ਮੋਹਾਲੀ ’ਚ ਸਪਾ ਸੈਂਟਰ ’ਤੇ ਪੁਲਿਸ ਦੀ ਰੇਡ, 5 ਔਰਤਾਂ ਰੈਸਕਿਊ; 2 ਸੰਚਾਲਕ ਗ੍ਰਿਫ਼ਤਾਰ
Oct1,2026
| Gurvinder Singh | Sas Nagar (mohali)
ਸਪਾ ਦੀ ਆੜ ’ਚ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਦੇ ਦੋਸ਼; ਪੁਲਿਸ ਨੇ ਸੈਂਟਰ ਕੀਤਾ ਸੀਲ
ਮੋਹਾਲੀ, 1 ਅਕਤੂਬਰ (ਗੁਰਵਿੰਦਰ ਸਿੰਘ):
ਮੋਹਾਲੀ ਦੇ ਸੈਕਟਰ-79 ਸਥਿਤ ਫੈਮਿਲੀ ਟ੍ਰੀ ਸਪਾ ਸੈਂਟਰ ’ਤੇ ਥਾਣਾ ਸੋਹਾਣਾ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਪੰਜ ਔਰਤਾਂ ਨੂੰ ਰੈਸਕਿਊ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਪਾ ਸੈਂਟਰ ਦੇ ਸੰਚਾਲਕ ਦੱਸੇ ਜਾ ਰਹੇ ਸੰਦੀਪ ਅਤੇ ਦੀਪਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਸਪਾ ਸੈਂਟਰ ਵਿੱਚ ਕਥਿਤ ਤੌਰ ’ਤੇ ਗੈਰਕਾਨੂੰਨੀ ਗਤੀਵਿਧੀਆਂ ਚੱਲਣ ਸਬੰਧੀ ਗੁਪਤ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਸੈਂਟਰ ’ਤੇ ਕਾਰਵਾਈ ਕੀਤੀ। ਛਾਪੇ ਦੌਰਾਨ ਪੰਜ ਔਰਤਾਂ ਨੂੰ ਉਥੋਂ ਰੈਸਕਿਊ ਕੀਤਾ ਗਿਆ।
ਪੁਲਿਸ ਨੇ ਕਾਰਵਾਈ ਤੋਂ ਬਾਅਦ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਖ਼ਿਲਾਫ਼ ਇਮੋਰਲ ਟ੍ਰੈਫਿਕ (ਪ੍ਰਿਵੈਂਸ਼ਨ) ਐਕਟ ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਰੈਸਕਿਊ ਕੀਤੀਆਂ ਗਈਆਂ ਔਰਤਾਂ ਵਿੱਚੋਂ ਕੁਝ ਨੂੰ ਦੂਜੇ ਰਾਜਾਂ ਤੋਂ ਰੋਜ਼ਗਾਰ ਅਤੇ ਚੰਗੀ ਕਮਾਈ ਦਾ ਭਰੋਸਾ ਦੇ ਕੇ ਮੋਹਾਲੀ ਲਿਆਂਦਾ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਨਾਲ ਹੋਰ ਕਿਹੜੇ ਵਿਅਕਤੀ ਜੁੜੇ ਹੋਏ ਹਨ।
ਪੁਲਿਸ ਨੇ ਰੈਸਕਿਊ ਕੀਤੀਆਂ ਔਰਤਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਦੋਵੇਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
-mohalinews-policeraid-spacentreraid-immoraltrafficact-punjabpolice