*ਕੌਮੀ ਡਾਕਟਰ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਡਾਕਟਰਾਂ ਦਾ ਸੂਬਾ ਪੱਧਰੀ ਪੁਰਸਕਾਰਾਂ ਨਾਲ ਸਨਮਾਨ*

Jul2,2026 | Gautam Jalandhari | Chandigarh


*— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਾਨਦਾਰ ਸੇਵਾਵਾਂ ਲਈ ਡਾਕਟਰਾਂ ਨੂੰ ਸਨਮਾਨਿਤ ਕਰਨ ਲਈ  ਪੇਸ਼ ਕੀਤੀ  ਨਵੇਕਲੀ  ਨੀਤੀ*

*— ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਰੀਜ਼ਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ*

*— ਜਲਦ ਹੀ ਆਸ਼ਾ ਵਰਕਰਾਂ ਅਤੇ ਪੈਰਾ-ਮੈਡੀਕਲ ਸਟਾਫ  ਨੂੰ ਵੀ  ਇਸੇ ਤਰ੍ਹਾਂ ਸਨਮਾਨਿਤ ਕਰਨ ਦਾ ਕੀਤਾ ਐਲਾਨ*


ਮੈਡੀਕਲ ਪੇਸ਼ੇਵਰਾਂ ਦੀਆਂ ਅਣਥੱਕ ਸੇਵਾਵਾਂ ਨੂੰ ਮਾਨਤਾ ਦੇਣ ਲਈ ਅਹਿਮ ਕਦਮ ਚੁੱਕਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਮਿਉਂਸੀਪਲ ਭਵਨ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਉਣ ਲਈ ਕਰਵਾਏ ਰਾਜ ਪੱਧਰੀ ਡਾਕਟਰ ਪੁਰਸਕਾਰ ਸਮਾਰੋਹ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ 59  ਡਾਕਟਰਾਂ ਨੂੰ ਉਹਨਾਂ ਦੀ ਸ਼ਾਨਦਾਰ  ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਇਹ ਨਵੇਕਲੀ ਨੀਤੀ  ਵਧੀਆ ਕਰਗੁਜ਼ਾਰੀ  ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਨ ਦਾ ਸੁਹਿਰਦ ਉਪਰਾਲਾ ਹੈ । ਇਸ ਸੰਸਥਾਗਤ ਅਤੇ ਯੋਗਤਾ-ਅਧਾਰਤ ਨੀਤੀ  ਤਹਿਤ ਸੂਬੇ ਦੇ ਸਿਹਤ ਵਿਭਾਗ, ਸਰਕਾਰੀ ਮੈਡੀਕਲ ਕਾਲਜਾਂ ਅਤੇ ਨਿੱਜੀ ਖੇਤਰ ਦੇ ਵਧੀਆ ਸੇਵਾਵਾਂ ਨਿਭਾਉਣ ਵਾਲੇ  ਡਾਕਟਰਾਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਗਏ ।

ਸਾਰੇ ਡਾਕਟਰਾਂ ਨੂੰ ਡਾਕਟਰ ਦਿਵਸ 'ਤੇ ਵਧਾਈ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਦਾ ਉਹਨਾਂ ਦੇ ਵੱਡਮੁਲੇ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ । ਉਹਨਾਂ ਕਿਹਾ,"ਜਿਸ ਇਮਾਰਤ ਨੂੰ ਅਸਲ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਲਈ ਬਣਾਇਆ ਗਿਆ ਸੀ,  ਉਥੇ ਹੁਣ ਪੀਆਈਐਲਬੀਐਸ  ਹੈ, ਜਿੱਥੇ ਪਹਿਲਾ ਲੀਵਰ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ ਹੈI" ਉਨ੍ਹਾ  ਇਹ ਵੀ ਕਿਹਾ ਕਿ ਇੰਸਟੀਚਿਊਟ ਵਿੱਚ ਬਹੁਤ ਜਲਦ ਗੁਰਦੇ ਟ੍ਰਾਂਸਪਲਾਂਟ ਕਰਨ ਦੀ ਸਹੂਲਤ ਵੀ ਸ਼ੁਰੂ ਹੋ ਰਹੀ ਹੈ ।

ਸਿਹਤ ਮੰਤਰੀ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਦੀ , ਰਾਜ ਵਿੱਚ ਕੈਂਸਰ ਸਬੰਧੀ ਦੇਖਭਾਲ ਨੂੰ ਉੱਚ ਪੱਧਰ 'ਤੇ ਲਿਜਾਣ ਅਤੇ ਸ਼ੁਰੂਆਤੀ ਨਿਦਾਨ 'ਤੇ ਧਿਆਨ ਕੇਂਦਰਿਤ ਕਰਕੇ ਕੈਂਸਰ ਦੀ ਰੋਕਥਾਮ ਕਰਨ ਲਈ ਸ਼ਲਾਘਾ ਕੀਤੀ।

 ਇਸ ਤੋਂ ਇਲਾਵਾ ਡਾ. ਬਲਬੀਰ ਸਿੰਘ ਨੇ ਪ੍ਰਸਿੱਧ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ ਅਤੇ ਨਿਊਰੋਲੋਜਿਸਟ ਡਾ. ਜੈਰਾਜ ਡੀ. ਪਾਂਡਿਅਨ ਦੀ, ਹੱਬ-ਐਂਡ-ਸਪੋਕ-ਅਧਾਰਿਤ ਪ੍ਰੋਜੈਕਟਾਂ - ਸਟੇਮੀ ਅਤੇ ਸਟ੍ਰੋਕ - ਨੂੰ ਸਫਲਤਾਪੂਰਵਕ ਚਲਾਉਣ ਲਈ ਪ੍ਰਸ਼ੰਸਾ ਕੀਤੀ ।

ਜ਼ਿਕਰਯੋਗ ਹੈ ਕਿ ਹੱਬ ਐਂਡ ਸਪੋਕ ਮਾਡਲ 'ਤੇ ਅਧਾਰਤ ਪੰਜਾਬ ਸਟੇਮੀ ਪ੍ਰੋਜੈਕਟ ਦਾ ਉਦੇਸ਼ ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਪ੍ਰਦਾਨ ਕਰਨਾ ਹੈ, ਜਿਸ ਵਿੱਚ ਮੁੱਖ ਤੌਰ 'ਤੇ ਥ੍ਰੋਮੋਬੋਲਾਈਸਿਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਜੀਵਨ-ਰੱਖਿਅਕ ਪਹਿਲਕਦਮੀ  ਤਹਿਤ ਟੈਨੈਕਟੇਪਲੇਸ ਇੰਜੈਕਸ਼ਨ, ਜੋ ਦਿਲ ਵਿੱਚ ਖੂਨ ਦੇ ਥੱਕਿਆਂ ਨੂੰ ਘੁਲਣ ਵਿੱਚ ਮਦਦ ਕਰਦਾ ਹੈ ਅਤੇ ਆਮ ਤੌਰ 'ਤੇ 25,000 ਤੋਂ 35,000 ਰੁਪਏ ਦੀ ਕੀਮਤ ਦਾ ਹੁੰਦਾ ਹੈ, ਮਰੀਜ਼ਾਂ ਨੂੰ ਪੂਰੀ ਤਰ੍ਹਾਂ ਮੁਫਤ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਸਟ੍ਰੋਕ ਪ੍ਰੋਜੈਕਟ ਦਾ ਉਦੇਸ਼ ਇਸਕੇਮਿਕ ਸਟ੍ਰੋਕ ਤੋਂ ਪੀੜਤ ਸਟ੍ਰੋਕ ਮਰੀਜ਼ਾਂ ਨੂੰ ਮੁਫਤ ਮਕੈਨੀਕਲ ਥ੍ਰੋਮਬੈਕਟੋਮੀ ਪ੍ਰਦਾਨ ਕਰਨਾ ਹੈ। ਇਹ ਪ੍ਰੋਜੈਕਟ ਵੀ ਹੱਬ ਐਂਡ ਸਪੋਕ ਮਾਡਲ 'ਤੇ  ਅਧਾਰਤ ਹੈ, ਜਿਸ ਵਿੱਚ ਸੀ.ਐਮ. ਸੀ. ਲੁਧਿਆਣਾ ਨੂੰ ਕੇਂਦਰੀ ਹੱਬ ਅਤੇ ਤਿੰਨ ਜ਼ਿਲ੍ਹਾ ਹਸਪਤਾਲਾਂ ਨੂੰ ਸਪੋਕਸ ਵਜੋਂ ਵਰਤਿਆ ਜਾ ਰਿਹਾ ਹੈ।

ਸਮਾਗਮ ਦੌਰਾਨ ਸਮੁੱਚੇ ਡਾਕਟਰੀ ਭਾਈਚਾਰੇ ਦੀ ਸ਼ਲਾਘਾ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਡਾਕਟਰਾਂ ਨੂੰ ਗਲੋਬਲ ਰੋਲ ਮਾਡਲ ਕਿਹਾ।  ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਮੁਸੀਬਤ ਆਵੇ - ਭਾਵੇਂ  ਹੜ੍ਹ ਹੋਣ, ਕੋਵਿਡ-19 ਹੋਵੇ  ਜਾਂ ਕੋਈ ਹੋਰ ਆਫ਼ਤ - ਡਾਕਟਰ ਹਮੇਸ਼ਾ ਲੋਕਾਂ ਦੀ ਸੇਵਾ ਲਈ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਮਰੀਜ਼ਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਿਹਤ ਸਹੂਲਤਾਂ 'ਤੇ ਮਿਆਰੀ ਸਿਹਤ ਸੰਭਾਲ ਨੂੰ ਨਿੱਜੀ ਹਸਪਤਾਲਾਂ ਦੇ ਬਰਾਬਰ ਦਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ I ਉਹਨਾਂ ਦੁਹਰਾਇਆ  ਕਿ ਮਿਆਰੀ ਸਿਹਤ ਸੰਭਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦਾ ਵੀ ਇੱਕ ਬੁਨਿਆਦੀ ਅਧਿਕਾਰ ਹੈ।

ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਬਹੁਤ ਜਲਦੀ ਇਸੇ ਤਰਾਂ    ਆਸ਼ਾ ਵਰਕਰਾਂ, ਪੈਰਾ -ਮੈਡੀਕਲ ਸਟਾਫ ਤੇ ਹੋਰ ਹੈਲਥ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾI

ਡੱਬੀ:
ਵਿਸ਼ੇਸ਼ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਡਾ. ਵੀਰੇਂਦਰ ਸਿੰਘ (ਡਾਇਰੈਕਟਰ, ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼, ਮੋਹਾਲੀ); ਡਾ. ਸ਼੍ਰੀਨਿਵਾਸ ਰੈਡੀ (ਪ੍ਰੋਫੈਸਰ ਅਤੇ ਮੁਖੀ, ਕਾਰਡੀਓਲੋਜੀ ਵਿਭਾਗ, ਪੀਜੀਆਈਐਮਈਆਰ); ਡਾ. ਆਸ਼ੀਸ਼ ਗੁਲੀਆ (ਡਾਇਰੈਕਟਰ, ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪੰਜਾਬ); ਡਾ. ਰਾਜਿੰਦਰ ਸਿੰਘ ਪਰਮਾਰ (ਮੈਨੇਜਿੰਗ ਡਾਇਰੈਕਟਰ, ਪਰਮਾਰ ਹਸਪਤਾਲ); ਡਾ. ਰੋਹਿਤ ਓਮ ਪ੍ਰਕਾਸ਼ (ਚੇਅਰਮੈਨ, ਡਾ. ਓਮ ਪ੍ਰਕਾਸ਼ ਆਈ ਇੰਸਟੀਚਿਊਟ); ਡਾ. ਜੈਰਾਜ (ਨਿਊਰੋਲੋਜੀ ਦੇ ਪ੍ਰੋਫੈਸਰ ਅਤੇ ਪ੍ਰਿੰਸੀਪਲ ਪ੍ਰਧਾਨ ਵਰਲਡ ਸਟ੍ਰੋਕ ਆਰਗੇਨਾਈਜ਼ੇਸ਼ਨ, ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ); ਡਾ. ਬਿਸ਼ਵ ਮੋਹਨ (ਕਾਰਡੀਓਲੋਜੀ ਦੇ ਮੁਖੀ, ਡੀਐਮਸੀਐਚ ਲੁਧਿਆਣਾ); ਡਾ. ਕਰਨਲ ਰਾਜਿੰਦਰ ਸਿੰਘ (ਡਾਇਰੈਕਟਰ, ਅਕਾਲ ਮਨੋਵਿਗਿਆਨ ਸੇਵਾਵਾਂ ਕਮ ਨਸ਼ਾ ਛੁਡਾਊ ਕੇਂਦਰ, ਸੰਗਰੂਰ, ਪੰਜਾਬ); ਡਾ. ਭਵਨੀਤ ਭਾਰਤੀ (ਸਾਬਕਾ ਡਾਇਰੈਕਟਰ ਪ੍ਰਿੰਸੀਪਲ, ਏਆਈਐਮਐਸ ਮੋਹਾਲੀ); ਡਾ. ਰਾਕੇਸ਼ ਸ਼ਰਮਾ (ਪ੍ਰੋਫੈਸਰ, ਜੀਐਮਸੀ-ਅੰਮ੍ਰਿਤਸਰ); ਡਾ. ਨੀਤੂ ਕੁੱਕੜ (ਪ੍ਰੋਫੈਸਰ ਅਤੇ ਮੁਖੀ, ਆਈਐਚਬੀਟੀ ਬਲੱਡ ਸੈਂਟਰ, ਜੀਜੀਐਸ ਮੈਡੀਕਲ ਕਾਲਜ-ਫਰੀਦਕੋਟ); ਡਾ. ਸੰਜੀਵ ਭਗਤ (ਪ੍ਰੋਫੈਸਰ ਅਤੇ ਮੁਖੀ, ਈਐਨਟੀ ਵਿਭਾਗ, ਜੀਐਮਸੀ-ਪਟਿਆਲਾ); ਡਾ. ਸਤਿੰਦਰਜੀਤ ਸਿੰਘ ਬਜਾਜ (ਸਿਵਲ ਸਰਜਨ, ਅੰਮ੍ਰਿਤਸਰ); ਡਾ. ਰਸ਼ਮੀ ਵਿਜ (ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ, ਏਏਸੀ, ਜ਼ਿਲ੍ਹਾ ਅੰਮ੍ਰਿਤਸਰ); ਡਾ. ਵੀਰੇਸ਼ਵਰ ਚਾਵਲਾ (ਐਮਓ ਸਰਜਰੀ, ਬਠਿੰਡਾ); ਡਾ. ਅਰੁਣ ਬਾਂਸਲ (ਐਮਓ ਮਨੋਰੋਗ, ਬਠਿੰਡਾ); ਡਾ. ਵਿਸ਼ਾਲ (ਮੈਡੀਕਲ ਅਫ਼ਸਰ - ਛਾਤੀ ਅਤੇ ਟੀਬੀ, ਫਰੀਦਕੋਟ); ਡਾ. ਪੰਕਜ ਬਾਂਸਲ (ਮੈਡੀਕਲ ਅਫ਼ਸਰ - ਪੀਡਜ਼, ਫਰੀਦਕੋਟ); ਡਾ. ਅਮਨਦੀਪ ਸਿੰਘ ਧੀਮਾਨ (ਮੈਡੀਕਲ ਅਫ਼ਸਰ - ਮੈਡੀਸਨ, ਫਤਿਹਗੜ੍ਹ ਸਾਹਿਬ); ਡਾ. ਨੀਰੂ ਸਿਆਲ (ਮੈਡੀਕਲ ਅਫ਼ਸਰ ਸਪੈਸ਼ਲਿਸਟ - ਗਾਇਨੀ, ਫਤਿਹਗੜ੍ਹ ਸਾਹਿਬ); ਡਾ. ਕਵਿਤਾ (ਸਿਵਲ ਸਰਜਨ, ਫਾਜ਼ਿਲਕਾ); ਡਾ. ਐਡੀਸਨ ਏਰਿਕ (ਮੈਡੀਕਲ ਅਫ਼ਸਰ, ਫਾਜ਼ਿਲਕਾ); ਡਾ: ਵਿਸ਼ਾਲ ਬਜਾਜ (ਮੈਡੀਕਲ ਅਫਸਰ - ਅਨੱਸਥੀਸੀਆ, ਫਿਰੋਜ਼ਪੁਰ); ਡਾ: ਆਂਚਲ ਨੰਦਰਾਜੋਗ (ਮੈਡੀਕਲ ਅਫ਼ਸਰ ਗਾਇਨੀਕੋਲੋਜਿਸਟ, ਫਿਰੋਜ਼ਪੁਰ); ਡਾ: ਪ੍ਰਭਜੋਤ (ਸਹਾਇਕ ਸਿਵਲ ਸਰਜਨ, ਗੁਰਦਾਸਪੁਰ); ਡਾ: ਪ੍ਰਿਯਾਗੀਤ ਕਲਸੀ (ਬਲੱਡ ਬੈਂਕ ਇੰਚਾਰਜ, ਗੁਰਦਾਸਪੁਰ); ਡਾ: ਸੀਮਾ ਗਰਗ (ਜ਼ਿਲ੍ਹਾ ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ); ਡਾ: ਮਨਮੋਹਨ ਸਿੰਘ (ਸੀਨੀਅਰ ਮੈਡੀਕਲ ਅਫ਼ਸਰ, ਹੁਸ਼ਿਆਰਪੁਰ); ਡਾ: ਰਾਜੇਸ਼ ਗਰਗ (ਸਿਵਲ ਸਰਜਨ, ਜਲੰਧਰ); ਡਾ: ਬੇਅੰਤ ਸਿੰਘ (ਮੈਡੀਕਲ ਅਫਸਰ - ਆਰਥੋ, ਜਲੰਧਰ); ਡਾ: ਗੁਰਦੇਵ ਸਿੰਘ ਭੱਟੀ (ਮੈਡੀਕਲ ਅਫਸਰ ਡੈਂਟਲ, ਕਪੂਰਥਲਾ); ਡਾ: ਅੰਜੂ (ਰੇਡੀਓਲੋਜਿਸਟ, ਡੀ. ਐਚ. ਕਪੂਰਥਲਾ); ਡਾ: ਰਮਨਦੀਪ ਆਹਲੂਵਾਲੀਆ (ਸਿਵਲ ਸਰਜਨ, ਲੁਧਿਆਣਾ); ਡਾ: ਅਖਿਲ ਸਰੀਨ (ਸੀਨੀਅਰ ਮੈਡੀਕਲ ਅਫ਼ਸਰ, ਲੁਧਿਆਣਾ); ਡਾ: ਮਨਿੰਦਰ ਸਿੰਘ ਭਸੀਨ (ਸੀਨੀਅਰ ਮੈਡੀਕਲ ਅਫ਼ਸਰ, ਲੁਧਿਆਣਾ); ਡਾ: ਸਾਜੀਲਾ ਖਾਨ (ਸਹਾਇਕ ਸਿਵਲ ਸਰਜਨ, ਮਾਲੇਰਕੋਟਲਾ); ਡਾ: ਉਪਵਾਨ ਚੋਬਰਾ (ਮੈਡੀਕਲ ਅਫਸਰ - ਸੋਨੋਲੋਜਿਸਟ, ਮੋਗਾ); ਡਾ: ਲਖਬੀਰ ਕੌਰ (ਜ਼ਿਲ੍ਹਾ ਟੀਕਾਕਰਨ ਅਫ਼ਸਰ, ਮੁਕਤਸਰ ਸਾਹਿਬ); ਡਾ: ਪਰਵਿੰਦਰ ਕੌਰ (ਸੀਨੀਅਰ ਮੈਡੀਕਲ ਅਫਸਰ ਏ.ਆਰ.ਟੀ.ਸੀ., ਪਠਾਨਕੋਟ); ਡਾ: ਮਾਧਵੀ (ਬਲੱਡ ਟਰਾਂਸਫਿਊਜ਼ਨ ਅਫ਼ਸਰ, ਪਠਾਨਕੋਟ); ਡਾ: ਗਗਨਦੀਪ ਕੌਰ (ਮੈਡੀਕਲ ਅਫਸਰ ਈ.ਐਨ.ਟੀ. ਸਪੈਸ਼ਲਿਸਟ, ਪਟਿਆਲਾ); ਡਾ: ਨੇਹਾ (ਮੈਡੀਕਲ ਅਫ਼ਸਰ ਪੀਡੀਆਟ੍ਰਿਕਸ, ਪਟਿਆਲਾ); ਡਾ: ਪੁਨੀਤ ਸੈਣੀ (ਮੈਡੀਸਨ ਸਪੈਸ਼ਲਿਸਟ ਐਮ.ਓ., ਰੂਪਨਗਰ); ਡਾ: ਇੰਦਰਮਨਜੋਤ ਸਿੰਘ ਅਰੋੜਾ (ਮੈਡੀਕਲ ਅਫ਼ਸਰ ਪੀਡੀਆਟ੍ਰਿਕਸ, ਸੰਗਰੂਰ); ਡਾ: ਪਿੰਦਰਵੀਰ ਸਿੰਘ (ਏ.ਏ.ਸੀ. ਮੈਡੀਕਲ ਅਫਸਰ, ਸੰਗਰੂਰ); ਡਾ: ਗਿਰੀਸ਼ ਡੋਗਰਾ (ਜ਼ਿਲ੍ਹਾ ਟੀਕਾਕਰਨ ਅਫ਼ਸਰ, ਐਸ.ਏ.ਐਸ. ਨਗਰ); ਡਾ: ਨਵਦੀਪ ਸਿੰਘ (ਮੈਡੀਕਲ ਅਫ਼ਸਰ ਸਪੈਸ਼ਲਿਸਟ, ਐਸ.ਏ.ਐਸ. ਨਗਰ); ਡਾ: ਅਨਾਮਿਕਾ ਸੋਨੀ (ਜ਼ਿਲ੍ਹਾ ਐਪੀਡੀਮੋਲੋਜਿਸਟ, ਐਸ.ਏ.ਐਸ. ਨਗਰ); ਡਾ: ਈਸ਼ਾ ਅਰੋੜਾ (ਮੈਡੀਕਲ ਅਫਸਰ ਸਪੈਸ਼ਲਿਸਟ, ਐਸ.ਏ.ਐਸ. ਨਗਰ); ਡਾ: ਹਰਪ੍ਰੀਤ ਸਿੰਘ (ਡਿਪਟੀ ਮੈਡੀਕਲ ਕਮਿਸ਼ਨਰ, ਐਸ.ਬੀ.ਐਸ. ਨਗਰ); ਡਾ. ਸਤਵਿੰਦਰ ਪਾਲ ਸਿੰਘ (ਸੀਨੀਅਰ ਮੈਡੀਕਲ ਅਫਸਰ, ਐਸਬੀਐਸ ਨਗਰ); ਡਾ. ਨੀਰਜ ਲਤਾ (ਮੈਡੀਕਲ ਅਫਸਰ ਪੀਡੀਆਟ੍ਰਿਕਸ, ਤਰਨ ਤਾਰਨ); ਡਾ. ਅਨਿਲ ਗੋਇਲ (ਡਾਇਰੈਕਟਰ - ਐਸਆਈ, ਡੀਐਚਐਸ ਪੰਜਾਬ ਦਫ਼ਤਰ); ਡਾ. ਸੁਭਾਸ਼ ਕੁਮਾਰ (ਡਿਪਟੀ ਡਾਇਰੈਕਟਰ, ਡੀਐਚਐਸ ਪੰਜਾਬ ਦਫ਼ਤਰ); ਡਾ. ਰਾਜੇਸ਼ ਭਾਸਕਰ (ਸਹਾਇਕ ਡਾਇਰੈਕਟਰ, ਡੀਐਚਐਸ ਪੰਜਾਬ ਦਫ਼ਤਰ); ਡਾ. ਗਗਨਦੀਪ ਸਿੰਘ ਗਰੋਵਰ (ਸਹਾਇਕ ਡਾਇਰੈਕਟਰ, ਡੀਐਚਐਸ ਪੰਜਾਬ ਦਫ਼ਤਰ); ਡਾ. ਸੁਨੀਤਾ ਦੇਵੀ (ਜੁਆਇੰਟ ਡਾਇਰੈਕਟਰ, ਬਲੱਡ ਟ੍ਰਾਂਸਫਿਊਜ਼ਨ ਸਰਵਿਸਿਸ, ਪੀਐਸਏਸੀਐਸ, ਪੰਜਾਬ); ਡਾ. ਅਰਸ਼ਦੀਪ ਕੌਰ (ਮੈਡੀਕਲ ਅਫਸਰ, ਡੀਐਚਐਸ ਪੰਜਾਬ ਦਫ਼ਤਰ) ਅਤੇ ਡਾ. ਗੁਰਮਨਦੀਪ ਸਿੰਘ (ਦਫ਼ਤਰ ਡੀਐਚਐਸ ਪੰਜਾਬ) ਸ਼ਾਮਲ ਸਨ।


Punjab-Govt-Honours-Dr-Bishav-Mohan-head-Of-Cardiology-Dmch-Ludhiana-Among-Outstanding-Doctors-With-State-level-Awards-On-National-Doctors-Day



TOP HEADLINES


ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸ
ਤੂਫ਼ਾਨ ਨਾਲ ਹੋਏ ਨੁਕਸਾਨ ਤੋਂ ਬਾਅਦ ਹਲਵਾਰਾ ਹਵਾਈ ਅੱਡੇ ਦਾ ਬੁਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਬੇਦਕਰ ਇੰਸਟਚਿਊਟ ਆਫ਼ ਮੈਡੀ
ਜ਼ੀਰਾ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਸਮੇਤ ਲੁਟੇਰਾ ਗਿਰੋਹ ਦੇ 5
ਏਕਮ ਢਿੱਲੋਂ ਦੇ ਕਤਲ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸੀਰਤ ਕੌਰ ਨ
*ਗੈਂਗਸਟਰਾਂ ‘ਤੇ ਵਾਰ ਦਾ 164ਵਾਂ ਦਿਨ: ਪੰਜਾਬ ਪੁਲਿਸ ਵੱਲੋਂ 53
ਖੁੰਖਾਰ ਕੁੱਤਿਆਂ ਨੇ ਪੱਬੀਆਂ ਪਿੰਡ ਵਿੱਚ ਬਿਹਾਰੀ ਮਜ਼ਦੂਰ ਨੂੰ ਨੋ
ਚੰਦਾ ਚੋਰੀ ਮਾਮਲੇ ਵਿੱਚ ਹੋਏ ਅਸਤੀਫੇ, ਗ੍ਰਿਫਤਾਰੀ, ਐਸਆਈਟੀ ਅਤੇ
ਨਗਰ ਕੌਂਸਲ ਬਰੇਟਾ ਤੇ ਆਪ ਦਾ ਕਬਜ਼ਾ- ਆਪ ਪਾਰਟੀ ਦਾ ਕੌਂਸਲਰ ਸ
ਜ਼ੀਰਕਪੁਰ: ਏ ਐੱਸ ਆਈ ਨੇ ਨੌਜਵਾਨ ਨੂੰ ਜੜਿਆ ਥੱਪੜ, ਹੱਥੋਪਾਈ ਦੀ
ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਜਨਰਲ ਸਕੱਤਰ ਐਡਵੋਕੇਟ
*ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ 80 ਹ
ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼, ਲੋਹਾਰਾਂ ਦੇ ਵਿਦਿਆ
*ਪੰਜਾਬ ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾ
*ਪੰਜਾਬ ਸਰਕਾਰ ਨੇ ‘ਐਲਡਰਲਾਈਨ 14567’ ਰਾਹੀਂ ਬਜ਼ੁਰਗਾਂ ਲਈ ਸਹ
ਮੋਦੀ ਸਰਕਾਰ ਲਈ ਪੂਰਾ ਦੇਸ਼ ਪ੍ਰਯੋਗਸ਼ਾਲਾ, ਹੁਣ ਲੋਕਾਂ 'ਤੇ ਜ਼ਬ
ਨਗਰ ਕੌਂਸਲ ਚੋਣਾਂ-2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਹਰਪ੍
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਵੱਲੋਂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50794666

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us