ਮੋਹਾਲੀ ਦੇ ਪਿੰਡ ਸਨੇਟਾ ਨੇੜੇ ਹੋਏ ਪੁਲੀਸ ਮੁਕਾਬਲੇ ਤੋਂ ਬਾਅਦ ਇੱਕ ਬਦਮਾਸ਼ ਕਾਬੂ, ਪੁਲੀਸ ਦੀ ਗੋਲੀ ਨਾਲ ਜਖਮੀ ਹੋਏ ਬਦਮਾਸ਼ ਕੋਲੋਂ ਅਸਲਾ ਬਰਾਮਦ
Sep9,2026
| Gurvinder Singh Mohali | Sas Nagar/
ਮੋਹਾਲੀ , 9 ਸਤੰਬਰ (ਗੁਰਵਿੰਦਰ ਸਿੰਘ) ਮੋਹਾਲੀ ਦੇ ਨੇੜਲੇ ਪਿੰਡ ਸਨੇਟਾ ਵਿਖੇ ਪੁਲੀਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਜਬਰਨ ਵਸੂਲੀ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸ਼ਾਮਿਲ ਇੱਕ ਬਦਮਾਸ਼ ਨੂੰ ਕਾਬੂ ਕੀਤਾ ਗਿਆ ਹੈ । ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਫਿਰੌਤੀਆਂ ਮੰਗਣ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਿਲ ਇੱਕ ਬਦਮਾਸ਼ ਦੀਆਂ ਸਰਗਰਮੀਆਂ ਦੀ ਸੂਹ ਮਿਲਣ ਤੇ ਪੁਲੀਸ ਵਲੋਂ ਉਸਨੂੰ ਕਾਬੂ ਕਰਨ ਲਈ ਨਾਕੇਬੰਦੀ ਕੀਤੀ ਗਈ ਸੀ ਜਿਸ ਦੌਰਾਨ ਗੁਰਦਿੱਤ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇੱਕ ਕਾਰ ਤੇ ਆ ਰਹੇ ਇਸ ਆਰੋਪੀ ਨੂੰ ਕਾਬੂ ਕਰਨ ਲਈ ਰੋਕਣ ਦੀ ਕੋਸ਼ਿਸ਼ ਕਰਨ ਤੇ ਉਸਨੇ ਪੁਲੀਸ ਟੀਮ ਤੇ ਗੋਲੀ ਚਲਾ ਦਿੱਤੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਆਰੋਪੀ ਨੂੰ ਗੋਲੀ ਲੱਗੀ ਜਿਸਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਦਿੱਤ ਸਿੰਘ ਵਜੋਂ ਹੋਈ ਹੈ ਜੋ ਮੂਲ ਰੂਪ ਨਾਲ ਤਰਨਤਾਰਨ ਇਲਾਕੇ ਦਾ ਵਸਨੀਕ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਖਰੜ ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਸੀ। ਉਹਨਾਂ ਕਿਹਾ ਕਿ ਇਹ ਵਿਅਕਤੀ ਫਿਰੌਤੀ ਮੰਗਣ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਗੁਰਦਿੱਤ ਮੁਹਾਲੀ ਵਿੱਚ ਕਿਸੇ ਬਿਜਨੈਸਮੈਨ ਨੂੰ ਟਾਰਗੇਟ ਕਾਰਨ ਲਈ ਆਇਆ ਸੀ, ਪਰੰਤੂ ਇਸ ਤੋਂ ਪਹਿਲਾ ਕਿ ਵਾਰਦਾਤ ਨੂੰ ਅੰਜਾਮ ਦਿੰਦਾ, ਪੁਲੀਸ ਮੁਕਾਬਲੇ ਵਿੱਚ ਕਾਬੂ ਕਰ ਲਿਆ।
ਉਹਨਾਂ ਦੱਸਿਆ ਕਿ ਫੜੇ ਗਏ ਬਦਮਾਸ਼ ਤੋਂ ਉਸ ਦੇ ਗਿਰੋਹ ਅਤੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਹੜੇ ਗਿਰੋਹ ਲਈ ਕੰਮ ਕਰਦਾ ਸੀ ਅਤੇ ਉਸ ਕੋਲੋਂ ਫੜੇ ਗਏ ਹਥਿਆਰ ਉਸ ਕੋਲ ਕਿੱਥੋਂ ਆਏ ਸੀ।
-mohalipolice-policeencounter-gurditsingh-extortioncase-mohalinews