*ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ*

Oct25,2026 | Gurvinder Singh Mohali | Sas Nagar (mohali)


*ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਲਈ ਸਾਰੀਆਂ 6 ਭਾਗੀਦਾਰ ਟੀਮਾਂ ਪੰਜਾਬ ਪੁੱਜੀਆਂ*

*ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਹਾਕੀ ਟੀਮਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਨਿੱਘੀ ਪਰਾਹੁਣਚਾਰੀ ਦੇ ਪੁਖ਼ਤਾ ਪ੍ਰਬੰਧ*

ਐਸਏਐਸ ਨਗਰ (ਮੋਹਾਲੀ), 25 ਅਕਤੂਬਰ :

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ  ਸ਼ਾਨਦਾਰ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ, ਜਿਸ ਦੇ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 2026 ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ  ਪੰਜਾਬ ਪਹੁੰਚ ਗਈਆਂ ਹਨ । ਇਸ ਦੌਰਾਨ ਖਿਡਾਰੀਆਂ ਅਤੇ ਸਹਾਇਤਾ ਸਟਾਫ ਦਾ ਢੋਲ ਦੀਆਂ ਤਾਲਾਂ , ਸਥਾਨਕ ਕਲਾਕਾਰਾਂ ਵੱਲੋਂ  ਭੰਗੜੇ ਦੇ ਦਿਲ -ਖਿੱਚਵੇਂ ਪ੍ਰਦਰਸ਼ਨ ਅਤੇ ਰੰਗੀਨ ਫੁਲਕਾਰੀਆਂ ਨਾਲ ਸਵਾਗਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੁੱਲ੍ਹ-ਦਿਲੀ ਪਰਾਹੁਣਚਾਰੀ ਦੀ ਸੰਖੇਪ ਝਲਕ ਦੇਖਣ ਨੂੰ ਮਿਲੀ।

ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ ,   ਚੋਟੀ ਦੀਆਂ ਏਸ਼ੀਆਈ ਹਾਕੀ ਟੀਮਾਂ ਦੇ ਦਿਲਚਸਪ ਮੁਕਾਬਲੇ ਦਾ ਗਵਾਹ ਬਣਨ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ  ਟੂਰਨਾਮੈਂਟ 'ਚ ਭਾਗ ਲੈਣ ਵਾਲੇ ਸਾਰੇ  ਦੇਸ਼ਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਨਿਰਵਿਘਨ ਲੌਜਿਸਟਿਕਸ ਅਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ।

ਦੱਖਣੀ ਕੋਰੀਆਈ ਦਲ 20 ਮੈਂਬਰੀ ਟੀਮ ਦੇ ਨਾਲ ਪਹੁੰਚਿਆ ਹੈ, ਜਿਸ ਵਿੱਚ  ਕਿਮ ਜੈਹਯੋਂਗ ਅਤੇ ਸੋਨ ਤਾਇਮੀਨ ਗੋਲਕੀਪਰ ਵਜੋਂ ਖੇਡਣਗੇ ਜਦਕਿ ਬਾਕੀ ਖਿਡਾਰੀਆਂ ਵਿੱਚ ਪਾਰਕ ਗਿਓਨੋਵੂ,ਜਿਓਂਗ ਜੰਸੀਓਂਗ,
ਗੋ ਸੌਂਗ ਹੂਨ, ਕਿਮ ਜੈਹੋ, ਸੋਨ ਡੇਨ, ਕਿਮ ਯੋਂਗ ਬੋਕ, ਚੁਨ ਸੇਮਿਨ, ਸੋਂਗ ਜੀਓਂਗਸੀਓਬ, ਯੂ ਹਯੋਗੁਕ, ਕੋਂਗ ਯੂਨਹੋ, ਓਮ ਜੂਨਯੋਂਗ, ਕਵੋਨ ਯੇਚਨ, ਸੋਂਗ ਹਾਇਸੋਂਗ, ਬੇ ਸੋਂਗ ਮਿਨ, ਹਾਨ ਸੰਗਜੁਨ, ਕਿਮ ਡੇਹਯੂਨ, ਚੋਈ ਗਾਜਿਨ ਅਤੇ ਕਿਮ ਡੋਂਗਗੇਓਨ ਸ਼ਾਮਲ ਹਨ।

 ਸੂਬਾ ਸਰਕਾਰ ਨੇ ਟੀਮਾਂ ਦੀ ਰਿਹਾਇਸ਼, ਆਵਾਜਾਈ, ਸੁਰੱਖਿਆ ਅਤੇ ਅਭਿਆਸ ਸਬੰਧੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ ਤਾਂ ਜੋ ਪੂਰੇ ਟੂਰਨਾਮੈਂਟ ਦੌਰਾਨ ਸੁਚਾਰੂ ਅਤੇ ਯਾਦਗਾਰੀ ਅਨੁਭਵ ਯਕੀਨੀ ਬਣਾਇਆ ਜਾ ਸਕੇ। ਇਹ ਤਿਆਰੀਆਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ  ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹਨ।

ਟੂਰਨਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ ਹੁਣ ਪੰਜਾਬ ਵਿੱਚ ਹਨ, ਇਸ ਲਈ ਖੇਡ ਪ੍ਰੇਮੀਆਂ ਵਿੱਚ ਟੂਰਨਾਮੈਂਟ ਲਈ ਤਾਂਘ ਅਤੇ ਉਮੀਦਾਂ ਵਧ ਰਹੀਆਂ ਹਨ I ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਉੱਚ-ਤੀਬਰਤਾ ਵਾਲੇ ਹਾਕੀ ਐਕਸ਼ਨ ਦੇਖਣ ਨੂੰ ਮਿਲ ਸਕਦੇ ਹਨ । ਜਲੰਧਰ ਅਤੇ ਮੋਹਾਲੀ ਵਿੱਚ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾ ਸਿਰਫ ਭਾਰਤੀ ਹਾਕੀ ਵਿੱਚ ਪੰਜਾਬ ਦੇ ਸਥਾਈ ਯੋਗਦਾਨ ਨੂੰ ਹੋਰ ਉਜਾਗਰ ਕਰੇਗੀ ਸਗੋਂ ਖੇਡਾਂ ਲਈ ਦੇਸ਼ ਦੇ ਪ੍ਰਮੁੱਖ ਕੇਂਦਰਾਂ ਵਜੋਂ ਇਸਦੀ ਸਾਖ਼ ਅਤੇ ਰੁਤਬੇ ਨੂੰ ਵੀ ਮਜ਼ਬੂਤ ਕਰੇਗੀ।
——-

-asianchampionstrophy2026-indianhockey-southkoreahockey-punjabsports-mohalinews



TOP HEADLINES


*ਦੂਜਾ ਦਿਨ: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਕਾਰਵਾ
*ਹਰ ਔਰਤ ਦੇ ਸਨਮਾਨ ਅਤੇ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਮਜ਼ਬੂਤ
*ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਦਿੱਤੀ
*ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢ
ਦੋਰਾਹਾ ਦੇ ਨਿੱਜੀ ਢਾਬੇ ’ਤੇ ਆਈਪੀਐਸ ਅਧਿਕਾਰੀ ਦੇ ਰੂਪ ਵਿੱਚ ਸ਼
*ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ
*ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤ
*ਲੁਧਿਆਣਾ ਪੁਲਿਸ ਵੱਲੋਂ 9 ਨਸ਼ਾ ਹੌਟਸਪੌਟਾਂ ’ਤੇ ਘੇਰਾਬੰਦੀ ਤੇ
ਦੋਰਾਹਾ 'ਚ ਘੁੰਮ ਰਿਹਾ ਫ਼ਰਜ਼ੀ ਆਈਪੀਐਸ ਢਾਬੇ ਤੇ ਵਰਕਰਾਂ ਨਾਲ
ਚੰਡੀਗੜ੍ਹ ਦੇ ਜਵੈਲਰਜ਼ ਦੇ ਖਾਤੇ ਵਿੱਚ 332 ਕਰੋੜ ਰੁਪਏ ਜਮ੍ਹਾ,ਈ
ਨੈਤਿਕ ਕਤਲ ਕਾਂਡ ’ਚ ਪੁਲਿਸ ਦਾ ਵੱਡਾ ਐਕਸ਼ਨ, ਸੈਕਟਰ-50 ਦੇ ਜੰਗ
1 ਨਵੰਬਰ ਨੂੰ ਰੈਲੀ ਨਾਲ ਕਾਂਗਰਸ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ
*ਇੰਨੋਸੈਂਟ ਹਾਰਟਸ ਮਾਰਕੀਟ ਡੇਅ 'ਤੇ ਨੌਜਵਾਨ ਉੱਦਮੀਆਂ ਨੇ ਆਪਣੀ
ਮਾਲੇਰਕੋਟਲਾ ਪੁਲਿਸ ਵੱਲੋਂ ਮਹੋਲੀ ਕਲਾਂ ਵਿਖੇ ਗੈਰ-ਕਾਨੂੰਨੀ ਨਸ਼
*ਅਸ਼ੀਰਵਾਦ ਸਕੀਮ ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸੁਪਨਿਆ
ਭਾਜਪਾ ਹਮੇਸ਼ਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਰਹੀ ਹੈ, ਹੁਣ
*ਮਾਈਨਿੰਗ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ
*ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ:
ਵੋਟ-ਚੋਰੀ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰ
ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52625569

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us