ਕੇਜਰੀਵਾਲ ਦੀ ਮੋਦੀ ਸਰਕਾਰ ਨੂੰ ਚੁਣੌਤੀ, ਈ-20 'ਤੇ ਕੋਈ ਰਿਸਰਚ ਰਿਪੋਰਟ ਹੈ ਤਾਂ ਜਨਤਕ ਕਰੇ

Aug6,2026 | Jagrati Lahar Bureau | New Delhi

 
ਜਿਵੇਂ ਮੋਦੀ ਸਰਕਾਰ ਨੇ ਈ-20 ਬਿਨਾਂ ਵਿਗਿਆਨਕ ਅਧਿਐਨ ਦੇ ਲਾਗੂ ਕੀਤਾਉਵੇਂ ਹੀ ਈ-50 ਵੀ ਲਾਗੂ ਕਰ ਦੇਵੇਗੀ- ਕੇਜਰੀਵਾਲ
 
ਮੋਦੀ ਜੀ ਟਰੰਪ ਦੇ ਦਬਾਅ ਵਿੱਚ ਤਮਾਮ ਵਿਗਿਆਨਕ ਸਬੂਤਾਂ ਦੇ ਖ਼ਿਲਾਫ਼ ਜਾ ਕੇ ਦੇਸ਼ 'ਤੇ ਜ਼ਬਰਦਸਤੀ ਇਥਾਨੌਲ ਥੋਪ ਰਹੇ ਹਨ- ਕੇਜਰੀਵਾਲ
 
ਪ੍ਰਧਾਨ ਮੰਤਰੀ ਨੇ ਕਦੇ ਸਾਇੰਸਇੰਜੀਨੀਅਰਿੰਗ ਜਾਂ ਰਿਸਰਚ ਨੂੰ ਨਹੀਂ ਮੰਨਿਆਉਹ ਸਿਰਫ਼ ਆਪਣਾ ਹਿਡਨ ਏਜੰਡਾ ਪੂਰਾ ਕਰਦੇ ਹਨ - ਕੇਜਰੀਵਾਲ
 
ਸਰਕਾਰ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਵਾਲੀ ਹੈਇਸ ਲਈ ਅਜੇ ਕੁਝ ਸਾਲ ਪੈਟਰੋਲ-ਡੀਜ਼ਲ ਦੀਆਂ ਨਵੀਆਂ ਗੱਡੀਆਂ ਖ਼ਰੀਦਣ ਤੋਂ ਬਚੋ- ਕੇਜਰੀਵਾਲ
 

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਈ-20 ਲਾਗੂ ਕਰਨ ਤੋਂ ਪਹਿਲਾਂ ਦੀ ਕੋਈ ਵਿਗਿਆਨਕ ਰਿਸਰਚ ਰਿਪੋਰਟ ਹੈ ਤਾਂ ਉਸ ਨੂੰ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਈ-20 ਬਿਨਾਂ ਵਿਗਿਆਨਕ ਅਧਿਐਨ ਦੇ ਹੀ ਲਾਗੂ ਕੀਤਾਹੁਣ ਉਵੇਂ ਹੀ ਇਹ ਲੋਕ ਈ-50 ਵੀ ਲਾਗੂ ਕਰ ਦੇਣਗੇ। ਇਸ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਧਮਕਾ ਕੇ ਚੁੱਪ ਕਰਵਾ ਦਿੱਤਾ ਜਾ ਰਿਹਾ ਹੈ। ਇਸ ਦੀ ਅਸਲ ਵਜ੍ਹਾ ਇਹ ਹੈ ਕਿ ਮੋਦੀ ਜੀ ਟਰੰਪ ਦੇ ਦਬਾਅ ਵਿੱਚ ਹਨ ਅਤੇ ਇਸੇ ਕਾਰਨ ਤਮਾਮ ਵਿਗਿਆਨਕ ਸਬੂਤਾਂ ਦੇ ਖ਼ਿਲਾਫ਼ ਜਾ ਕੇ ਜ਼ਬਰਦਸਤੀ ਦੇਸ਼ 'ਤੇ ਇਥਾਨੌਲ ਥੋਪ ਰਹੇ ਹਨ। ਮੋਦੀ ਜੀ ਨੇ ਕਦੇ ਸਾਇੰਸਇੰਜੀਨੀਅਰਿੰਗ ਜਾਂ ਰਿਸਰਚ ਦਾ ਸਤਿਕਾਰ ਨਹੀਂ ਕੀਤਾ। ਉਹ ਸਿਰਫ਼ ਆਪਣਾ ਹਿਡਨ ਏਜੰਡਾ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਵਾਲੀ ਹੈ। ਇਸ ਲਈ ਲੋਕ ਅਜੇ ਕੁਝ ਸਾਲ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਗੱਡੀਆਂ ਖ਼ਰੀਦਣ ਤੋਂ ਬਚਣ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਈ-20 ਤੋਂ ਅੱਗੇ ਪੈਟਰੋਲ ਵਿੱਚ ਇਥਾਨੌਲ ਮਿਸ਼ਰਣ ਵਧਾਉਣ ਦਾ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਭਵਿੱਖ ਵਿੱਚ ਜੇਕਰ ਕਦੇ ਅਜਿਹਾ ਪ੍ਰਸਤਾਵ ਆਉਂਦਾ ਵੀ ਹੈਤਾਂ ਉਹ ਵਿਆਪਕ ਵਿਗਿਆਨਕ ਅਧਿਐਨਤਕਨੀਕੀ ਪ੍ਰੀਖਣ ਅਤੇ ਵਾਹਨ ਨਿਰਮਾਤਾਵਾਂਆਇਲ ਮਾਰਕੀਟਿੰਗ ਕੰਪਨੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਮਸ਼ਵਰੇ ਤੋਂ ਬਾਅਦ ਹੀ ਹੋਵੇਗਾ। ਈ-20 ਕੋਈ ਜਲਦਬਾਜ਼ੀ ਵਿੱਚ ਲਿਆ ਗਿਆ ਫ਼ੈਸਲਾ ਨਹੀਂ ਹੈ। ਭਾਰਤ ਦਾ ਇਥਾਨੌਲ ਬਲੈਂਡਿੰਗ ਪ੍ਰੋਗਰਾਮ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੜਾਅਵਾਰ ਤਰੀਕੇ ਨਾਲ ਅੱਗੇ ਵਧਿਆ ਹੈ। ਈ-20 ਲਾਗੂ ਕਰਨ ਤੋਂ ਪਹਿਲਾਂ ਵਿਆਪਕ ਪ੍ਰੀਖਣ ਅਤੇ ਸਾਰੇ ਸਬੰਧਤ ਪੱਖਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ।
 
ਅਰਵਿੰਦ ਕੇਜਰੀਵਾਲ ਨੇ ਭਾਜਪਾ ਨੇਤਾ ਅਮਿਤ ਮਾਲਵੀਆ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਆਪ ਖ਼ੁਦ ਹੀ ਕਹਿ ਰਹੇ ਹੋ ਕਿ ਈ-20 ਤੋਂ ਅੱਗੇ ਪੈਟਰੋਲ ਵਿੱਚ ਇਥਾਨੌਲ ਮਿਸ਼ਰਣ ਵਧਾਉਣ ਦਾ “ਅਜੇ” ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਤੁਸੀਂ ਮਾਹੌਲ ਠੰਡਾ ਹੋਣ ਦਾ ਇੰਤਜ਼ਾਰ ਕਰ ਰਹੇ ਹੋ। ਜਿਵੇਂ ਹੀ ਮਾਹੌਲ ਠੰਡਾ ਹੋਵੇਗਾਤੁਸੀਂ ਉਸ ਨੂੰ ਲਾਗੂ ਕਰ ਦਿਓਗੇ। ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਪ੍ਰਵਾਨ ਕੀਤਾ ਕਿ ਫ਼ੈਸਲਾ ਅਜੇ ਨਹੀਂ ਲਿਆ ਗਿਆ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਈ-20 ਬਿਨਾਂ ਕਿਸੇ ਵਿਗਿਆਨਕ ਅਧਿਐਨ ਦੇ ਲਾਗੂ ਕੀਤਾ ਗਿਆਕਿਸੇ ਦੀ ਨਹੀਂ ਸੁਣੀ ਗਈਧਮਕੀਆਂ ਦੇ ਕੇ ਸਭ ਨੂੰ ਚੁੱਪ ਕਰਵਾ ਦਿੱਤਾ ਗਿਆਉਵੇਂ ਹੀ ਤੁਸੀਂ ਈ-50 ਵੀ ਲਾਗੂ ਕਰ ਦਿਓਗੇ। ਇਹੋ ਤੁਹਾਡਾ ਕੰਮ ਕਰਨ ਦਾ ਸਟਾਈਲ ਹੈ। ਤੁਸੀਂ ਕਿੱਥੇ ਵਿਗਿਆਨਸਾਇੰਸ ਅਤੇ ਇੰਜੀਨੀਅਰਿੰਗ ਨੂੰ ਮੰਨਦੇ ਹੋ। ਜੇਕਰ ਤੁਸੀਂ ਈ-20 ਲਾਗੂ ਕਰਨ ਤੋਂ ਪਹਿਲਾਂ ਕੋਈ ਅਧਿਐਨ ਕਰਵਾਇਆ ਹੈ ਤਾਂ ਉਨ੍ਹਾਂ ਦੀ ਰਿਪੋਰਟ ਜਨਤਕ ਕਿਉਂ ਨਹੀਂ ਕਰਦੇਛੁਪਾ ਕਿਉਂ ਰਹੇ ਹੋ?
 
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਕਿਹਾ ਕਿ ਮੋਦੀ ਸਰਕਾਰ ਦਾ ਕੀ ਪਲਾਨ ਹੈਪਤਾ ਚੱਲ ਰਿਹਾ ਹੈ ਕਿ ਪੈਟਰੋਲ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਦੀ ਮਿਲਾਵਟ ਕਰਨਗੇ। ਅਜੇ ਬੱਸ ਮਾਹੌਲ ਸ਼ਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲਾਂ ਤੁਹਾਡੀਆਂ ਈ-0 ਅਤੇ ਈ-10 ਗੱਡੀਆਂ ਵਿੱਚ ਜ਼ਬਰਦਸਤੀ ਈ-20 ਪੈਟਰੋਲ ਪਾ ਕੇ ਕਬਾੜਾ ਕੀਤਾ। ਅੱਜ ਜੇਕਰ ਤੁਸੀਂ ਈ-20 ਨਵੀਂ ਗੱਡੀ ਖ਼ਰੀਦਦੇ ਹੋ ਤਾਂ ਸਰਕਾਰ ਕੁਝ ਦਿਨ ਬਾਅਦ ਉਸ ਵਿੱਚ ਜ਼ਬਰਦਸਤੀ ਈ-50 ਪੈਟਰੋਲ ਪਾ ਕੇ ਉਸ ਦਾ ਕਬਾੜਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਵਾਲੀ ਹੈ। ਇਸ ਲਈ ਅਜੇ ਕੁਝ ਸਾਲ ਤੁਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਗੱਡੀਆਂ ਖ਼ਰੀਦਣ ਤੋਂ ਬਚੋ।
 
ਇੱਕ ਹੋਰ ਪੋਸਟ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਸਿਆਮ ਨੂੰ ਆਪਣੀ ਰਿਪੋਰਟ ਵਾਪਸ ਲੈਣ ਲਈ ਮਜਬੂਰ ਕੀਤਾ। ਇਹ ਮੋਦੀ ਜੀ ਦਾ ਟਿਪੀਕਲ ਗੁੰਡਾਗਰਦੀ ਵਾਲਾ ਸਟਾਈਲ ਹੈ। ਮੋਦੀ ਜੀ ਨੇ ਕਦੇ ਸਾਇੰਸਇੰਜੀਨੀਅਰਿੰਗ ਜਾਂ ਰਿਸਰਚ ਦਾ ਸਤਿਕਾਰ ਨਹੀਂ ਕੀਤਾਉਹ ਕੇਵਲ ਆਪਣਾ ਹਿਡਨ ਏਜੰਡਾ ਪੂਰਾ ਕਰਦੇ ਹਨ। ਮੋਦੀ ਜੀ ਅਮਰੀਕਾ ਤੋਂ ਇਥਾਨੌਲ ਖ਼ਰੀਦਣ ਲਈ ਟਰੰਪ ਦੇ ਦਬਾਅ ਵਿੱਚ ਹਨ। ਉਸ ਦਬਾਅ ਨੂੰ ਬਰਦਾਸ਼ਤ ਨਾ ਕਰ ਸਕਣ ਦੀ ਵਜ੍ਹਾ ਨਾਲ ਉਹ ਤਮਾਮ ਵਿਗਿਆਨਕ ਸਬੂਤਾਂ ਦੇ ਖ਼ਿਲਾਫ਼ ਜਾ ਕੇ ਪੂਰੇ ਦੇਸ਼ 'ਤੇ ਜ਼ਬਰਦਸਤੀ ਇਥਾਨੌਲ ਥੋਪ ਰਹੇ ਹਨ।
 
ਮੋਦੀ ਸਰਕਾਰ ਐਵੀਏਸ਼ਨ ਟਰਬਾਈਨ ਫਿਊਲ ਵਿੱਚ ਵੀ ਇਥਾਨੌਲ ਮਿਲਾਉਣ ਦੀ ਬਣਾ ਰਹੀ ਯੋਜਨਾ- ਕੇਜਰੀਵਾਲ
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰੋਤਾਂ ਤੋਂ ਪਤਾ ਚੱਲਿਆ ਹੈ ਕਿ ਮੋਦੀ ਸਰਕਾਰ ਐਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਵਿੱਚ ਵੀ ਇਥਾਨੌਲ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਡਾਣਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।
 

Arvind-Kejriwal-Challenges-Modi-Govt-To-Make-Public-Any-Research-Report-On-E20



TOP HEADLINES


*ਹਮਾਰੇ ਰਾਮ ਨਾਟਕ ਦੇ ਮੰਚਨ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ; ਪੰਜ
ਪਾਵਰਕਾਮ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ:
*ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਪੰਜ ਵਿਅਕਤੀ 21
Dmc&h ਵੱਲੋਂ ਰਿਸਰਚ ਡੇ 2026 ਦਾ ਆਯੋਜਨ; Icmr ਦੇ ਡਾਇਰੈਕਟਰ ਜ
ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿਖੇ ਏ.ਡੀ.ਆਈ.ਪੀ
ਡਿਪਟੀ ਕਮਿਸ਼ਨਰ ਨੇ ਜੰਗੀ ਪੱਧਰ ’ਤੇ ਨਿਗਰਾਨੀ ਕਰਨ ਦੇ ਨਾਲ-ਨਾਲ ਘ
ਸੇਫ ਸਕੂਲ ਵਾਹਨ ਟੀਮ ਵੱਲੋ ਜਲਾਲਾਬਾਦ ਵਿਖੇ ਸਕੂਲੀ ਵੈਨਾਂ ਦੀ ਚੈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬੀ ਫਿਲਮ "ਦੀ ਗ੍ਰੇਟ ਪ
*ਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰ
*ਜਲੰਧਰ ਪੁਲਿਸ ਵੱਲੋਂ ਐਨਡੀਪੀਐੱਸ ਐਕਟ ਤਹਿਤ 1,201 ਮਾਮਲੇ ਦਰਜ,
ਦਿਸ਼ਾ ਤਹਿਤ ਅੰਤਰਗਤ ਇੰਨੋਸੈਂਟ ਹਾਰਟਸ ਸਕੂਲ ਵੱਲੋਂ ਐਨੀਮੇਸ਼ਨ,
ਪੰਜਾਬ ਵਿਧਾਨ ਸਭਾ 'ਚ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪੰਜਾਬ
*ਪੰਜਾਬ ਪੁਲਿਸ ਨੇ 39,000 ਤੋਂ ਵੱਧ ਜਨ-ਜਾਗਰੂਕਤਾ ਮੀਟਿੰਗਾਂ ਰਾ
ਬਘੇਲ ਨੇ ਕਾਂਗਰਸੀਆਂ ਨੂੰ ਆਪਸੀ ਮਤਭੇਦ ਭੁਲਾਉਣ ਦੀ ਅਪੀਲ ਕੀਤੀ
ਡੀਐਮਸੀ ਐਂਡ ਐਚ ਵਿਖੇ ਨੈਸ਼ਨਲ ਐਪੀਲੈਪਸੀ ਕਾਨਫਰੰਸ (econ 2026
ਵੜਿੰਗ ਦਾ ਵਾਅਦਾ, ਘੱਟੋ-ਘੱਟ 60 ਨਵੇਂ ਚਿਹਰਿਆਂ ਨੂੰ ਮੌਕਾ ਦਿੱਤ
ਕੁਝ ਸੋਸ਼ਲ ਮੀਡੀਆ ਹੈਂਡਲਾਂ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੁਆਰ
*ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 1
*ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 1
*ਸਾਲ 2022 ਵਿੱਚ ਬਿਨਾਂ ਚਾਰਦੀਵਾਰੀ ਤੇ ਫ਼ਰਸ਼ ਤੇ ਬੈਠ ਕੇ ਪੜ੍ਹ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51270598

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us