ਕਣਕ ਦਾ ਬੀਜ਼ ਬਣਾਉਣ ਵਾਲੀਆਂ ਬੀਜ਼ ਫੈਕਟਰੀਆਂ ਵਲੋਂ ਸ਼ਰਕਾਰੀ ਖਜਾਨੇ ਨੂੰ ਲਗਾਇਆ ਜਾ ਰਿਹਾ ਚੂਨਾ

Jul2,2026 | Parvinder Jit Singh | Bathinda




ਬਠਿੰਡਾ 2 ਜੁਲਾਈ(ਪਰਵਿੰਦਰ ਜੀਤ ਸਿੰਘ )ਕਣਕ ਦਾ ਬੀਜ ਤਿਆਰ ਕਰਨ ਵਾਲੀਆਂ ਬੀਜ ਫੈਕਟਰੀਆਂ ਵੱਲੋਂ ਬੀਜ ਤਿਆਰ ਕਰਨ ਦੀ ਆੜ ਹੇਠ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ। ਬੀਜ਼ ਫੈਕਟਰੀਆਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਲਗਾਏ ਜਾ ਰਹੇ ਚੂਨੇ ਦਾ ਭਾਵੇਂ ਬੀਜ਼ ਫੈਕਟਰੀਆਂ ਨਾਲ ਸਬੰਧਿਤ ਸਰਕਾਰੀ ਅਧਿਕਾਰੀ ਨੂੰ ਸਭ ਕੁਝ ਪਤਾ ਹੈ।ਪ੍ਰੰਤੂ ਇਸਦੇ ਬਾਬਜੂਦ ਖਜ਼ਾਨੇ ਨੂੰ ਲੱਗ ਰਿਹਾ ਚੂਨਾ ਜਾਂ ਤਾਂ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਫਿਰ ਮਿਲੀ ਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ| ਜੇਕਰ ਭਰੋਸੇਯੋਗ ਸੂਤਰਾਂ ਦੀ ਗੱਲ ਸੱਚ ਮੰਨ ਲਈ ਜਾਵੇ ਤਾਂ ਕਣਕ ਦਾ ਬੀਜ ਤਿਆਰ ਕਰਨ ਵਾਲੀਆਂ ਫੈਕਟਰੀਆਂ ਕਣਕ ਦਾ ਬੀਜ ਘੱਟ ਤਿਆਰ ਕਰਦੀਆਂ ਹਨ ਅਤੇ ਕਣਕ ਦਾ ਕਾਰੋਬਾਰ ਜਿਆਦਾ ਕਰਦੀਆਂ ਹਨ| ਜਿਸ ਦੇ ਚਲਦੇ ਬੀਜ ਫੈਕਟਰੀਆਂ ਵੱਲੋਂ ਬੀਜ ਘੱਟ ਤਿਆਰ ਕੀਤਾ ਜਾਂਦਾ ਹੈ ਅਤੇ ਕਣਕ ਜਿਆਦਾ ਵੇਚੀ ਜਾਂਦੀ ਹੈ| ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਣਕ ਦਾ ਬੀਜ ਤਿਆਰ ਕਰਨ ਸਮੇਂ (ਅੰਡਰ ਸਾਇਜ ਕਣਕ )ਜੋ ਕੇ ਬਰੀਕ ਕਣਕ ਨਿਕਲਦੀ ਹੈ ਉਸ ਉੱਪਰ ਵੀ ਮਾਰਕੀਟ ਫੀਸ ਨਹੀਂ ਭਰੀ ਜਾਂਦੀ ਜੋ ਕਿ ਨਿਯਮਾਂ ਦੇ ਮੁਤਾਬਕ ਬੀਜ ਫੈਕਟਰੀਆਂ ਵੱਲੋਂ ਬਾਰੀਕ ਕਣਕ ਜੋ ਬੀਜ਼ ਨਹੀਂ ਹਨ ਤੇ ਮਾਰਕੀਟ ਫੀਸ ਭਰਨੀ ਬਣਦੀ ਹੈ| ਬੀਜ ਫੈਕਟਰੀਆਂ ਵੱਲੋਂ ਕਣਕ ਦਾ ਬੀਜ ਤਿਆਰ ਕਰਨ ਸਮੇਂ ਜੋ ਬਰੀਕ ਕਣਕ (ਕਿਨਕੀ )ਬਚ ਜਾਂਦੀ ਹੈ ਉਸ ਨੂੰ ਬੀਜ ਫੈਕਟਰੀਆਂ ਵੱਲੋਂ ਜਾ ਤਾ ਫਲੋਰ ਮਿੱਲਾਂ ਜਾਂ ਫਿਰ ਵੱਡੀਆਂ ਫੂਡ ਕੰਪਨੀਆਂ ਨੂੰ ਵੇਚ ਦਿੰਦੀ ਹੈ| ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਕਣਕ ਦੇ ਬੀਜ ਉੱਪਰ ਮਾਰਕੀਟ ਫੀਸ ਨਹੀਂ ਹੈ। ਪ੍ਰੰਤੂ (ਅੰਡਰ ਸਾਈਜ ਕਣਕ )ਕਿਣਕੀ ਉਪਰ ਮਾਰਕੀਟ ਫੀਸ ਭਰੀ ਜਾਣੀ ਬਣਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਫੀਸ ਤਾਂ ਕੀ ਭਰਵਾਉਣੀ ਸੀ ਪ੍ਰੰਤੂ ਉਹਨਾਂ ਕੋਲ ਤਾਂ ਬੀਜ ਫੈਕਟਰੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦਾ ਅੰਕੜਾ ਵੀ ਨਹੀਂ ਹੈ ਇਸ ਦੀ ਜਾਣਕਾਰੀ ਆਰ ਟੀ ਆਈ ਰਾਹੀਂ ਪ੍ਰਾਪਤ ਕਿੱਤੀ ਗਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕੇ ਜੇ ਕਰ ਮੰਡੀ ਦੀਆ ਬੀਜ਼ ਫੈਕਟਰੀਆਂ ਵਲੋਂ ਪਿੱਛਲੇ 4 -5 ਸਾਲਾਂ ਅੰਦਰ ਖ਼ਰੀਦ ਕਿੱਤੀ ਕਣਕ ਤੇ ਤਿਆਰ ਕਰਕੇ ਵੇਚੇ ਗਏ ਬੀਜ਼ ਦੀ ਸੀ ਬੀ ਆਈ ਜਾ ਕੋਈ ਹੋਰ ਉੱਚ ਏਜੇਂਸੀ ਜਾਂਚ ਕਰੇ ਤਾ ਇਕ ਮੋਟਾ ਘਪਲਾਂ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕਿੱਤਾ ਜਾ ਸਕਦਾ ਕਿਉਂ ਕੇ ਬੀਜ਼ ਫੈਕਟਰੀਆਂ ਵਲੋਂ ਬੀਜ਼ ਘੱਟ ਤਿਆਰ ਕਰਕੇ ਵੇਚਿਆਂ ਗਿਆ ਜਦ ਕੇ ਕਣਕ ਦਾ ਕਾਰੋਬਾਰ ਮੋਟੇ ਪੱਧਰ ਤੇ ਕਿੱਤਾ ਗਿਆ ਹੁਣ ਦੇਖਣਾ ਇਹ ਹੈ ਕੇ ਮੰਡੀ ਬੋਰਡ ਦੇ ਉੱਚ ਅਧਿਕਾਰੀ ਬੀਜ਼ ਤਿਆਰ ਕਰਨ ਸਮੇ ਬਾਰੀਕ ਨਿਕਲੀ ਕਣਕ ਤੇ ਮਾਰਕੀਟ ਫੀਸ ਲੈਂਦਾ ਹੈ ਜਾ ਨਹੀਂ ਇਹ ਤਾ ਸਮਾਂ ਹੀ ਦੱਸੇਗਾ ਕਿਓਂਕਿ 100 ਕਵਿੰਟਲ ਕਣਕ ਵਿੱਚੋ ਲੱਗਭਗ 80 ਕਵਿੰਟਲ ਦੇ ਕਰੀਬ ਬੀਜ਼ ਤਿਆਰ ਹੁੰਦਾ ਹੈ

Wheat-Seed-Factory-Govt-Revenue-



TOP HEADLINES


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਵੱਲੋਂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱ
*6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈ
*ਚਿੱਟੇ ਖ਼ਿਲਾਫ਼ ਚਾਕ: ਪੰਜਾਬ ਦੇ ਸਕੂਲ ਯੁੱਧ ਨਸ਼ਿਆਂ ਵਿਰੁੱਧ ਮ
*ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਬਰਾ
*ਭਗਵੰਤ ਮਾਨ ਸਰਕਾਰ ਦਾ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂ
*ਕੌਮੀ ਡਾਕਟਰ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਡਾਕਟਰ
ਕਣਕ ਦਾ ਬੀਜ਼ ਬਣਾਉਣ ਵਾਲੀਆਂ ਬੀਜ਼ ਫੈਕਟਰੀਆਂ ਵਲੋਂ ਸ਼ਰਕਾਰੀ ਖਜਾਨੇ
*ਪੰਜਾਬ ਸਰਕਾਰ ਵੱਲੋਂ ਵੱਡੀ ਭਰਤੀ ਮੁਹਿੰਮ ਨੂੰ ਹਰੀ ਝੰਡੀ: ਵਿੱਤ
ਪੰਜਾਬ ਰਾਜ ਵਿੱਚ 97.44 ਫੀਸਦ ਗਣਨਾ ਫਾਰਮਾਂ ਦੀ ਵੰਡ ਹੋਈ: ਸੀ.ਈ
ਪ੍ਰਧਾਨ ਮੰਤਰੀ ਰਾਮ ਮੰਦਰ ਵਿੱਚ ਚੰਦਾ ਚੋਰੀ ਦੇ ਅਸਲੀ ਗੁਨਾਹਗਾਰਾ
ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿ
ਮਿਸ਼ਨ ਕਲੀਨ ਪੰਜਾਬ ਤਹਿਤ ਬਠਿੰਡਾ ਵਿੱਚ ਵਿਸ਼ੇਸ਼ ਸਫ਼ਾਈ ਤੇ ਜਾਗ
*ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ
ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾ
*ਪੰਜਾਬ ਪੁਲਿਸ ਨੇ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ ਦੇ ਪੁਲਿਸ ਥ
ਜਾਲੀ ਅਤੇ ਫਰਜ਼ੀ ਐਨਓਸੀਆਂ: ਵਸੀਕਾ ਨਵੀਸ ਤੇ ਸਾਬਕਾ ਸਰਪੰਚ ਸਮੇ
*ਗੋਬਰ ਸੁੱਟਣ ਵਾਲੇ ਡੇਅਰੀ ਮਾਲਕਾਂ ਦੁਆਲੇ ਕੱਸੋ ਸ਼ਿਕੰਜਾ; ਲੋੜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50769260

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us