ਕਾਂਗਰਸ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਬਿਆਨ ਬੇਹੱਦ ਸ਼ਰਮਨਾਕ ਅਤੇ ਘਟੀਆ, ਲੋਕਾਂ ਦੀ ਧਾਰਮਿਕ ਆਸਥਾ 'ਤੇ ਸਿੱਧਾ ਹਮਲਾ: ਕੁਲਦੀਪ ਧਾਲੀਵਾਲ

Aug24,2026 | Jagrati Lahar Bureau | Chandigarh

 
ਧਾਲੀਵਾਲ ਨੇ ਕਾਂਗਰਸ ਨੇਤਾ ਰਾਜਾ ਵੜਿੰਗ ਅਤੇ ਬਾਜਵਾ ਤੋਂ ਮੰਗਿਆ ਸਪੱਸ਼ਟੀਕਰਨਪੁੱਛਿਆ- ਕੀ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ 'ਆਡੰਬਰਮੰਨਦੀ ਹੈ?
 
ਰਾਜਨੀਤਿਕ ਵਿਰੋਧ ਆਪਣੀ ਜਗ੍ਹਾਪਰ ਪੰਜਾਬ ਦੀ ਜਨਤਾ ਦੀ ਧਾਰਮਿਕ ਆਸਥਾ ਦਾ ਅਪਮਾਨ ਬਰਦਾਸ਼ਤ ਨਹੀਂ: ਧਾਲੀਵਾਲ
 
 
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਸਾਂਸਦ ਧਰਮਵੀਰ ਗਾਂਧੀ ਦੇ ਹਾਲੀਆ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਬੇਹੱਦ ਸ਼ਰਮਨਾਕਘਟੀਆ ਅਤੇ ਧਾਰਮਿਕ ਆਸਥਾ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਸ ਮੁੱਦੇ 'ਤੇ ਤੁਰੰਤ ਆਪਣਾ ਰੁਖ਼ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।
 
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਾਡੇ ਬਜ਼ੁਰਗ ਅਤੇ ਗਰੀਬ ਲੋਕ ਸ਼੍ਰੀ ਅਨੰਦਪੁਰ ਸਾਹਿਬਸ਼੍ਰੀ ਅੰਮ੍ਰਿਤਸਰ ਸਾਹਿਬਖਾਟੂ ਸ਼ਿਆਮਮਥੁਰਾ ਅਤੇ ਹਰਿਦੁਆਰ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਹਨ। ਕੀ ਬਜ਼ੁਰਗਾਂ ਅਤੇ ਗਰੀਬਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਕਰਵਾਉਣਾ ਕੋਈ ਅਪਰਾਧ ਹੈਧਰਮਵੀਰ ਗਾਂਧੀ ਨੂੰ ਇਸ ਕਲਿਆਣਕਾਰੀ ਪਹਿਲਕਦਮੀ ਵਿੱਚ ਕੀ ਬੁਰਾਈ ਨਜ਼ਰ ਆ ਰਹੀ ਹੈ?
 
ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਤੋਂ ਸਵਾਲ ਕੀਤਾ ਅਤੇ ਪੁੱਛਿਆ ਕਿ ਉਹ ਸਪੱਸ਼ਟ ਕਰਨ ਕਿ ਕੀ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ 'ਆਡੰਬਰਮੰਨਦੀ ਹੈਉਨ੍ਹਾਂ ਅੱਗੇ ਕਿਹਾ ਕਿ ਹਰ ਆਮ ਨਾਗਰਿਕ ਜਾਂ ਗਰੀਬ ਪਰਿਵਾਰ ਨਿੱਜੀ ਤੌਰ 'ਤੇ ਇਹਨਾਂ  ਤੀਰਥ ਸਥਾਨਾਂ 'ਤੇ ਜਾਣ ਦਾ ਖਰਚਾ ਨਹੀ ਚੁਕ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਦੇ ਰਹਿਣਖਾਣ-ਪੀਣ ਅਤੇ ਆਉਣ-ਜਾਣ ਦਾ ਬਹਿਤਰੀਨ ਪ੍ਰਬੰਧ ਕੀਤਾ ਹੈ। ਪਿੰਡਾਂ ਵਿੱਚ ਬੱਸਾਂ ਲਈ ਲੰਬੀਆਂ ਲਾਈਨਾਂ ਲੱਗੀਆਂ ਹਨ ਅਤੇ ਲੋਕ ਖੁਸ਼ੀ-ਖੁਸ਼ੀ ਦਰਸ਼ਨਾਂ ਲਈ ਜਾ ਰਹੇ ਹਨ। ਕਾਂਗਰਸ ਨੂੰ ਆਮ ਲੋਕਾਂ ਦੀ ਇਸ ਖੁਸ਼ੀ ਤੋਂ ਕੀ ਤਕਲੀਫ਼ ਹੈ?
 
ਧਾਲੀਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਅਤੇ ਹੋਰ ਧਾਰਮਿਕ ਆਯੋਜਨਾਂ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਰਧਾਲੂਆਂ ਲਈ ਵਿਆਪਕ ਪੱਧਰ 'ਤੇ ਇੰਤਜ਼ਾਮ ਕੀਤੇ ਸਨ। ਹੁਣ ਗੁਰੂ ਰਵਿਦਾਸ ਜੀ ਦੇ 650ਵੇਂ ਗੁਰਪੁਰਬ ਦੇ ਅਵਸਰ 'ਤੇ ਵੀ ਸਰਕਾਰ ਸ਼ਰਧਾ ਅਤੇ ਸਤਿਕਾਰ ਨਾਲ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ਤੋਂ ਸਵਾਲ ਕੀਤਾ ਕਿ ਕੀ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਵੀ ਕਾਂਗਰਸ ਨੇਤਾਵਾਂ ਦੀ ਨਜ਼ਰ ਵਿੱਚ ਗਲਤ ਕੰਮ ਹੈ?
 
'ਆਪਨੇਤਾ ਨੇ ਕਿਹਾ ਕਿ ਧਰਮਵੀਰ ਗਾਂਧੀ ਦੇ ਬਿਆਨ 'ਤੇ ਹੁਣ ਰਾਜਾ ਵੜਿੰਗਪ੍ਰਤਾਪ ਬਾਜਵਾ ਅਤੇ ਕਾਂਗਰਸ ਹਾਈਕਮਾਨ ਨੂੰ ਚੁੱਪੀ ਤੋੜਨੀ ਚਾਹੀਦੀ ਹੈ। ਉਨ੍ਹਾਂ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਕਾਂਗਰਸ ਇਸ ਬਿਆਨ ਨਾਲ ਸਹਿਮਤ ਹੈ। ਜੇਕਰ ਉਹ ਸਹਿਮਤ ਨਹੀਂ ਹਨ ਤਾਂ ਕਾਂਗਰਸ ਲੀਡਰਸ਼ਿਪ ਨੂੰ ਜਨਤਕ ਤੌਰ 'ਤੇ ਧਰਮਵੀਰ ਗਾਂਧੀ ਦੇ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
 
ਧਾਲੀਵਾਲ ਨੇ ਕਿਹਾ ਕਿ ਰਾਜਨੀਤਿਕ ਵਿਰੋਧ ਆਪਣੀ ਜਗ੍ਹਾ ਹੈਪਰ ਪੰਜਾਬ ਦੀ ਜਨਤਾ ਦੀ ਧਾਰਮਿਕ ਆਸਥਾ ਨੂੰ ਰਾਜਨੀਤੀ ਦੇ ਨਿਸ਼ਾਨੇ 'ਤੇ ਲਿਆਉਣਾ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਦੇਸ਼ ਗਰੀਬਬਜ਼ੁਰਗ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣਾ ਹੈਨਾ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ ਅਤੇ ਧਾਰਮਿਕ ਆਸਥਾ ਦਾ ਅਪਮਾਨ ਕਰਨ ਵਾਲੀ ਰਾਜਨੀਤੀ ਦਾ ਜਵਾਬ ਜਨਤਾ ਆਪਣੇ ਤਰੀਕੇ ਨਾਲ ਦੇਵੇਗੀ।

-kuldeepdhaliwal-dharamvirgandhi-aappunjab-punjabpolitics-cmbhagwantmann-tirthyatrascheme-religiousfaith



TOP HEADLINES


ਮੰਗਲਵਾਰ ਨੂੰ ਗੋਆ ਵਿੱਚ ਈ-20 ਪੈਟਰੋਲ ਦੇ ਖਿਲਾਫ ਕੇਜਰੀਵਾਲ ਦਾ
ਮੋਦੀ ਸਰਕਾਰ ਤੋਂ ਭੰਗ ਹੋਇਆ ਮੋਹ, 73 ਲੱਖ ਕਿਸਾਨਾਂ ਨੇ ਛੱਡੀ ਫਸ
ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਨਡਾਲਾ, ਬੇਗੋਵਾਲ ਅਤੇ ਭੁਲੱਥ
ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਵਲੋਂ ਸੋਹਾਣਾ ਥਾਣਾ ਦੇ ਐਸ ਐਚ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮ੍ਰਿਤਕ ਕਬੱਡੀ ਖਿਡਾਰੀ ਗ
ਵੜਿੰਗ ਨੇ ਹਵਾਰਾ ਨੂੰ ਪੈਰੋਲ ਦੀ ਮੰਗ ਦਾ ਕੀਤਾ ਸਮਰਥਨ
ਭਾਜਪਾ ਕਸਮ ਖਾ ਕੇ ਕਹੇ ਕਿ ਉਹ ਅਕਾਲੀਆਂ ਨਾਲ ਗੱਠਜੋੜ ਨਹੀਂ ਕਰੇ
*ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਪੰਜ ਵਿਅਕਤੀ ਕਾਬੂ; ਨੌਂ ਪ
ਕਾਂਗਰਸ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਬਿਆਨ ਬੇਹੱਦ ਸ਼ਰਮਨਾਕ ਅ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਧਿਆਪਕਾਂ, ਸਿੱਖਿਆ ਮੁਲਾਜ਼
*41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ: ਡਾ. ਬਲਬੀਰ ਸਿੰਘ ਵੱਲੋਂ ਲ
*ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਸਮਰਾਲਾ ਦੇ ਨਸ਼ਾ ਛੁ
ਮੁਹਾਲੀ ਬਣੇਗਾ ਆਈ.ਟੀ. ਹੱਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਅਸੀਂ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਕਰ ਰਹੇ, ਨਵੀਂ ਪੀੜ੍ਹੀ
ਧਰਮਵੀਰ ਗਾਂਧੀ ਵੱਲੋਂ ਪੰਜਾਬ ਸਰਕਾਰ ਦੇ ਧਾਰਮਿਕ ਪ੍ਰੋਗਰਾਮਾਂ ਨੂ
*ਮੁੱਖ ਮੰਤਰੀ ਸਿਹਤ ਯੋਜਨਾ ਨੇ ਲੰਬੇ ਸਮੇਂ ਤੱਕ ਚੱਲਣ ਵਾਲੇ ਛਾਤੀ
ਪੰਜਾਬ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ
ਵੜਿੰਗ ਵਿਦ ਵਾਰਿਅਰਜ਼ ਨਸ਼ਿਆਂ ਦੀ ਸਮੱਸਿਆ ਪੰਜਾਬ ਦਾ ਸਭ ਤੋਂ ਗ
*ਤੀਜ ਦੇ ਮੇਲੇ ਤੋਂ ਵੀ ਵੱਡਾ ਹੋਵੇਗਾ 2027 ਵਿੱਚ ਭਗਵੰਤ ਮਾਨ ਦੇ
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਨੈੱਟਵ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51492558

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us