ਖੰਨਾ ਪੁਲਿਸ ਵੱਲੋ ਹਵਾਈ ਫਾਇਰ ਅਤੇ ਫਿਰੋਤੀ ਮੰਗਣ ਵਾਲੇ 02 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ
Jul22,2026
| Ravinder Singh Dhillon | Khanna
ਮੁਕੱਦਮਾ ਨੰਬਰ 185 ਮਿਤੀ 21.07.26 ਅ/ਧ 204, 308 (3), 351 (3) ਬੀ.ਐਨ.ਐਸ., 30 ਆਰਮਜ਼ ਐਕਟ ਥਾਣਾ ਸਿਟੀ ਖੰਨਾ।
. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਖੰਨਾ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਿਤੀ 08.07.2026 ਨੂੰ ਸੁਮਰਿੰਦਰ ਸੀੜਾ ਉਰਫ ਸੁਮੇਰ ਸੀੜਾ ਪੁੱਤਰ ਦਵਿੰਦਰ ਸਿੰਘ ਵਾਸੀ ਲਾਲ ਕੋਠੀ, ਡਕਾਲ ਰੋਡ ਪਟਿਆਲਾ ਨੇ ਬਿਆਨ ਕੀਤਾ ਕਿ ਮਿਤੀ 07.07.2026 ਜਦੋ ਉਹ ਆਪਣੇ ਡਰਾਇਵਰ ਸਮੇਤ ਰਾੜਾ ਸਾਹਿਬ ਤੋ ਵਾਪਿਸ ਖੰਨਾ ਹੋ ਕੇ ਆਪਣੀ ਗੱਡੀ ਵਿੱਚ ਪਟਿਆਲਾ ਜਾ ਰਿਹਾ ਸੀ ਤਾ ਰਾਸਤੇ ਵਿੱਚ ਜੀ.ਟੀ.ਰੋਡ ਪੁਲ ਉਪਰ ਉਸਦੀ ਗੱਡੀ ਦੇ ਅੱਗੇ ਜਾ ਰਹੀ ਇੱਕ ਸਕੂਟਰੀ ਪਰ ਦੋ ਅਣ-ਪਛਾਤੇ ਨੋਜਵਾਨਾਂ ਵਿੱਚੋ ਪਿਛਲੀ ਸੀਟ ਪਰ ਸਵਾਰ ਅਣ-ਪਛਾਤੇ ਨੌਜਵਾਨ ਨੇ 02 ਹਵਾਈ ਫਾਇਰ ਕੀਤੇ ਅਤੇ ਜਦੋ ਉਹ ਪਟਿਆਲਾ ਪੁੱਜਾ ਤਾ ਰਾਤ ਨੂੰ ਉਸਨੂੰ ਇੱਕ ਫੇਸਬੁੱਕ ਮੈਸੰਜਰ ਰਾਹੀ ਨਾ ਮਲੂਮ ਵਿਅਕਤੀ ਵੱਲੋ 50 ਲੱਖ ਰੁਪਏ ਦੀ ਫਿਰੋਤੀ ਸਬੰਧੀ ਵੀਡੀਓ ਕਾੱਲ ਆਈ। ਖੰਨਾ ਪੁਲਿਸ ਵੱਲੋ ਤਰੁੰਤ ਕਾਰਵਾਈ ਕਰਦਿਆਂ ਅਣਪਛਾਤੇ ਨੋਜਵਾਨਾਂ ਦੇ ਖਿਲਾਫ ਥਾਣਾ ਸਿਟੀ ਖੰਨਾ ਵਿਖੇ ਮੁਕੱਦਮਾ ਨੰਬਰ 165 ਮਿਤੀ 08.07.2026 ਅ/ਧ 125, ਬੀ.ਐਨ.ਐਸ, 25/54/59 ਅਸਲਾ ਐਕਟ, ਥਾਣਾ ਸਿਟੀ ਖੰਨਾ ਦਰਜ ਕੀਤਾ ਗਿਆ। ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਫੁਟੇਜ ਚੈਕ ਕੀਤੀ, ਜਿਸ ਵਿੱਚ ਅਬਾਲਾ- ਲੁਧਿਆਣਾ ਹਾਈਵੇਅ ਤੇ ਸਕੂਟਰੀ 'ਤੇ ਜਾ ਰਾਹੇ ਨੋਜਵਾਨ ਵੱਲੋ ਸੁਮਰਿੰਦਰ ਸੀੜਾ ਉਰਫ ਸੁਮੇਰ ਸੀੜਾ ਨੂੰ ਟਾਰਗੇਟ ਨਾ ਕਰਦੇ ਹੋਏ ਕਿਸੇ ਖਿਲੋਣੇ ਪਿਸਤੋਲ ਨਾਲ ਹਵਾ ਵਿੱਚ ਫਾਇਰ ਕੀਤ ਗਏ। ਇਹਨਾਂ ਵਿਅਕਤੀਆਂ ਦੀ ਭਾਲ ਲਈ ਵੱਖ-2 ਟੀਮਾ ਬਣਾਈਆ ਗਈਆਂ। ਇਸ ਦੇ ਨਾਲ ਹੀ ਸੁਮਰਿੰਦਰ ਸੀੜਾ ਉਰਫ ਸੁਮੇਰ ਸੀੜਾ ਤੋ ਫੇਸਬੁੱਕ ਮੈਸੇਜਰ ਪਰ ਮੈਸਜ ਕਰਨ ਵਾਲੇ ਦੋਲਿੰਦਰ ਸੋਨੀ ਪੁੱਤਰ ਮੋਤੀ ਲਾਲ ਸੋਨੀ ਵਾਸੀ ਪਿੰਡ ਛੀਪੇਟੀ ਮੁਰਸਾਨ, ਥਾਣਾ ਮੁਰਸਾਨ, ਜਿਲਾ ਹਥਰਸ, ਯੂ.ਪੀ ਨੂੰ ਮੁਕਦਮਾ ਹਜਾ ਵਿੱਚ ਨਾਮਜਦ ਕਰਕੇ ਮਿਤੀ 13.07.2026 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਉਕਤ ਦੀ ਪੁੱਛ-ਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਦੋਲੇਦਰ ਸੋਨੀ ਨੇ ਆਪਣੇ 70 ਸਾਲ ਦੇ ਪਿਤਾ ਜਿਹਨਾਂ ਨੂੰ ਅੱਖਾਂ ਤੋ ਕੁੱਝ ਨਹੀ ਦਿਖਾਈ ਦਿੰਦਾ ਉਹਨਾਂ ਦੇ ਇਲਾਜ ਲਈ 5,000/- ਰੁਪਏ ਦੀ ਮੱਦਦ ਦੇ ਤੋਰ ਪਰ ਫੇਸਬੁੱਕ ਮੈਸੇਜਰ ਤੇ ਪੈਸੇ ਮੰਗੇ ਸੀ। ਉਸ ਵੱਲੋ ਆਪਣੇ ਪਿਤਾ ਦੇ ਇਲਾਜ ਲਈ ਕਈ ਹੋਰ ਵਿਅਕਤੀਆਂ ਤੋ ਫੇਸਬੁੱਕ ਤੇ ਹੀ ਮੱਦਦ ਮੰਗੀ ਸੀ। ਜਿਸ ਤੋ ਕੋਈ ਵੀ ਫਿਰੋਤੀ ਮੰਗਣ ਅਤੇ ਫਾਇਰਿੰਗ ਵਾਲੀ ਗੱਲ ਸਾਹਮਣੇ ਨਹੀ ਆਈ।
ਥਾਣੇਦਾਰ ਅਮਰਜੀਤ ਸਿੰਘ ਨੰਬਰ 674/ਖੰਨਾ ਥਾਣਾ ਸਿਟੀ ਖੰਨਾ ਪਾਸ ਮੁਖਬਰੀ ਹੋਈ ਕਿ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਸਤਿੰਦਰ ਸਿੰਘ ਵਾਸੀ ਵਾਰਡ ਨੰਬਰ 01 ਨੇੜੇ ਗੁਰੂਦੁਆਰਾ ਸਾਹਿਬ ਪਿੰਡ ਰਾਹੋਣ ਜੋ ਕਿ ਆਪਣੇ ਆਪ ਨੂੰ ਸੀ.ਆਈ.ਏ. ਸਟਾਫ ਦਾ ਪੁਲਿਸ ਮੁਲਾਜਮ ਦੱਸ ਕੇ ਦਾਣਾ ਮੰਡੀ ਪਿੰਡ ਰਾਹੋਣ ਪਾਸ ਲੋਕਾ ਨੂੰ ਨਕਲੀ ਪਿਸਟਲ ਦਿਖਾ ਕੇ ਡਰਾ ਧਮਕਾ ਕੇ ਜਬਰੀ ਵਸੂਲੀ ਕਰਦਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਲਖਵੀਰ ਸਿੰਘ ਤੇ ਮੁਕੱਦਮਾ ਸਿਟੀ ਖੰਨਾ ਦਰਜ ਕਰਕੇ ਉਸਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਨਕਲੀ ਪਿਸਤੋਲ ਬਰਾਮਦ ਕਰਾਈ ਗਈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਦੋਸ਼ੀ ਪਾਸੋ ਦੌਰਾਨੇ ਰਿਮਾਡ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਨਵੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
Khanna-Police-Arrested-Accused-