ਫੇਜ਼ 4 ਦੀ ਮਾਰਕੀਟ ਵਿੱਚ ਸਥਿਤ ਫਰੂਟ ਦੀ ਦੁਕਾਨ ਵਿੱਚ ਚੋਰੀ ਰੇਹੜੀ ਲੈ ਕੇ ਆਏ ਚੋਰਾਂ ਵਲੋਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
Nov28,2026
| Gurvinder Singh Mohali | Sas Nagar
ਮੋਹਾਲੀ , 28 ਨਵੰਬਰ (ਗੁਰਵਿੰਦਰ ਸਿੰਘ) ਮੋਹਾਲੀ ਦੇ ਫੇਜ਼ 4 ਦੀ ਖੋਖਾ ਮਾਰਕੀਟ ਵਿੱਚ ਦੇਰ ਰਾਤ ਚੋਰਾਂ ਵਲੋਂ ਇੱਕ ਫਰੂਟ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਬਕਾਇਦਾ ਦੋ ਰੇਹੜੀਆਂ ਲਿਆ ਕੇ ਤਕਰੀਬਨ 70 ਹਜਾਰ ਦਾ ਫਰੂਟ ਚੋਰੀ ਕਰ ਲਿਆ। ਇਸ ਘਟਨਾ ਦੀਆਂ ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਹੋ ਗਈਆਂ।
ਸੀ ਟੀ ਵੀ ਦੀ ਰਿਕਾਰਡਿੰਗ ਵਿੱਚ ਦਿਖਦਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਪੰਜ ਵਿਅਕਤੀਆਂ ਵਲੋਂ ਅੰਜਾਮ ਦਿੱਤਾ ਗਿਆ। ਕੜਾਕੇ ਦੀ ਠੰਡ ਤੋਂ ਬਚਣ ਲਈ ਚੋਰ ਜਿਆਦਾਤਰ ਖਜੂਰਾਂ ਦੇ ਡੱਬੇ ਚੁੱਕ ਕੇ ਲੈ ਗਏ ਜੋ ਕਿ ਵਿਦੇਸ਼ੀ ਮਹਿੰਗੀਆਂ ਖਜੂਰਾਂ ਦੱਸੀਆਂ ਜਾ ਰਹੀਆਂ ਹਨ। ਇਸ ਸੰਬੰਧੀ ਦੁਕਾਨਦਾਰ ਰਾਮਦੀਨ ਗੁਪਤਾ ਨੇ ਦੱਸਿਆ ਕਿ ਜਦੋਂ ਸਵੇਰੇ 8 ਵਜੇ ਦੇ ਕਰੀਬ ਦੁਕਾਨ ਤੇ ਆਇਆ ਤਾਂ ਵੇਖਿਆ ਕਿ ਸਾਰਾ ਸਮਾਨ ਖਿਲਰਿਆ ਹੋਇਆ ਸੀ। ਉਸਨੇ ਦੱਸਿਆ ਕਿ ਉਸਨੇ ਤੁਰੰਤ 112 ਨੰਬਰ ਤੇ ਫੋਨ ਕਰਕੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਮੌਕੇ ਤੇ ਬੁਲਾਇਆ, ਪਰੰਤੂ ਢਾਈ ਘੰਟੇ ਬੀਤਣ ਤੇ ਬਾਅਦ ਵੀ ਕੋਈ ਵੀ ਪੁਲੀਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਉਸਨੇ ਕਿਹਾ ਕਿ ਉਸਨੇ ਕਿਸੇ ਜਾਣਕਾਰ ਤੋਂ ਪੁਲੀਸ ਦਾ ਨੰਬਰ ਲੈ ਕੇ ਥਾਣੇ ਫੋਨ ਕੀਤਾ ਗਿਆ ਤਾਂ ਉਸਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣੀ ਰਿਪੋਰਟ ਦਰਜ ਕਰਾਓ ਜਿਸਤੇ ਮਾਰਕੀਟ ਦੇ ਦੁਕਾਨਦਾਰ ਇਕੱਠੇ ਹੋ ਕੇ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਣ ਗਏ, ਪਰੰਤੂ ਉਸ ਤੋਂ ਬਾਅਦ ਵੀ ਪੁਲੀਸ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਇਸਨੂੰ ਕੀ ਕਿਹਾ ਜਾਵੇ ਕਿ ਇੱਕ ਪਾਸੇ ਪੁਲੀਸ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੂਰੇ ਮੁਹਾਲੀ ਸ਼ਹਿਰ ਵਿੱਚ ਰਾਤ ਨੂੰ ਜਗ੍ਹਾ ਜਗ੍ਹਾ ਬੈਰੀਗੇਡ ਲਗਾਕੇ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਚੋਰੀ ਦੀ ਸ਼ਿਕਾਇ ਦੇਣ ਦੇ ਬਾਵਜੂਦ ਪੁਲੀਸ ਵਲੋਂ ਕਈ ਘੰਟੇ ਬੀਤਣ ਦੇ ਬਾਵਜੂਦ ਘਟਨਾ ਵਾਲੀ ਥਾਂ ਦਾ ਦੌਰਾ ਤਕ ਨਹੀਂ ਕੀਤਾ ਗਿਆ।
Mohali-Phase-4-Market-Fruit-Shop-Theft-Cctv-Footage-Punjab-Police