*ਨਗਰ ਨਿਗਮ ਕਮਿਸ਼ਨਰ ਨੇ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਦੇ ਕੰਮ ਦਾ ਅੱਧੀ ਰਾਤ ਨੂੰ ਕੀਤਾ ਨਿਰੀਖਣ; ਕੰਮ ਤੇਜ਼ ਕਰਨ ਲਈ ਨਿਰਦੇਸ਼ ਕੀਤੇ ਜਾਰੀ*
Jul14,2026
| Jagrati Lahar Bureau | Ludhiana
*ਮੁੱਖ 78 ਇੰਚ ਸੀਵਰੇਜ ਲਾਈਨ ਦੀ ਸਫਾਈ ਜਾਰੀ ਹੈ ਤਾਂ ਜੋ ਢੋਕਾ ਮੁਹੱਲਾ, ਧਰਮਪੁਰਾ ਆਦਿ ਸਮੇਤ ਬੁੱਢੇ ਦਰਿਆ ਦੇ ਨਾਲ-ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰਾਹਤ ਮਿਲ ਸਕੇ*
:
ਨਗਰ ਨਿਗਮ ਵੱਲੋਂ ਸ਼ਹਿਰ ਭਰ ਵਿੱਚ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਲਾਈਨਾਂ ਦੀ ਸਫਾਈ ਲਈ ਵਿਆਪਕ ਕੰਮ ਕਰਨ ਦੇ ਦੌਰਾਨ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਰ ਪੁਰਾਣੇ ਸ਼ਹਿਰ ਵਿੱਚ ਗਊਸ਼ਾਲਾ ਨੇੜੇ ਚੱਲ ਰਹੇ ਕੰਮ ਦਾ ਅੱਧੀ ਰਾਤ ਨੂੰ ਨਿਰੀਖਣ ਕੀਤਾ।
ਨਗਰ ਨਿਗਮ ਕਮਿਸ਼ਨਰ ਅਲੰਕਰ ਨੇ ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਨੂੰ ਲਗਭਗ 1:30 ਵਜੇ ਮੁੱਖ 78 ਇੰਚ ਸੀਵਰੇਜ ਲਾਈਨ ਦੀ ਸਫਾਈ ਦੇ ਕੰਮ ਦਾ ਨਿਰੀਖਣ ਕੀਤਾ। ਇਹ ਪ੍ਰੋਜੈਕਟ ਢੋਕਾ ਮੁਹੱਲਾ, ਧਰਮਪੁਰਾ ਆਦਿ ਸਮੇਤ ਬੁੱਢੇ ਦਰਿਆ ਦੇ ਨਾਲ-ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰਾਹਤ ਦਿਵਾਉਣਾ ਲਈ ਕੀਤਾ ਜਾ ਰਿਹਾ ਹੈ।
ਨਿਰੀਖਣ ਦੌਰਾਨ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ, ਕਾਰਜਕਾਰੀ ਇੰਜੀਨੀਅਰ ਕਮਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਗਊਸ਼ਾਲਾ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ) ਤੋਂ ਸੀਵਰੇਜ ਦਾ ਪਾਣੀ ਜਮਾਲਪੁਰ ਐਸ.ਟੀ.ਪੀ ਵਿੱਚ ਜਾਂਦਾ ਹੈ। ਇਸ ਲਾਈਨ ਦੀ ਸਫਾਈ ਤੋਂ ਬਾਅਦ, ਸੀਵਰੇਜ ਦੇ ਪਾਣੀ ਦੀ ਵੱਡੀ ਮਾਤਰਾ ਭੱਟੀਆਂ ਐਸ.ਟੀ.ਪੀ ਵੱਲ ਮੋੜ ਦਿੱਤੀ ਜਾਵੇਗੀ। ਇਸ ਨਾਲ ਬੁੱਢੇ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰਾਹਤ ਮਿਲੇਗੀ ਜਿਸ ਵਿੱਚ ਢੋਕਾ ਮੁਹੱਲਾ, ਧਰਮਪੁਰਾ ਆਦਿ ਸ਼ਾਮਲ ਹਨ।
ਨਗਰ ਨਿਗਮ ਕਮਿਸ਼ਨਰ ਅਲੰਕਰ ਨੇ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ, ਰੋਡ ਜਾਲੀਆਂ ਦੀ ਨਿਯਮਤ ਸਫਾਈ ਆਦਿ ਤੋਂ ਇਲਾਵਾ, ਸ਼ਹਿਰ ਵਿੱਚ ਮੁੱਖ ਸੀਵਰੇਜ ਲਾਈਨਾਂ ਦੀ ਸਫਾਈ ਲਈ ਵਿਆਪਕ ਪ੍ਰੋਜੈਕਟ ਕੀਤੇ ਜਾ ਰਹੇ ਹਨ। ਇਸਦਾ ਉਦੇਸ਼ ਸੀਵਰੇਜ ਦੇ ਬੁਨਿਆਦੀ ਢਾਂਚੇ ਨੂੰ ਸੁਚਾਰੂ ਬਣਾਉਣਾ ਅਤੇ ਸ਼ਹਿਰ ਵਿੱਚ ਪਾਣੀ ਭਰਨ ਤੋਂ ਰਾਹਤ ਦਿਵਾਉਣਾ ਹੈ।
ਨਗਰ ਨਿਗਮ ਕਮਿਸ਼ਨਰ ਅਲੰਕਰ ਨੇ ਕਿਹਾ ਕਿ ਜ਼ੋਨਲ ਕਮਿਸ਼ਨਰਾਂ ਸਮੇਤ ਸੀਨੀਅਰ ਨਗਰ ਨਿਗਮ ਅਧਿਕਾਰੀਆਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਰੋਜ਼ਾਨਾ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
-supersuction-sewerdesilting-mcludhiana-punjabgovernment