ਵੰਦੇ ਮਾਤਰਮ’ ਬਾਰੇ ਕਾਂਗਰਸ ਦਾ ਫੈਸਲਾ : ਕੇਵਲ ਢਿੱਲੋਂ ਵੱਲੋਂ ਕਾਂਗਰਸ ਦੀ ਤਿੱਖੀ ਨਿਖੇਧੀ
Aug20,2026
| Jagrati Lahar Bureau | Chandigarh
ਕਾਂਗਰਸ ਵੱਲੋਂ ‘ਵੰਦੇ ਮਾਤਰਮ’ ਦੇ ਛੰਦ ਘਟਾਉਣ ਦਾ ਫ਼ੈਸਲਾ ਸ਼ਹੀਦਾਂ ਦਾ ਅਪਮਾਨ: ਕੇਵਲ ਸਿੰਘ ਢਿੱਲੋਂ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਵੱਲੋਂ ‘ਵੰਦੇ ਮਾਤਰਮ’ ਦੇ ਸਿਰਫ਼ ਦੋ ਛੰਦ ਗਾਉਣ ਦੇ ਫ਼ੈਸਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਭਾਵਨਾਵਾਂ ਨਾਲ ਜੁੜੇ ਪ੍ਰਤੀਕਾਂ ਨੂੰ ਆਪਣੇ ਸਿਆਸੀ ਲਾਹੇ ਲਈ ਸੀਮਤ ਕਰਨਾ ਕਾਂਗਰਸ ਦੀ ਵੋਟ ਬੈਂਕ ਦੀ ਪੁਰਾਣੀ ਰਾਜਨੀਤੀ ਨੂੰ ਦਰਸਾਉਂਦਾ ਹੈ।
ਕੇਵਲ ਸਿੰਘ ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਕਿ ‘ਵੰਦੇ ਮਾਤਰਮ’ ਸਿਰਫ਼ ਇੱਕ ਗੀਤ ਨਹੀਂ, ਸਗੋਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਭਗਤਾਂ ਦੀਆਂ ਅਣਗਿਣਤ ਕੁਰਬਾਨੀਆਂ ਦਾ ਪ੍ਰਤੀਕ ਹੈ। ਇਸ ਗੀਤ ਨੂੰ ਸੀਮਤ ਕਰਨਾ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਇਸ ਨਾਅਰੇ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ।
ਉਨ੍ਹਾਂ ਅਨੁਸਾਰ ਅੱਜ ਦੇ ਸਮੇਂ 'ਚ ਜਦੋਂ ਇਸ ਗੀਤ ਦੀ ਇਤਿਹਾਸਕ ਮਹੱਤਤਾ ਨੂੰ ਸੰਭਾਲਣ ਦੀ ਲੋੜ ਹੈ, ਕਾਂਗਰਸ ਦਾ ਇਹ ਫ਼ੈਸਲਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਵਿਰੁੱਧ ਹੈ।
ਭਾਜਪਾ ਪੰਜਾਬ ਕਾਂਗਰਸ ਦੀ ਇਸ ਪਹੁੰਚ ਦਾ ਜਨਤਾ ਵਿੱਚ ਡਟ ਕੇ ਵਿਰੋਧ ਕਰੇਗੀ ਅਤੇ ਲੋਕਾਂ ਨੂੰ ਕਾਂਗਰਸ ਦੀ ਇਸ ਤੁਸ਼ਟੀਕਰਨ ਦੀ ਰਾਜਨੀਤੀ ਬਾਰੇ ਜਾਗਰੂਕ ਕਰੇਗੀ।
Congress-Decision-On-vande-Mataram-Kewal-Dhillon-Strongly-Condemns-Congress