*ਭਗਵੰਤ ਮਾਨ ਸਰਕਾਰ ਦੀ ਮੇਰਾ ਘਰ, ਮੇਰੇ ਨਾਮ ਯੋਜਨਾ ਤਹਿਤ 70 ਸਾਲਾਂ ਬਾਅਦ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦਿੱਤੀ ਗਈ: ਹਰਦੀਪ ਸਿੰਘ ਮੁੰਡੀਆਂ*

Nov29,2026 | Jagrati Lahar Bureau | Chandigarh


*ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ 2,576 ਪਿੰਡਾਂ ਵਿੱਚ ਮਹਿਜ਼ 50 ਦਿਨਾਂ ਵਿੱਚ 5.15 ਲੱਖ ਤੋਂ ਵੱਧ ਜਾਇਦਾਦ ਮਾਲਕੀ ਸਬੰਧੀ ਸਰਟੀਫਿਕੇਟ ਵੰਡੇ ਗਏ: ਹਰਦੀਪ ਸਿੰਘ ਮੁੰਡੀਆ*

*ਭਗਵੰਤ ਮਾਨ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ 'ਲਾਲ ਲਕੀਰ' ਦੇ ਅੰਦਰ ਰਹਿਣ ਵਾਲੇ ਹਰੇਕ ਪਰਿਵਾਰ ਨੂੰ ਜਨਵਰੀ 2027 ਤੱਕ ਉਨ੍ਹਾਂ ਦੇ ਘਰ ਦੀ ਕਾਨੂੰਨੀ ਤੌਰ 'ਤੇ ਮਾਲਕੀ ਮਿਲੇ: ਹਰਦੀਪ ਸਿੰਘ ਮੁੰਡੀਆ*

ਚੰਡੀਗੜ੍ਹ, 29 ਨਵੰਬਰ 2026:


ਸੂਬੇ ਦੇ ਪੇਂਡੂ ਪਰਿਵਾਰਾਂ ਲਈ ਜਾਇਦਾਦ ਦੇ ਅਧਿਕਾਰ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਚੁੱਕਦਿਆਂ, ਭਗਵੰਤ ਮਾਨ ਸਰਕਾਰ ਵੱਲੋਂ ਆਪਣੀ ਪ੍ਰਮੁੱਖ ਪਹਿਲਕਦਮੀ 'ਮੇਰਾ ਘਰ ਮੇਰੇ ਨਾਮ' ਤਹਿਤ ਸਿਰਫ਼ 50 ਦਿਨਾਂ ਵਿੱਚ 5.15 ਲੱਖ ਤੋਂ ਵੱਧ ਜਾਇਦਾਦ ਮਾਲਕੀ ਸਬੰਧੀ ਸਰਟੀਫਿਕੇਟ ਵੰਡੇ ਗਏ ਹਨ। ਇਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਆਪਣੇ ਘਰਾਂ ਦੀ ਕਾਨੂੰਨੀ ਮਾਲਕੀ ਮਿਲ ਗਈ ਹੈ, ਜਿਨ੍ਹਾਂ ਵਿੱਚ ਉਹ ਕਈ ਪੀੜ੍ਹੀਆਂ ਤੋਂ ਰਹਿ ਰਹੇ ਸਨ। 7 ਅਕਤੂਬਰ, 2026 ਨੂੰ ਧੂਰੀ ਵਿਖੇ ਸੂਬਾ-ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਤਹਿਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 2,576 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਇਸ ਤਹਿਤ ਰੋਜ਼ਾਨਾ 10,000 ਤੋਂ ਵੱਧ ਪਰਿਵਾਰਾਂ ਨੂੰ ਮਾਲਕੀ ਸਬੰਧੀ ਸਰਟੀਫਿਕੇਟ ਵੰਡੇ ਜਾ ਰਹੇ ਹਨ।

ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਪਹਿਲ ਸਬੰਧੀ ਤਾਜ਼ਾ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ, ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਇਹ ਪਹਿਲਕਦਮੀ 'ਲਾਲ ਲਕੀਰ' ਦੇ ਅੰਦਰ ਰਹਿ ਰਹੇ ਪਰਿਵਾਰਾਂ ਲਈ ਜਾਇਦਾਦ ਦੀ ਮਾਲਕੀ ਸਬੰਧੀ ਦਹਾਕਿਆਂ ਤੋਂ ਚੱਲੀ ਆ ਰਹੀ ਅਨਿਸ਼ਚਿਤਤਾ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਨੇ ਇਸ ਯੋਜਨਾ ਨੂੰ "ਮਾਣ-ਸਨਮਾਨ ਦੀ ਕ੍ਰਾਂਤੀ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਪ੍ਰਬੰਧਕੀ ਕਾਰਵਾਈ ਨਹੀਂ, ਸਗੋਂ ਇੱਕ ਅਜਿਹਾ ਇਤਿਹਾਸਕ ਸੁਧਾਰ ਹੈ ਜਿਸ ਨੇ ਉਨ੍ਹਾਂ ਘਰਾਂ ਨੂੰ ਕਾਨੂੰਨੀ ਮਾਨਤਾ ਦਿਵਾਈ ਹੈ, ਜੋ ਪੀੜ੍ਹੀਆਂ ਤੋਂ ਮਾਲਕੀ ਰਿਕਾਰਡਾਂ ਤੋਂ ਬਿਨਾਂ ਰਹਿ ਰਹੇ ਸਨ।

ਮੁੜਵਸੇਬਾ ਮੰਤਰੀ ਨੇ ਕਿਹਾ, “ਪਿੰਡਾਂ ਵਿੱਚ ਸਾਡੇ ਭੈਣ-ਭਰਾ ਪੀੜ੍ਹੀਆਂ ਤੋਂ ਅਜਿਹੇ ਘਰਾਂ ਵਿੱਚ ਰਹਿ ਰਹੇ ਹਨ ਜੋ ਉਨ੍ਹਾਂ ਦੇ ਖੂਨ-ਪਸੀਨੇ ਅਤੇ ਸਖ਼ਤ ਮਿਹਨਤ ਨਾਲ ਬਣੇ ਹਨ, ਪਰ ਕਾਨੂੰਨੀ ਤੌਰ 'ਤੇ ਉਨ੍ਹਾਂ ਨੂੰ ਆਪਣੇ ਘਰਾਂ ਦੀ ਮਾਲਕੀ ਪ੍ਰਾਪਤ ਨਹੀਂ ਸੀ। 30 ਤੋਂ 40 ਸਾਲਾਂ ਤੱਕ, ਉਨ੍ਹਾਂ ਕੋਲ ਮਾਲਕੀ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਸੀ। ਉਹ ਆਪਣੇ ਹੀ ਘਰ ਦੇ ਆਧਾਰ 'ਤੇ ਬੈਂਕ ਤੋਂ ਕਰਜ਼ਾ ਨਹੀਂ ਲੈ ਸਕਦੇ ਸਨ ਅਤੇ ਨਾ ਹੀ ਕਿਸੇ ਰਿਕਾਰਡ ਦੇ ਆਧਾਰ 'ਤੇ ਕੋਈ ਵਿਵਾਦ ਸੁਲਝਾ ਸਕਦੇ ਸਨ। ‘ਮੇਰਾ ਘਰ ਮੇਰੇ ਨਾਮ’ ਯੋਜਨਾ ਇਸ ਅਨਿਸ਼ਚਿਤਤਾ ਦੇ ਦੌਰ ਨੂੰ ਖਤਮ ਕਰਦੀ ਹੈ। ਇਹ ਹਰ ਘਰ ਲਈ ਇੱਕ ਪੱਕਾ ਅਤੇ ਕਾਨੂੰਨੀ ਮਾਨਤਾ ਪ੍ਰਾਪਤ ਰਿਕਾਰਡ ਯਕੀਨੀ ਬਣਾਉਂਦੀ ਹੈ ਤਾਂ ਜੋ ਅਸਲ ਮਾਲਕ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਪਰੇਸ਼ਾਨੀ ਤੋਂ ਉਨ੍ਹਾਂ ਦੇ ਘਰ ਦਾ ਮਾਲਕੀ ਹੱਕ ਮਿਲ ਸਕੇ।”

ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਆਈ ਤੇਜ਼ੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 2 ਨਵੰਬਰ ਤੱਕ 2.19 ਲੱਖ ਮਾਲਕੀ ਕਾਰਡ ਵੰਡੇ ਜਾ ਚੁੱਕੇ ਹਨ। ਉਸ ਤੋਂ ਬਾਅਦ ਸਿਰਫ਼ ਤਿੰਨ ਹਫ਼ਤਿਆਂ ਵਿੱਚ ਹੀ, ਵੰਡੇ ਗਏ ਕਾਰਡਾਂ ਦੀ ਗਿਣਤੀ ਦੁੱਗਣੇ ਤੋਂ ਵੀ ਵੱਧ ਹੋ ਗਈ ਹੈ। ਹੁਣ ਤੱਕ 7.11 ਲੱਖ ਸਰਟੀਫਿਕੇਟ ਤਿਆਰ ਕੀਤੇ ਜਾ ਚੁੱਕੇ ਹਨ, ਜੋ ਜਾਂ ਤਾਂ ਵੰਡੇ ਜਾਣ ਲਈ ਤਿਆਰ ਹਨ ਜਾਂ ਫਿਰ ਪਹਿਲਾਂ ਹੀ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ।

ਮੰਤਰੀ ਨੇ ਦੱਸਿਆ ਕਿ ਇਹ ਯੋਜਨਾ ਤਹਿਤ ਪੰਜਾਬ ਦੇ ਸਾਰੇ 10,734 ਪਿੰਡਾਂ ਦੇ 'ਲਾਲ ਲਕੀਰ' ਵਾਲੇ ਖੇਤਰਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਇਸ ਨੂੰ ਚਾਰ ਪੜਾਵਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ 2,284 ਪਿੰਡ ਸ਼ਾਮਲ ਹਨ ਅਤੇ ਇਸ ਪੜਾਅ ਦੇ 96 ਫ਼ੀਸਦ ਪਿੰਡਾਂ ਵਿੱਚ 'ਰਿਕਾਰਡ ਆਫ਼ ਰਾਈਟਸ' ਤਿਆਰ ਹੋ ਚੁੱਕਾ ਹੈ ਜਦੋਂ ਕਿ 84 ਫ਼ੀਸਦ ਮਾਲਕੀ ਕਾਰਡ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ 1,680 ਪਿੰਡ ਆਉਂਦੇ ਹਨ ਅਤੇ ਇਹਨਾਂ ਨੂੰ ਨਵੰਬਰ 2026 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਦੋਂ ਕਿ ਤੀਜੇ ਪੜਾਅ ਵਿੱਚ 1,152 ਪਿੰਡ ਕਵਰ ਕੀਤਾ ਗਿਆ ਹੈ ਅਤੇ ਦਸੰਬਰ 2026 ਦੇ ਅੱਧ ਤੱਕ ਇੱਥੇ ਕਾਰਜ ਮੁਕੰਮਲ ਕਰ ਲਿਆ ਜਾਵੇਗਾ। ਚੌਥੇ ਪੜਾਅ ਅਧੀਨ ਬਾਕੀ ਬਚੇ 5,579 ਪਿੰਡਾਂ ਦਾ ਕੰਮ ਜਨਵਰੀ 2027 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਸ ਪਹਿਲਕਦਮੀ ਪਿੱਛੇ ਕੰਮ ਕਰ ਰਹੀ ਪਾਰਦਰਸ਼ੀ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ, ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਸਾਰੀ ਪ੍ਰਕਿਰਿਆ 'ਨੈਸ਼ਨਲ ਇਨਫੋਰਮੈਟਿਕਸ ਸੈਂਟਰ' (ਐਨਆਈਸੀ) ਵੱਲੋਂ ਤਿਆਰ ਕੀਤੇ ਗਏ 'ਪੰਜਾਬ ਆਬਾਦੀ ਦੇਹ'  ਪੋਰਟਲ ਰਾਹੀਂ ਨੇਪਰੇ ਚਾੜ੍ਹੀ ਜਾ ਰਹੀ ਹੈ। ਇਸ ਨਾਲ ਹਰ ਕਦਮ ਦਾ ਪੂਰਾ ਡਿਜੀਟਲ ਰਿਕਾਰਡ ਬਰਕਰਾਰ ਰਹਿੰਦਾ ਹੈ ਅਤੇ ਰਿਕਾਰਡ ਨਾਲ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਉਨ੍ਹਾਂ ਅੱਗੇ ਕਿਹਾ, "ਇਸ ਪ੍ਰਕਿਰਿਆ ਦੀ ਸ਼ੁਰੂਆਤ 'ਸਰਵੇ ਆਫ਼ ਇੰਡੀਆ' ਵੱਲੋਂ ਕੀਤੇ ਜਾਣ ਵਾਲੇ ਡਰੋਨ ਸਰਵੇਖਣ ਨਾਲ ਹੁੰਦੀ ਹੈ, ਜਿਸ ਰਾਹੀਂ ਹਰੇਕ ਪਿੰਡ ਦੇ ਆਬਾਦੀ ਵਾਲੇ ਖੇਤਰ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ; ਇਸ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਤਸਦੀਕ ਕੀਤੀ ਜਾਂਦੀ ਹੈ। ਇਸ ਉਪਰੰਤ, ਨਕਸ਼ਿਆਂ ਦੇ ਖਰੜੇ ਅਤੇ ਮਾਲਕੀ ਦੇ ਵੇਰਵੇ ਪੋਰਟਲ 'ਤੇ ਅਪਲੋਡ ਕੀਤੇ ਜਾਂਦੇ ਹਨ ਅਤੇ ਪਿੰਡ ਵਿੱਚ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਜਾਇਦਾਦ ਦੇ ਹਰੇਕ ਮਾਲਕ ਨੂੰ ਪ੍ਰਕਿਰਿਆ ਦੇ ਹਰ ਪੜਾਅ 'ਤੇ ਐਸਐਮਐਸ ਰਾਹੀਂ ਸੂਚਨਾ ਭੇਜੀ ਜਾਂਦੀ ਹੈ।"

ਮੰਤਰੀ ਨੇ ਦੱਸਿਆ, "ਸੂਬਾ ਵਾਸੀ ਆਪਣੇ ਇਤਰਾਜ਼ ਆਨਲਾਈਨ ਜਾਂ ਏਆਰਆਰਓ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਕੋਲ ਜਮ੍ਹਾਂ ਕਰਵਾ ਸਕਦੇ ਹਨ। ਇਤਰਾਜ਼ ਅਤੇ ਅਪੀਲ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਇਸਨੂੰ 30 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਂਦਾ ਹੈ। ਏਆਰਆਰਓ, ਪਿੰਡ ਕਮੇਟੀ ਦੇ ਨਾਲ ਮਿਲ ਕੇ, ਅਸਲ ਮਾਲਕ ਦੀ ਪੁਸ਼ਟੀ ਕਰਦਾ ਹੈ ਅਤੇ ਵੇਰਵੇ ਦਰਜ ਕਰਦਾ ਹੈ। ਅਪੀਲਾਂ ਆਰਆਰਓ (ਐਸਡੀਐਮ) ਕੋਲ ਅਤੇ ਉਸ ਤੋਂ ਬਾਅਦ ਸੀਆਰਆਰਓ (ਡਿਪਟੀ ਕਮਿਸ਼ਨਰ) ਕੋਲ ਦਾਇਰ ਕੀਤੀਆਂ ਜਾ ਸਕਦੀਆਂ ਹਨ।"

ਉਨ੍ਹਾਂ ਅੱਗੇ ਕਿਹਾ, "ਮਾਲਕੀ ਸਬੰਧੀ ਅੰਤਿਮ ਰਿਕਾਰਡ ਨੂੰ ਏਆਰਆਰਓ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਜਮਾਬੰਦੀ ਵਿੱਚ ਦਰਜ ਕੀਤਾ ਜਾਂਦਾ ਹੈ ਜਿਸ ਨਾਲ ਇਹ ਸੂਬੇ ਦੇ ਜ਼ਮੀਨੀ ਰਿਕਾਰਡ ਦਾ ਇੱਕ ਸਥਾਈ ਹਿੱਸਾ ਬਣ ਜਾਂਦਾ ਹੈ। ਇਸ ਉਪਰੰਤ, ਤਸਦੀਕ ਕੀਤੇ ਗਏ ਰਿਕਾਰਡ ਦੇ ਆਧਾਰ 'ਤੇ ਦੋ ਭਾਸ਼ਾਈ ਮਾਲਕੀ ਸਰਟੀਫਿਕੇਟ ਤਿਆਰ ਕੀਤਾ ਜਾਂਦਾ ਹੈ ਅਤੇ ਪਿੰਡ ਪੱਧਰੀ ਸਮਾਗਮਾਂ ਦੌਰਾਨ ਇਹ ਸਰਟੀਫਿਕੇਟ ਵੰਡੇ ਜਾਂਦੇ ਹਨ। ਜਿਹੜੇ ਪਰਿਵਾਰ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ, ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੇ ਘਰਾਂ ਵਿੱਚ ਸਰਟੀਫਿਕੇਟ ਪਹੁੰਚਾ ਦਿੱਤੇ ਜਾਂਦੇ ਹਨ। ਭਵਿੱਖ ਵਿੱਚ ਜਾਇਦਾਦ ਦੀ ਵਿਕਰੀ ਅਤੇ ਵਿਰਾਸਤੀ ਰਜਿਸਟਰੇਸ਼ਨ ਵੀ 'ਇੰਤਕਾਲ' ਰਾਹੀਂ ਕੀਤੀ ਜਾਵੇਗੀ, ਜਿਸ ਲਈ ਖੇਤੀਬਾੜੀ ਵਾਲੀ ਜ਼ਮੀਨ ਵਾਂਗ ਹੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ।"

ਸਾਰੇ ਯੋਗ ਜਾਇਦਾਦ ਮਾਲਕਾਂ ਨੂੰ ਆਪਣੇ ਮਾਲਕੀ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਵੇਰਵਿਆਂ ਦੀ ਤਸਦੀਕ ਪੂਰੇ ਧਿਆਨ ਨਾਲ ਕਰਨ ਦੀ ਅਪੀਲ ਕਰਦਿਆਂ, ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਦੀ ਰਿਪੋਰਟ ਸਮੇਂ ਸਿਰ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, "ਜਿਨ੍ਹਾਂ ਪਰਿਵਾਰਾਂ ਨੂੰ ਅਜੇ ਤੱਕ ਆਪਣੇ ਸਰਟੀਫਿਕੇਟ ਨਹੀਂ ਮਿਲੇ, ਉਹ ਮੇਰਾ ਘਰ ਮੇਰੇ ਨਾਮ ਪੋਰਟਲ ਰਾਹੀਂ ਆਪਣੀ ਸਥਿਤੀ ਦੀ ਜਾਂਚ ਕਰ ਸਕਦੇ ਹਨ ਜਾਂ ਆਪਣੇ ਸਬੰਧਤ ਪਟਵਾਰੀ ਨਾਲ ਸੰਪਰਕ ਕਰ ਸਕਦੇ ਹਨ।"

ਨਿਰਧਾਰਤ ਸਮਾਂ-ਸੀਮਾ ਅੰਦਰ ਪਹਿਲਕਦਮੀ ਨੂੰ ਪੂਰਾ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ, "ਤੀਜੇ ਪੜਾਅ ਤਹਿਤ ਦਸੰਬਰ ਦੇ ਅੱਧ ਤੱਕ ਅਤੇ ਬਾਕੀ ਰਹਿੰਦੇ ਪਿੰਡ ਜਨਵਰੀ 2027 ਤੱਕ ਪੂਰੇ ਕਰ ਲਏ ਜਾਣਗੇ। ਸਾਡਾ ਟੀਚਾ ਪੰਜਾਬ ਦੇ ਲਾਲ ਲਕੀਰ ਵਿੱਚ ਰਹਿਣ ਵਾਲੇ ਹਰ ਪਰਿਵਾਰ ਨੂੰ ਆਪਣੇ ਘਰ ਦੀ ਕਾਨੂੰਨੀ ਮਾਲਕੀ ਦੇਣਾ ਹੈ। ਇਹ ਭਗਵੰਤ ਮਾਨ ਸਰਕਾਰ ਦਾ ਵਾਅਦਾ ਹੈ ਅਤੇ ਅਸੀਂ ਇਸ ਨੂੰ ਪੂਰਾ ਕਰ ਰਹੇ ਹਾਂ।"

Mera-Ghar-Mere-Naam-Scheme-Hardeep-Singh-Mundian-Bhagwant-Mann-Government-Property-Ownership-Rights-Punjab-Government



TOP HEADLINES


ਆਪ ਹਮੇਸ਼ਾ ਮਹਿਲਾ ਰਾਖਵੇਂਕਰਨ ਦੇ ਹੱਕ ਵਿੱਚ ਪਰ ਹੱਦਬੰਦੀ ਦੀ ਆ
*ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਲੋਕ ਮੁੜ ‘ਆਪ’ ਸਰਕਾਰ ਨੂੰ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ
*ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕ
*4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ
*ਭਗਵੰਤ ਮਾਨ ਸਰਕਾਰ ਦੀ ਮੇਰਾ ਘਰ, ਮੇਰੇ ਨਾਮ ਯੋਜਨਾ ਤਹਿਤ 70 ਸਾ
*ਪੰਜਾਬ ਲਈ ਮਾਣਮੱਤੇ ਪਲ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰ
ਮਹਿਲਾ ਰਾਖਵੇਂਕਰਨ ਦੀ ਆੜ ਵਿੱਚ ਹਲਕਾਬੰਦੀ ਕਰਕੇ ਪੰਜਾਬ ਅਤੇ ਦੱਖ
*ਮੋਦੀ ਜੀ ਵਲੋਂ ਪੰਜਾਬੀਆਂ ਦੀ ਸੇਵਾ, ਸੱਭਿਆਚਾਰ ਤੇ ਕਲ਼ਾ ਦੀ ਪ੍ਰ
*ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਭਗਵੰਤ ਮਾਨ ਸਰਕਾਰ ਦੀ ਸੂਰਜੀ ਊਰਜਾ ਪਹਿਲਕਦਮੀ ਕਿਸਾਨਾਂ ਦੀ ਆਮਦਨ
*ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤ
ਕਾਂਗਰਸ ਦਾ ਸੱਭਿਆਚਾਰ ਡਰ ਫੈਲਾਉਣ ਵਾਲਾ ਹੈ, ਪ੍ਰਤਾਪ ਸਿੰਘ ਬਾਜਵ
ਮੋਹਾਲੀ ਤੇ ਚੰਡੀਗੜ੍ਹ ’ਚ ਛਾਪੇਮਾਰੀ ਦੌਰਾਨ 1 ਕਿੱਲੋ ਸੋਨੇ ਦੀ ਇ
*ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾ
ਫੇਜ਼ 4 ਦੀ ਮਾਰਕੀਟ ਵਿੱਚ ਸਥਿਤ ਫਰੂਟ ਦੀ ਦੁਕਾਨ ਵਿੱਚ ਚੋਰੀ ਰੇ
ਕੇਵਲ ਸਿੰਘ ਢਿੱਲੋਂ ਵਲੋਂ ਪੰਜਾਬ ਭਾਜਪਾ ਦੇ ਸੂਬਾ ਮੋਰਚਿਆਂ ਦੇ ਇ
*ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਕੈਬਨਿਟ ਮੰਤਰੀ ਹਰਭਜਨ
*ਪੰਜਾਬ ਦੇ ਦੋ ਸਪੂਤ ਭਾਰਤੀ ਜਲ ਸੈਨਾ ਵਿੱਚ ਅਫ਼ਸਰ ਬਣੇ; ਹਥਿਆਰਬ
*ਡਿਪਟੀ ਕਮਿਸ਼ਨਰ ਅਗਰਵਾਲ ਵੱਲੋਂ ਐਨ ਐਚ ਏ ਆਈ ਅਧਿਕਾਰੀਆਂ ਨੂੰ ਨਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53281061

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us