ਆਪ ਦਾ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਸ਼ਨੀਵਾਰ ਨੂੰ, ਦੇਸ਼ ਭਰ ਦੇ ਲੋਕ ਰੱਖਣਗੇ ਆਪਣੇ ਵਿਚਾਰ

Jul31,2026 | Jagrati Lahar Bureau | New Delhi/chandigarh

 
ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗਾ ਟਾਊਨਹਾਲਆਨਲਾਈਨ-ਆਫਲਾਈਨ ਹਜ਼ਾਰਾਂ ਲੋਕ ਲੈਣਗੇ ਹਿੱਸਾ
 
ਈ-20 ਨੂੰ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਫੈਸਲਾ ਲੈਣ ਲਈ ਇੱਕ ਜਾਣੀ-ਪਛਾਣੀ ਸ਼ਖਸੀਅਤ ਵੀ ਮੌਜੂਦ ਹੋਵੇਗੀ- ਕੇਜਰੀਵਾਲ
 
ਆਪਣੀ ਗੱਲ ਰੱਖਣ ਲਈ ਤੁਸੀਂ ਵੀ ਆਫਲਾਈਨ ਜਾਂ ਆਨਲਾਈਨ ਟਾਊਨਹਾਲ ਨਾਲ ਜ਼ਰੂਰ ਜੁੜੋ - ਕੇਜਰੀਵਾਲ
 
 
ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ 'ਨੈਸ਼ਨਲ ਟਾਊਨਹਾਲ ਅਗੇਂਸਟ ਈ-20' ਦਾ ਆਯੋਜਨ ਕੀਤਾ ਜਾਵੇਗਾ। ਇਸ ਟਾਊਨਹਾਲ ਵਿੱਚ ਈ-20 ਤੋਂ ਪ੍ਰਭਾਵਿਤ ਦੇਸ਼ ਭਰ ਦੇ ਲੋਕ ਆਨਲਾਈਨ ਜਾਂ ਆਫਲਾਈਨ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖਣਗੇ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅਤੇ ਈ-20 ’ਤੇ ਫੈਸਲਾ ਲੈਣ ਲਈ ਮੇਰੇ ਨਾਲ ਦੇਸ਼ ਦੀ ਇੱਕ ਜਾਣੀ-ਪਛਾਣੀ ਸ਼ਖਸੀਅਤ ਮੌਜੂਦ ਹੋਵੇਗੀ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪ ਵੀ ਆਪਣੀ ਗੱਲ ਰੱਖਣ ਲਈ ਟਾਊਨਹਾਲ ਵਿੱਚ ਆਫਲਾਈਨ ਜਾਂ ਆਨਲਾਈਨ ਜ਼ਰੂਰ ਜੁੜੋ।
 
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਈ-20 ਪੈਟਰੋਲ ਨਾਲ ਗੱਡੀਆਂ ’ਤੇ ਪੈ ਰਹੇ ਅਸਰ ਦੇ ਮੁੱਦੇ ਨੂੰ ਲਗਾਤਾਰ ਚੁੱਕ ਰਹੀ ਹੈ। ਕੇਂਦਰ ਸਰਕਾਰ ਈ-20 ਨੂੰ ਪੁਰਾਣੀਆਂ ਗੱਡੀਆਂ ਲਈ ਵੀ ਸੁਰੱਖਿਅਤ ਦੱਸ ਰਹੀ ਹੈਜਦਕਿ ਇਸ ਦੀ ਵਰਤੋਂ ਨਾਲ ਪੁਰਾਣੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਮਾਈਲੇਜ ਵੀ ਘਟ ਰਹੀ ਹੈ। ਇਸ ਸਬੰਧੀ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ ਸਥਿਤ 29 ਆਟੋ ਨਿਰਮਾਤਾ ਕੰਪਨੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸਪੱਸ਼ਟ ਕਰਨ ਦੀ ਅਪੀਲ ਵੀ ਕੀਤੀ ਸੀ ਕਿ ਕੀ ਈ-20 ਪੁਰਾਣੀਆਂ ਗੱਡੀਆਂ ਲਈ ਸੁਰੱਖਿਅਤ ਹੈਕੀ ਇਸ ਦੀ ਵਰਤੋਂ ਨਾਲ ਗੱਡੀਆਂ ’ਤੇ ਕੋਈ ਅਸਰ ਨਹੀਂ ਪੈ ਰਿਹਾ?ਉਨ੍ਹਾਂ ਪੁੱਛਿਆ ਸੀ ਕਿ ਜੇਕਰ ਈ-20 ਦੀ ਵਰਤੋਂ ਨਾਲ ਗੱਡੀਆਂ ਖਰਾਬ ਹੁੰਦੀਆਂ ਹਨ ਤਾਂ ਉਸ ਦਾ ਹਰਜਾਨਾ ਕੌਣ ਦੇਵੇਗਾਅਰਵਿੰਦ ਕੇਜਰੀਵਾਲ ਦੇ ਇਸ ਪੱਤਰ ਦਾ ਕਿਸੇ ਵੀ ਆਟੋ ਨਿਰਮਾਤਾ ਕੰਪਨੀ ਨੇ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ 9 ਕੰਪਨੀਆਂ ਨੇ ਅਰਵਿੰਦ ਕੇਜਰੀਵਾਲ ਨਾਲ ਹੋਈ ਮੀਟਿੰਗ ਵਿੱਚ ਜ਼ਬਾਨੀ ਤੌਰ ’ਤੇ ਦੱਸਿਆ ਕਿ ਈ-20 ਪੁਰਾਣੀਆਂ ਗੱਡੀਆਂ ਲਈ ਸੁਰੱਖਿਅਤ ਨਹੀਂ ਹੈ।
 
ਉੱਥੇ ਹੀਬੀਤੇ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਈ-20 ਦੇ ਮੁੱਦੇ ’ਤੇ ਰਾਸ਼ਟਰੀ ਪੱਧਰ ’ਤੇ ਚਰਚਾ ਕਰਨ ਲਈ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਆਯੋਜਿਤ ਕਰਨ ਦਾ ਐਲਾਨ ਕੀਤਾ ਸੀ। ਇਸ ਵਿੱਚ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਲੋਕ ਜੁੜ ਸਕਦੇ ਹਨ। ਪਾਰਟੀ ਨੇ ਆਨਲਾਈਨ ਜੁੜਨ ਲਈ ਲਿੰਕ ਜਾਰੀ ਕੀਤਾ ਸੀ। ਹਜ਼ਾਰਾਂ ਲੋਕਾਂ ਨੇ ਟਾਊਨਹਾਲ ਨਾਲ ਆਨਲਾਈਨ ਜੁੜਨ ਵਿੱਚ ਦਿਲਚਸਪੀ ਦਿਖਾਈ ਹੈਜਦਕਿ ਦਿੱਲੀ ਅਤੇ ਐੱਨਸੀਆਰ ਤੋਂ ਵੱਡੀ ਗਿਣਤੀ ਵਿੱਚ ਲੋਕ ਟਾਊਨਹਾਲ ਵਿੱਚ ਫਿਜ਼ੀਕਲੀ ਤੌਰ ’ਤੇ ਸ਼ਾਮਲ ਹੋਣਗੇ।

Aap-s-National-Townhall-Against-E20-To-Be-Held-On-Saturday



TOP HEADLINES


ਕਾਂਗਰਸ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ, ਰਾਜਾ ਵੜਿੰਗ ਆਪ ਵਿਰੁੱਧ
ਪਾਇਲ ਯੂਥ ਕਾਂਗਰਸ ਦੇ ਪ੍ਰਧਾਨ ਗੁਰਨਾਜ਼ ਜ਼ੀਰਕ ਵਿਰੁੱਧ ਐਫਆਈਆਰ
ਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸ
ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀ
ਆਪ ਦਾ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਸ਼ਨੀਵਾਰ ਨੂੰ, ਦੇਸ਼ ਭਰ
ਆਪ ਐਮਪੀ ਮਾਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਨਾਲ ਕੀਤੀ ਮੁਲਾ
मामला : 15 लाख रुपये के लेन-देन को लेकर फाइनेंसर पर फा
*ਪੰਜਾਬ ਸਰਕਾਰ ਨੇ ਕਰਦਾਤਿਆਂ ਲਈ ਟੈਕਸ ਵਿੱਚ ਵੱਡੀ ਰਾਹਤ ਦਾ ਲਾਭ
*ਮਾਨਸਿਕ ਸਿਹਤ ਮਾਹਿਰਾਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’
'ਹਰ ਬੂਥ, ਮਜ਼ਬੂਤ' ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਨੇ
ਸਮਰਾਲਾ ਵਿੱਚ ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਲੁੱਟ ਦੀਆਂ ਵਧਦੀ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ 23 ਮਹੀਨਿਆਂ ਦੇ ਮਾਸਟਰ ਆਰਵ
ਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵ
ਚੀਨ ਬਣਾਉਟੀ ਸੂਰਜ ਬਣਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਬੱਚਿ
*ਮਾਨਸਿਕ ਸਿਹਤ ਆਗੂਆਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁ
*ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 'ਤੇ ਮਾਲਵਿੰਦਰ ਕੰ
ਚੰਡੀਗੜ੍ਹ ਪ੍ਰਦਰਸ਼ਨ ਮਾਮਲੇ ਵਿੱਚ ਵਿਧਾਇਕ ਮਨਪ੍ਰੀਤ ਇਆਲੀ ਸਣੇ 1
*ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿ
*ਪੰਜਾਬ ਸਿੱਖਿਆ ਕ੍ਰਾਂਤੀ: ਭਗਵੰਤ ਮਾਨ ਸਰਕਾਰ ਵੱਲੋਂ ਨੀਟ, ਜੇ.ਈ
ਆਸਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51171261

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us