ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ

Jul21,2026 | Jagrati Lahar Bureau | New Delhi


 
ਅਸੀਂ ਝੂਠੇ ਕੇਸ ਲਗਾ ਕੇ ਵੱਖ-ਵੱਖ ਥਾਣਿਆਂ ਵਿੱਚ ਗ੍ਰਿਫ਼ਤਾਰ ਕਰਕੇ ਰੱਖੇ 70 ਤੋਂ 80 ਲੋਕਾਂ ਨੂੰ ਛੁਡਵਾਇਆ ਹੈ- ਕੇਜਰੀਵਾਲ
 
ਪੁਲਿਸ ਦੱਸੇ, ਕਿੰਨ੍ਹਿਆਂ 'ਤੇ ਐਫਆਈਆਰ ਹੋਈ ਹੈ, ਕਿੰਨੇ ਹਿਰਾਸਤ ਵਿੱਚ ਹਨ ਅਤੇ ਕੀ ਹੋਰ ਕੋਈ ਗ੍ਰਿਫ਼ਤਾਰੀ ਹੋਈ ਹੈ?- ਕੇਜਰੀਵਾਲ
 
ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਨੇ ਲੋਕਾਂ 'ਤੇ ਬੁਰੀ ਤਰ੍ਹਾਂ ਡੰਡੇ ਮਾਰੇ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪੱਥਰ ਵਰ੍ਹਾਏ- ਕੇਜਰੀਵਾਲ
 
ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਨਹੀਂ, ਬਲਕਿ ਹੁਣ ਮੋਦੀ ਜੀ ਦਾ ਅਸਤੀਫ਼ਾ ਹੋਣਾ ਚਾਹੀਦਾ ਹੈ, ਮੋਦੀ ਹਟਾਓ-ਦੇਸ਼ ਬਚਾਓ- ਕੇਜਰੀਵਾਲ
 
ਹੁਣ ਮੋਦੀ ਸਰਕਾਰ ਦੀਆਂ ਧਮਕੀਆਂ ਤੋਂ ਡਰਨਾ ਅਤੇ ਟੁੱਟਣਾ ਨਹੀਂ ਹੈ, ਨਿਡਰ ਹੋ ਕੇ ਲੜਾਂਗੇ ਅਤੇ ਜਿੱਤ ਕੇ ਰਹਾਂਗੇ- ਕੇਜਰੀਵਾਲ
 
ਸਿੱਖਿਆ ਮੰਤਰੀ ਦਾ ਅਸਤੀਫ਼ਾ ਅਤੇ ਪਾਰਦਰਸ਼ੀ ਐਜੂਕੇਸ਼ਨ ਸਿਸਟਮ ਲਾਗੂ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ- ਕੇਜਰੀਵਾਲ
 
ਨਵੀਂ ਦਿੱਲੀ, 21 ਜੁਲਾਈ
 
ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿਨ ਭਰ ਹਸਪਤਾਲ, ਵੱਖ-ਵੱਖ ਥਾਣਿਆਂ ਤੋਂ ਲੈ ਕੇ ਜੰਤਰ-ਮੰਤਰ ਤੱਕ ਭੱਜ-ਦੌੜ ਕੀਤੀ। ਸਭ ਤੋਂ ਪਹਿਲਾਂ, ਉਹ ਸੰਸਦ ਮੈਂਬਰ ਸੰਜੇ ਸਿੰਘ, ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨਾਲ ਆਰਐਮਐਲ ਹਸਪਤਾਲ ਪਹੁੰਚ ਕੇ ਪੁਲਿਸ ਦੇ ਲਾਠੀਚਾਰਜ ਨਾਲ ਜ਼ਖ਼ਮੀ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ। ਇਸ ਤੋਂ ਬਾਅਦ ਉਹ ਮੰਦਿਰ ਮਾਰਗ ਅਤੇ ਸੰਸਦ ਮਾਰਗ ਥਾਣੇ ਜਾ ਕੇ ਗ੍ਰਿਫ਼ਤਾਰ ਲੋਕਾਂ ਨੂੰ ਰਿਹਾਅ ਕਰਵਾਇਆ। ਫਿਰ ਉਹ ਜੰਤਰ-ਮੰਤਰ ਜਾ ਕੇ ਧਰਨੇ 'ਤੇ ਬੈਠੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਵੇਰ ਤੋਂ ਅਸੀਂ ਝੂਠੇ ਕੇਸ ਲਗਾ ਕੇ ਵੱਖ-ਵੱਖ ਥਾਣਿਆਂ ਵਿੱਚ ਗ੍ਰਿਫ਼ਤਾਰ ਕਰਕੇ ਰੱਖੇ 70 ਤੋਂ 80 ਲੋਕਾਂ ਨੂੰ ਛੁਡਵਾਇਆ ਹੈ। ਮੋਦੀ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਨੇ ਲੋਕਾਂ 'ਤੇ ਬੁਰੀ ਤਰ੍ਹਾਂ ਡੰਡੇ ਮਾਰੇ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪੱਥਰ ਵਰ੍ਹਾਏ। ਹੁਣ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਨਹੀਂ, ਬਲਕਿ ਮੋਦੀ ਜੀ ਦਾ ਅਸਤੀਫ਼ਾ ਹੋਣਾ ਚਾਹੀਦਾ ਹੈ। ਮੋਦੀ ਹਟਾਓ-ਦੇਸ਼ ਬਚਾਓ।
 
ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਦੀ ਹਿੰਮਤ ਨੂੰ ਸਲਾਮ ਕਰਦਿਆਂ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਨੂੰ ਵੰਗਾਰਨ ਦੀ ਹਿੰਮਤ ਕੀਤੀ ਹੈ। ਸੋਮਵਾਰ ਨੂੰ ਪੂਰੀ ਦੁਨੀਆ ਨੇ ਦੇਖਿਆ ਕਿ ਕਿਸ ਤਰ੍ਹਾਂ ਮੋਦੀ ਨੂੰ ਇਹਨਾਂ ਨੌਜਵਾਨਾਂ ਅੱਗੇ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਮੈਂ ਅਜੇ ਜ਼ਖ਼ਮੀ ਲੋਕਾਂ ਨੂੰ ਮਿਲ ਕੇ ਆਇਆ ਹਾਂ। ਪੁਲਿਸ ਨੇ ਲੋਕਾਂ 'ਤੇ ਬੁਰੀ ਤਰ੍ਹਾਂ ਡੰਡੇ ਮਾਰੇ ਹਨ, ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਪੱਥਰ ਵਰ੍ਹਾਏ ਗਏ। ਕਿਸੇ ਦਾ ਸਿਰ ਪਾੜ ਦਿੱਤਾ ਹੈ ਤਾਂ ਕਿਸੇ ਦੀ ਲੱਤ ਤੋੜ ਦਿੱਤੀ ਹੈ। ਕਈ ਲੋਕਾਂ ਨੂੰ ਫ਼ਰੈਕਚਰ ਆਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਸਵੇਰ ਤੋਂ ਮੈਂ ਖ਼ੁਦ ਇੱਕ-ਇੱਕ ਥਾਣੇ ਵਿੱਚ ਜਾ ਕੇ ਪਤਾ ਕਰ ਰਿਹਾ ਹਾਂ ਕਿ ਲੋਕ ਕਿੱਥੇ ਗ੍ਰਿਫ਼ਤਾਰ ਹਨ। ਮੈਂ ਸਵੇਰ ਤੋਂ ਲਗਭਗ 70-80 ਲੋਕਾਂ ਨੂੰ ਛੁਡਵਾ ਚੁੱਕਾ ਹਾਂ, ਜਿਨ੍ਹਾਂ ਨੂੰ ਝੂਠੇ ਕੇਸ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਇਹ ਬੱਚੇ ਅੱਤਵਾਦੀ ਅਤੇ ਐਂਟੀ-ਨੈਸ਼ਨਲ ਹਨ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਭ ਤੋਂ ਵੱਡੇ ਅੱਤਵਾਦੀ ਅਤੇ ਐਂਟੀ-ਨੈਸ਼ਨਲ ਆਪ ਖ਼ੁਦ ਹੋ। ਇਹ ਬੱਚੇ ਇਸ ਦੇਸ਼ ਦਾ ਭਵਿੱਖ ਹਨ। ਤੁਸੀਂ ਪਿਛਲੇ 12 ਸਾਲਾਂ ਵਿੱਚ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਤੁਹਾਡੇ ਤੋਂ ਨੀਟ  ਦਾ ਇੱਕ ਇਮਤਿਹਾਨ ਠੀਕ ਤਰ੍ਹਾਂ ਨਹੀਂ ਹੁੰਦਾ, ਤੁਸੀਂ ਦੇਸ਼ ਕੀ ਚਲਾਓਗੇ? ਮੈਨੂੰ ਲੱਗਦਾ ਹੈ ਕਿ ਹੁਣ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਨਹੀਂ, ਬਲਕਿ ਖ਼ੁਦ ਪ੍ਰਧਾਨ ਮੰਤਰੀ ਮੋਦੀ ਦਾ ਅਸਤੀਫ਼ਾ ਹੋਣਾ ਚਾਹੀਦਾ ਹੈ। ਮੋਦੀ ਹਟਾਓ, ਦੇਸ਼ ਬਚਾਓ।
 
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅੱਜ ਸਵੇਰੇ-ਸਵੇਰੇ ਮੋਦੀ ਜੀ ਦੀ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਜੋ ਲੋਕ ਅੰਦੋਲਨ ਵਿੱਚ ਆਏ ਸਨ, ਉਨ੍ਹਾਂ 'ਤੇ ਕੇਸ ਕਰਨਗੇ। ਮੈਂ ਮੋਦੀ ਜੀ ਨੂੰ ਚੈਲੇਂਜ ਕਰਦਾ ਹਾਂ ਕਿ ਕੇਸ ਕਰਕੇ ਦਿਖਾਉਣ। ਨੌਜਵਾਨ ਕੇਸਾਂ ਤੋਂ ਬਿਲਕੁਲ ਨਾ ਡਰਨ, ਆਮ ਆਦਮੀ ਪਾਰਟੀ ਨੌਜਵਾਨਾਂ ਲਈ ਵੱਡੇ ਤੋਂ ਵੱਡਾ ਵਕੀਲ ਖੜ੍ਹਾ ਕਰੇਗੀ ਅਤੇ ਛੁਡਵਾ ਕੇ ਲੈ ਆਵੇਗੀ। ਮੋਦੀ ਜੀ ਨੇ ਮੈਨੂੰ ਵੀ ਝੂਠੇ ਕੇਸ ਵਿੱਚ ਜੇਲ੍ਹ ਭੇਜਿਆ ਸੀ, ਪਰ ਮੈਂ ਵੀ ਬਾਹਰ ਆ ਗਿਆ। ਮੈਂ ਨਾ ਡਰਿਆ ਅਤੇ ਨਾ ਹੀ ਟੁੱਟਿਆ। ਸਾਡੇ ਨੌਜਵਾਨਾਂ ਨੂੰ ਵੀ ਟੁੱਟਣਾ ਜਾਂ ਡਰਨਾ ਨਹੀਂ ਹੈ, ਆਪਣੇ ਅੰਦਰੋਂ ਡਰ ਕੱਢ ਦਿਓ। ਜਿਸ ਦਿਨ ਡਰ ਨਿਕਲ ਗਿਆ, ਉਸ ਦਿਨ ਤੁਹਾਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।
 
ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਜਦੋਂ ਤੱਕ ਸਿੱਖਿਆ ਮੰਤਰੀ ਅਸਤੀਫ਼ਾ ਨਹੀਂ ਦਿੰਦੇ ਅਤੇ ਦੇਸ਼ ਵਿੱਚ ਇੱਕ ਚੰਗਾ ਐਜੂਕੇਸ਼ਨ ਸਿਸਟਮ ਲਾਗੂ ਨਹੀਂ ਹੁੰਦਾ, ਤਦ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਤੁਸੀਂ ਸਭ ਚਿੰਤਾ ਨਾ ਕਰਨਾ, ਅਸੀਂ ਤੁਹਾਡੇ ਨਾਲ ਹਾਂ। ਇੱਕ ਪਾਸੇ ਦੇਸ਼ ਦੇ 140 ਕਰੋੜ ਲੋਕ ਹਨ ਅਤੇ ਦੂਜੇ ਪਾਸੇ ਇਕੱਲੇ ਮੋਦੀ ਹਨ। ਮੋਦੀ ਨੇ ਇਸ ਦੇਸ਼ ਦੇ ਲੋਕਾਂ 'ਤੇ ਹਮਲਾ ਕੀਤਾ ਹੈ, ਹੁਣ ਦੇਖਣਾ ਦੇਸ਼ ਦੇ ਲੋਕ ਉਨ੍ਹਾਂ ਨੂੰ ਕਿਵੇਂ ਮਜ਼ਾ ਚਖਾਉਂਦੇ ਹਨ।
 
ਇਸ ਤੋਂ ਪਹਿਲਾਂ, ਆਰਐਮਐਲ ਹਸਪਤਾਲ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਨੂੰ ਜਿਸ ਬਰਬਰਤਾ ਨਾਲ ਹਮਲਾ ਕਰਵਾਇਆ ਗਿਆ ਸੀ, ਉਸ ਵਿੱਚ ਕਈ ਬੱਚੇ ਅਤੇ ਪੁਲਿਸ ਵਾਲੇ ਜ਼ਖ਼ਮੀ ਹੋਏ ਸਨ। ਉਨ੍ਹਾਂ ਵਿੱਚੋਂ ਕਈ ਜ਼ਖ਼ਮੀ ਬੱਚਿਆਂ ਅਤੇ ਪੁਲਿਸ ਵਾਲਿਆਂ ਨੂੰ ਇੱਥੇ ਆਰਐਮਐਲ ਹਸਪਤਾਲ ਲਿਆਂਦਾ ਗਿਆ ਸੀ। ਮੈਂ ਅੱਜ ਇੱਥੇ ਉਨ੍ਹਾਂ ਸਾਰੇ ਜ਼ਖ਼ਮੀ ਲੋਕਾਂ ਨੂੰ ਮਿਲਣ ਲਈ ਆਇਆ ਸੀ। ਸਾਨੂੰ ਦੱਸਿਆ ਗਿਆ ਹੈ ਕਿ ਇੱਕ ਬੱਚੀ ਨੂੰ ਛੱਡ ਕੇ ਬਾਕੀ ਸਾਰੇ ਜ਼ਖ਼ਮੀ ਬੱਚੇ ਅਤੇ ਪੁਲਿਸ ਵਾਲੇ ਡਿਸਚਾਰਜ ਹੋ ਚੁੱਕੇ ਹਨ। ਇੱਕ ਬੱਚੀ ਆਈ.ਸੀ.ਯੂ. ਵਿੱਚ ਹੈ ਅਤੇ ਉਸ ਦੀ ਹਾਲਤ ਕਾਫ਼ੀ ਗੰਭੀਰ ਹੈ। ਅਸੀਂ ਉਸ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਦੱਸਿਆ ਕਿ ਉਹ ਬਹੁਤ ਗੰਭੀਰ ਸਥਿਤੀ ਵਿੱਚ ਹੈ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਸਿਹਤਮੰਦ ਹੋਵੇ ਅਤੇ ਠੀਕ ਹੋ ਕੇ ਦੁਬਾਰਾ ਆਪਣੇ ਪਰਿਵਾਰ ਵਿੱਚ ਪਰਤੇ।
 
ਉੱਥੇ ਹੀ, ਸੰਸਦ ਮਾਰਗ ਥਾਣੇ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਤੋਂ ਪੁਲਿਸ ਨੇ ਮੋਦੀ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਬਰਦਸਤ ਤਾਨਾਸ਼ਾਹੀ ਕਰਦਿਆਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਝੂਠੇ ਕੇਸ ਦਰਜ ਕੀਤੇ ਗਏ ਹਨ ਅਤੇ ਬਿਨਾ ਐਫ.ਆਈ.ਆਰ. ਦੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਵਜ੍ਹਾ ਨਾਲ ਕਈ ਬੱਚਿਆਂ ਦੇ ਮਾਤਾ-ਪਿਤਾ ਅਤੇ ਪਰਿਵਾਰ ਵਾਲੇ ਬਹੁਤ ਚਿੰਤਤ ਹਨ ਕਿ ਉਨ੍ਹਾਂ ਦੇ ਬੱਚੇ ਆਖ਼ਿਰ ਕਿੱਥੇ ਗਏ। ਅਸੀਂ ਸੰਸਦ ਮਾਰਗ ਥਾਣੇ ਦੀ ਪੁਲਿਸ ਤੋਂ ਮੁੱਖ ਤੌਰ 'ਤੇ ਤਿੰਨ ਜਾਣਕਾਰੀਆਂ ਮੰਗੀਆਂ ਹਨ। ਪਹਿਲਾ, ਸੋਮਵਾਰ ਦੇ ਪ੍ਰਦਰਸ਼ਨ ਨਾਲ ਸਬੰਧਤ ਕਿਸ-ਕਿਸ ਦੇ ਖ਼ਿਲਾਫ਼ ਕਿਹੜੀ-ਕਿਹੜੀ ਐਫpਆਈਆਰ ਦਰਜ ਕੀਤੀ ਗਈ ਹੈ, ਉਸ ਦੀ ਸੂਚੀ ਦਿੱਤੀ ਜਾਵੇ। ਦੂਜਾ, ਜਿੰਨੇ ਬੱਚੇ ਅਜੇ ਬਿਨਾ ਐਫਆਈਆਰ ਦੇ ਹਿਰਾਸਤ ਵਿੱਚ ਹਨ, ਉਹ ਕਿੱਥੇ ਹਨ, ਕਿਸ ਥਾਣੇ ਜਾਂ ਕਿਸ ਜੇਲ੍ਹ ਵਿੱਚ ਹਨ, ਉਸ ਦੀ ਸੂਚੀ ਦਿੱਤੀ ਜਾਵੇ। ਅਤੇ ਤੀਜਾ, ਕੀ ਐਫਆਈਆਰ ਦਰਜ ਹੋਣ ਤੋਂ ਬਾਅਦ ਕੋਈ ਗ੍ਰਿਫ਼ਤਾਰੀ ਹੋਈ ਹੈ? ਜੇਕਰ ਹਾਂ, ਤਾਂ ਉਨ੍ਹਾਂ ਗ੍ਰਿਫ਼ਤਾਰੀਆਂ ਦੀ ਵੀ ਸੂਚੀ ਦਿੱਤੀ ਜਾਵੇ।
 
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅਸੀਂ ਸਵੇਰੇ ਜੋ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਉਸ 'ਤੇ ਹੁਣ ਤੱਕ ਦੋ ਸ਼ਿਕਾਇਤਾਂ ਆਈਆਂ ਹਨ ਅਤੇ ਅਸੀਂ ਉਹ ਦੋਵੇਂ ਸ਼ਿਕਾਇਤਾਂ ਪੁਲਿਸ ਨੂੰ ਸੌਂਪ ਦਿੱਤੀਆਂ ਹਨ। ਇੱਕ ਬੱਚਾ ਫ਼ਰਾਰ/ਲਾਪਤਾ ਹੈ, ਜਿਸ ਨੂੰ ਉਸ ਦੇ ਮਾਤਾ-ਪਿਤਾ ਲੱਭ ਰਹੇ ਹਨ। ਅਸੀਂ ਪੁਲਿਸ ਨੂੰ ਉਸ ਦਾ ਨਾਮ ਅਤੇ ਪੂਰੀ ਜਾਣਕਾਰੀ ਦੇ ਦਿੱਤੀ ਹੈ ਤਾਂ ਜੋ ਉਹ ਪਤਾ ਕਰਕੇ ਦੱਸਣ ਕਿ ਉਸ ਨੂੰ ਕਿੱਥੇ ਅਤੇ ਕਿਸ ਥਾਣੇ ਵਿੱਚ ਰੱਖਿਆ ਗਿਆ ਹੈ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੁਲਿਸ ਨੇ ਮੰਦਿਰ ਮਾਰਗ ਥਾਣੇ ਵਿੱਚ ਸੋਮਵਾਰ ਤੋਂ ਲਗਭਗ 11 ਬੱਚਿਆਂ ਨੂੰ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਅਸੀਂ ਪੁਲਿਸ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੂੰ ਕਿਉਂ ਹਿਰਾਸਤ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਨੂੰ ਕਦੋਂ ਛੱਡਣਗੇ ਜਾਂ ਉਨ੍ਹਾਂ 'ਤੇ ਐਫ.ਆਈ.ਆਰ. ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਗੇ, ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਇਸ 'ਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ 2 ਘੰਟੇ ਦੇ ਅੰਦਰ ਸਾਨੂੰ ਪਤਾ ਕਰਕੇ ਦੱਸਣਗੇ।

Arvind-Kejriwal-Aap-Supremo-



TOP HEADLINES


ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁ
*5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ
ਨੀਟ 'ਤੇ ਕਾਂਗਰਸ ਦੀ ਸਿਆਸਤ ਖ਼ਿਲਾਫ਼ ਭਾਜਪਾ ਪੰਜਾਬ ਦਾ ਪ੍ਰਦਰਸ਼
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2300 ਡਾਇਬੀਟੀਜ਼ ਮਰੀਜ਼ਾਂ ਦਾ ਕੈ
ਵਪਾਰੀ ਆਗੂ ਤੋਂ ਮੋਟਰਸਾਈਕਲ ਸਵਾਰਾਂ ਨੇ 55 ਹਜ਼ਾਰ ਰੁਪਏ ਖੋਹੇ
*ਲੁਧਿਆਣਾ ਵਿਖੇ ਕਰਵਾਏ ਗਈ ਐਨ.ਆਰ.ਆਈ ਮਿਲਣੀ 2026 ਦੌਰਾਨ ਚਾਰ ਜ
ਭਾਰਤ-ਅਮਰੀਕਾ ਐੱਫਟੀਏ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਵੱਲੋ
*ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾ
ਖੰਨਾ ਪੁਲਿਸ ਵੱਲੋ ਹਵਾਈ ਫਾਇਰ ਅਤੇ ਫਿਰੋਤੀ ਮੰਗਣ ਵਾਲੇ 02 ਦੋਸ਼
ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ
*ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ
*ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ
*ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70
*ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ
ਆਮ ਆਦਮੀ ਪਾਰਟੀ ਦੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ
ਖੰਨਾ 'ਚ ਫੌਜੀ ਨੇ ਕੀਤੀ ਖੁਦਕੁਸ਼ੀ, ਘਰ ਅੰਦਰ ਪੱਖੇ ਨਾਲ ਲਟਕਦੀ
*ਗਲਾਡਾ ਦੀ ਵੱਡੀ ਕਾਰਵਾਈ: ਮਨਸੂਰਾ ਤੇ ਜੋਧਾਂ ਵਿੱਚ ਇੱਕ ਅਣਅਧਿਕ
*ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾ
ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51055101

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us