*ਪੰਜਾਬ ਵਿੱਚ ਜਨਗਣਨਾ 2027 - ਪੜਾਅ 2 ਦੀ ਸ਼ੁਰੂਆਤ: ਜਨਗਣਨਾ ਬਾਰੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਵਾਸਤੇ 9 ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਦੇ ਕੀਤਾ ਰਵਾਨਾ*

Nov11,2026 | Jagrati Lahar Bureau | Chandigarh


*ਪੰਜਾਬ ਰਾਜ ਵਿੱਚ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ 'ਜਨਗਣਨਾ - ਪੜਾਅ 2' ਚੱਲੇਗਾ*

*16 ਨਵੰਬਰ ਤੋਂ 30 ਨਵੰਬਰ, 2026 ਤੱਕ ਲੋਕ ਖੁਦ ਆਪਣੀ ਜਾਣਕਾਰੀ ਦਰਜ ਕਰ ਸਕਣਗੇ*

*ਇਸ ਪ੍ਰਕਿਰਿਆ ਦੌਰਾਨ ਲੋਕਾਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਟੋਲ-ਫ੍ਰੀ ਹੈਲਪਲਾਈਨ ਨੰਬਰ-1855 ਜਾਰੀ ਕੀਤਾ ਗਿਆ*


ਜਨਗਣਨਾ 2027 ਦੇ ਦੂਜੇ ਪੜਾਅ ਦੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਲਈ ਡਿਜੀਟਲ ਐਲਈਡੀ ਵੈਨਾਂ ਨੂੰ ਅੱਜ ਯਾਨੀ 11 ਨਵੰਬਰ, 2026 ਨੂੰ ਸਵੇਰੇ 11:00 ਵਜੇ, ਡਾਇਰੈਕਟਰੇਟ ਆਫ਼ ਸੈਂਸਸ ਓਪਰੇਸ਼ਨਜ਼, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਤੋਂ ਡਾਇਰੈਕਟਰ ਡਾ. ਨਵਜੋਤ ਖੋਸਾ ਦੁਆਰਾ ਰਸਮੀ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਵਾਹਨਾਂ 'ਤੇ ਵੱਖ-ਵੱਖ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ ਕਿਊ.ਆਰ. ਕੋਡ ਵੀ ਦਿੱਤੇ ਗਏ ਹਨ, ਜੋ ਨਾਗਰਿਕਾਂ ਨੂੰ ਸਿੱਧੇ ਅਧਿਕਾਰਤ 'ਨੈਸ਼ਨਲ ਸੈਂਸਸ ਪੋਰਟਲ' ਨਾਲ ਜੋੜਦੇ ਹਨ, ਜਿੱਥੇ ਉਹ ਖੁਦ ਆਪਣੀ ਜਾਣਕਾਰੀ ਦਰਜ  ਕਰ ਸਕਦੇ ਹਨ।

ਡਾਇਰੈਕਟਰੇਟ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਮੁੱਚੇ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਡਿਜੀਟਲ ਵੈਨਾਂ ਸਬੰਧਿਤ ਜ਼ਿਲ੍ਹਿਆਂ ਵਿੱਚ ਮੁੱਖ ਕਸਬਿਆਂ, ਸ਼ਹਿਰੀ ਅਤੇ ਪੇਂਡੂ ਖੇਤਰਾਂ, ਬਾਜ਼ਾਰਾਂ ਅਤੇ ਹੋਰ ਪ੍ਰਮੁੱਖ ਜਨਤਕ ਸਥਾਨਾਂ ਨੂੰ ਕਵਰ ਕਰਨਗੀਆਂ ਜਿੱਥੇ ਲੋਕਾਂ ਦੀ ਆਵਾਜਾਈ ਸਭ ਤੋਂ ਵੱਧ ਹੁੰਦੀ ਹੈ।

ਇਸ ਮੁਹਿੰਮ ਦਾ ਉਦੇਸ਼ ਜਨਗਣਨਾ 2027, ਸਵੈ-ਗਣਨਾ ਅਤੇ ਆਬਾਦੀ ਦੀ ਗਣਨਾ ਦੇ ਮਹੱਤਵ ਬਾਰੇ ਆਮ ਲੋਕਾਂ ਵਿੱਚ ਵਿਆਪਕ ਜਾਗਰੂਕਤਾ ਪੈਦਾ ਕਰਨਾ ਅਤੇ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਯਕੀਨੀ ਬਣਾਉਣਾ ਹੈ। ਆਡੀਓ-ਵੀਡੀਓ ਮਾਧਿਅਮ ਰਾਹੀਂ ਜਾਣਕਾਰੀ ਦਾ ਪ੍ਰਸਾਰ ਕੀਤਾ ਜਾਵੇਗਾ।

ਇਸ ਵੈਨ ਦੀ ਸੁਚਾਰੂ ਆਵਾਜਾਈ, ਸਥਾਨਕ ਤਾਲਮੇਲ ਅਤੇ ਪ੍ਰਚਾਰ ਗਤੀਵਿਧੀਆਂ ਦੇ ਪ੍ਰਭਾਵੀ ਲਾਗੂਕਰਨ ਦੀ ਸਹੂਲਤ ਲਈ ਜ਼ਿਲ੍ਹੇ ਤੋਂ ਇੱਕ ਨਾਮਜ਼ਦ ਇਸਕਾਰਟ ਅਧਿਕਾਰੀ ਵੈਨ ਦੇ ਨਾਲ ਰਹੇਗਾ। ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰਾਂ ਨੇ ਡਿਜੀਟਲ ਵੈਨ ਦੇ ਵਿਸਥਾਰਤ ਰੂਟ ਪਲਾਨ ਨੂੰ ਅੰਤਿਮ ਰੂਪ ਦਿੱਤਾ ਹੈ, ਪ੍ਰਚਾਰ ਹੋਰਡਿੰਗਜ਼ ਲਗਾਉਣ ਲਈ ਢੁਕਵੀਆਂ ਥਾਵਾਂ ਦੀ ਪਛਾਣ ਕੀਤੀ ਹੈ ਅਤੇ ਨੋਡਲ ਅਫ਼ਸਰ (ਪ੍ਰਚਾਰ) ਦੇ ਅਪਡੇਟ ਕੀਤੇ ਵੇਰਵੇ ਡਾਇਰੈਕਟਰੇਟ ਨੂੰ ਮੁਹੱਈਆ ਕਰਵਾਏ ਹਨ।

*ਪੰਜਾਬ ਲਈ ਸਮਾਂ ਸੀਮਾ*
 
ਜਨਗਣਨਾ 2027 ਦੋ ਪੜਾਆਂ ਵਿੱਚ ਕਰਵਾਈ ਜਾ ਰਹੀ ਹੈ। ਪਹਿਲਾ ਪੜਾਅ ਮਕਾਨਾਂ ਦੀ ਸੂਚੀਬੱਧਤਾ ਅਤੇ ਰਿਹਾਇਸ਼ੀ ਜਨਗਣਨਾ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ।

ਪੰਜਾਬ ਰਾਜ ਵਿੱਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚਲੇਗਾ, ਜਿਸਦੀ ਰੈਫਰੇਂਸ ਡੇਟ 5 ਜਨਵਰੀ 2027 ਰਾਤ 12 ਵਜੇ ਤੱਕ ਹੋਵੇਗੀ। ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ 2026 ਤੱਕ ਕੀਤੀ ਜਾ ਸਕੇਗੀ। ਨਾਗਰਿਕ ਜਨਗਣਨਾ ਨਾਲ ਸਬੰਧਤ 40 ਸਵਾਲਾਂ ਦੇ ਜਵਾਬ ਖੁਦ ਦੇਣ ਲਈ se.census.gov.in ਪੋਰਟਲ 'ਤੇ ਲਾਗ ਇਨ ਕਰ ਸਕਦੇ ਹਨ। ਸਵੈ-ਗਣਨਾ ਪੋਰਟਲ 30 ਨਵੰਬਰ 2026 ਨੂੰ ਬੰਦ ਹੋ ਜਾਵੇਗਾ।

ਪੰਜਾਬ ਵਿੱਚ ਅਗਲੀਆਂ ਗਤੀਵਿਧੀਆਂ ਹੇਠ ਲਿਖੇ ਅਨੁਸਾਰ ਹਨ:
ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ: 11 ਨਵੰਬਰ, 2026
ਸਵੈ-ਗਣਨਾ: 16 ਤੋਂ 30 ਨਵੰਬਰ, 2026
ਜਨਗਣਨਾ: 1 ਦਸੰਬਰ, 2026 ਤੋਂ 4 ਜਨਵਰੀ, 2027
ਰੈਫਰੇਂਸ ਡੇਟ: 5 ਜਨਵਰੀ 2027
ਰਿਵੀਜ਼ਨ ਰਾਊਂਡ: ਬਾਕੀ ਰਹਿੰਦੇ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਆਬਾਦੀ ਦੀ ਗਣਨਾ 3 ਤੋਂ 5 ਦਿਨ ਬਾਅਦ

ਹਰ ਕੋਈ ਸਵੈ-ਗਣਨਾ ਦੀ ਸਹੂਲਤ ਦਾ ਲਾਭ ਉਠਾ ਸਕਦਾ ਹੈ ਅਤੇ ਐਨੂਮਰੇਟਰ ਦੇ ਆਉਣ ਤੋਂ ਪਹਿਲਾਂ ਆਪਣਾ ਜਨਗਣਨਾ ਫਾਰਮ ਆਨਲਾਈਨ ਖੁਦ ਭਰ ਸਕਦਾ ਹੈ।

ਸੈਂਸਸਜ਼ ਓਪਰੇਸ਼ਨਜ਼ ਦੇ ਡਾਇਰੈਕਟਰ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਐਨੂਮਰੇਟਰਜ਼ ਨੂੰ ਪੂਰਨ ਸਹਿਯੋਗ ਦੇਣ ਅਤੇ ਜਨਗਣਨਾ 2027 ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਅੱਗੇ ਕਿਹਾ ਕਿ ਆਓ ਇਸ ਜਨਗਣਨਾ ਨੂੰ ਸਟੀਕ, ਮੁਕੰਮਲ ਅਤੇ ਸਫ਼ਲ ਬਣਾਈਏ।

ਇਸ ਅਭਿਆਸ ਦੌਰਾਨ ਆਮ ਜਨਤਾ ਦੀ ਸਹਾਇਤਾ ਲਈ ਇੱਕ ਸਮਰਪਿਤ ਟੋਲ-ਫ੍ਰੀ ਹੈਲਪਲਾਈਨ ਨੰਬਰ-1855 ਲਾਂਚ ਕੀਤਾ ਗਿਆ ਹੈ। ਨਾਗਰਿਕ ਜਨਗਣਨਾ ਪ੍ਰਸ਼ਨੋਤਰੀ ਭਰਨ ਵੇਲੇ ਕਿਸੇ ਵੀ ਪੁੱਛਗਿੱਛ ਜਾਂ ਸ਼ੰਕਾ ਲਈ ਇਸ ਨੰਬਰ 'ਤੇ ਡਾਇਲ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਸੂਬਾ ਵਾਸੀ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਸਾਡੇ ਨਾਲ ਜੁੜ ਸਕਦੇ ਹਨ। ਸਾਡੀਆਂ ਚੱਲ ਰਹੀਆਂ ਪਹਿਲਕਦਮੀਆਂ ਅਤੇ ਆਗਾਮੀ ਪ੍ਰੋਜੈਕਟਾਂ ਬਾਰੇ ਅਪਡੇਟ ਰਹਿਣ ਲਈ ਸਾਨੂੰ ਇੰਸਟਾਗ੍ਰਾਮ , ਫੇਸਬੁਕ, ਐਕਸ (ਪਹਿਲਾਂ ਟਵਿੱਟਰ) ਅਤੇ ਯੂਟਿਊਬ 'ਤੇ @censusdcopunjab 'ਤੇ ਫਾਲੋ ਕੀਤਾ ਜਾ ਸਕਦਾ ਹੈ।

ਸਾਡੀ ਜਨਗਣਨਾ ਸਾਡਾ ਵਿਕਾਸ।


-census2027-punjabcensus-populationenumeration-censusawareness-punjabgovernment



TOP HEADLINES


*ਮਾਨ ਸਰਕਾਰ ਵਿੱਚ ਆਲਮੀ ਕੰਪਨੀਆਂ ਦਾ ਭਰੋਸਾ ਵਧਿਆ: 2 ਲੱਖ ਕਰੋੜ
ਆਪ ਵਰਕਰਾਂ ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿਖੇ ਚਰਨਜੀਤ ਸਿੰਘ ਚ
ਮੰਤਰੀ ਹਰਭਜਨ ਸਿੰਘ ਈਟੀਓ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨ
*ਸਵੱਛ ਸਰਵੇਖਣ 2025-26 ਵਿੱਚ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹ
ਹਰਪਾਲ ਸਿੰਘ ਚੀਮਾ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ
ਚੰਡੀਗੜ੍ਹ ਦੇ ਬੈਂਕਾਂ, ਨਗਰ ਨਿਗਮ ਦੇ ਮੇਅਰ ਦੇ ਦਫਤਰ, ਮੋਹਾਲੀ ਹ
ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਨਿਗਮ ਪਟਿਆਲਾ ਦੇ 30 ਵਾਰਡਾ
ਵਿਸ਼ੇਸ਼ ਗਹਿਰੀ ਸੁਧਾਈ 2027: ਪੰਜਾਬ ਵਿੱਚ ਡਰਾਫਟ ਵੋਟਰ ਸੂਚੀ ਪ੍ਰ
ਮੁੱਖ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੈੱ
ਭਗਵੰਤ ਮਾਨ ਸਰਕਾਰ ਹਰ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ, 2 ਸ
2024 ਬੈਚ ਦੀ ਆਈ.ਏ.ਐੱਸ. ਅਧਿਕਾਰੀ ਹਰਸ਼ਿਤਾ ਸ਼ਰਮਾ ਨੇ ਐਸ.ਡੀ.ਐ
ਫਾਸਫੋਰਸ ਤੇ ਪੋਟਾਸ਼ ਖਾਦ ਤੇ ਸਬਸਿਡੀ ਵਿਚ 64 ਫੀਸਦੀ ਵਾਧਾ ਕਰਨ ਲ
ਸਟੈਂਡ-ਅੱਪ ਇੰਡੀਆ ਸਕੀਮ 2031 ਤੱਕ ਵਧਾਉਣ ਫ਼ੈਸਲਾ ਪੰਜਾਬ ਦੇ ਦਲ
*ਸ੍ਰੀ ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼
ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਪਰਿਵਾਰ ਨਾਲ ਤਸਵੀਰਾਂ ਫਾਜ਼ਿਲਕਾ
ਕਿਸਾਨਾਂ ਦੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਿਆ ਅਤੇ ਚੁੱਕਿਆ ਜਾਵੇ
ਸੋਨੀਆ ਗਾਂਧੀ ਦੀ ਕਿਤਾਬ ਵਿੱਚ 1984 ਦੇ ਸਿੱਖ ਕਤਲੇਆਮ ਬਾਰੇ ਪੇਸ
ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਜ਼ਿਲ੍ਹਾ ਅਤੇ ਜ਼ੋਨਲ ਇੰਚਾਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਧਿਕਾਰੀਆਂ ਨੂੰ ਛੱਠ ਪੂਜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52972940

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us