*ਕੇਸਗੜ੍ਹ ਸਾਹਿਬ ਮਾਮਲਾ: ਆਗੂਆਂ ਵੱਲੋਂ ਦੋਸ਼ਾਂ ਦੀ ਸੁਤੰਤਰ ਪੰਥਕ ਜਾਂਚ ਦੀ ਮੰਗ*

Sep30,2026 | Jagrati Lahar Bureau | Sri Amritsar Sahib

ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਕਰਨ ਦੀ ਬਜਾਏ ਸਿੱਖ ਕੌਮ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਹੋਣਾ ਪੰਥ ਪ੍ਰਵਾਨਤਾ ਹੈ - ਬਾਪੂ ਤਰਸੇਮ ਸਿੰਘ

ਅਸੀ ਐਸਜੀਪੀਸੀ ਵਲੋ ਬਣਾਈ ਕਮੇਟੀ ਵੀ ਰੱਦ ਕਰਦੇ ਹਾਂ, ਸੀਬੀਆਈ ਨੂੰ ਜਾਂਚ ਦੇਣ ਦੀ ਵਕਾਲਤ ਵੀ ਰੱਦ ਕਰਦੇ ਹਾਂ,ਪੰਥ ਪ੍ਰਵਾਨਤ ਸਤਿਕਾਰਯੋਗ ਸਖਸ਼ੀਅਤਾਂ ਕਰਨ ਪੂਰੇ ਮਾਮਲੇ ਦੀ ਜਾਂਚ, ਮਨਪ੍ਰੀਤ ਸਿੰਘ ਇਯਾਲੀ


ਸ੍ਰੀ ਅੰਮ੍ਰਿਤਸਰ ਸਾਹਿਬ () ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ) ਦੀਆਂ ਸਰਾਵਾਂ ਵਿੱਚ ਬਲਾਤਕਾਰ ਵਰਗੀਆਂ ਵਾਪਰੀਆਂ ਪੀੜਾਂ ਦਾਇਕ ਘਟਨਾਵਾਂ ਕਾਰਨ ਪੂਰੀ ਸਿੱਖ ਕੌਮ ਨੂੰ ਨਾਮੋਸ਼ੀ ਦੇ ਆਲਮ ਵਿੱਚ ਭੇਜਣ ਲਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰਾਂ ਜ਼ਿੰਮੇਵਾਰ ਹਨ। ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਵਿੱਚ ਬਲਾਤਕਾਰ ਵਰਗਾ ਕਲੰਕਿਤ ਪੰਨਾ ਜੁੜਨਾ ਹਰ ਸਿੱਖ ਨੂੰ ਸ਼ਰਮਸਾਰ ਕਰ ਦੇਣ ਵਾਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵਲੋ ਕਰਦਿਆਂ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਕੌਮ ਦੇ ਪ੍ਰਬੰਧਾਂ ਵਿੱਚ ਵਾਪਰੀ ਕਿਸੇ ਵੀ ਘਟਨਾ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਵਾਲੇ ਬਿਆਨਾਂ ਤੇ ਸਖ਼ਤ ਇਤਰਾਜ ਪ੍ਰਗਟ ਕੀਤਾ ਗਿਆ।

ਬਾਪੂ ਤਰਸੇਮ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਇਸ ਤੋਂ ਮਾੜੀ ਕੋਈ ਘਟਨਾ ਨਹੀਂ ਹੋ ਸਕਦੀ ਜਿਸ ਨੇ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਮਾਯੂਸੀ ਦਿੱਤੀ ਹੋਵੇ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ,ਜਨਤਕ ਤੌਰ ਤੇ ਮੁਖ਼ਾਤਿਬੀ ਕਬੂਲਨਾਮਾ ਕਰ ਚੁੱਕੇ ਹਨ ਕਿ, ਉਹ ਸੁਖਬੀਰ ਬਾਦਲ ਦੇ ਸਿਪਾਹੀ ਹਨ। ਇਸ ਲਈ ਹਰਜਿੰਦਰ ਸਿੰਘ ਧਾਮੀ ਤੋ ਐਸਜੀਪੀਸੀ ਪ੍ਰਬੰਧਾਂ ਨਾਲ ਜੁੜੇ ਮਾਮਲਿਆਂ ਅਤੇ ਸਿੱਖ ਕੌਮ ਨਾਲ ਜੁੜੇ ਮਸਲਿਆਂ ਤੇ ਸਿੱਖ ਕੌਮ ਪ੍ਰਤੀ ਜ਼ਿੰਮੇਵਾਰੀ ਅਤੇ ਪੰਥ ਪ੍ਰਤੀ ਜਵਾਬਦੇਹੀ ਦੀ ਉਮੀਦ ਕਰਨਾ, ਵੱਡੀ ਗਲਤੀ ਹੈ। ਬਾਪੂ ਤਰਸੇਮ ਸਿੰਘ ਨੇ ਅੱਜ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਚਾਵਲਾ ਬਲਾਤਕਾਰ ਮਾਮਲੇ ਵਿੱਚ ਦਰਜ ਐਫਆਈਆਰ ਦੀ ਜਾਂਚ ਮਾਮਲੇ ਨੂੰ ਸੀਬੀਆਈ ਦੀ ਜਾਂਚ ਹੇਠ ਕਰਵਾਉਣ ਦੀ ਕੀਤੀ ਵਕਾਲਤ ਨੂੰ ਸਿਰੇ ਤੋਂ ਰੱਦ ਕੀਤਾ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਸਿੱਖ ਕੌਮ ਨੇ ਐਸਜੀਪੀਸੀ ਜਾਂ ਕੌਮ ਨਾਲ ਜੁੜੇ ਮਸਲਿਆਂ ਵਿੱਚ ਸਰਕਾਰੀ ਦਖਲ ਅੰਦਾਜੀ ਤੋ ਨਜਾਤ ਪਾਉਣ ਲਈ ਵੱਡੇ ਸੰਘਰਸ਼ ਕੀਤੇ ਹਨ। ਬੜੇ ਅਫਸੋਸ ਅਤੇ ਸ਼ਰਮ ਦੀ ਗੱਲ ਹੈ ਕਿ, ਅੱਜ ਖੁਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਤੇ ਜ਼ਿੰਮੇਵਾਰੀ ਹੇਠ ਵਾਪਰੀ ਘਟਨਾ ਦੀ ਜਾਂਚ ਖੁਦ ਸੀਬੀਆਈ ਨੂੰ ਦੇਣ ਦੀ ਵਕਾਲਤ ਕਰ ਰਹੇ ਹਨ । ਬਾਪੂ ਤਰਸੇਮ ਸਿੰਘ ਨੇ ਮੰਗ ਕੀਤੀ ਕਿ ਇਸ ਅਤਿ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਦੀ ਜਾਂਚ ਸਿੱਖ ਕੌਮ ਦੀਆਂ ਖੁਦ ਕਰਨ ਦੀ ਸਮਰੱਥ ਹੈ। ਇਸ ਲਈ ਓਹਨਾ ਦੀ ਮੰਗ ਹੈ ਕਿ ਪੰਥ ਪ੍ਰਵਾਨਤ ਬਹੁਤ ਹੀ ਸਤਿਕਾਰਯੋਗ ਸਖਸ਼ੀਅਤਾਂ ਦੀ ਅਗਵਾਈ ਹੇਠ ਜਾਂਚ ਕਮੇਟੀ ਬਣੇ, ਸਮਾਂ ਬੱਧ ਜਾਂਚ ਹੋਵੇ, ਜਾਂਚ ਜਦੋਂ ਤੱਕ ਜਾਰੀ ਰਹੇ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਿਸੇ ਤਰਾਂ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ, ਓਹ ਸਿੱਖ ਸੰਗਤ ਨੂੰ ਅਪਣਾ ਅਸਤੀਫ਼ਾ ਦੇਣ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਇਸ ਵੱਡੀ ਘਟਨਾ ਲਈ ਪੂਰੀ ਤਰਾਂ ਐਸਜੀਪੀਸੀ ਦੇ ਪ੍ਰਬੰਧਾਂ ਵਿੱਚ ਆਈ ਖੜੌਤ ਜ਼ਿੰਮੇਵਾਰ ਹੈ, ਇਸ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇਕੇ ਪਾਸੇ ਹੋ ਜਾਣਾ ਚਾਹੀਦਾ ਹੈ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਜਾਰੀ ਆਪਣੇ ਬਿਆਨ ਵਿੱਚ ਜਿੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਬਣਾਈ ਜਾਂਚ ਕਮੇਟੀ ਨੂੰ ਮੁੱਢ ਤੋਂ ਰੱਦ ਕੀਤਾ ਉੱਥੇ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਚਾਵਲਾ ਬਲਾਤਕਾਰ ਮਾਮਲੇ ਵਿੱਚ ਦਰਜ ਐਫਆਈਆਰ ਨਾਲ ਜੁੜੀਆਂ ਘਟਨਾਵਾਂ ਦੀ ਪੜਤਾਲ ਲਈ ਕੇਸ ਸੀਬੀਆਈ ਦੇਣ ਦੀ ਵਕਾਲਤ ਕਰਨ ਨੂੰ ਵੀ ਸਿਰੇ ਤੋਂ ਰੱਦ ਕੀਤਾ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਹੋਏ ਸਿਆਸੀਕਰਨ ਨੂੰ ਕੇਂਦਰੀ ਏਜੰਸੀਆਂ ਦੇ ਹੱਥੋਂ ਮਜ਼ਾਕ ਦਾ ਪਾਤਰ ਬਣਾ ਦੇਣਾ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਓਹਨਾ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ, ਅੱਜ ਸਵਾਲ ਬਲਾਤਕਾਰ ਮਾਮਲੇ ਦਾ ਨਹੀਂ, ਸਵਾਲ ਸਿੱਖ ਕੌਮ ਦੀ ਸਿਖਰਲੀ ਸੰਸਥਾ ਲਈ ਸਿੱਖ ਕੌਮ ਦੇ ਟੁੱਟ ਚੁੱਕੇ ਵਿਸ਼ਵਾਸ ਦਾ ਹੈ। ਪਿਛਲੇ ਪੰਦਰਾਂ ਸਾਲ ਤੋ ਐਸਜੀਪੀਸੀ ਚੋਣਾਂ ਨਹੀਂ ਹੋਈਆਂ, ਇਸ ਲਈ ਪ੍ਰਬੰਧ ਓਹਨਾਂ ਲੋਕਾਂ ਦੇ ਹੱਥਾਂ ਵਿੱਚ ਹੈ, ਜਿਹੜੇ ਲੋਕ ਹੁਣ ਸਿੱਖ ਕੌਮ ਲਈ ਜਵਾਬਦੇਹ ਅਤੇ ਜ਼ਿੰਮੇਵਾਰ ਨਹੀਂ ਰਹੇ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ ਕਿ, ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਜਿੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੁਰੰਤ ਅਸਤੀਫ਼ਾ ਦੇਣ, ਉਥੇ ਹੀ ਸ਼੍ਰੋਮਣੀ ਕਮੇਟੀ ਦਾ ਆਮ ਇਜਲਾਸ ਬੁਲਾਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਅਤੇ ਪੰਥ ਪ੍ਰਵਾਣਤ, ਸਿੱਖ ਕੌਮ ਦੀ ਮਹਾਨ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਜਾਂਚ ਕਮੇਟੀ ਬਣੇ। ਐਸਜੀਪੀਸੀ ਵਲੋ ਬਣਾਈ ਜਾਂਚ ਕਮੇਟੀ ਅਤੇ ਸੀਬੀਆਈ ਨੂੰ ਜਾਂਚ ਦੇਣ ਦੀ ਵਕਾਲਤ ਅਸੀ ਮੁੱਢ ਤੋ ਰੱਦ ਕਰਦੇ ਹਾਂ।


-sgpc-baputarsemsingh-manpreetsinghayali-kesgarhsahib-sikhinstitutions



TOP HEADLINES


*ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ:
ਵੋਟ-ਚੋਰੀ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰ
ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦ
ਦਿਸ਼ਾ – ਐਨ ਇਨੀਸ਼ੀਏਟਿਵ ਦੇ ਤਹਿਤ ਇੰਨੋਸੈਂਟ ਹਾਰਟਸ ਗਰੁੱਪ ਆਫ਼
ਐੱਸਆਈਆਰ ਖ਼ੁਦ ਕਰਵਾਈ, ਸਵਾਲ ਵੀ ਖ਼ੁਦ ਹੀ ਉਠਾ ਰਹੇ ਨੇ ਮਾਨ: ਕ
*ਪੰਜਾਬ ਵਿਧਾਨ ਸਭਾ ਵੱਲੋਂ ਐਸ.ਆਈ.ਆਰ. ਤਹਿਤ ਯੋਗ ਨਾਗਰਿਕਾਂ ਦੇ
ਮੋਗਾ ਤੋਂ ਪੰਜਾਬ ਭਾਜਪਾ ਨੂੰ ਮਿਲੀ ਮਜ਼ਬੂਤੀ : ਅਕਾਲੀ ਆਗੂ ਤੇ ਸ
*ਪੰਜਾਬ ਵਿਧਾਨ ਸਭਾ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਦੇ ਮਾਮਲੇ ਵਿੱ
ਜੰਮੂ-ਕਸ਼ਮੀਰ ਜਾਣ ਵਾਲੀ ਬਸ ਤੇ ਪੱਥਰ ਮਾਰਨ ਵਾਲੇ ਤਿੰਨੇ ਮੁਲਜਮ
ਯੁੱਧ ਨਸ਼ਿਆਂ ਵਿਰੁੱਧ: ਮਾਲੇਰਕੋਟਲਾ ਪੁਲਿਸ ਦਾ ਮੈਡੀਕਲ ਸਟੋਰਾਂ
*ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ 26 ਫ਼ੀਸਦੀ ਤੋਂ ਵਧ ਕੇ 80
*ਦਿੱਲੀ ਤੋਂ ਕੈਨੇਡਾ ਦੀ ਦੂਰੀ ਦੇ ਬਰਾਬਰ ਪਾਈਪਲਾਈਨ ਵਿਛਾ ਕੇ 80
*ਭਾਰਤ ’ਚ ਸੰਸਥਾਵਾਂ ਦੀ ਭਰੋਸੇਯੋਗਤਾ ਗੰਭੀਰ ਸੰਕਟ ਵਿੱਚ, ਲੋਕਾਂ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਲੇਰਕੋਟਲਾ ਪੁਲਿਸ ਵੱਲੋਂ
*ਮੁਕਤਸਰ ਸਾਹਿਬ ਤੋਂ ਅਕਾਲੀ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ, ਸ
*ਪੰਜਾਬ ਭਰ ’ਚ ਸਾਰੇ ਪੋਲਿੰਗ ਬੂਥਾਂ ’ਤੇ 24 ਅਕਤੂਬਰ ਨੂੰ ਲਗਾਏ
*ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਹਾਕੀ ਟੀਮ ਮੁਹਾਲੀ ਪੁ
*ਗਲਾਡਾ ਨੇ ਚਾਰ ਅਣਅਧਿਕਾਰਤ ਕਲੋਨੀਆਂ ਅਤੇ ਦੋ ਇਮਾਰਤਾਂ ’ਤੇ ਢਾਹ
*ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਅਤੇ ਨਸ਼ਿਆਂ ਦੀ ਰੋਕਥਾ
*ਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; ਮੁੱਖ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52590730

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us