ਪ੍ਰਧਾਨ ਮੰਤਰੀ ਰਾਮ ਮੰਦਰ ਵਿੱਚ ਚੰਦਾ ਚੋਰੀ ਦੇ ਅਸਲੀ ਗੁਨਾਹਗਾਰਾਂ ਨੂੰ ਬਚਾ ਰਹੇ ਹਨ?- ਕੇਜਰੀਵਾਲ

Jul2,2026 | Jagrati Lahar Bureau | New Delhi

ਮੋਦੀ ਜੀ ਨੇ ਖੁਦ ਟ੍ਰਸਟ ਬਣਾਇਆ, ਇੱਕ-ਇੱਕ ਵਿਅਕਤੀ ਨੂੰ ਖੁਦ ਚੁਣਿਆ ਅਤੇ ਆਪਣੇ ਖਾਸ ਚੰਪਤ ਰਾਏ ਨੂੰ ਮੰਦਰ ਦਾ ਸਰਵੇਸਰਵਾ ਬਣਾਇਆ- ਕੇਜਰੀਵਾਲ
ਪੂਰਾ ਘਟਨਾਕ੍ਰਮ ਤਾਂ ਇਹੀ ਦਿਖਾਉਂਦਾ ਹੈ ਕਿ ਮੋਦੀ ਜੀ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ- ਕੇਜਰੀਵਾਲ
ਮੰਦਰ ਦੀ ਜ਼ਮੀਨ, ਉਸ ਦੇ ਨਿਰਮਾਣ ਅਤੇ ਚੰਦਾ ਚੋਰੀ ਦੇ ਇੰਨੇ ਵੱਡੇ-ਵੱਡੇ ਘੁਟਾਲੇ ਹੋ ਗਏ, ਮੋਦੀ ਜੀ ਨੂੰ ਪਤਾ ਕਿਵੇਂ ਨਹੀਂ ਲੱਗਿਆ?- ਕੇਜਰੀਵਾਲ
ਪੀਐਮ ਨੂੰ ਸਭ ਕੁਝ ਪਤਾ ਸੀ ਫਿਰ ਵੀ ਧ੍ਰਿਤਰਾਸ਼ਟਰ ਬਣੇ ਰਹੇ, ਜਦੋਂ ਦੇਸ਼ ਦੇ ਸਾਹਮਣੇ ਸੱਚ ਆਉਣ ਲੱਗਿਆ ਤਾਂ ਫਰਜ਼ੀ ਐਸਆਈਟੀ ਬਣਾ ਦਿੱਤੀ- ਕੇਜਰੀਵਾਲ
ਜਦੋਂ ਸੰਜੇ ਸਿੰਘ ਨੇ ਜ਼ਮੀਨ ਘੁਟਾਲੇ ਦੇ ਸਬੂਤ ਦਿੱਤੇ, ਤਾਂ ਐਸਆਈਟੀ ਨੇ ਕਿਹਾ ਕਿ ਉਹ ਜ਼ਮੀਨ ਘੁਟਾਲੇ ਦੀ ਜਾਂਚ ਨਹੀਂ ਕਰ ਰਹੀ- ਕੇਜਰੀਵਾਲ
ਅਖੀਰ ਐਸਆਈਟੀ ਕੀ ਕਰ ਰਹੀ ਹੈ, ਪਹਿਲਾਂ ਵੀ ਐਸਆਈਟੀ ਬਣੀ, ਕੁਝ ਨਹੀਂ ਹੋਇਆ, ਇਸ ਵਾਰ ਵੀ ਬਣੀ ਹੈ, ਕੁਝ ਨਹੀਂ ਹੋਵੇਗਾ- ਕੇਜਰੀਵਾਲ
*ਨਵੀਂ ਦਿੱਲੀ, 02 ਜੁਲਾਈ 
ਭਗਵਾਨ ਸ਼੍ਰੀ ਰਾਮ ਦੇ ਮੰਦਰ ਵਿੱਚ ਚੰਦਾ ਚੋਰੀ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਭੂ ਸ਼੍ਰੀ ਰਾਮ ਦੇ ਮੰਦਰ ਵਿੱਚ ਚੰਦਾ ਚੋਰੀ ਦੇ ਅਸਲੀ ਗੁਨਾਹਗਾਰਾਂ ਨੂੰ ਬਚਾ ਰਹੇ ਹਨ? ਕਿਉਂਕਿ ਮੋਦੀ ਜੀ ਨੇ ਖੁਦ ਟ੍ਰਸਟ ਬਣਾਇਆ, ਇੱਕ-ਇੱਕ ਵਿਅਕਤੀ ਨੂੰ ਖੁਦ ਚੁਣਿਆ ਅਤੇ ਆਪਣੇ ਖਾਸ ਚੰਪਤ ਰਾਏ ਨੂੰ ਮੰਦਰ ਦਾ ਸਰਵੇਸਰਵਾ ਵੀ ਬਣਾਇਆ। ਅਜਿਹੇ ਵਿੱਚ ਕੀ ਦੇਸ਼ ਦੇ ਲੋਕਾਂ ਨੂੰ ਭਰੋਸਾ ਹੈ ਕਿ ਮੋਦੀ ਜੀ ਅਸਲੀ ਚੋਰਾਂ ਨੂੰ ਸਜ਼ਾ ਦਿਵਾ ਸਕਣਗੇ? ਕਿਉਂਕਿ ਪੂਰਾ ਘਟਨਾਕ੍ਰਮ ਤਾਂ ਇਹੀ ਦਿਖਾਉਂਦਾ ਹੈ ਕਿ ਮੋਦੀ ਜੀ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਦੀ ਜ਼ਮੀਨ ਖਰੀਦ, ਨਿਰਮਾਣ ਅਤੇ ਚੜ੍ਹਾਵੇ ਵਿੱਚ ਇੰਨੇ ਵੱਡੇ-ਵੱਡੇ ਘੁਟਾਲੇ ਹੋ ਗਏ, ਮੋਦੀ ਜੀ ਨੂੰ ਪਤਾ ਕਿਵੇਂ ਨਹੀਂ ਲੱਗਿਆ? ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਸਭ ਪਤਾ ਸੀ, ਪਰ ਉਹ ਧ੍ਰਿਤਰਾਸ਼ਟਰ ਬਣੇ ਰਹੇ। ਜਦੋਂ ਦੇਸ਼ ਦੇ ਸਾਹਮਣੇ ਸੱਚ ਆਉਣ ਲੱਗਿਆ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਫਰਜ਼ੀ ਐਸਆਈਟੀ  ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਸਾਂਸਦ ਸੰਜੇ ਸਿੰਘ ਨੇ ਜ਼ਮੀਨ ਘੁਟਾਲੇ ਦੇ ਸਬੂਤ ਦਿੱਤੇ, ਤਾਂ ਐਸਆਈਟੀ ਨੇ ਕਿਹਾ ਕਿ ਉਹ ਜ਼ਮੀਨ ਘੁਟਾਲੇ ਦੀ ਜਾਂਚ ਨਹੀਂ ਕਰ ਰਹੀ ਹੈ। ਅਖੀਰ ਐਸਆਈਟੀ ਕੀ ਕਰ ਰਹੀ ਹੈ? ਪਹਿਲਾਂ ਵੀ ਐਸਆਈਟੀ ਬਣੀ, ਕੁਝ ਨਹੀਂ ਹੋਇਆ, ਇਸ ਵਾਰ ਵੀ ਐਸਆਈਟੀ ਬਣੀ ਹੈ, ਕੁਝ ਨਹੀਂ ਹੋਵੇਗਾ।
ਵੀਰਵਾਰ ਨੂੰ "ਆਪ" ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨਾਲ ਪਾਰਟੀ ਹੈੱਡਕੁਆਰਟਰ 'ਤੇ ਪ੍ਰੈਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਚੋਰੀ ਹੋਈ ਹੈ, ਹੁਣ ਇਹ ਸਭ ਲੋਕ ਮੰਨ ਰਹੇ ਹਨ। ਪਰ ਕੀ ਅਸਲੀ ਦੋਸ਼ੀਆਂ ਨੂੰ, ਜੋ ਵੱਡੇ-ਵੱਡੇ ਪ੍ਰਭਾਵਸ਼ਾਲੀ ਅਤੇ ਤਾਕਤਵਰ ਲੋਕ ਇਸ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਸਜ਼ਾ ਮਿਲ ਸਕੇਗੀ? ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਹੋਣਗੀਆਂ? ਕੀ ਉਨ੍ਹਾਂ ਖ਼ਿਲਾਫ਼ ਐਕਸ਼ਨ ਹੋਵੇਗਾ? ਹਰ ਜਗ੍ਹਾ ਖੂਬ ਰੌਲਾ ਪਾਇਆ ਗਿਆ ਹੈ ਕਿ ਮੋਦੀ ਜੀ ਹਨ, ਮੋਦੀ ਜੀ ਕਿਸੇ ਨੂੰ ਛੱਡਣਗੇ ਨਹੀਂ, ਮੋਦੀ ਜੀ ਕਿਸੇ ਨੂੰ ਬਖਸ਼ਣਗੇ ਨਹੀਂ। ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਨੂੰ ਵੀ ਭਰੋਸਾ ਹੈ ਕਿ ਮੋਦੀ ਜੀ ਅਸਲੀ ਚੋਰਾਂ ਨੂੰ ਸਜ਼ਾ ਦਿਵਾ ਸਕਣਗੇ? ਮੈਂ ਇਹ ਨਹੀਂ ਕਹਿ ਸਕਦਾ ਅਤੇ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਵੀ ਨਹੀਂ ਹੈ ਕਿ ਪੈਸਾ ਮੋਦੀ ਜੀ ਤੱਕ ਪਹੁੰਚਿਆ। ਇਸ 'ਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ। ਪਰ ਪੂਰਾ ਘਟਨਾਕ੍ਰਮ ਇਹ ਜ਼ਰੂਰ ਦਿਖਾਉਂਦਾ ਹੈ ਕਿ ਮੋਦੀ ਜੀ ਨੇ ਪੂਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ, ਉਸ ਨੂੰ ਢਕਣ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਖੁਦ ਪਰਸਨਲੀ ਇੱਕ ਟ੍ਰਸਟ ਬਣਾਇਆ। ਇਸ ਟ੍ਰਸਟ ਦੇ ਅੰਦਰ ਦਾ ਇੱਕ-ਇੱਕ ਵਿਅਕਤੀ ਪ੍ਰਧਾਨ ਮੰਤਰੀ ਜੀ ਨੇ ਖੁਦ ਚੁਣਿਆ ਹੈ। ਇਸ ਟ੍ਰਸਟ ਵਿੱਚ ਪ੍ਰਧਾਨ ਮੰਤਰੀ ਜੀ ਦੇ ਆਪਣੇ ਲੋਕ ਹਨ। ਚੰਪਤ ਰਾਏ ਪ੍ਰਧਾਨ ਮੰਤਰੀ ਜੀ ਦੇ ਬਹੁਤ ਖਾਸ ਮੰਨੇ ਜਾਂਦੇ ਹਨ। ਮੋਦੀ ਜੀ ਨੇ ਚੰਪਤ ਰਾਏ ਨੂੰ ਸ਼੍ਰੀ ਰਾਮ ਮੰਦਰ ਦਾ ਜਨਰਲ ਸੈਕਟਰੀ ਅਤੇ ਸਰਵੇਸਰਵਾ ਬਣਾਇਆ। ਚੰਪਤ ਰਾਏ ਉਨ੍ਹਾਂ ਦੇ ਆਪਣੇ ਆਦਮੀ ਮੰਨੇ ਜਾਂਦੇ ਹਨ। 2021 ਵਿੱਚ ਉੱਥੇ ਜ਼ਮੀਨਾਂ ਦੇ ਖੂਬ ਘੁਟਾਲੇ ਹੋਏ। ਇੱਕ ਪਾਠਕ ਪਰਿਵਾਰ ਨੇ 2 ਕਰੋੜ ਦੀ ਜ਼ਮੀਨ ਇਨ੍ਹਾਂ ਦੀ ਪਾਰਟੀ ਦੇ ਇੱਕ ਵਿਅਕਤੀ ਨੂੰ ਵੇਚੀ ਅਤੇ 10 ਮਿੰਟ ਦੇ ਅੰਦਰ ਉਸ ਵਿਅਕਤੀ ਨੇ ਉਹੀ ਜ਼ਮੀਨ 18 ਕਰੋੜ ਰੁਪਏ ਵਿੱਚ ਮੰਦਰ ਟ੍ਰਸਟ ਨੂੰ ਵੇਚ ਦਿੱਤੀ। 10 ਮਿੰਟ ਦੇ ਅੰਦਰ 2 ਕਰੋੜ ਦੀ ਜ਼ਮੀਨ 18 ਕਰੋੜ ਦੀ ਹੋ ਗਈ। ਕੀ ਪ੍ਰਧਾਨ ਮੰਤਰੀ ਨੂੰ ਇਸ ਦਾ ਪਤਾ ਨਹੀਂ ਲੱਗਿਆ? ਪੂਰੀ ਦੁਨੀਆ ਨੂੰ ਪਤਾ ਸੀ, ਮੀਡੀਆ ਵਿੱਚ ਵੀ ਆਇਆ ਸੀ। ਇਸੇ ਤਰ੍ਹਾਂ 3 ਕਰੋੜ ਦੀ ਜ਼ਮੀਨ 24 ਕਰੋੜ ਵਿੱਚ ਟ੍ਰਸਟ ਨੂੰ ਵੇਚ ਦਿੱਤੀ ਗਈ। 9 ਕਰੋੜ ਦੀ ਜ਼ਮੀਨ 55 ਕਰੋੜ ਵਿੱਚ ਵੇਚ ਦਿੱਤੀ ਗਈ। 14 ਕਰੋੜ ਦੀ ਜ਼ਮੀਨ 95 ਕਰੋੜ ਵਿੱਚ ਮੰਦਰ ਟ੍ਰਸਟ ਨੇ ਖਰੀਦੀ।
ਕੀ ਪ੍ਰਧਾਨ ਮੰਤਰੀ ਨੂੰ ਇਸ ਦਾ ਪਤਾ ਨਹੀਂ ਲੱਗਿਆ? ਇਹ ਸਭ ਪਬਲਿਕ ਡੋਮੇਨ ਵਿੱਚ ਹੈ, ਫਿਰ ਵੀ ਕੀ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਲੱਗਿਆ?
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਮੰਦਰ ਨਿਰਮਾਣ ਵਿੱਚ ਇੰਜੀਨੀਅਰਾਂ ਦਾ ਆਰੋਪ ਹੈ ਕਿ ਉਨ੍ਹਾਂ ਕੋਲੋਂ ਟੈਂਡਰਾਂ 'ਤੇ 40-40 ਫੀਸਦੀ ਕਮਿਸ਼ਨ ਮੰਗਿਆ ਜਾਂਦਾ ਸੀ। ਕੀ ਪ੍ਰਧਾਨ ਮੰਤਰੀ ਜੀ ਨੂੰ ਇਸ ਦਾ ਪਤਾ ਨਹੀਂ ਲੱਗਿਆ? 40 ਦਿਨਾਂ ਵਿੱਚ 70 ਵਾਰ ਸੀਸੀਟੀਵੀ ਕੈਮਰਿਆਂ ਦੇ ਅੰਦਰ ਚੋਰੀ ਫੜੀ ਗਈ, ਕੀ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ? 8 ਮਹੀਨਿਆਂ ਦੀ ਸੀਸੀਟੀਵੀ ਫੁਟੇਜ ਡਿਲੀਟ ਕਰ ਦਿੱਤੀ ਗਈ, ਕੀ ਪ੍ਰਧਾਨ ਮੰਤਰੀ ਜੀ ਨੂੰ ਪਤਾ ਨਹੀਂ ਲੱਗਿਆ? ਇੰਨੀ ਚੋਰੀ ਇੰਨੇ ਲੰਬੇ ਸਮੇਂ ਤੱਕ ਚੱਲੀ ਅਤੇ ਕੀ ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਲੱਗਿਆ? ਉਸ ਟ੍ਰਸਟ ਦੇ ਅੰਦਰ ਕੇਂਦਰ ਸਰਕਾਰ ਦੇ ਹੋਮ ਡਿਪਾਰਟਮੈਂਟ ਦਾ ਇੱਕ ਅਧਿਕਾਰੀ ਵੀ ਮੌਜੂਦ ਸੀ, ਉਸ ਦੇ ਬਾਵਜੂਦ ਵੀ ਕੀ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ? ਪ੍ਰਧਾਨ ਮੰਤਰੀ ਜੀ ਨੂੰ ਇਸ ਦੇਸ਼ ਦੇ ਹਰ ਬੂਥ ਬਾਰੇ ਪਤਾ ਹੈ ਕਿ ਕਿਹੜਾ ਵੋਟਰ ਕਿਸ ਪਾਰਟੀ ਦਾ ਹੈ, ਕਿਸ ਦਾ ਨਾਮ ਵੋਟਰ ਸੂਚੀ ਵਿੱਚੋਂ ਕਟਵਾਉਣਾ ਹੈ ਅਤੇ ਕਿਸ ਦਾ ਨਾਮ ਜੁੜਵਾਉਣਾ ਹੈ, ਇੱਥੋਂ ਤੱਕ ਉਨ੍ਹਾਂ ਨੂੰ ਪਤਾ ਹੈ। ਅਤੇ ਜੇਕਰ ਉਹ ਕਹਿਣ ਕਿ ਉਨ੍ਹਾਂ ਨੂੰ ਇਸ ਚੋਰੀ ਦਾ ਪਤਾ ਨਹੀਂ ਲੱਗਿਆ, ਤਾਂ ਇਹ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਪ੍ਰਧਾਨ ਮੰਤਰੀ ਨੂੰ ਇਸ ਚੋਰੀ ਦਾ ਪਤਾ ਸੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਤਰਾਂ ਤੋਂ ਮੈਨੂੰ ਪਤਾ ਲੱਗਿਆ ਹੈ ਕਿ ਆਈਬੀ  ਨੇ ਘੱਟੋ-ਘੱਟ 12 ਰਿਪੋਰਟਾਂ ਪ੍ਰਧਾਨ ਮੰਤਰੀ ਨੂੰ ਸੌਂਪੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕੰਸਟ੍ਰਕਸ਼ਨ ਵਿੱਚ, ਜ਼ਮੀਨਾਂ ਵਿੱਚ ਅਤੇ ਚੜ੍ਹਾਵੇ ਦੇ ਅੰਦਰ ਬਹੁਤ ਵੱਡੇ ਪੱਧਰ 'ਤੇ ਰਾਮ ਮੰਦਰ ਵਿੱਚ ਚੋਰੀ ਹੋ ਰਹੀ ਹੈ। ਉਨ੍ਹਾਂ ਨੂੰ ਸਭ ਕੁਝ ਪਤਾ ਸੀ, ਪਰ ਉਹ ਧ੍ਰਿਤਰਾਸ਼ਟਰ ਦੀ ਤਰ੍ਹਾਂ ਚੁੱਪ ਰਹੇ, ਅੱਖਾਂ 'ਤੇ ਪੱਟੀ ਬੰਨ੍ਹੀ ਰੱਖੀ। ਅਤੇ ਜਦੋਂ ਪਾਣੀ ਸਿਰ ਤੋਂ ਉੱਪਰ ਚਲਾ ਗਿਆ, ਜਦੋਂ ਮਜਬੂਰੀ ਹੋ ਗਈ ਅਤੇ ਬਹੁਤ ਜ਼ਿਆਦਾ ਮੁੱਦਾ ਉੱਠਣ ਲੱਗ ਗਿਆ, ਤਾਂ ਉਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਇੱਕ ਐਸਆਈਟੀ ਬਣਾ ਦਿੱਤੀ।
 ਬਿਨਾਂ ਐਫਆਈਆਰ ਦੇ ਐਸਆਈਟੀ ਬਣ ਕਿਵੇਂ ਸਕਦੀ ਹੈ? ਉਦੋਂ ਤੱਕ ਐਫਆਈਆਰ ਹੀ ਨਹੀਂ ਹੋਈ ਸੀ। ਬਿਨਾਂ ਐਫਆਈਆਰ ਦੇ ਐਸਆਈਟੀ ਬਣ ਹੀ ਨਹੀਂ ਸਕਦੀ। ਉਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਇੱਕ ਐਸਆਈਟੀ ਬਣਾ ਦਿੱਤੀ। ਉਸੇ ਦਿਨ ਦੇਸ਼ ਦੇ ਲੋਕਾਂ ਨੂੰ ਪਤਾ ਚੱਲ ਗਿਆ ਸੀ ਕਿ ਪ੍ਰਧਾਨ ਮੰਤਰੀ ਜੀ ਲੀਪਾਪੋਤੀ ਕਰ ਰਹੇ ਹਨ ਅਤੇ ਅਸਲੀ ਗੁਨਾਹਗਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਫਰਜ਼ੀ ਐਫਆਈਆਰ ਕੀਤੀ। ਫਰਜ਼ੀ ਐਫਆਈਆਰ ਵਿੱਚ ਅੱਠ ਛੋਟੇ-ਛੋਟੇ ਲੋਕਾਂ ਨੂੰ ਫੜ ਕੇ ਜੇਲ੍ਹ ਵਿੱਚ ਡਾਲ ਦਿੱਤਾ। ਉਸ ਵਿੱਚ ਵੀ ਉਨ੍ਹਾਂ ਅੱਠ ਛੋਟੇ-ਛੋਟੇ ਲੋਕਾਂ ਦੀ ਪੁਲਿਸ ਕਸਟਡੀ ਨਹੀਂ ਦਿਵਾਈ ਗਈ। ਪੁਲਿਸ ਨੇ ਕਸਟਡੀ ਮੰਗੀ ਹੀ ਨਹੀਂ ਅਤੇ ਉਨ੍ਹਾਂ ਨੂੰ ਸਿੱਧੇ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ। ਕਿਸੇ ਵੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਕਹਿੰਦੀ ਹੈ ਕਿ ਸਾਨੂੰ ਪੁੱਛਗਿੱਛ ਕਰਨੀ ਹੈ, ਸਾਨੂੰ ਚੋਰ ਤੋਂ ਪੁੱਛਣਾ ਹੈ ਕਿ ਮਾਲ ਕਿੱਥੇ ਹੈ, ਕਿਸ ਦੇ ਕਹਿਣ 'ਤੇ ਚੋਰੀ ਕੀਤੀ, ਕੋਈ ਮਾਸਟਰਮਾਈਂਡ ਤਾਂ ਨਹੀਂ ਹੈ, ਕੁੱਲ ਕਿੰਨੀ ਚੋਰੀ ਕੀਤੀ? ਪਰ ਇੱਥੇ ਪੁਲਿਸ ਨੇ ਉਨ੍ਹਾਂ ਅੱਠ ਲੋਕਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ, ਉਨ੍ਹਾਂ ਦੀ ਪੁਲਿਸ ਕਸਟਡੀ ਨਹੀਂ ਲਈ ਗਈ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਚਿੰਤਾ ਨਾ ਕਰੋ, ਦੋ-ਚਾਰ ਦਿਨਾਂ ਵਿੱਚ ਬੇਲ (ਜ਼ਮਾਨਤ) ਕਰਵਾ ਦਿਆਂਗੇ। ਇਹ ਚੱਲ ਕੀ ਰਿਹਾ ਹੈ ਪ੍ਰਧਾਨ ਮੰਤਰੀ ਜੀ?
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਾਡੇ ਸਾਂਸਦ ਸੰਜੇ ਸਿੰਘ ਜਦੋਂ ਜ਼ਮੀਨਾਂ ਦੇ ਘੁਟਾਲੇ ਦੇ ਕਾਗਜ਼ ਲੈ ਕੇ ਐਸਆਈਟੀ ਕੋਲ ਗਏ, ਤਾਂ ਐਸਆਈਟੀ ਨੇ ਜੋ ਕਿਹਾ ਉਹ ਹੈਰਾਨ ਕਰਨ ਵਾਲਾ ਸੀ। ਐਸਆਈਟੀ ਨੇ ਕਿਹਾ ਕਿ ਉਹ ਜ਼ਮੀਨਾਂ ਦੇ ਘੁਟਾਲੇ ਦੀ ਤਾਂ ਜਾਂਚ ਹੀ ਨਹੀਂ ਕਰ ਰਹੇ ਹਨ, ਉਹ ਤਾਂ ਕੇਵਲ ਚੜ੍ਹਾਵੇ ਦੀ ਜਾਂਚ ਕਰ ਰਹੇ ਹਨ। ਤਾਂ ਇਹ ਐਸਆਈਟੀ ਕਰ ਕੀ ਰਹੀ ਹੈ? ਇਹ ਕੰਸਟ੍ਰਕਸ਼ਨ ਅਤੇ ਜ਼ਮੀਨਾਂ ਦੇ ਘੁਟਾਲੇ ਦੀ ਜਾਂਚ ਨਹੀਂ ਕਰ ਰਹੀ ਹੈ, ਤਾਂ ਫਿਰ ਉਹ ਜਾਂਚ ਕੌਣ ਕਰੇਗਾ? 2021 ਵਿੱਚ ਯੂਪੀ ਸਰਕਾਰ ਨੇ ਜ਼ਮੀਨਾਂ ਦੇ ਘੁਟਾਲੇ 'ਤੇ ਇੱਕ ਐਸਆਈਟੀ ਬਣਾਈ ਸੀ, ਜੋ ਰਫ਼ਾ-ਦਫ਼ਾ ਹੋ ਗਈ। ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਕਿ ਉਸਦੀ ਰਿਪੋਰਟ ਕਦੋਂ ਆਈ ਅਤੇ ਕਦੋਂ ਗਈ, ਉਸ ਐਸਆਈਟੀ ਦਾ ਕੀ ਹੋਇਆ। ਅਜਿਹੇ ਹੀ ਇਨ੍ਹਾਂ ਲੋਕਾਂ ਨੇ ਦੁਬਾਰਾ ਐਸਆਈਟੀ ਬਣਾ ਦਿੱਤੀ ਹੈ। 2021 ਵਿੱਚ ਕੋਈ ਜੇਲ੍ਹ ਨਹੀਂ ਗਿਆ, ਕੋਈ ਐਫਆਈਆਰ ਨਹੀਂ ਹੋਈ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਐਸਆਈਟੀ ਦਾ ਵੀ ਇਹੀ ਹਾਲ ਹੋਵੇਗਾ, ਸਭ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਅੱਜ ਵੀ ਮੰਦਰ ਉਹੀ ਚਲਾ ਰਹੇ ਹਨ। ਕਾਗਜ਼ਾਂ ਵਿੱਚ ਅਸਤੀਫ਼ਾ ਦੇ ਦਿੱਤਾ ਗਿਆ ਹੈ, ਪਰ ਮੰਦਰ ਅੱਜ ਵੀ ਉਨ੍ਹਾਂ ਹੀ ਲੋਕਾਂ ਦੇ ਹੱਥ ਵਿੱਚ ਹੈ ਅਤੇ ਉਹੀ ਲੋਕ ਇਸਨੂੰ ਚਲਾ ਰਹੇ ਹਨ। ਇਨ੍ਹਾਂ ਦੇ ਇੱਕ ਵੱਡੇ ਨੇਤਾ ਬ੍ਰਿਜਭੂਸ਼ਣ ਹਨ, ਜਿਨ੍ਹਾਂ ਦਾ ਬਿਆਨ ਮੈਂ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀ। ਬ੍ਰਿਜਭੂਸ਼ਣ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਮੂੰਹ ਖੋਲ੍ਹਿਆ ਤਾਂ ਬਹੁਤ ਵੱਡੇ-ਵੱਡੇ ਨਾਮ ਆਉਣਗੇ ਅਤੇ ਉਨ੍ਹਾਂ ਨੂੰ ਖਤਰਾ ਹੈ। ਅਜਿਹੇ ਕਿਹੜੇ ਨਾਮ ਹਨ ਜਿਨ੍ਹਾਂ ਤੋਂ ਬ੍ਰਿਜਭੂਸ਼ਣ ਨੂੰ ਵੀ ਬੋਲਣ ਵਿੱਚ ਡਰ ਲੱਗ ਰਿਹਾ ਹੈ?
ਬਾਬਾ ਬਾਗੇਸ਼ਵਰ ਧਾਮ ਨੇ ਕਿਹਾ ਕਿ ਇਸ ਵਿੱਚ ਬਹੁਤ ਵੱਡੇ-ਵੱਡੇ ਲੋਕ ਸ਼ਾਮਲ ਹਨ ਅਤੇ ਜੇਕਰ ਉਨ੍ਹਾਂ ਨੇ ਮੂੰਹ ਖੋਲ੍ਹਿਆ ਤਾਂ ਉਨ੍ਹਾਂ 'ਤੇ ਵੀ ਆਂਚ ਆ ਸਕਦੀ ਹੈ। ਜਦੋਂ ਦੇਸ਼ ਦੇ ਇੰਨੇ ਤਾਕਤਵਰ ਅਤੇ ਵੱਡੇ ਲੋਕ ਨਾਮ ਲੈਣ ਤੋਂ ਡਰ ਰਹੇ ਹਨ, ਤਾਂ ਇਸਦਾ ਮਤਲਬ ਇਹ ਹੈ ਕਿ ਜਿਨ੍ਹਾਂ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਤਾਂ ਸਿਰਫ਼ ਅੱਖਾਂ ਵਿੱਚ ਧੂੜ ਪਾਉਣ ਲਈ ਹਨ। ਅਸਲੀ ਲੋਕ ਕੋਈ ਹੋਰ ਹਨ ਅਤੇ ਜਿਨ੍ਹਾਂ ਨੂੰ ਫੜਿਆ ਗਿਆ ਹੈ, ਉਹ ਸਿਰਫ਼ ਮੋਹਰੇ ਹਨ।
ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਿਹਾ ਕਿ ਦੇਸ਼ ਦੀ ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਕਿਸ ਨੂੰ ਬਚਾ ਰਹੇ ਹਨ, ਕਿਉਂ ਬਚਾ ਰਹੇ ਹਨ ਅਤੇ ਉਨ੍ਹਾਂ ਦੀ ਕੀ ਮਜਬੂਰੀ ਹੈ? ਦੇਸ਼ ਦੇ ਕਰੋੜਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ।
ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ, ਕੀ ਤੁਹਾਨੂੰ ਇਨ੍ਹਾਂ ਘੁਟਾਲਿਆਂ ਦੀ ਜਾਣਕਾਰੀ ਨਹੀਂ ਸੀ?
 ਭਾਜਪਾ ਦੇ ਇੱਕ ਵਿਅਕਤੀ ਨੇ 2 ਕਰੋੜ ਵਿੱਚ ਜ਼ਮੀਨ ਖਰੀਦੀ ਅਤੇ 10 ਮਿੰਟ ਵਿੱਚ 18 ਕਰੋੜ ਵਿੱਚ ਟ੍ਰਸਟ ਨੂੰ ਵੇਚ ਦਿੱਤੀ
 3 ਕਰੋੜ ਦੀ ਜ਼ਮੀਨ 24 ਕਰੋੜ ਵਿੱਚ ਟ੍ਰਸਟ ਨੇ ਖਰੀਦੀ
 *9 ਕਰੋੜ ਦੀ ਜ਼ਮੀਨ 55 ਕਰੋੜ ਵਿੱਚ ਟ੍ਰਸਟ ਨੇ ਖਰੀਦੀ
 14 ਕਰੋੜ ਦੀ ਜ਼ਮੀਨ 95 ਕਰੋੜ ਵਿੱਚ ਟ੍ਰਸਟ ਨੇ ਖਰੀਦੀ
 ਮੰਦਰ ਨਿਰਮਾਣ ਵਿੱਚ ਟੈਂਡਰਾਂ 'ਤੇ 40 ਫੀਸਦੀ ਕਮਿਸ਼ਨ ਮੰਗਿਆ ਗਿਆ
 40 ਦਿਨਾਂ ਵਿੱਚ ਸੀਸੀਟੀਵੀ ਕੈਮਰੇ ਵਿੱਚ 70 ਵਾਰ ਚੋਰੀ ਫੜੀ ਗਈ
 ਅੱਠ ਮਹੀਨਿਆਂ ਦੀ ਸੀਸੀਟੀਵੀ ਫੁਟੇਜ ਡਿਲੀਟ ਕਰ ਦਿੱਤੀ ਗਈ
 ਇੰਨੇ ਲੰਬੇ ਸਮੇਂ ਤੱਕ ਚੜ੍ਹਾਵੇ ਦੀ ਚੋਰੀ ਚੱਲੀ
 ਟ੍ਰਸਟ ਵਿੱਚ ਗ੍ਰਹਿ ਮੰਤਰਾਲੇ ਦਾ ਇੱਕ ਅਧਿਕਾਰੀ ਵੀ ਸੀ, ਫਿਰ ਵੀ ਤੁਹਾਨੂੰ ਕਿਵੇਂ ਪਤਾ ਨਹੀਂ ਲੱਗਿਆ?
 

Is-Pm-Protecting-Real-Culprits-Behind-chanda-chori-At-Shri-Ram-Mandir-Arvind-Kejriwal



TOP HEADLINES


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਵੱਲੋਂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱ
*6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈ
*ਚਿੱਟੇ ਖ਼ਿਲਾਫ਼ ਚਾਕ: ਪੰਜਾਬ ਦੇ ਸਕੂਲ ਯੁੱਧ ਨਸ਼ਿਆਂ ਵਿਰੁੱਧ ਮ
*ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਬਰਾ
*ਭਗਵੰਤ ਮਾਨ ਸਰਕਾਰ ਦਾ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂ
*ਕੌਮੀ ਡਾਕਟਰ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਡਾਕਟਰ
ਕਣਕ ਦਾ ਬੀਜ਼ ਬਣਾਉਣ ਵਾਲੀਆਂ ਬੀਜ਼ ਫੈਕਟਰੀਆਂ ਵਲੋਂ ਸ਼ਰਕਾਰੀ ਖਜਾਨੇ
*ਪੰਜਾਬ ਸਰਕਾਰ ਵੱਲੋਂ ਵੱਡੀ ਭਰਤੀ ਮੁਹਿੰਮ ਨੂੰ ਹਰੀ ਝੰਡੀ: ਵਿੱਤ
ਪੰਜਾਬ ਰਾਜ ਵਿੱਚ 97.44 ਫੀਸਦ ਗਣਨਾ ਫਾਰਮਾਂ ਦੀ ਵੰਡ ਹੋਈ: ਸੀ.ਈ
ਪ੍ਰਧਾਨ ਮੰਤਰੀ ਰਾਮ ਮੰਦਰ ਵਿੱਚ ਚੰਦਾ ਚੋਰੀ ਦੇ ਅਸਲੀ ਗੁਨਾਹਗਾਰਾ
ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿ
ਮਿਸ਼ਨ ਕਲੀਨ ਪੰਜਾਬ ਤਹਿਤ ਬਠਿੰਡਾ ਵਿੱਚ ਵਿਸ਼ੇਸ਼ ਸਫ਼ਾਈ ਤੇ ਜਾਗ
*ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ
ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾ
*ਪੰਜਾਬ ਪੁਲਿਸ ਨੇ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ ਦੇ ਪੁਲਿਸ ਥ
ਜਾਲੀ ਅਤੇ ਫਰਜ਼ੀ ਐਨਓਸੀਆਂ: ਵਸੀਕਾ ਨਵੀਸ ਤੇ ਸਾਬਕਾ ਸਰਪੰਚ ਸਮੇ
*ਗੋਬਰ ਸੁੱਟਣ ਵਾਲੇ ਡੇਅਰੀ ਮਾਲਕਾਂ ਦੁਆਲੇ ਕੱਸੋ ਸ਼ਿਕੰਜਾ; ਲੋੜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50769278

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us