*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ਇਲਾਜ ’ਤੇ ਖਰਚ ਕੀਤੇ ਗਏ 6.5 ਕਰੋੜ ਰੁਪਏ*

Jul22,2026 | Jagrati Lahar Bureau | Chandigarh



*ਪੰਜਾਬ ਦੇ ਕੰਮਕਾਜੀ ਵਰਗ ’ਤੇ ਵਧ ਰਿਹੈ ਡਾਇਬੀਟੀਜ਼ ਦਾ ਬੋਝ, ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਕੜਿਆਂ ਦਾ ਖੁਲਾਸਾ*

*ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਦੀ ਬੀਮਾਰੀ ਨਹੀਂ ਰਹੀ; ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਕੜਿਆਂ ਨੇ 36 ਤੋਂ 60 ਸਾਲ ਉਮਰ ਵਰਗ ਦੇ ਲੋਕਾਂ ਵਿੱਚ ਵਧ ਰਹੇ ਮਾਮਲਿਆਂ ਨੂੰ ਲੈ ਕੇ ਦਿੱਤੀ ਚੇਤਾਵਨੀ*

*ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ; ਬਿਮਾਰੀ ਗੰਭੀਰ ਹੋਣ ਤੱਕ ਨਾ ਕੀਤੇ ਜਾਵੇ ਇੰਤਜ਼ਾਰ : ਡਾ. ਬਲਬੀਰ ਸਿੰਘ*


ਡਾਇਬੀਟੀਜ਼  ਕਦੇ ਕਿਸੇ ਡਾਕਟਰੀ ਐਮਰਜੈਂਸੀ ਦੇ ਰੂਪ ਵਿੱਚ ਸਾਹਮਣੇ ਨਹੀਂ ਆਉਂਦੀ। ਆਮ ਤੌਰ ’ਤੇ ਇਸ ਦੀ ਸ਼ੁਰੂਆਤ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਤੋਂ ਹੁੰਦੀ ਹੈ—ਜਿਵੇਂ ਵਾਰ-ਵਾਰ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਧੁੰਦਲਾ ਦਿਖਣਾ, ਬਿਨਾਂ ਕਿਸੇ ਕਾਰਨ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਪੈਰਾਂ ਵਿੱਚ ਸੁੰਨਪਣ ਜਾਂ ਅਜਿਹਾ ਜ਼ਖ਼ਮ ਜੋ ਲੰਬੇ ਸਮੇਂ ਤੱਕ ਠੀਕ ਨਾ ਹੋਵੇ। ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਦੋਂ ਤੱਕ ਹਾਲਤ ਇੰਨੀ ਗੰਭੀਰ ਨਾ ਹੋ ਜਾਵੇ ਕਿ ਹਸਪਤਾਲ ਵਿੱਚ ਦਾਖ਼ਲ ਹੋਣ, ਆਈਸੀਯੂ ਵਿੱਚ ਇਲਾਜ, ਸਰਜਰੀ ਜਾਂ ਡਾਇਲਿਸਿਸ ਦੀ ਲੋੜ ਪੈ ਜਾਵੇ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਤਾਜ਼ਾ ਸਿਹਤ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ। ਇਹ ਤੇਜ਼ੀ ਨਾਲ ਕੰਮਕਾਜੀ ਵਰਗ ਦੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਿਸ ਕਾਰਨ ਪਰਿਵਾਰਾਂ, ਰੁਜ਼ਗਾਰ ਦਾਤਿਆਂ ਅਤੇ ਸਿਹਤ ਪ੍ਰਣਾਲੀ ’ਤੇ ਲਗਾਤਾਰ ਬੋਝ ਵਧ ਰਿਹਾ ਹੈ।


ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ ਅਸੰਤੁਲਿਤ ਖ਼ੁਰਾਕ, ਜੰਕ ਅਤੇ ਪ੍ਰੋਸੈਸਡ ਭੋਜਨ, ਮਿੱਠੇ ਡਰਿੰਕਸ ਦਾ ਵੱਧ ਸੇਵਨ, ਘੱਟ ਸਰੀਰਕ ਵਰਜਿਸ਼, ਮੋਟਾਪਾ, ਤੰਬਾਕੂ ਅਤੇ ਸ਼ਰਾਬ ਦੇ ਸੇਵਨ ਕਾਰਨ ਦੁਨੀਆ ਭਰ ਵਿੱਚ ਡਾਇਬੀਟੀਜ਼ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਲੰਬੇ ਸਮੇਂ ਤੱਕ ਕੰਮ ਕਰਨਾ, ਨੀਂਦ ਪੂਰੀ ਨਾ ਹੋਣਾ ਅਤੇ ਲਗਾਤਾਰ ਤਣਾਅ ਨੇ ਵੀ ਇਸ ਬੀਮਾਰੀ ਦੇ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ ਵੱਲੋਂ 21 ਜੁਲਾਈ 2026 ਤੱਕ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਡਾਇਬੀਟੀਜ਼ ਨਾਲ ਸੰਬੰਧਿਤ 2300 ਇਲਾਜ ਕੇਸਾਂ ’ਤੇ ਲਗਭਗ 6.5 ਕਰੋੜ ਰੁਪਏ (6,49,99,151.6 ਰੁਪਏ) ਖ਼ਰਚ ਕੀਤੇ ਗਏ। ਇਨ੍ਹਾਂ ਵਿੱਚ 36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਦੇ ਸਭ ਤੋਂ ਵੱਧ 1123 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ। ਇਹ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਤੇਜ਼ੀ ਨਾਲ ਪੰਜਾਬ ਦੀ ਆਰਥਿਕ ਤੌਰ ’ਤੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਦਕਿ ਇਸ ਦਾ ਪ੍ਰਭਾਵ ਘੱਟ ਉਮਰ ਵਰਗ ਦੇ ਲੋਕਾਂ ’ਤੇ ਵੀ ਨਜ਼ਰ ਆ ਰਿਹਾ ਹੈ।

ਇਲਾਜ ਸੰਬੰਧੀ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਬਹੁਤੇ ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਦੇ ਹਨ। ਖ਼ੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਨ ਪੈਦਾ ਹੋਣ ਵਾਲੀ ਜਾਨਲੇਵਾ ਸਥਿਤੀ ਡਾਇਬੈਟਿਕ ਕੀਟੋਐਸਿਡੋਸਿਸ ਦੇ ਇਲਾਜ ਲਈ ਸਭ ਤੋਂ ਵੱਧ ਦਾਅਵੇ ਦਰਜ ਕੀਤੇ ਗਏ।

ਲੰਬੇ ਸਮੇਂ ਤੱਕ ਡਾਇਬੀਟੀਜ਼ ਕਾਰਨ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਪੈਦਾ ਹੋਣ ਵਾਲਾ ਡਾਇਬੈਟਿਕ ਫੁੱਟ ਇਲਾਜ ਦੀ ਦੂਜੀ ਸਭ ਤੋਂ ਪ੍ਰਮੁੱਖ ਸਥਿਤੀ ਵਜੋਂ ਸਾਹਮਣੇ ਆਇਆ। ਕਈ ਮਰੀਜ਼ਾਂ ਨੂੰ ਡਾਇਲਿਸਿਸ, ਬਲੱਡ ਟਰਾਂਸਫਿਊਜ਼ਨ, ਸੀਟੀ ਅਤੇ ਐਮਆਰਆਈ ਜਾਂਚ, ਆਈਸੀਯੂ ਅਤੇ ਡਾਇਬੈਟਿਕ ਫੁੱਟ ਸਰਜਰੀ ਦੀ ਲੋੜ ਪਈ, ਜੋ ਹਸਪਤਾਲ ਵਿੱਚ ਦਾਖ਼ਲ ਹੋਣ ਸਮੇਂ ਬੀਮਾਰੀ ਦੀ ਗੰਭੀਰ ਹਾਲਤ ਨੂੰ ਦਰਸਾਉਂਦਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਹਰ ਪਰਿਵਾਰ ਲਈ ਇੱਕ ਚੇਤਾਵਨੀ ਹਨ। ਉਨ੍ਹਾਂ ਕਿਹਾ, “ਇਹ ਅਜਿਹੇ ਲੋਕ ਨਹੀਂ ਹਨ ਜੋ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕੇ ਹਨ। ਇਹ ਸੂਬੇ ਦੀ ਕੰਮਕਾਜੀ ਆਬਾਦੀ ਹੈ—ਉਹ ਲੋਕ ਜੋ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਕਾਰੋਬਾਰ ਚਲਾ ਰਹੇ ਹਨ, ਕਰਜ਼ੇ (ਲੋਨ) ਚੁਕਾ ਰਹੇ ਹਨ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਡਾਇਬੀਟੀਜ਼ ਇਸ ਉਮਰ ਵਰਗ ਦੇ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰਦੀ ਹੈ ਤਾਂ ਇਸ ਦਾ ਪ੍ਰਭਾਵ ਸਿਰਫ਼ ਮਰੀਜ਼ ਤੱਕ ਹੀ ਸੀਮਿਤ ਨਹੀਂ ਰਹਿੰਦਾ।”

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਨਿਯਮਿਤ ਤੌਰ ’ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣ। ਡਾ. ਬਲਬੀਰ ਸਿੰਘ ਨੇ ਕਿਹਾ, “ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ ਹੈ। ਬਿਮਾਰੀ ਗੰਭੀਰ ਹੋਣ ਦਾ ਇੰਤਜ਼ਾਰ ਨਾ ਕਰੋ। ਹਸਪਤਾਲ ਲੋਕਾਂ ਦੀ ਜ਼ਿੰਦਗੀ ਤਾਂ ਬਚਾ ਸਕਦੇ ਹਨ, ਪਰ ਲਾਪਰਵਾਹੀ ਕਾਰਨ ਗੁਆਏ ਹੋਏ ਸਾਲ ਵਾਪਸ ਨਹੀਂ ਲਿਆ ਸਕਦੇ।”

ਜਿੱਥੇ ਇੱਕ ਪਾਸੇ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦਾ ਖ਼ਰਚ ਚੁੱਕ ਕੇ ਮਰੀਜ਼ਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰ ਰਹੀ ਹੈ, ਉੱਥੇ ਹੀ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਰੋਕਥਾਮ ਹੀ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ। ਸਮੇਂ ਸਿਰ ਜਾਂਚ, ਨਿਯਮਿਤ ਸਕ੍ਰੀਨਿੰਗ, ਸੰਤੁਲਿਤ ਅਤੇ ਪੌਸ਼ਟਿਕ ਖ਼ੁਰਾਕ ,ਨਿਯਮਿਤ ਸਰੀਰਕ ਗਤੀਵਿਧੀ, ਸਿਹਤਮੰਦ ਵਜ਼ਨ ਬਣਾਈ ਰੱਖਣਾ, ਤੰਬਾਕੂ ਅਤੇ  ਸ਼ਰਾਬ ਦੇ ਵੱਧ ਸੇਵਨ ਤੋਂ ਬਚਣਾ ਡਾਇਬੀਟੀਜ਼ ਅਤੇ ਇਸ ਤੋਂ ਹੋਣ ਵਾਲੀਆਂ ਗੰਭੀਰ  ਪੇਚੀਦਗੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।

*ਡਾਇਬੀਟੀਜ਼ ਸਬੰਧੀ ਅੰਕੜੇ ਕੀ ਦੱਸਦੇ ਹਨ:*

* 36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਵਿੱਚ ਡਾਇਬੀਟੀਜ਼ ਨਾਲ ਸਬੰਧਿਤ ਸਭ ਤੋਂ ਵੱਧ 1123 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ।

* 21 ਜੁਲਾਈ 2026 ਤੱਕ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡਾਇਬੀਟੀਜ਼ ਨਾਲ ਸਬੰਧਿਤ 2300 ਇਲਾਜ ਮਾਮਲਿਆਂ ’ਤੇ ਲਗਭਗ 6.5 ਕਰੋੜ ਰੁਪਏ(6,49,99,151.6) ਖ਼ਰਚ ਕੀਤੇ ਗਏ।

* ਡਾਇਬੀਟੀਜ਼ ਦੀ ਗੰਭੀਰ ਸਥਿਤੀ ਨੂੰ ਦਰਸਾਉਣ ਵਾਲਾ ਡਾਇਬੈਟਿਕ ਕੀਟੋਐਸਿਡੋਸਿਸ ਸਭ ਤੋਂ ਵੱਧ ਪ੍ਰਾਪਤ ਕੀਤਾ ਜਾਣ ਵਾਲਾ ਇਲਾਜ ਪੈਕੇਜ ਰਿਹਾ।

* ਲੰਬੇ ਸਮੇਂ ਤੋਂ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਏ ਨੁਕਸਾਨ ਦਾ ਸੰਕੇਤ ਦੇਣ ਵਾਲਾ ਡਾਇਬੈਟਿਕ ਫੁੱਟ ਦੂਜੀ ਸਭ ਤੋਂ ਵੱਡੀ ਪੇਚੀਦਗੀ ਵਜੋਂ ਸਾਹਮਣੇ ਆਇਆ ਹੈ।

* ਅਨੇਕਾਂ ਮਰੀਜ਼ਾਂ ਨੂੰ ਡਾਇਲਿਸਿਸ, ਆਈਸੀਯੂ ਇਲਾਜ, ਬਲੱਡ ਟਰਾਂਸਫਿਊਜ਼ਨ, ਸੀਟੀ/ਐਮਆਰਆਈ ਜਾਂਚ ਅਤੇ ਡਾਇਬੈਟਿਕ ਫੁੱਟ ਸਰਜਰੀ ਵਰਗੀਆਂ ਉੱਨਤ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ।

* ਸਮੇਂ ਸਿਰ ਸਕ੍ਰੀਨਿੰਗ, ਸਿਹਤਮੰਦ ਜੀਵਨ ਸ਼ੈਲੀ ਅਤੇ ਉਚਿਤ ਪ੍ਰਬੰਧਨ ਹੀ ਡਾਇਬੀਟੀਜ਼ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹਨ।

Dr-balbir-singh-health-minister-bhagwant-mann-cabinet-



TOP HEADLINES


*5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ
ਨੀਟ 'ਤੇ ਕਾਂਗਰਸ ਦੀ ਸਿਆਸਤ ਖ਼ਿਲਾਫ਼ ਭਾਜਪਾ ਪੰਜਾਬ ਦਾ ਪ੍ਰਦਰਸ਼
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2300 ਡਾਇਬੀਟੀਜ਼ ਮਰੀਜ਼ਾਂ ਦਾ ਕੈ
ਵਪਾਰੀ ਆਗੂ ਤੋਂ ਮੋਟਰਸਾਈਕਲ ਸਵਾਰਾਂ ਨੇ 55 ਹਜ਼ਾਰ ਰੁਪਏ ਖੋਹੇ
*ਲੁਧਿਆਣਾ ਵਿਖੇ ਕਰਵਾਏ ਗਈ ਐਨ.ਆਰ.ਆਈ ਮਿਲਣੀ 2026 ਦੌਰਾਨ ਚਾਰ ਜ
ਭਾਰਤ-ਅਮਰੀਕਾ ਐੱਫਟੀਏ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਵੱਲੋ
*ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾ
ਖੰਨਾ ਪੁਲਿਸ ਵੱਲੋ ਹਵਾਈ ਫਾਇਰ ਅਤੇ ਫਿਰੋਤੀ ਮੰਗਣ ਵਾਲੇ 02 ਦੋਸ਼
ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ
*ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ
*ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ
*ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70
*ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ
ਆਮ ਆਦਮੀ ਪਾਰਟੀ ਦੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ
ਖੰਨਾ 'ਚ ਫੌਜੀ ਨੇ ਕੀਤੀ ਖੁਦਕੁਸ਼ੀ, ਘਰ ਅੰਦਰ ਪੱਖੇ ਨਾਲ ਲਟਕਦੀ
*ਗਲਾਡਾ ਦੀ ਵੱਡੀ ਕਾਰਵਾਈ: ਮਨਸੂਰਾ ਤੇ ਜੋਧਾਂ ਵਿੱਚ ਇੱਕ ਅਣਅਧਿਕ
*ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾ
ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜ
*ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51051116

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us