਰੋਸ਼ੀਆ ਸੌਫਟ ਟੁਆਇਜ਼ ਬਣਾਉਣ ਦੀ ਮਿਲੇਗੀ ਸਿਖਲਾਈ

ਡੀ.ਬੀ.ਈ.ਈ. ਮੋਗਾ ਵੱਲੋਂ ਹੈਂਡੀਕਰਾਫਟ ਸਰਵਿਸ ਸੈਂਟਰ ਨਾਲ ਮਿਲ ਕੇ ਡਿਜ਼ਾਇਨ ਡਿਵੈੱਲਪਮੈਂਟ ਵਰਕਸ਼ਾਪ ਸ਼ੁਰੂ

ਮੋਗਾ, 2 ਸਤੰਬਰ: ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਅਤੇ ਕਾਰੀਗਰਾਂ ਨੂੰ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਿੰਡ ਘੋਲੀਆ ਕਲਾਂ ਵਿਖੇ ਇੱਕ ਮਹੀਨੇ ਦੀ ਡਿਜ਼ਾਇਨ ਡਿਵੈੱਲਪਮੈਂਟ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ। ਇਹ ਵਰਕਸ਼ਾਪ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਮੋਗਾ ਵੱਲੋਂ ਹੈਂਡੀਕਰਾਫਟ ਸਰਵਿਸ ਸੈਂਟਰ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵੱਲੋਂ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ 100 ਜ਼ਿਲ੍ਹਿਆਂ ਵਿੱਚ ‘ਚੌਪਾਲ ਪ੍ਰੋਗਰਾਮ’ ਚਲਾਇਆ ਜਾ ਰਿਹਾ ਹੈ। ਇਸ ਤਹਿਤ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਅਤੇ ਉੱਚ ਪੱਧਰੀ ਸਿਖਲਾਈ ਦੇਣ ਦੇ ਨਾਲ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣ ਦਾ ਉਦੇਸ਼ ਹੈ।
ਇਸੇ ਲੜੀ ਤਹਿਤ ਘੋਲੀਆ ਕਲਾਂ ਵਿੱਚ ਸ਼ੁਰੂ ਕੀਤੀ ਗਈ ਇੱਕ ਮਹੀਨੇ ਦੀ ਵਰਕਸ਼ਾਪ ਦੌਰਾਨ 30 ਮਹਿਲਾ ਸਿਖਿਆਰਥਣਾਂ ਨੂੰ ਕਰੋਸ਼ੀਆ ਸੌਫਟ ਟੁਆਇਜ਼ ਬਣਾਉਣ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਪ੍ਰਸਿੱਧ ਡਿਜ਼ਾਇਨਰ ਸ੍ਰੀ ਆਸ਼ੀਸ਼ ਸ਼੍ਰੀਵਾਸਤਵ ਵੱਲੋਂ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸਿਖਲਾਈ ਦੌਰਾਨ ਮਹਿਲਾਵਾਂ ਨੂੰ ਨਵੇਂ ਅਤੇ ਮੌਜੂਦਾ ਡਿਜ਼ਾਇਨਾਂ, ਉਤਪਾਦਾਂ ਨੂੰ ਆਕਰਸ਼ਕ ਬਣਾਉਣ ਦੇ ਤਰੀਕਿਆਂ ਤੋਂ ਇਲਾਵਾ ਸੋਸ਼ਲ ਮੀਡੀਆ ਮਾਰਕੀਟਿੰਗ ਅਤੇ ਉਤਪਾਦਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦਾ ਮੁੱਖ ਮਕਸਦ ਸਥਾਨਕ ਕਾਰੀਗਰਾਂ ਨੂੰ ਬਦਲਦੀ ਮਾਰਕੀਟ ਦੀ ਮੰਗ ਅਨੁਸਾਰ ਹੁਨਰਮੰਦ ਬਣਾਉਣਾ ਅਤੇ ਉਨ੍ਹਾਂ ਲਈ ਆਮਦਨ ਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ।
ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਕਰੀਅਰ ਕਾਊਂਸਲਰ ਬਲਰਾਜ ਸਿੰਘ, ਹੈਂਡੀਕਰਾਫਟ ਸਰਵਿਸ ਸੈਂਟਰ ਦੇ ਨੁਮਾਇੰਦੇ ਕੇਸ਼ਵ, ਏਕਮਪ੍ਰੀਤ ਸਿੰਘ ਸਰਪੰਚ ਘੋਲੀਆ ਕਲਾਂ, ਮਿਸ ਸੁਕਰਿਤੀ ਮਲਿਕ, ਰਾਊਂਡ ਗਲਾਸ ਫਾਊਂਡੇਸ਼ਨ ਦੇ ਨੁਮਾਇੰਦੇ, ਹੋਰ ਸਹਿਯੋਗੀ ਅਤੇ ਸਿਖਿਆਰਥਣਾਂ ਹਾਜ਼ਰ ਸਨ।

-softtoys-handicraft-skilldevelopment-womenempowerment-moganews-punjabnews-jagratilahar



TOP HEADLINES


Sgpc ਚੋਣਾਂ ਵਿੱਚ 15 ਸਾਲ ਦੀ ਦੇਰੀ ਸਿੱਖ ਸੰਗਤ ਦੇ ਲੋਕਤਾਂਤਰਿ
*ਅਣਅਧਿਕਾਰਤ ਕਲੋਨੀਆਂ ਵਿਰੁੱਧ ਗਲਾਡਾ ਦੀ ਵੱਡੀ ਕਾਰਵਾਈ, 11 ਗੈਰ
*ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪ੍ਰੋਜੈਕਟ ਜੀਵਨਜੋਤ ਨੂੰ ਮਿਲੀ
ਚੰਡੀਗੜ੍ਹ ’ਚ Pcr ਗੱਡੀ ’ਤੇ ਡੰਡਿਆਂ ਦੀ ਬਰਸਾਤ, ਅੰਦਰ ਬੈਠੇ ਪੁ
ਫੇਜ਼-10 ਵਿੱਚ ਮਕਾਨ ’ਤੇ ਤਾਬੜਤੋੜ ਫਾਇਰਿੰਗ, 6-7 ਰਾਊਂਡ ਚੱਲੀਆ
*ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਕਾਰਵਾਈ: 22.53 ਕਰੋ
*ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਅੰਤਰਰਾਸ਼ਟਰੀ ਸਾਖਰਤਾ
ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ
ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ਸ਼ੀ ਰਨਜ਼–2026 ਮੈਰਾਥਨ 9
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਅਧੀਨ ਪੈਂਦੇ ਥਾਣਿਆਂ ਦੇ ਏਰੀ
ਡੀਏ ਦਾ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੋਣ ਕਾਰਨ ਮੁਲਾਜ਼ਮਾਂ ਦ
*ਭਗਵੰਤ ਮਾਨ ਸਰਕਾਰ ਵੱਲੋਂ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ
ਟੀਨੂੰ ਅਤੇ ਕੰਗ ਨੇ ਗਡਕਰੀ ਨੂੰ ਆਦਮਪੁਰ ਫਲਾਈਓਵਰ ਦੇ ਨਿਰਮਾਣ ਵਿ
*ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ
ਐਸ.ਐਸ.ਪੀ ਖੰਨਾ ਨੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ
ਪੰਜਾਬ ਸਰਕਾਰ ਵੱਲੋਂ ਯੁਵਕਾਂ ਲਈ ਮੁਫ਼ਤ ਸਕਿਊਰਟੀ ਗਾਰਡ ਕੋਰਸ ਸ਼
ਮਨੋਜ ਧੀਮਾਨ ਦੀਆਂ ਹਿੰਦੀ ਦੀਆਂ ਦੋ ਹੋਰ ਫਿਕਸ਼ਨ ਪੁਸਤਕਾਂ ਪ੍ਰਕਾ
*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧ
ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਮਾਲੇਰਕੋਟਲਾ ਵਿਖੇ ਬਲਾਕ ਪੱ
ਮੇਲਾ ਛਪਾਰ ਦੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਅਕਾਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51741731

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us