ਜਾਲੀ ਅਤੇ ਫਰਜ਼ੀ ਐਨਓਸੀਆਂ: ਵਸੀਕਾ ਨਵੀਸ ਤੇ ਸਾਬਕਾ ਸਰਪੰਚ ਸਮੇਤ ਚਾਰ ਵਿਅਕਤੀਆਂ ਖਿਲਾਫ ਕੀਤਾ ਮੁਕੱਦਮਾ ਦਰਜ
Jul2,2026
| Ravinder Singh Dhilllon | Khanna
ਥਾਣਾ ਖੰਨਾ ਸਿਟੀ-2 ਦੀ ਪੁਲਿਸ ਨੇ ਐਸਡੀਐਮ ਖੰਨਾ ਸ੍ਰੀਮਤੀ ਸਵਵਾਤੀ ਟਿਵਾਣਾ ਦੀ ਸ਼ਿਕਾਇਤ ਤੇ ਵਸੀਕਾ ਨਵੀਸ ਤੇ ਸਾਬਕਾ ਸਰਪੰਚ ਸਮੇਤ ਚਾਰ ਵਿਅਕਤੀਆਂ ਖਿਲਾਫ ਕੀਤਾ ਮੁਕੱਦਮਾ ਦਰਜ
ਐਸਡੀਐਮ ਖੰਨਾ ਸ੍ਰੀਮਤੀ ਸਵਵਾਤੀ ਟਿਵਾਣਾ ਦੀ ਸ਼ਿਕਾਇਤ ਦੇ ਉੱਪਰ ਪੱਤਰ ਨੰਬਰ 781 ਉਪ ਮੰਡਲ ਮਜਿਸਟਰੇਟ ਨੇ ਬਰਖਿਲਾਫ
ਰਵਿੰਦਰ ਸਿੰਘ ਵਸੀਕਾ ਨਵੀਸ ਬਾਸੀ ਕੋਟ ਕੰਪਲੈਕਸ ਖੰਨਾ ਗੁਰਦੀਪ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ ਖੰਨਾ ਵਿਕਾਸ ਉਰਫ ਵਿੱਕੀ ਪੁੱਤਰ ਗੁਰਦੀਪ ਸਿੰਘ ਗੁਰੂ ਅੰਗਦ ਦੇਵ ਖੰਨਾ ਅਤੇ ਪਰਮਜੀਤ ਸਿੰਘ ਸਾਬਕਾ ਸਰਪੰਚ ਵਾਸੀ ਖੰਨਾ ਖੁਰਦ ਦੇ ਖਿਲਾਫ ਮੁਕੱਦਮਾ ਨੰਬਰ 189 ਧਾਰਾ 318 (4), 238, 336 (3) 340 (2) 61 (2 ) ਬੀਐਨਐਸ ਐਕਟ ਤਹਿਤ ਖੰਨਾ ਥਾਣਾ ਸਿਟੀ 2 ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ। ਅਤੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੀ ਮਿਲੀ ਭੁਗਤ ਕਰਕੇ ਧੋਖਾਧੜੀ ਕਰਕੇ ਜਾਲਸੀ ਦੀ ਨੀਅਤ ਨਾਲ ਜਾਲੀ ਅਤੇ ਫਰਜ਼ੀ ਐਨਓਸੀਆਂ ਅਤੇ ਜਾਲੀ ਦਸਤਾਵੇਜ ਤਿਆਰ ਕਰਕੇ ਜਾਲੀ ਰਜਿਸਟਰੀਆਂ ਕਾਰਨ ਤੇ
ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਕੇ ਮੋਟਿਆਂ ਰਕਮਾਂ ਵਸੂਲਨ ਅਤੇ ਇਸ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ
Fake-Noc-Khanna-Sdm-Swati-Tiwana-Khanna-Police-Fir