*ਸੰਯੁਕਤ ਰਾਸ਼ਟਰ ਮਹਿਲਾਵਾਂ ਦੇ ਪ੍ਰਮੁੱਖ ਪ੍ਰੋਗਰਾਮ ’ਸ਼ੀਲੀਡਜ਼’ ਨੇ ਰਾਜਨੀਤੀ ਵਿੱਚ ਔਰਤਾਂ ਦੀ ਨੁਮਾਇੰਦਗੀ 33 ਤੋਂ ਵਧਾਉਣ ਲਈ ਮਹਿਲਾ ਆਗੂਆਂ ਦੀ ਸਮਰੱਥਾ ਅਤੇ ਨੈੱਟਵਰਕ ਨੂੰ ਮਜ਼ਬੂਤ ਕੀਤਾ*
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਯੂ.ਐਨ. ਮਹਿਲਾ ਸ਼ੀਲੀਡਜ਼ ਸਟੇਟਸ ਵਰਕਸ਼ਾਪ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਮਹਿਲਾ ਆਗੂਆਂ ਨੂੰ ਸੰਬੋਧਨ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘‘ਤੁਹਾਡੇ ਵਰਗੀਆਂ ਮਹਿਲਾ ਨੇਤਾ ਨਾ ਸਿਰਫ਼ ਆਪਣੇ ਭਾਈਚਾਰਿਆਂ ਵਿੱਚ ਬਦਲਾਅ ਲਿਆਉਣ ਲਈ ਸਮਰੱਥ ਹਨ ਸਗੋਂ ਸਾਰੇ ਨਾਗਰਿਕਾਂ ਦੀਆਂ ਇੱਛਾਵਾਂ ਦੀਆਂ ਤਰਜੁਮਾਨ ਨੀਤੀਆਂ ਅਤੇ ਸ਼ਾਸਨ ਨੂੰ ਆਕਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।’’
‘ਸ਼ੀਲੀਡਜ਼’, ਇੱਕ ਸਮਰਪਿਤ ਪ੍ਰੋਗਰਾਮ ਹੈ ਜੋ ਜਨਤਕ ਅਤੇ ਰਾਜਨੀਤਿਕ ਜੀਵਨ ਵਿੱਚ ਔਰਤਾਂ ਲਈ ਸਮਰੱਥਾਵਾਂ ਅਤੇ ਨੈੱਟਵਰਕ ਬਣਾਉਂਦਾ ਹੈ। 47 ਭਾਗੀਦਾਰਾਂ ਦੇ ਇਸ ਸਮੂਹ ਵਿੱਚ ਪੰਜਾਬ ਭਰ ਤੋਂ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ਵਾਲੇ, ਚੁਣੇ ਹੋਏ ਨੁਮਾਇੰਦੇ ਅਤੇ ਪ੍ਰਸ਼ਾਸਕ ਸ਼ਾਮਲ ਹਨ।
ਸੰਧਵਾਂ ਨੇ ਕਿਹਾ ਕਿ ਸ਼ੀਲੀਡਜ਼ ਦਾ ਪੰਜਾਬ ਐਡੀਸ਼ਨ ਇਸ ਪਹਿਲਕਦਮੀ ਦੀ ਕਾਮਯਾਬੀ ਨੂੰ ਦਰਸਾਉਂਦਾ ਹੈ ਅਤੇ ਪ੍ਰਾਪਤ ਹੋਈਆਂ 117 ਅਰਜ਼ੀਆਂ ਵਿੱਚੋਂ ਇਸ ਦੋ-ਰੋਜ਼ਾ ਰਿਹਾਇਸ਼ੀ ਵਰਕਸ਼ਾਪ ਲਈ ਚੁਣੀਆਂ ਗਈਆਂ ਸੂਬਿਆਂ ਦੀਆਂ ਮਹਿਲਾ ਆਗੂਆਂ ਦੀ ਤਰਜੁਮਾਨੀ ਕਰਦਾ ਹੈ।
ਉਨ੍ਹਾਂ ਕਿਹਾ ਕਿਰਾਸ਼ਟਰੀ ਪੱਧਰ ਦੀਆਂ ਵਰਕਸ਼ਾਪਾਂ ਪਹਿਲੀ ਵਾਰ ਫਰਵਰੀ 2025 ਵਿੱਚ ਕਰਵਾਈਆਂ ਗਈਆਂ ਸਨ, ਸ਼ੀਲੀਡਜ਼ 1 ਤਹਿਤ 19 ਰਾਜਾਂ ਤੋਂ 29 ਮਹਿਲਾ ਆਗੂਆਂ ਨੂੰ ਸੱਦਾ ਦਿੱਤਾ ਗਿਆ। ਜਦਕਿ ਸ਼ੀਲੀਡਜ਼ 2 (ਅਗਸਤ 2025) ਦੌਰਾਨ 22 ਰਾਜਾਂ ਤੋਂ 36 ਮਹਿਲਾ ਆਗੂਆਂ ਦੀ ਮੇਜ਼ਬਾਨੀ ਕੀਤੀ ਗਈ ਅਤੇ ਸ਼ੀਲੀਡਜ਼ 3 (ਅਕਤੂਬਰ 2025) ਨੇ 700 ਤੋਂ ਵੱਧ ਅਰਜ਼ੀਆਂ ਵਿੱਚੋਂ ਚੁਣੇ ਗਏ 29 ਭਾਗੀਦਾਰਾਂ ਨੂੰ ਮੌਕਾ ਦਿੱਤਾ।
ਇਹ ਪ੍ਰੋਗਰਾਮ ਇੱਕ ਪਾਇਲਟ ਵਰਕਸ਼ਾਪ ਤੋਂ ਇੱਕ ਪ੍ਰਮੁੱਖ ਪਹਿਲਕਦਮੀ ਵਿੱਚ ਤਬਦੀਲ ਹੋ ਗਿਆ ਹੈ, ਜਿਸ ਨਾਲ ਯੂਐਨ ਵੂਮੈਨ ਇੰਡੀਆ ਨੂੰ ਰਾਜਾਂ ਤੱਕ ਇਸ ਨਵੇਕਲੇ ਉਪਰਾਲੇ ਨੂੰ ਵਧਾਉਣ ਦੇ ਯੋਗ ਬਣਾਇਆ ਗਿਆ ਹੈ। ਰਾਜ ਪੱਧਰੀ ਸ਼ੀਲੀਡਜ਼ ਵਰਕਸ਼ਾਪਾਂ ਪਹਿਲਾਂ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਕਰਵਾਈਆਂ ਗਈਆਂ , ਜਿਸ ਵਿੱਚ ਪੰਜਾਬ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਮੁੱਖ ਭਾਸ਼ਣ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਡਾ. ਬਲਜੀਤ ਕੌਰ ਨੇ ਕਿਹਾ: “ਦੁਨੀਆਂ ਸਮਾਜਿਕ ਨਿਯਮਾਂ ਦੁਆਰਾ ਨਿਯੰਤਰਿਤ ਹੈ, ਜੋ ਨਾ ਤਾਂ ਮਰਦਾਂ ਲਈ ਹਨ ਅਤੇ ਨਾ ਹੀ ਔਰਤਾਂ ਲਈ, ਇਸ ਲਈ ਸਾਨੂੰ ਦੁਨੀਆ ਦੀ ਮੁੜ ਕਲਪਨਾ ਕਰਨ ਦੀ ਲੋੜ ਹੈ, ਅਤੇ ਮੈਂ ਤੁਹਾਨੂੰ ਉਸ ਤਬਦੀਲੀ ਦੀ ਅਗਵਾਈ ਕਰਨ ਦੀ ਅਪੀਲ ਕਰਦੀ ਹਾਂ।’’”
ਵਿਸ਼ੇਸ਼ ਮਹਿਮਾਨ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਚੇਵੇਨਿੰਗ ਫੈਲੋ, ਹੁਨਰ ਵਿਕਾਸ ਵਿੱਚ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮਾਹਰ ਡਾ. ਸੰਦੀਪ ਸਿੰਘ ਕੌੜਾ ਨੇ ਕਿਹਾ,‘‘ “ਮਹਿਲਾਵਾਂ ਦੀ ਰਾਜਨੀਤਿਕ ਲੀਡਰਸ਼ਿਪ ਸਿਰਫ ਨੁਮਾਇੰਦਗੀ ਬਾਰੇ ਨਹੀਂ ਹੈ; ਇਹ ਵੱਖ-ਵੱਖ ਦ੍ਰਿਸ਼ਟੀਕੋਣਾਂ, ਜੀਵਤ ਅਨੁਭਵਾਂ ਅਤੇ ਸਮਾਵੇਸ਼ੀ ਤਰਜੀਹਾਂ ਬਾਰੇ ਫੈਸਲਾ ਲੈਣ ਬਾਰੇ ਹੈ। ਸ਼ੀਲੀਡਜ਼ ਵਿਸ਼ਵਾਸ, ਸਮਰੱਥਾਵਾਂ ਅਤੇ ਨੈੱਟਵਰਕ ਬਣਾਉਣ ਲਈ ਇੱਕ ਅਹਿਮ ਪਲੇਟਫਾਰਮ ਹੈ, ਜਿਸਦੀ ਔਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਅਤੇ ਸ਼ਾਸਨ ਦੇ ਭਵਿੱਖ ਨੂੰ ਆਕਾਰ ਦੇਣ ਦੀ ਲੋੜ ਹੈ।”
ਰਾਜਨੀਤਿਕ ਅਤੇ ਜਨਤਕ ਜੀਵਨ ਵਿੱਚ ਹਿੱਸਾ ਲੈਣ ਲਈ ਵਧੇਰੇ ਔਰਤਾਂ ਨੂੰ ਉਤਸ਼ਾਹਿਤ ਕਰਦਿਆਂ ਯੂਐਨ ਵੂਮੈਨ ਇੰਡੀਆ ਕੰਟਰੀ ਆਫਿਸ ਦੀ ਡਿਪਟੀ ਪ੍ਰਤੀਨਿਧੀ, ਸ਼੍ਰੀਮਤੀ ਕਾਂਤਾ ਸਿੰਘ ਨੇ ਕਿਹਾ, “ਹਰ ਔਰਤ ਇੱਕ ਨੇਤਾ ਹੈ; ਸਾਨੂੰ ਇੱਕ ਅਜਿਹੇ ਮਹੌਲ ਦੀ ਲੋੜ ਹੈ ਜੋ ਉਸ ਲੀਡਰਸ਼ਿਪ ਨੂੰ ਸਮਰੱਥ ਬਣਾਉਂਦਾ ਹੋਵੇ।’’”
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)