ਤਿਓਹਾਰਾਂ ਦੇ ਸੀਜ਼ਨ ਨੂੰ ਮੁਖ ਰੱਖਦੇ ਹੋਏ ਫ਼ੂਡ ਸੇਫਟੀ ਵਿੰਗ ਕਪੂਰਥਲਾ ਵਲੋਂ ਵਿਸ਼ੇਸ਼ ਜਾਂਚ ਮੁਹਿੰਮ

Sep12,2026 | Jagrati Lahar Bureau | Kapurthala

ਸ਼੍ਰੀਮਤੀ ਕਮਲਪ੍ਰੀਤ ਕੌਰ ਬਰਾੜ, ਕਮਿਸ਼ਨਰ, ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ, ਸ਼੍ਰੀ ਆਕਾਸ਼ ਬਾਂਸਲ, ਡਿਪਟੀ ਕਮਿਸ਼ਨਰ ਕਪੂਰਥਲਾ  ਅਤੇ ਡਾ. ਰਾਜੀਵ ਪਰਾਸ਼ਰ, ਸਿਵਲ ਸਰਜਨ ਕਪੂਰਥਲਾ  ਦੇ ਦਿਸ਼ਾ-ਨਿਰਦੇਸ਼ਾਂ ਤੇ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਸਹਾਇਕ ਕਮਿਸ਼ਨਰ, ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ    
ਵਿੰਗ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਤਹਿਤ ਫਗਵਾੜਾ ਅਤੇ ਪਾਛਟ  ਦੇ ਅਲਗ ਅਲਗ ਖੇਤਰਾਂ ਵਿੱਚੋਂ ਹਲਵਾਈਆਂ, ਡੇਅਰੀ ਵਾਲਿਆਂ ਅਤੇ ਹੋਰ ਮਠਿਆਇਆ ਨਾਲ ਜੁੜੇ ਕਾਰੋਬਾਰੀਆਂ ਦੀ ਵਰਕਸ਼ਾਪਾਂ ਦੀ ਜਾਂਚ ਕੀਤੀ ਗਈ । 

ਅਭਿਆਨ ਦੌਰਾਨ ਟੀਮ ਵੱਲੋਂ ਕੁੱਲ 6 ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ  ਖੋਇਆ ਅਤੇ ਪਨੀਰ ਦੇ ਸੈਂਪਲ ਸ਼ਾਮਲ ਹਨ, ਉਕਤ ਸਾਰੇ ਸੈਂਪਲ ਮੌਕੇ ’ਤੇ ਹੀ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬੋਰਟਰੀ ਭੇਜ ਦਿੱਤੇ ਗਏ ਹਨ। ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ, ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀਆਂ ਵਿਵਸਥਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਅਭਿਆਨ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ (ਫੂਡ) ਵੱਲੋਂ ਕੀਤੀ ਗਈ, ਜਦਕਿ ਟੀਮ ਵਿੱਚ ਸ੍ਰੀਮਤੀ ਮਹਿਕ ਸੈਣੀ, ਫੂਡ ਸੇਫਟੀ ਅਫ਼ਸਰ ਵੀ ਸ਼ਾਮਲ ਸਨ।


ਚੈਕਿੰਗ ਦੌਰਾਨ ਵੱਖ-ਵੱਖ ਹਲਵਾਈਆਂ, ਡੇਅਰੀ ਵਾਲਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਫੂਡ ਕਾਰੋਬਾਰੀਆਂ ਨੂੰ ਖਾਧ ਸੁਰੱਖਿਆ ਅਤੇ ਸਫ਼ਾਈ ਸਬੰਧੀ ਲਾਜ਼ਮੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੂੰ ਅਦਾਰੇ ਨੂੰ ਨੂੰ ਹਰ ਸਮੇਂ ਸਾਫ਼-ਸੁਥਰਾ ਰੱਖਣ, ਢੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਨ, ਕੂੜਾ-ਕਰਕਟ ਖੁੱਲ੍ਹੇ ਵਿੱਚ ਜਾਂ ਸੜਕ ’ਤੇ ਨਾ ਸੁੱਟਣ ਅਤੇ ਕੰਮ ਦੌਰਾਨ ਯਥਾਸੰਭਵ ਦਸਤਾਨੇ ਅਤੇ ਹੈੱਡ ਕੈਪ ਦੀ ਵਰਤੋਂ ਕਰਨ ਲਈ ਕਿਹਾ ਗਿਆ।


ਇਹ ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਖੋਇਆ ਅਤੇ ਪਨੀਰ ਵਿੱਚ ਮਿਲਾਵਟ ਦੀ ਸੰਭਾਵਨਾ ਵੱਧ ਹੁੰਦੀ ਹੈ, ਜਿਹਨੂੰ ਮੁੱਖ ਰੱਖਦੇ ਹੋਏ ਸਮੂਹ ਹਲਵਾਈਆਂ, ਡੇਅਰੀ ਵਾਲਿਆਂ ਅਤੇ ਹੋਰ ਮਠਿਆਇਆ ਨਾਲ ਜੁੜੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ  ਖੋਇਆ ਅਤੇ ਪਨੀਰ ਜਾਂ ਤਾਂ ਆਪਣੇ ਅਦਾਰੇ ਵਿੱਚ ਖੁਦ ਤਿਆਰ ਕੀਤਾ ਜਾਵੇ ਜਾ ਕਿਸੇ ਉੱਚ ਪ੍ਰਤਿਸ਼ਠਾ ਵਾਲੇ ਕਾਰੋਬਾਰੀ ਅਦਾਰੇ ਤੋਂ ਹੀ ਪੱਕੇ ਬਿੱਲ ਤੇ ਮੰਗਵਾਇਆ ਜਾਵੇ, ਕਿਉਂਕਿ ਅਜਿਹਾ ਨਾ ਹੋਣ ਦੇ ਸੂਰਤ ਵਿੱਚ ਉਕਤ ਖਾਦ ਪਦਾਰਥਾਂ ਤੇ ਮਿਲਾਵਟੀ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ। ਇਸ ਨਾਲ ਇਹ ਵੀ ਲਿਖਿਆ ਜਾਂਦਾ ਹੈ ਕਿ ਜੇਕਰ ਖੋਇਆ ਅਤੇ ਪਨੀਰ ਜਾਂ ਕੋਈ ਹੋਰ ਉਤਪਾਦ ਸਸਤਾ ਮਿਲ ਰਿਹਾ ਹੈ ਤੇ ਉਸ ਤੇ ਸ਼ੱਕ ਹੈ ਅਤੇ ਇਸ ਦੇ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ ।


ਟੀਮ ਵੱਲੋਂ ਕਾਰੋਬਾਰੀਆਂ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਕਿ ਫ੍ਰਾਈ ਕਰਨ ਲਈ ਵਰਤਿਆ ਜਾਣ ਵਾਲਾ ਖਾਣ ਵਾਲਾ ਤੇਲ ਦੋ ਵਾਰ ਤੋਂ ਵੱਧ ਨਾ ਵਰਤਿਆ ਜਾਵੇ, ਕਿਉਂਕਿ ਵਾਰ-ਵਾਰ ਵਰਤਣ ਨਾਲ ਉਸ ਵਿੱਚ ਟੋਟਲ ਪੋਲਰ ਕੰਪਾਊਂਡ (TPC) ਦੀ ਮਾਤਰਾ ਖਤਰਨਾਕ ਪੱਧਰ ਤੱਕ ਵੱਧ ਸਕਦੀ ਹੈ, ਜੋ ਸਿਹਤ, ਖ਼ਾਸ ਕਰਕੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਖਾਧ ਪਦਾਰਥਾਂ ਵਿੱਚ ਰੰਗਾਂ ਦੀ ਵਰਤੋਂ ਨਾ ਕਰਨ ਅਤੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋੜ ਅਨੁਸਾਰ ਹੀ ਖਾਧ ਸਮੱਗਰੀ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ, ਤਾਂ ਜੋ ਲੰਬੇ ਸਮੇਂ ਤੱਕ ਰੱਖੇ ਜਾਣ ਕਾਰਨ ਖਾਧ ਪਦਾਰਥਾਂ ਦੀ ਗੁਣਵੱਤਾ ਪ੍ਰਭਾਵਿਤ ਨਾ ਹੋਵੇ।


ਸਮੂਹ ਫੂਡ ਕਾਰੋਬਾਰੀਆਂ ਨੂੰ ਆਪਣੇ ਸਲਾਨਾ ਟਰਨਓਵਰ ਅਨੁਸਾਰ ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਉਨ੍ਹਾਂ ਨੂੰ ਦੱਸਿਆ ਗਿਆ ਕਿ FSSAI ਦੇ ਪੋਰਟਲ fssai.gov.in ਰਾਹੀਂ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਡੇਢ ਕਰੋੜ ਰੁਪਏ ਤੱਕ ਦੇ ਸਲਾਨਾ ਟਰਨਓਵਰ ਵਾਲੇ ਫੂਡ ਕਾਰੋਬਾਰੀਆਂ ਲਈ ਰਜਿਸਟ੍ਰੇਸ਼ਨ ਅਤੇ ਡੇਢ ਕਰੋੜ ਤੋਂ 50 ਕਰੋੜ ਰੁਪਏ ਤੱਕ ਦੇ ਸਲਾਨਾ ਟਰਨਓਵਰ ਵਾਲੇ ਫੂਡ ਕਾਰੋਬਾਰੀਆਂ ਲਈ ਫੂਡ ਲਾਇਸੈਂਸ ਲੈਣਾ ਲਾਜ਼ਮੀ ਹੈ।


ਡਿਪਟੀ ਕਮਿਸ਼ਨਰ, ਕਪੂਰਥਲਾ ਨੇ ਸਮੂਹ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਕੱਚਾ ਮਾਲ ਹੀ ਵਰਤਣ, ਖਾਧ ਪਦਾਰਥ ਸਾਫ਼-ਸੁਥਰੇ ਅਤੇ ਸਵੱਛ ਵਾਤਾਵਰਣ ਵਿੱਚ ਤਿਆਰ ਕਰਨ ਅਤੇ ਤਿਆਰ ਖਾਧ ਸਮੱਗਰੀ ਨੂੰ ਹਰ ਸਮੇਂ ਢੱਕ ਕੇ ਰੱਖਣ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਉਪਲਬਧ ਕਰਵਾਏ ਜਾ ਸਕਣ।

-kapurthalanews-foodsafety-foodsafetywing-fssai-festivalseason



TOP HEADLINES


ਪੰਜਾਬ 'ਚ 17 ਸਤੰਬਰ ਤੋਂ ਸ਼ੁਰੂ ਹੋਵੇਗਾ ਸੇਵਾ ਸੰਕਲਪ ਅਭਿਆਨ :
ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ
ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਵੱਲੋਂ
ਤਿਓਹਾਰਾਂ ਦੇ ਸੀਜ਼ਨ ਨੂੰ ਮੁਖ ਰੱਖਦੇ ਹੋਏ ਫ਼ੂਡ ਸੇਫਟੀ ਵਿੰਗ ਕਪੂਰ
ਕਪੂਰਥਲਾ ਪੁਲਿਸ ਵੱਲੋਂ ਕਾਸੋ ਆਪ੍ਰੇਸ਼ਨਾਂ ਦੌਰਾਨ 23 ਕਾਬੂ, 170
ਬਠਿੰਡਾ ਪੁਲਿਸ ਵੱਲੋਂ 1 ਕਿੱਲੋ 12 ਗ੍ਰਾਮ ਹੈਰੋਇਨ ਅਤੇ 1 ਲੱਖ ਰ
*ਯੂਰਪ ਤੋਂ ਪਹਿਲੀ ਹਵਾਲਗੀ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ
ਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਚੁਣੌਤੀ: ਅਸੀਂ ਤੁਹਾਨੂੰ ਪ
ਕਾਂਗਰਸ ਲਾਸ਼ਾਂ 'ਤੇ ਰਾਜਨੀਤੀ ਕਰਨਾ ਬੰਦ ਕਰੇ, ਪੰਜਾਬ 1984 ਵਿੱ
ਅਮਨ ਅਰੋੜਾ ਨੂੰ ਆਪ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾਉਣ ਦੀਆਂ ਖ
*ਫਿੱਲੌਰ ਵਿੱਚ 'ਯੁੱਧ ਨਸ਼ਾ ਮੁਕਤੀ' ਮੁਹਿੰਮ ਦੀ ਰਾਜ ਪੱਧਰੀ ਸਿਖ
*ਭਾਰਤ ਨਗਰ ਚੌਕ ਲੁਧਿਆਣਾ ਵਿਖੇ ਮਹਾਵੀਰ ਚੱਕਰ ਵਿਜੇਤਾ ਸ਼ਹੀਦ ਮੇ
*ਖੰਨਾ 'ਚ ਪ੍ਰੈਸ਼ਰ ਹਾਰਨ ਵਜਾਉਣ ਵਾਲਿਆਂ ਦੀ ਨਹੀਂ ਹੋਵੇਗੀ ਖੈਰ,
ਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹ
ਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸ
*ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਬੰਧਤ ਮੁਲਾਜ਼ਮਾ
*ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ
*ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵ
ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਟ੍ਰੈਫਿਕ ਪੁਲਿਸ ਵੱ
*ਆਰ.ਆਈ.ਐਮ.ਸੀ. ਵਿੱਚ ਜੁਲਾਈ 2027 ਟਰਮ ਲਈ ਦਾਖ਼ਲਾ ਸ਼ੁਰੂ; ਦਾਖ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51801687

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us