*ਏਸੀਬੀ ਦੇ ਇੱਕ ਅਧਿਕਾਰੀ ਨੇ ਦੱਸਿਆ, ਸਵੇਰ ਤੱਕ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਯੋਜਨਾ ਨਹੀਂ ਸੀ- ਕੇਜਰੀਵਾਲ*
*ਦੁਪਹਿਰ ਨੂੰ ਅਮਿਤ ਸ਼ਾਹ ਦਾ ਸਿੱਧਾ ਏਸੀਬੀ ਨੂੰ ਫ਼ੋਨ ਆਇਆ ਕਿ ਗ੍ਰਿਫ਼ਤਾਰ ਕਰ ਲਓ, ਉਦੋਂ ਗ੍ਰਿਫ਼ਤਾਰ ਕੀਤਾ- ਕੇਜਰੀਵਾਲ*
*ਹੁਣ ਕਿਸੇ ਦੀ ਗ੍ਰਿਫ਼ਤਾਰੀ ਗੁਨਾਹ ਲਈ ਨਹੀਂ ਹੁੰਦੀ, ਸਗੋਂ ਮੋਦੀ-ਸ਼ਾਹ ਦੀ ਮਰਜ਼ੀ 'ਤੇ ਹੁੰਦੀ ਹੈ- ਕੇਜਰੀਵਾਲ*
*ਪੁੱਛਗਿੱਛ ਅਤੇ ਜਾਂਚ ਲਈ ਸਤਯੇਂਦਰ ਜੈਨ ਦੀ ਗ੍ਰਿਫ਼ਤਾਰੀ ਹੋਈ ਹੁੰਦੀ ਤਾਂ ਪੁਲਿਸ ਉਨ੍ਹਾਂ ਦਾ ਰਿਮਾਂਡ ਲੈਂਦੀ- ਕੇਜਰੀਵਾਲ*
ਨਵੀਂ ਦਿੱਲੀ 19 ਅਗਸਤ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਦੀ ਗ੍ਰਿਫ਼ਤਾਰੀ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਿੱਧਾ ਹੱਥ ਦੱਸਿਆ। ਉਨ੍ਹਾਂ ਨੇ ਅਮਿਤ ਸ਼ਾਹ ਤੋਂ ਪੁੱਛਿਆ ਕਿ ਤੁਸੀਂ ਏਸੀਬੀ 'ਤੇ ਦਬਾਅ ਪਾ ਕੇ ਸਤਯੇਂਦਰ ਜੈਨ ਨੂੰ ਕਿਉਂ ਗ੍ਰਿਫ਼ਤਾਰ ਕਰਵਾਇਆ? ਏਸੀਬੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰ ਤੱਕ ਏਸੀਬੀ ਦੀ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਯੋਜਨਾ ਨਹੀਂ ਸੀ, ਪਰ ਦੁਪਹਿਰ ਨੂੰ ਅਮਿਤ ਸ਼ਾਹ ਦਾ ਸਿੱਧਾ ਏਸੀਬੀ ਨੂੰ ਫ਼ੋਨ ਆਇਆ ਕਿ ਗ੍ਰਿਫ਼ਤਾਰ ਕਰ ਲਓ, ਉਦੋਂ ਗ੍ਰਿਫ਼ਤਾਰ ਕੀਤਾ।
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੱਸਣ ਕਿ ਉਨ੍ਹਾਂ ਨੇ ਜਾਂਚ ਏਜੰਸੀ 'ਤੇ ਦਬਾਅ ਪਾ ਕੇ ਸਤਯੇਂਦਰ ਜੈਨ ਨੂੰ ਕਿਉਂ ਗ੍ਰਿਫ਼ਤਾਰ ਕਰਵਾਇਆ? ਏਸੀਬੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰ ਤੱਕ ਏਸੀਬੀ ਦੀ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਯੋਜਨਾ ਨਹੀਂ ਸੀ। ਫਿਰ ਦੁਪਹਿਰ ਨੂੰ ਅਮਿਤ ਸ਼ਾਹ ਦਾ ਸਿੱਧਾ ਫ਼ੋਨ ਆਇਆ ਕਿ ਗ੍ਰਿਫ਼ਤਾਰ ਕਰ ਲਓ। ਉਦੋਂ ਗ੍ਰਿਫ਼ਤਾਰ ਕੀਤਾ। ਸਾਫ਼ ਹੈ ਕਿ ਹੁਣ ਗ੍ਰਿਫ਼ਤਾਰੀ ਇਸ ਗੱਲ ਨਾਲ ਨਹੀਂ ਹੁੰਦੀ ਕਿ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਜਾਂ ਨਹੀਂ, ਸਗੋਂ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਦੋਵੇਂ ਕਿਸ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗ੍ਰਿਫ਼ਤਾਰੀ ਉਦੋਂ ਕੀਤੀ ਜਾਂਦੀ ਹੈ, ਜਦੋਂ ਪੁਲਿਸ ਨੇ ਉਸ ਵਿਅਕਤੀ ਤੋਂ ਪੁੱਛਗਿੱਛ ਅਤੇ ਜਾਂਚ ਕਰਨੀ ਹੋਵੇ। ਸਤਯੇਂਦਰ ਜੈਨ ਦੀ ਪੁਲਿਸ ਨੇ ਰਿਮਾਂਡ ਨਹੀਂ ਲਈ। ਇਸ ਦਾ ਮਤਲਬ ਸਤਯੇਂਦਰ ਤੋਂ ਕੋਈ ਪੁੱਛਗਿੱਛ ਨਹੀਂ ਕਰਨੀ। ਸਿਰਫ਼ ਅਮਿਤ ਸ਼ਾਹ ਦੇ ਦਬਾਅ ਦੇ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।