ਆਪਣੀ ਨਾਕਾਮੀ ਛੁਪਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਸਰਕਾਰ - ਆਪ

Nov3,2026 | Jagrati Lahar Bureau | Chandigarh


 
ਪੰਜਾਬ ਵਿੱਚ ਪਰਾਲੀ ਨਾ ਸੜਨ ਦੇ ਬਾਵਜੂਦ ਭਾਜਪਾ ਸਰਕਾਰ ਦਿੱਲੀ ਵਿੱਚ ਪ੍ਰਦੂਸ਼ਣ ਘੱਟ ਕਿਉਂ ਨਹੀਂ ਕਰ ਪਾ ਰਹੀ? - ਆਪ
 
ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਮਿਲ ਕੇ ਪਰਾਲੀ ਸਾੜਨ ਦੀਆਂ ਘਟਨਾਵਾਂ 95 ਫੀਸਦੀ ਘਟਾਈਆਂ - ਸੌਰਭ ਭਾਰਦਵਾਜ
 
ਪਿਛਲੇ ਸਾਲ 5 ਹਜ਼ਾਰ ਮਾਮਲੇ ਦਰਜ ਹੋਏ ਅਤੇ ਇਸ ਸਾਲ ਸਿਰਫ਼ ਇੱਕ ਹਜ਼ਾਰ ਮਾਮਲੇ ਹੀ ਆਏ ਹਨ - ਸੌਰਭ ਭਾਰਦਵਾਜ
 
ਭਾਜਪਾ ਸਰਕਾਰ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਕੋਈ ਮਦਦ ਜਾਂ ਸਾਧਨ ਨਹੀਂ ਦੇ ਰਹੀ - ਅਨੁਰਾਗ ਢਾਂਡਾ
 
ਮੱਧ ਪ੍ਰਦੇਸ਼ ਵਿੱਚ 153 ਅਤੇ ਯੂਪੀ ਵਿੱਚ 30 ਫੀਸਦੀ ਸਾਲਾਨਾ ਦਰ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਹਨ - ਅਨੁਰਾਗ ਢਾਂਡਾ
 
ਪੂਰੇ ਦੇਸ਼ ਦੀਆਂ 52 ਫੀਸਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਇਕੱਲੇ ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਵਿੱਚ ਹੋ ਰਹੀਆਂ ਹਨ - ਅਨੁਰਾਗ ਢਾਂਡਾ
 
ਨਵੀਂ ਦਿੱਲੀ 3 ਨਵੰਬਰ
 
ਆਮ ਆਦਮੀ ਪਾਰਟੀ ਨੇ ਜ਼ਹਿਰੀਲੀ ਹੁੰਦੀ ਜਾ ਰਹੀ ਦਿੱਲੀ ਦੀ ਹਵਾ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ 'ਤੇ ਪਲਟਵਾਰ ਕੀਤਾ ਹੈ। "ਆਪ" ਨੇ ਕਿਹਾ ਕਿ ਦਿੱਲੀ ਵਿੱਚ ਆਪਣੀ ਸਰਕਾਰ ਦੀ ਨਾਕਾਮੀ ਛੁਪਾਉਣ ਲਈ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਅਤੇ ਅੱਗੇ ਉਹ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ। ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਪੰਜਾਬ ਦੇ ਕਿਸਾਨਾਂ ਅਤੇ ਪੁਲਿਸ ਬਾਰੇ ਝੂਠ ਘੜਨਾ ਬੰਦ ਕਰਨ ਅਤੇ ਇਸ ਗੱਲ ਦਾ ਜਵਾਬ ਦੇਣ ਕਿ ਪੰਜਾਬ ਵਿੱਚ ਪਰਾਲੀ ਨਾ ਸੜਨ ਦੇ ਬਾਵਜੂਦ ਭਾਜਪਾ ਸਰਕਾਰ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਕਿਉਂ ਹੋ ਰਹੀ ਹੈ?
 
ਦੂਜੇ ਪਾਸੇ, "ਆਪ" ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਸੋਚਦੇ ਹਨ ਕਿ ਜੇਕਰ ਉਨ੍ਹਾਂ ਦਾ ਵਿਭਾਗ ਧੋਖਾਧੜੀ ਕਰਕੇ ਏਕਿਊਆਈ ਦੇ ਝੂਠੇ ਅੰਕੜੇ ਦਿਖਾਏਗਾ, ਤਾਂ ਇਹ ਦਿੱਲੀ ਵਾਲਿਆਂ ਨੂੰ ਮੂਰਖ ਬਣਾ ਲੈਣਗੇ। ਪਿਛਲੇ ਸਾਲ ਵੀ ਇਨ੍ਹਾਂ ਨੇ ਆਪਣੀਆਂ ਨਾਕਾਮੀਆਂ ਦਾ ਭਾਂਡਾ ਪੰਜਾਬ ਦੇ ਕਿਸਾਨਾਂ ਦੇ ਸਿਰ ਭੰਨ੍ਹਿਆ ਸੀ। ਫਿਰ ਇਨ੍ਹਾਂ ਦੀ ਹੀ ਕੇਂਦਰ ਸਰਕਾਰ ਦੇ ਡੇਟਾ ਨੇ ਇਨ੍ਹਾਂ ਦਾ ਝੂਠ ਫੜ ਕੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਭਗ 80 ਤੋਂ 90 ਫੀਸਦੀ ਤੱਕ ਕਮੀ ਆਈ ਹੈ। ਸਰਕਾਰ ਬਣਨ ਤੋਂ ਪਹਿਲਾਂ ਕਰੀਬ 71 ਹਜ਼ਾਰ ਮਾਮਲੇ ਰਿਪੋਰਟ ਹੁੰਦੇ ਸਨ, ਪਿਛਲੇ ਸਾਲ 5 ਹਜ਼ਾਰ ਮਾਮਲੇ ਰਿਪੋਰਟ ਹੋਏ ਅਤੇ ਅੱਜ ਇਹ ਖੁਦ ਕਹਿ ਰਹੇ ਹਨ ਕਿ 1 ਹਜ਼ਾਰ ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਪਰਾਲੀ ਸਾੜਨ ਵਿੱਚ ਲਗਭਗ 90 ਤੋਂ 95 ਫੀਸਦੀ ਤੱਕ ਦੀ ਕਮੀ ਆਈ ਹੈ।
 
ਸੌਰਭ ਭਾਰਦਵਾਜ ਨੇ ਅੱਗੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ 12ਵੀਂ ਪਾਸ ਹਨ ਅਤੇ ਵਾਤਾਵਰਨ ਮੰਤਰੀ ਹਨ, ਤਾਂ ਕੀ ਵਾਤਾਵਰਨ ਨੂੰ ਸਮਝਦੇ ਹੋਣਗੇ? ਇਨ੍ਹਾਂ ਨੇ ਇਹ ਕਹਿ ਕੇ ਸਰਕਾਰ ਦਾ ਪੈਸਾ ਬਰਬਾਦ ਕਰ ਦਿੱਤਾ ਕਿ ਇਹ ਆਰਟੀਫੀਸ਼ੀਅਲ ਰੇਨ ਕਰਵਾਉਣਗੇ, ਪਰ ਕੋਈ ਆਰਟੀਫੀਸ਼ੀਅਲ ਰੇਨ ਨਹੀਂ ਹੋਈ। ਕੇਂਦਰ ਸਰਕਾਰ ਨੇ ਇਨ੍ਹਾਂ ਦੇ ਵਿਭਾਗ ਨੂੰ ਲਿਖ ਕੇ ਦਿੱਤਾ ਸੀ ਕਿ ਇਸ ਮੌਸਮ ਵਿੱਚ ਦਿੱਲੀ ਵਿੱਚ ਆਰਟੀਫੀਸ਼ੀਅਲ ਰੇਨ ਨਹੀਂ ਹੋ ਸਕਦੀ, ਫਿਰ ਵੀ ਇਨ੍ਹਾਂ ਨੇ ਪੈਸਾ ਬਰਬਾਦ ਕੀਤਾ। ਇਸ ਦੀ ਜਵਾਬਦੇਹੀ ਕਿਸ ਦੀ ਹੈ?
 
ਸੌਰਭ ਭਾਰਦਵਾਜ ਨੇ ਕਿਹਾ ਕਿ ਜਦੋਂ ਭਾਜਪਾ ਦੀ ਸਰਕਾਰ ਬਣੀ ਸੀ, ਉਦੋਂ ਦਿੱਲੀ ਵਿੱਚ 39 ਏਕਿਊਆਈ ਮਾਨੀਟਰਿੰਗ ਸਟੇਸ਼ਨ ਸਨ। ਇਨ੍ਹਾਂ ਨੇ ਪਿਛਲੇ ਸਾਲ 7 ਅਤੇ ਇਸ ਸਾਲ 13 ਮਾਨੀਟਰਿੰਗ ਸਟੇਸ਼ਨ ਲਗਾਏ ਹਨ। ਦਿੱਲੀ ਸਰਕਾਰ 20 ਨਵੇਂ ਮਾਨੀਟਰਿੰਗ ਸਟੇਸ਼ਨ ਹਰੇ-ਭਰੇ ਇਲਾਕਿਆਂ ਵਿੱਚ ਲਗਾ ਰਹੀ ਹੈ। ਇਹ ਇਸ ਲਈ ਲਗਾਏ ਜਾ ਰਹੇ ਹਨ ਤਾਂ ਜੋ ਹਰੇ-ਭਰੇ ਇਲਾਕਿਆਂ ਦੇ ਘੱਟ ਏਕਿਊਆਈ ਨਾਲ ਦਿੱਲੀ ਦੇ ਔਸਤ ਏਕਿਊਆਈ ਦਾ ਅੰਕੜਾ ਘੱਟ ਕੀਤਾ ਜਾ ਸਕੇ। ਇਨ੍ਹਾਂ ਨੇ ਪ੍ਰਦੂਸ਼ਣ ਘੱਟ ਨਹੀਂ ਕਰਨਾ, ਸਿਰਫ਼ ਅੰਕੜਾ ਘੱਟ ਕਰਨਾ ਹੈ। ਪਿਛਲੇ ਸਾਲ ਮੈਂ ਇਨ੍ਹਾਂ ਦੀ ਚੋਰੀ ਫੜੀ ਸੀ।
 
ਸੌਰਭ ਭਾਰਦਵਾਜ ਨੇ ਯਾਦ ਕਰਵਾਇਆ ਕਿ ਪਿਛਲੇ ਸਾਲ ਆਨੰਦ ਵਿਹਾਰ ਦੇ ਏਕਿਊਆਈ ਮਾਨੀਟਰਿੰਗ ਸਟੇਸ਼ਨ ਦੇ ਚਾਰੇ ਪਾਸੇ ਪਾਣੀ ਦੇ ਟੈਂਕਰ ਪਰਿਕਰਮਾ ਕਰ ਰਹੇ ਸਨ ਅਤੇ ਮਾਨੀਟਰਿੰਗ ਸਟੇਸ਼ਨ ਦੇ ਉੱਪਰ ਛਿੜਕਾਅ ਕਰ ਰਹੇ ਸਨ। ਅਜਿਹਾ ਹੀ ਇਹ ਲੋਕ ਦੁਆਰਕਾ ਵਿੱਚ ਵੀ ਕਰ ਰਹੇ ਸਨ। ਇਨ੍ਹਾਂ ਨੇ ਪ੍ਰਦੂਸ਼ਣ ਘੱਟ ਨਹੀਂ ਕਰਨਾ, ਸਿਰਫ਼ ਡੇਟਾ ਘੱਟ ਕਰਨਾ ਹੈ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਕੋਈ 12ਵੀਂ ਪਾਸ ਆਦਮੀ ਨੂੰ ਮੰਤਰੀ ਬਣਾ ਦੇਵੇ, ਤਾਂ ਉਹ ਸਿਰਫ਼ ਧੋਖਾਧੜੀ ਕਰਦਾ ਹੈ। ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਬੈਕਗ੍ਰਾਊਂਡ ਕੀ ਰਿਹਾ ਹੈ ਅਤੇ ਇਹ ਜੀਵਨ ਭਰ ਕੀ ਕਰਦੇ ਰਹੇ ਹਨ, ਇਹ ਪੂਰਾ ਰਾਜੌਰੀ ਗਾਰਡਨ ਅਤੇ ਪੂਰਾ ਪੰਜਾਬੀ ਬਾਗ਼ ਜਾਣਦਾ ਹੈ। ਇਨ੍ਹਾਂ ਬਾਰੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਇਨ੍ਹਾਂ ਦਾ ਅਤੇ ਪ੍ਰਦੂਸ਼ਣ ਦਾ ਕੋਈ ਮੇਲ ਹੀ ਨਹੀਂ ਹੈ।
 
ਉੱਥੇ ਹੀ "ਆਪ" ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਹਾਲਤ ਉਸ ਬੱਚੇ ਵਰਗੀ ਹੈ, ਜਿਸ ਨੇ ਸਾਲ ਭਰ ਪੜ੍ਹਾਈ ਨਹੀਂ ਕੀਤੀ ਅਤੇ ਫਿਰ ਕਹਿ ਰਿਹਾ ਹੈ ਕਿ ਗੁਆਂਢੀ ਬੈਂਚ 'ਤੇ ਬੈਠੇ ਬੱਚੇ ਨੇ ਉਸ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ। ਮਨਜਿੰਦਰ ਸਿੰਘ ਸਿਰਸਾ ਬਹਾਨੇ ਬਣਾਉਣੇ ਛੱਡਣ। ਦਿੱਲੀ ਦੇ ਪ੍ਰਦੂਸ਼ਣ ਲਈ ਸਿਰਫ਼ ਅਤੇ ਸਿਰਫ਼ ਭਾਜਪਾ ਦੀ ਸਰਕਾਰ ਜ਼ਿੰਮੇਵਾਰ ਹੈ।
 
ਅਨੁਰਾਗ ਢਾਂਡਾ ਨੇ ਭਾਜਪਾ ਤੋਂ ਪੁੱਛਿਆ ਕਿ ਉਹ ਹਰ ਸਮੇਂ ਪੰਜਾਬ ਨੂੰ ਕਿਉਂ ਗਾਲ੍ਹਾਂ ਕੱਢਦੇ ਰਹਿੰਦੇ ਹਨ ਅਤੇ ਪੰਜਾਬ ਨੂੰ ਕਿਉਂ ਬਦਨਾਮ ਕਰਦੇ ਰਹਿੰਦੇ ਹਨ? 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ, ਉਦੋਂ ਪੰਜਾਬ ਦੇ ਅੰਦਰ 80 ਹਜ਼ਾਰ ਫਾਰਮ ਫਾਇਰ ਦੇ ਮਾਮਲੇ ਹੁੰਦੇ ਸਨ। ਭਗਵੰਤ ਮਾਨ ਨੇ ਕਿਸਾਨਾਂ ਨੂੰ ਸਮਝਾ ਕੇ ਅਤੇ ਉਨ੍ਹਾਂ ਨਾਲ ਮਿਲ ਕੇ ਪਿਛਲੇ ਸਾਲ ਇਸ ਗਿਣਤੀ ਨੂੰ 5 ਹਜ਼ਾਰ ਤੋਂ ਵੀ ਘੱਟ ਕਰ ਦਿੱਤਾ ਅਤੇ ਇਸ ਸਾਲ ਤਾਂ ਕਿਸਾਨਾਂ ਦੀ ਮਦਦ ਨਾਲ ਪੰਜਾਬ ਵਿੱਚ ਫਾਰਮ ਫਾਇਰ ਦੇ ਮਾਮਲੇ ਲਗਭਗ ਨਾ ਦੇ ਬਰਾਬਰ ਹੋ ਰਹੇ ਹਨ।
 
ਅਨੁਰਾਗ ਢਾਂਡਾ ਨੇ ਪੁੱਛਿਆ ਕਿ ਭਾਜਪਾਈ ਉੱਤਰ ਪ੍ਰਦੇਸ਼ ਬਾਰੇ ਕੁਝ ਕਿਉਂ ਨਹੀਂ ਦੱਸਦੇ? ਉੱਤਰ ਪ੍ਰਦੇਸ਼ ਵਿੱਚ 25 ਤੋਂ 30 ਫੀਸਦੀ ਦੀ ਦਰ ਨਾਲ ਹਰ ਸਾਲ ਫਾਰਮ ਫਾਇਰ ਦੇ ਮਾਮਲੇ ਵਧ ਰਹੇ ਹਨ। ਮੇਰਠ, ਅਲੀਗੜ੍ਹ, ਆਗਰਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਪੂਰੇ ਇਲਾਕੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਫਾਰਮ ਫਾਇਰ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ। ਇਸ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ, ਉੱਥੋਂ ਦੀ ਭਾਜਪਾ ਦੀ ਯੋਗੀ ਸਰਕਾਰ ਕਿਸਾਨਾਂ ਦੀ ਕੋਈ ਮਦਦ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਕੋਈ ਸਾਧਨ ਮੁਹੱਈਆ ਨਹੀਂ ਕਰਵਾਉਂਦੀ।
 
ਅਨੁਰਾਗ ਢਾਂਡਾ ਨੇ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੋਂ ਪੁੱਛਿਆ ਕਿ ਉਹ ਮੱਧ ਪ੍ਰਦੇਸ਼ ਦੀ ਗੱਲ ਕਿਉਂ ਨਹੀਂ ਕਰਦੇ? ਮੱਧ ਪ੍ਰਦੇਸ਼ ਵਿੱਚ ਰਿਕਾਰਡ ਤੋੜ ਦਿੱਤੇ ਗਏ ਹਨ ਅਤੇ 150 ਫੀਸਦੀ ਦੀ ਦਰ ਨਾਲ ਹਰ ਸਾਲ ਫਾਰਮ ਫਾਇਰ ਦੇ ਮਾਮਲੇ ਵਧ ਰਹੇ ਹਨ। ਪਿਛਲੇ ਸਾਲ ਪੂਰੇ ਦੇਸ਼ ਵਿੱਚ ਫਾਰਮ ਫਾਇਰ ਦੀਆਂ ਜਿੰਨੀਆਂ ਘਟਨਾਵਾਂ ਹੋਈਆਂ, ਉਨ੍ਹਾਂ ਵਿੱਚੋਂ 52 ਫੀਸਦੀ ਇਕੱਲੇ ਮੱਧ ਪ੍ਰਦੇਸ਼ ਦੇ ਅੰਦਰ ਸਨ, ਜਿੱਥੇ ਕਈ ਵਾਰ ਤੋਂ ਭਾਜਪਾ ਦੀ ਸਰਕਾਰ ਹੈ। ਉੱਥੇ ਇਨ੍ਹਾਂ ਘਟਨਾਵਾਂ ਨੂੰ ਘੱਟ ਕਰਨ ਲਈ ਭਾਜਪਾ ਨੇ ਕੀ ਕੀਤਾ ਅਤੇ ਸਭ ਤੋਂ ਵੱਡੀ ਗੱਲ, ਦਿੱਲੀ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕੀ ਕੀਤਾ?
 
ਅਨੁਰਾਗ ਢਾਂਡਾ ਨੇ ਭਾਜਪਾ ਤੋਂ ਪੁੱਛਿਆ ਕਿ ਕੀ ਉਹ ਇੱਕ ਵੀ ਉਦਾਹਰਨ ਦੇ ਸਕਦੇ ਹਨ ਕਿ ਦਿੱਲੀ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਭਾਜਪਾ ਸਰਕਾਰ ਨੇ ਕੋਈ ਕਦਮ ਚੁੱਕਿਆ ਹੈ? ਜਦੋਂ ਕੁਝ ਕਰਨਗੇ ਹੀ ਨਹੀਂ, ਤਾਂ ਪ੍ਰਦੂਸ਼ਣ ਆਪਣੇ ਆਪ ਕਿਵੇਂ ਘੱਟ ਹੋ ਜਾਵੇਗਾ? ਇਹ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਆ ਕੇ ਦਿੱਲੀ ਦੇ ਅੰਦਰ ਪ੍ਰਦੂਸ਼ਣ ਹੁੰਦਾ ਹੈ, ਤਾਂ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕੀਤੀ ਗਈ? ਪਿਛਲੀ ਵਾਰ ਤਾਂ ਕਹਿ ਰਹੇ ਸਨ ਕਿ ਕਲਾਊਡ ਸੀਡਿੰਗ ਨਾਲ ਮੀਂਹ ਪਵਾ ਕੇ ਪ੍ਰਦੂਸ਼ਣ ਘੱਟ ਕਰ ਦੇਣਗੇ, ਪਰ ਉਸ ਵਿੱਚ ਵੀ ਪੈਸੇ ਖਾ ਗਏ ਅਤੇ ਭ੍ਰਿਸ਼ਟਾਚਾਰ ਕਰ ਲਿਆ।
 
ਅਨੁਰਾਗ ਢਾਂਡਾ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਨਾਲ ਭਾਜਪਾ ਦੀ ਰਾਜਨੀਤੀ ਦਾ ਅਤੇ ਦਿੱਲੀ ਦੇ ਲੋਕਾਂ ਦਾ ਭਲਾ ਨਹੀਂ ਹੋਵੇਗਾ। ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਭਾਜਪਾ ਨੂੰ ਠੋਸ ਕਦਮ ਚੁੱਕਣੇ ਪੈਣਗੇ। ਪੰਜਾਬ ਦਾ ਏਕਿਊਆਈ ਅਤੇ ਦਿੱਲੀ ਦਾ ਏਕਿਊਆਈ ਮਿਲਾ ਲਵੋ। ਪੰਜਾਬ ਦੇ ਅੰਦਰ ਤਾਂ ਸਾਫ਼ ਅਸਮਾਨ ਹੈ, ਹਵਾ ਸਾਫ਼ ਹੈ ਅਤੇ ਇਸ ਸਮੇਂ ਪਰਾਲੀ ਦਾ ਧੂੰਆਂ ਨਹੀਂ ਹੈ। ਦਿੱਲੀ ਦੇ ਅੰਦਰ ਧੂੰਆਂ ਕਿੱਥੋਂ ਆ ਰਿਹਾ ਹੈ, ਇਸ ਦੀ ਜਵਾਬਦੇਹੀ ਮੰਤਰੀ ਮਨਜਿੰਦਰ ਸਿੰਘ ਸਿਰਸਾ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਹੈ।

Bjp-Govt-Is-Defaming-Punjab-s-Farmers-To-Cover-Up-Its-Own-Failures-Aap



TOP HEADLINES


*ਭਾਰਤ ਵੱਡੀ ਜਿੱਤ ਨਾਲ ਫਾਈਨਲ 'ਚ ਪੁੱਜਾ, ਸੈਮੀਫਾਈਨਲ ਵਿੱਚ ਦੱਖ
*ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ;
ਕਾਂਗਰਸ ਕੋਲ ਪੰਜਾਬ ਲਈ ਨਾ ਕੋਈ ਵਿਜ਼ਨ ਹੈ, ਨਾ ਹੀ ਲੀਡਰਸ਼ਿਪ: ਆ
ਬਲਟਾਣਾ ਫਰਨੀਚਰ ਮਾਰਕੀਟ ’ਚ ਅੱਗ ਦਾ ਤਾਂਡਵ! 22 ਦੁਕਾਨਾਂ ਸੜ ਕੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਨਬੱਸ ਕ
*ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਬੁੱਢੇ ਦਰਿਆ ਬਾਰੇ ਬਣੀ ਕਮੇਟ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 6
ਗ੍ਰੀਨ ਬੈਲਟ ’ਤੇ ਬੁਲਡੋਜ਼ਰ ਚਲਾ ਕੇ 35 ਬੂਟੇ ਜ਼ਮੀਨਦੋਜ਼, ਟੈਂਟ
*ਮਾਨ ਸਰਕਾਰ ਨੇ 1,325 ਕਰੋੜ ਰੁਪਏ ਨਾਲ ਕਿਸਾਨਾਂ ਨੂੰ ਉਪਲੱਬਧ ਕ
मोगा की Aap विधायक डॉ. अमनदीप कौर अरोड़ा के घर Ed की
ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਦੇ 51ਵੇਂ ਸਥਾਪਨਾ ਦਿਵਸ ਸਮਾਗਮ
ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ 'ਆਪ
ਚੰਡੀਗੜ੍ਹ ਵਿੱਚ ਆਪ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਵੱਡੀ ਕਾਰਵਾ
*ਮਾਨ ਸਰਕਾਰ ਨੇ 1,325 ਕਰੋੜ ਰੁਪਏ ਨਾਲ ਕਿਸਾਨਾਂ ਨੂੰ ਉਪਲੱਬਧ ਕ
*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਨਵੀਨਤਮ ਖੇਤੀਬਾੜੀ ਪ੍ਰੋਜ
1984 ਕਤਲੇਆਮ ਦੇ ਪੀੜਤਾਂ ਨੇ ਰਾਹੁਲ ਗਾਂਧੀ ਨੂੰ ਦਿੱਤੀ ਬਹਿਸ ਦੀ
ਵਿਦਿਆਰਥੀਆਂ ਦੀ ਕਲਾ ਤੇ ਸਿਰਜਣਾਤਮਕਤਾ ਨੇ ਬੰਨ੍ਹਿਆ ਰੰਗ; ਪੀ.ਏ.
*ਤਿਉਹਾਰੀ ਸੀਜ਼ਨ ਦੌਰਾਨ ਮਿਲਾਵਟਖੋਰੀ ਤੇ ਤਿੱਖੀ ਨਜ਼ਰ: 110 ਕੁਇੰਟ
ਕੇਂਦਰੀ ਏਜੰਸੀਆਂ ਭਾਜਪਾ ਦੇ ਇਸ਼ਾਰੇ ਉੱਤੇ ‘ਆਪ` ਆਗੂਆਂ ਖ਼ਿਲਾਫ਼ ਛਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52835695

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us